ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

IPL 2023 ‘ਚ ‘ਜ਼ਖਮੀ ਸ਼ੇਰਾਂ’ ਦਾ ਹਮਲਾ, ਟੀਮ ਇੰਡੀਆ ‘ਚ ਹੋਈ ਅਣਗਹਿਲੀ ਦਾ ਦਿੱਤਾ ਮੂੰਹ ਤੋੜ ਜਵਾਬ

IPL 2023 Soorma: ਟੀਮ ਇੰਡੀਆ ਦੇ ਅੰਦਰ-ਬਾਹਰ ਹੋਣ ਵਾਲੇ ਖਿਡਾਰੀ IPL 2023 ਵਿੱਚ ਜ਼ਬਰਦਸਤ ਜਲਵਾ ਦਿਖਾ ਰਹੇ ਹਨ। ਉਹ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ।

IPL 2023 ‘ਚ ‘ਜ਼ਖਮੀ ਸ਼ੇਰਾਂ’ ਦਾ ਹਮਲਾ, ਟੀਮ ਇੰਡੀਆ ‘ਚ ਹੋਈ ਅਣਗਹਿਲੀ ਦਾ ਦਿੱਤਾ ਮੂੰਹ ਤੋੜ ਜਵਾਬ
IPL 2023 ‘ਚ ‘ਜ਼ਖਮੀ ਸ਼ੇਰਾਂ’ ਦਾ ਦਬਦਬਾ Image Credit Source: IPL20
Follow Us
tv9-punjabi
| Published: 05 Apr 2023 09:47 AM
IPL 2023: ਕਹਿੰਦੇ ਹਨ ਕਿ ਖੁਦ ਨੂੰ ਸਾਬਕ ਕਰਨ ਇੱਕ ਮੌਕਾ ਹਰ ਵਿਅਕਤੀ ਨੂੰ ਜ਼ਰੂਰ ਮਿਲਦਾ ਹੈ। IPL 2023 ਟੀਮ ਇੰਡੀਆ (Team India) ਦੇ ਕੁਝ ਜ਼ਖਮੀ ਖਿਡਾਰੀਆਂ ਦੇ ਲਈ ਇੱਕ ਮੌਕੇ ਦੀ ਤਰ੍ਹਾਂ ਹੈ। ਟੀਮ ਇੰਡੀਆ ਦੇ ਉਹ ਖਿਡਾਰੀ ਜਿਨ੍ਹਾਂ ਨੂੰ ਟੀਮ ਇੰਡੀਆ ‘ਚ ਨਜ਼ਰਅੰਦਾਜ਼ ਕੀਤਾ ਗਿਆ ਹੈ। ਜਾਂ ਉਨ੍ਹਾਂ ਨੂੰ ਮੌਕੇ ਨਹੀਂ ਮਿਲ ਰਹੇ ਜਿਸ ਦੇ ਉਹ ਹੱਕਦਾਰਨ ਹਨ। ਉਹ ਖਿਡਾਰੀ ਹੁਣ IPL 2023 ਦੀ ਪਿੱਚ ‘ਤੇ ਕਦਮ ਰੱਖਦੇ ਹੀ ਗਰਜਦੇ ਨਜ਼ਰ ਆ ਰਹੇ ਹਨ। ਭਾਰਤੀ ਕ੍ਰਿਕਟ ਦੇ ਅਜਿਹੇ ਜ਼ਖਮੀ ਸ਼ੇਰਾਂ ‘ਚ ਸੰਜੂ ਸੈਮਸਨ, ਰਿਤੂਰਾਜ ਗਾਇਕਵਾੜ, ਰਵੀ ਬਿਸ਼ਨੋਈ, ਯੁਜਵੇਂਦਰ ਚਾਹਲ ਵਰਗੇ ਨਾ ਸ਼ਾਮਲ ਹਨ। ਇਨ੍ਹਾਂ ‘ਚੋਂ ਕੁਝ ਖਿਡਾਰੀਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜਦ ਕਿ ਕੁਝ ਟੀਮ ‘ਚ ਅਤੇ ਬਾਹਰ ਨਿਕਲ ਰਹੇ ਹਨ। ਹੁਣ ਇਹ ਖਿਡਾਰੀ IPL 2023 ਵਿੱਚ ਉਹ ਕਰ ਰਹੇ ਹਨ ਜੋ ਉਹ ਟੀਮ ਇੰਡੀਆ ਲਈ ਨਹੀਂ ਕਰ ਸਕੇ।

ਰਾਜਸਥਾਨ ਲਈ ਸੰਜੂ ਸੈਮਸਨ ਦਾ ਹੱਲਾ-ਬੋਲ

ਸੰਜੂ ਸੈਮਸਨ ਦੀ ਤਾਰੀਫ਼ ਨਾਲ ਸ਼ੁਰੂਆਤ ਕਰਦੇ ਹਾਂ। ਵਨਡੇ ਕ੍ਰਿਕਟ ਵਿੱਚ ਇਸ ਖਿਡਾਰੀ ਦੀ ਬੱਲੇਬਾਜ਼ੀ ਔਸਤ ਭਾਰਤ ਦੇ ਕਿਸੇ ਵੀ ਬੱਲੇਬਾਜ਼ ਨਾਲੋਂ ਵੱਧ ਹੈ। ਪਰ ਇਸ ਦੇ ਬਾਵਜੂਦ ਉਹ ਟੀਮ ਇੰਡੀਆ ਤੋਂ ਬਾਹਰ ਹੈ। ਆਈਪੀਐਲ 2023 ਤੋਂ ਪਹਿਲਾਂ ਖਤਮ ਹੋਈ ਆਸਟ੍ਰੇਲੀਆ ਵਨਡੇ (Australian Oneday) ਸੀਰੀਜ਼ ਵਿੱਚ ਉਸ ਦੇ ਖੇਡਣ ਦੀਆਂ ਕਿਆਸਅਰਾਈਆਂ ਸਨ। ਪਰ ਟੀਮ ਵਿੱਚ ਕੋਈ ਚੋਣ ਨਹੀਂ ਹੋਈ। ਇਸ ਤੋਂ ਪਹਿਲਾਂ ਵੀ ਜਦੋਂ ਵੀ ਚੋਣ ਹੋਈ ਤਾਂ ਜ਼ਿਆਦਾਤਰ ਸੈਮਸਨ ਬੈਂਚ ‘ਤੇ ਬੈਠੇ ਨਜ਼ਰ ਆਏ। ਸੈਮਸਨ ਨੇ ਭਾਰਤ ਲਈ ਆਪਣਾ ਆਖਰੀ ਮੈਚ ਪਿਛਲੇ ਸਾਲ ਨਵੰਬਰ ‘ਚ ਖੇਡਿਆ ਸੀ। ਹਾਲਾਂਕਿ, ਹੁਣ ਜਦੋਂ ਆਈਪੀਐਲ 2023 ਵਿੱਚ ਆਪਣੇ ਆਪ ਨੂੰ ਦਿਖਾਉਣ ਦਾ ਮੌਕਾ ਆਇਆ, ਸੈਮਸਨ ਨੇ ਪਹਿਲੇ ਹੀ ਮੈਚ ਵਿੱਚ 171 ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ ਅਤੇ 55 ਦੀ ਔਸਤ ਨਾਲ 55 ਦੌੜਾਂ ਬਣਾਈਆਂ। ਉਸ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਉਸ ਦੀ ਟੀਮ ਰਾਜਸਥਾਨ ਰਾਇਲਜ਼ ਨੇ ਵੀ ਪਹਿਲੇ ਹੀ ਮੈਚ ਵਿੱਚ ਕੁੱਲ 200 ਤੋਂ ਵੱਧ ਦੌੜਾਂ ਬਣਾਈਆਂ।

ਚਾਹਲ ਨੂੰ ਨਜ਼ਰਅੰਦਾਜ਼ ਨਾ ਕਰੋ!

ਯੁਜਵੇਂਦਰ ਚਾਹਲ ਆਈਪੀਐਲ 2023 ਵਿੱਚ ਗਰਜਣ ਵਾਲਾ ਦੂਜਾ ਜ਼ਖ਼ਮੀ ਸ਼ੇਰ ਹੈ। ਟੀਮ ਇੰਡੀਆ ‘ਚ ਉਸ ਦੀ ਹਾਲਤ ਹੁਣ ਅੰਦਰੋਂ-ਬਾਹਰ ਬਣੀ ਹੋਈ ਹੈ। ਉਹ ਆਸਟ੍ਰੇਲੀਆ ਸੀਰੀਜ਼ ਤੋਂ ਵੀ ਬਾਹਰ ਹੋ ਗਿਆ ਸੀ। ਉਸ ਨੇ ਭਾਰਤ ਲਈ ਆਪਣਾ ਆਖਰੀ ਮੈਚ ਜਨਵਰੀ 2023 ਵਿੱਚ ਸ਼੍ਰੀਲੰਕਾ ਖਿਲਾਫ ਖੇਡਿਆ ਸੀ। ਟੀਮ ਇੰਡੀਆ ਦੇ ਅੰਦਰ ਅਤੇ ਬਾਹਰ ਚੱਲ ਰਹੇ ਚਾਹਲ ਨੇ IPL 2023 (India Premier League) ਵਿੱਚ ਉਤਰਦੇ ਹੀ ਆਪਣੇ ਲੈੱਗ ਸਪਿਨ ਦਾ ਜਾਦੂ ਚਲਾ ਦਿੱਤਾ। ਰਾਜਸਥਾਨ ਰਾਇਲਜ਼ ਲਈ ਖੇਡਦੇ ਹੋਏ, ਉਸਨੇ ਪਹਿਲੇ ਹੀ ਮੈਚ ਵਿੱਚ 17 ਦੌੜਾਂ ਦੇ ਕੇ 4 ਵਿਕਟਾਂ ਲਈਆਂ ਅਤੇ ਮੈਚ ਆਫ ਦਾ ਪਲੇਅਰ ਵੀ ਬਣੇ।

ਗਾਇਕਵਾੜ ਨੂੰ ਨਜ਼ਰਅੰਦਾਜ਼ ਕਰਨਾ ਗਲਤੀ ਹੋ ਸਕਦੀ ਹੈ!

ਰਿਤੁਰਾਜ ਗਾਇਕਵਾੜ ਨੂੰ ਭਾਰਤ ਲਈ ਵਨਡੇ ਡੈਬਿਊ ਕੀਤੇ 6 ਮਹੀਨੇ ਹੋ ਗਏ ਹਨ। ਪਰ ਹੁਣ ਤੱਕ ਉਹ ਸਿਰਫ਼ 1 ਮੈਚ ਹੀ ਖੇਡ ਸਕਿਆ ਹੈ। ਇਸ ਦੇ ਨਾਲ ਹੀ ਉਹ 2 ਸਾਲਾਂ ‘ਚ ਟੀ-20 ‘ਚ 9 ਮੈਚ ਖੇਡਣ ‘ਚ ਕਾਮਯਾਬ ਰਹੇ ਹਨ। ਇਸ ਤੋਂ ਟੀਮ ਇੰਡੀਆ ਵੱਲੋਂ ਉਸ ਦੀ ਅਣਗਹਿਲੀ ਵੀ ਚੰਗੀ ਤਰ੍ਹਾਂ ਦਿਖਾਈ ਦਿੰਦੀ ਹੈ। ਪਰ ਜਿਵੇਂ ਹੀ ਉਸ ਨੂੰ ਮੌਕਾ ਮਿਲਿਆ, ਰਿਤੂਰਾਜ ਨੇ ਦਿਖਾਇਆ ਕਿ ਟੀਮ ਇੰਡੀਆ ਨੂੰ ਚੁਣਨ ਵਾਲੇ ਉਸ ਨੂੰ ਘੱਟ ਸਮਝ ਕੇ ਕਿੰਨੀ ਵੱਡੀ ਗਲਤੀ ਕਰ ਰਹੇ ਹਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

88 ਸਾਲ ਦੀ ਉਮਰ 'ਚ ਚੰਡੀਗੜ੍ਹ ਦੀਆਂ ਗਲੀਆਂ ਸਾਫ਼ ਕਰ ਰਹੇ ਹਨ ਸਾਬਕਾ IPS ਇੰਦਰਜੀਤ ਐਸ ਸਿੱਧੂ
88 ਸਾਲ ਦੀ ਉਮਰ 'ਚ ਚੰਡੀਗੜ੍ਹ ਦੀਆਂ ਗਲੀਆਂ ਸਾਫ਼ ਕਰ ਰਹੇ ਹਨ ਸਾਬਕਾ IPS ਇੰਦਰਜੀਤ ਐਸ ਸਿੱਧੂ...
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ 'ਆਪ' ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਆਹਮੋ-ਸਾਹਮਣੇ
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ 'ਆਪ' ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਆਹਮੋ-ਸਾਹਮਣੇ...
PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!
PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!...
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼......
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ...
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ...
Vaishno Devi ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ
Vaishno Devi  ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ...
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO...