ਗੁਵਾਹਾਟੀ ਪਹਿਲੀ ਵਾਰ ਆਈਪੀਐਲ ਮੈਚਾਂ ਦੀ ਮੇਜ਼ਬਾਨੀ ਕਰੇਗਾ
ਅਪ੍ਰੈਲ, 2020 ਵਿੱਚ ਰਾਜਸਥਾਨ ਰਾਇਲਜ਼ ਨੂੰ ਗੁਵਾਹਾਟੀ ਵਿੱਚ ਪਹਿਲਾਂ ਵੀ ਦੋ ਮੈਚ ਦਿੱਤੇ ਗਏ ਸਨ ਪਰ ਕੋਵਿਡ-19 ਮਹਾਮਾਰੀ ਅਤੇ ਉਸਦੇ ਕਰਕੇ ਹੋਰ ਪਾਬੰਦੀਆਂ ਕਾਰਣ ਉਨ੍ਹਾਂ ਮੈਚਾਂ ਨੂੰ ਰੱਦ ਕਰਨਾ ਪਿਆ ਸੀ।

ਗੁਵਾਹਾਟੀ : ਸ਼ੁੱਕਰਵਾਰ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ- ਬੀਸੀਸੀਆਈ ਵੱਲੋਂ ਰਾਜਸਥਾਨ ਰਾਇਲਜ਼ ਨੂੰ ਉਸ ਦੇ ਦੋ ਘਰੇਲੂ ਮੈਚਾਂ ਦੀ ਮੇਜ਼ਬਾਨੀ ਉੱਤਰ-ਪੁਰਵੀ ਸ਼ਹਿਰ ਗੁਵਾਹਾਟੀ ਨੂੰ ਦਿੱਤੇ ਜਾਣ ਦੀ ਘੋਸ਼ਣਾ ਦੇ ਨਾਲ ਹੀ ਸਾਫ਼ ਹੋ ਗਿਆ ਕਿ ਗੁਵਾਹਾਟੀ ਅਪ੍ਰੈਲ, 2023 ਵਿੱਚ ਪਹਿਲੀ ਵਾਰ ਇੰਡੀਅਨ ਪ੍ਰੀਮੀਅਰ ਲੀਗ- ਆਈਪੀਐਲ ਮੈਚਾਂ ਦੀ ਮੇਜ਼ਬਾਨੀ ਕਰੇਗਾ। ਅਸਮ ਕ੍ਰਿਕੇਟ ਐਸੋਸਿਏਸ਼ਨ- ਏਸੀਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰੀਤਮ ਮੋਹੰਤਾ ਨੇ ਕਿਹਾ ਕਿ ਰਾਜਸਥਾਨ ਰਾਇਲਜ਼ ਦੀ ਟੀਮ ਗੁਵਾਹਾਟੀ ‘ਚ ਖੇਡੇ ਜਾਣ ਵਾਲੇ ਪਹਿਲੇ ਮੈਚ ਵਿੱਚ ਪੰਜਾਬ ਕਿੰਗਜ਼ ਨਾਲ ਭਿੜੇਗੀ ਅਤੇ ਉਸਦਾ ਗੁਵਾਹਾਟੀ ਵਿੱਚ ਦੂਜੇ ਮੈਚ ਵਿੱਚ ਸਾਹਮਣਾ ਦਿੱਲੀ ਕੈਪੀਟਲਜ਼ ਨਾਲ ਹੋਵੇਗਾ।