AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Ajinkya Rahane ਨਹੀਂ ਖੇਡਣਗੇ ਰਾਜਸਥਾਨ ਖਿਲਾਫ ਮੈਚ, CSK ਦੀ ਪਲੈਇੰਗ XI ਤੋਂ ਬਾਹਰ ਹੋਣ ਕਾਰਨ ਹਾਹਾਕਾਰ

IPL 2023: ਅਜਿੰਕਿਆ ਰਹਾਣੇ ਨੇ ਮੁੰਬਈ ਇੰਡੀਅਨਜ਼ ਖਿਲਾਫ 27 ਗੇਂਦਾਂ 'ਤੇ 61 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਵਿੱਚ ਉਸ ਨੇ 19 ਗੇਂਦਾਂ 'ਤੇ ਆਪਣਾ ਅਰਧ ਸ਼ਤਕ ਪੂਰਾ ਕੀਤਾ।

Ajinkya Rahane ਨਹੀਂ ਖੇਡਣਗੇ ਰਾਜਸਥਾਨ ਖਿਲਾਫ  ਮੈਚ, CSK ਦੀ ਪਲੈਇੰਗ XI ਤੋਂ ਬਾਹਰ ਹੋਣ ਕਾਰਨ ਹਾਹਾਕਾਰ
ਰਹਾਣੇ ਨੇ ਪਿਛਲੇ ਮੈਚ ‘ਚ 27 ਗੇਂਦਾਂ ‘ਚ 61 ਦੌੜਾਂ ਬਣਾਈਆਂ (Image Credit Source: Instagram/CSK)
tv9-punjabi
| Updated On: 12 Apr 2023 15:31 PM IST
Share
Ajinkya Rahane, IPL 2023: ਅਜਿੰਕਿਆ ਰਹਾਣੇ ਪਿਛਲੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਦੇ ਹੀਰੋ ਸਨ। ਪਰ, ਅਜਿਹਾ ਹੋ ਸਕਦਾ ਹੈ ਕਿ ਉਹ ਰਾਜਸਥਾਨ ਰਾਇਲਜ਼ (Rajasthan Royals) ਦੇ ਖਿਲਾਫ ਨਾ ਖੇਡਣ। ਹਾਲੇ ਤੱਕ ਅਜਿਹੀ ਕੋਈ ਖਬਰ ਨਹੀਂ ਹੈ ਕਿ ਉਹ ਨਹੀਂ ਖੇਡੇਣਗੇ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਹੈਰਾਨ ਨਾ ਹੋਵੋ। ਦਰਅਸਲ, ਇਸ ਦੇ ਪਿੱਛੇ ਦਾ ਕਾਰਨ ਇੰਨਾ ਹੈਰਾਨ ਕਰਨ ਵਾਲਾ ਹੈ ਕਿ ਇਹ CSK ਪ੍ਰਬੰਧਨ ਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਕਰ ਸਕਦਾ ਹੈ। ਆਖਿਰ ਅਜਿਹਾ ਕੀ ਹੈ ਜੋ ਅਜਿੰਕਯ ਰਹਾਣੇ ਨੂੰ ਰਾਜਸਥਾਨ ਰਾਇਲਸ ਦੇ ਖਿਲਾਫ ਮੈਦਾਨ ‘ਚ ਉਤਰਨ ਤੋਂ ਰੋਕ ਸਕਦਾ ਹੈ। ਕੀ ਉਹ ਅਯੋਗ ਹਨ? ਨਹੀਂ। ਕੀ ਉਹ ਬਿਮਾਰ ਹਨ? ਨਹੀਂ। ਫਿਰ ਅਜਿਹਾ ਕੀ ਮਾੜਾ ਕਾਰਨ ਹੈ ਜੋ ਰਹਾਣੇ ਨੂੰ ਚੇਪੌਕ ‘ਚ ਉਤਰਨ ਤੋਂ ਰੋਕੇਗਾ। ਤਾਂ ਦੱਸ ਦੇਈਏ ਕਿ ਇਸ ਪਿੱਛੇ ਸਿਰਫ ਇੱਕ ਕਾਰਨ ਨਹੀਂ ਬਲਕਿ ਚਾਰ ਕਾਰਨ ਹਨ।

ਰਹਾਣੇ ਪਿਛਲੇ ਮੈਚ ‘ਚ CSK ਦੀ ਜਿੱਤ ਦੇ ਹੀਰੋ ਰਹੇ

ਹੁਣ ਉਨ੍ਹਾਂ ਚਾਰ ਕਾਰਨਾਂ ਦਾ ਜ਼ਿਕਰ ਕਰਦੇ ਹਾਂ ਜੋ ਰਹਾਣੇ ਨੂੰ ਰੋਕ ਸਕਦਿਆਂ ਹਨ, ਇਸ ਤੋਂ ਪਹਿਲਾਂ ਜਾਣ ਲਓ ਕਿ ਪਿਛਲੇ ਮੈਚ ‘ਚ ਇਸ ਬੱਲੇਬਾਜ਼ ਨੇ ਅਜਿਹਾ ਕੀਤਾ ਸੀ। ਉਸ ਨੇ ਸਿਰਫ 27 ਗੇਂਦਾਂ ਵਿੱਚ 61 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਵਿੱਚ ਉਸ ਨੇ ਉਸ ਸਮੇਂ 19 ਗੇਂਦਾਂ ਵਿੱਚ IPL 2023 ਦਾ ਸਭ ਤੋਂ ਤੇਜ਼ ਅਰਧ ਸ਼ਤਕ ਬਣਾਇਆ ਸੀ। ਹਾਲਾਂਕਿ, ਫਿਰ ਨਿਕੋਲਸ ਪੂਰਨ ਨੇ 15 ਗੇਂਦਾਂ ਵਿੱਚ ਇਹ ਕਾਰਨਾਮਾ ਕਰਕੇ ਉਸ ਦਾ ਰਿਕਾਰਡ ਤੋੜ ਦਿੱਤਾ। ਅਜਿੰਕਯ ਰਹਾਣੇ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਚੇਨਈ ਸੁਪਰ ਕਿੰਗਜ਼ (Chennai Super Kings) ਨੇ ਵਾਨਖੇੜੇ ‘ਤੇ ਖੇਡੀ ਅਤੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਲੀਗ ਦੇ ਅੰਦਰ ਆਪਣੀ ਦੂਜੀ ਜਿੱਤ ਦਰਜ ਕੀਤੀ।

ਕੋਈ ਸੱਟ ਨਹੀਂ, ਕੋਈ ਬੀਮਾਰ ਨਹੀਂ, ਕਿਉਂ ਹੋਏ ਬਾਹਰ?

ਹੁਣ ਕਿਹੜਾ ਕਪਤਾਨ, ਕਿਹੜੀ ਟੀਮ ਅਜਿਹੇ ਪ੍ਰਦਰਸ਼ਨ ਵਾਲੇ ਖਿਡਾਰੀ ਨੂੰ ਅਗਲੇ ਹੀ ਮੈਚ ਵਿੱਚ ਉਤਾਰਨਾ ਚਾਹੇਗੀ। ਕਰਨਾ ਵੀ ਨਹੀਂ ਚਾਹੀਦਾ। ਸ਼ਾਇਦ ਧੋਨੀ ਵੀ ਅਜਿਹਾ ਹੀ ਕਰਨਗੇ। ਪਰ, ਰਾਜਸਥਾਨ ਰਾਇਲਜ਼ ਦੇ ਖਿਲਾਫ 4 ਅਜਿਹੇ ਕਾਰਨ ਹਨ, ਜੋ ਰਹਾਣੇ ਦੇ ਰਸਤੇ ‘ਚ ਰੁਕਾਵਟ ਪੈਦਾ ਕਰ ਸਕਦੇ ਹਨ। ਇੱਥੇ 4 ਕਾਰਨਾਂ ਦਾ ਮਤਲਬ ਹੈ ਰਾਜਸਥਾਨ ਰਾਇਲਜ਼ ਦੇ ਉਹ 4 ਗੇਂਦਬਾਜ਼, ਜਿਨ੍ਹਾਂ ਦੇ ਖਿਲਾਫ ਰਹਾਣੇ ਦਾ ਸਟ੍ਰਾਈਕ ਰੇਟ ਬਹੁਤ ਖਰਾਬ ਹੈ।

ਰਹਾਣੇ ਨੂੰ ਨਹੀਂ ਖੇਡਣ ਦੇਣਗੇ ਰਾਜਸਥਾਨ ਦੇ 4 ਗੇਂਦਬਾਜ਼!

ਟੀ-20 ਕ੍ਰਿਕਟ ‘ਚ ਸਟ੍ਰਾਈਕ ਰੇਟ ਦਾ ਬਹੁਤ ਮਹੱਤਵ ਹੈ। ਇਹੀ ਨਿਯਮ IPL ਵਿੱਚ ਵੀ ਲਾਗੂ ਹੈ। ਪਰ, IPL 2023 ਵਿੱਚ ਮੁੰਬਈ ਇੰਡੀਅਨਜ਼ ਦੇ ਖਿਲਾਫ 225 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਉਣ ਵਾਲੇ ਰਹਾਣੇ ਦਾ ਉਹੀ ਸਟ੍ਰਾਈਕ ਰੇਟ ਰਾਜਸਥਾਨ (Strike Rate Rajasthan) ਦੇ 4 ਗੇਂਦਬਾਜ਼ਾਂ ਦੇ ਮੁਕਾਬਲੇ 100 ਦੇ ਆਸ-ਪਾਸ ਡਿੱਗਦਾ ਨਜ਼ਰ ਆ ਰਿਹਾ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਦੇ ਖਿਲਾਫ ਉਨ੍ਹਾਂ ਦਾ ਔਸਤ 97.22 ਹੈ, ਸੰਦੀਪ ਸ਼ਰਮਾ ਖਿਲਾਫ 92.20, ਅਸ਼ਵਿਨ ਦੇ ਖਿਲਾਫ 116.66, ਜਦੋਂ ਕਿ ਚਾਹਲ ਦੇ ਖਿਲਾਫ ਉਸ ਦਾ ਸਟ੍ਰਾਈਕ ਰੇਟ ਸਿਰਫ 107.69 ਹੈ। ਇੰਨਾ ਹੀ ਨਹੀਂ ਰਹਾਣੇ ਇਨ੍ਹਾਂ 4 ਗੇਂਦਬਾਜ਼ਾਂ ਖਿਲਾਫ ਟੀ-20 ਕ੍ਰਿਕਟ ‘ਚ 12 ਵਾਰ ਆਪਣਾ ਵਿਕਟ ਗੁਆ ਚੁੱਕੇ ਹਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...