ਕਦੋਂ ਤੋਂ ਮਨਾਉਣੀ ਸ਼ੁਰੂ ਹੋਈ ਵਿਸਾਖੀ, ਖਾਲਸੇ ਨਾਲ ਕਿਉਂ ਹੈ ਗੂੜਾ ਰਿਸ਼ਤਾ
Vaisakhi Celebrations: ਵਿਸਾਖੀ ਦੇ ਦਿਨ ਪੰਜਾਬ ਵਿੱਚ ਮੇਲੇ ਲੱਗਦੇ ਹਨ, ਜਿੱਥੇ ਗਿੱਧੇ ਅਤੇ ਭੰਗੜੇ ਪਾਏ ਜਾਂਦੇ ਹਨ। ਇਹ ਪੰਜਾਬੀ ਲੋਕਾਂ ਦੀ ਖੁਸ਼ੀ ਅਤੇ ਰੰਗੀਨਤਾ ਦਾ ਪ੍ਰਤੀਕ ਹੈ। ਵਿਸਾਖੀ, ਨਾ ਸਿਰਫ ਇੱਕ ਧਾਰਮਿਕ ਤਿਉਹਾਰ ਹੈ, ਸਗੋਂ ਇੱਕ ਸਮਾਜਿਕ ਉਤਸਵ ਵੀ ਹੈ ਜਿਸ ਦੌਰਾਨ ਲੋਕ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਸਮਾਂ ਬਿਤਾਉਂਦੇ ਹਨ।

ਪੰਜਾਬ ਵਿੱਚ ਵਿਸਾਖੀ ਦਾ ਤਿਉਹਾਰ ਸਦੀਆਂ ਤੋਂ ਹੀ ਮਨਾਇਆ ਜਾਂਦਾ ਰਿਹਾ ਹੈ। ਇਸ ਦਾ ਸਿੱਧਾ ਜਿਹਾ ਸਬੰਧ ਫਸਲ ਅਤੇ ਖੇਤੀਬਾੜੀ ਨਾਲ ਹੈ। ਪਰ ਇਹ ਦਿਨ ਖਾਲਸਾ ਪੰਥ ਦੀ ਸਾਜਨਾ ਨਾਲ ਜੁੜ ਕੇ ਇਤਿਹਾਸਿਕ ਬਣ ਗਿਆ ਹੁਣ ਇਹ ਤਿਉਹਾਰ ਸੱਭਿਆਚਾਰਕ ਦੇ ਨਾਲ ਨਾਲ ਧਾਰਮਿਕ ਅਤੇ ਇਤਿਹਾਸਿਕ ਵੀ ਬਣ ਗਿਆ। ਪੰਜਾਬ ਮੁੱਢ ਕਦੀਮ ਤੋਂ ਹੀ ਖੇਤੀ ਬਾੜੀ ਨਾਲ ਜੁੜਿਆ ਰਹਿਣ ਵਾਲਾ ਸਥਾਨ ਰਿਹਾ ਹੈ। ਲੋਕ ਮੰਨਤਾਂ ਅਨੁਸਾਰ ਜਦੋਂ ਤੋਂ ਪੰਜਾਬ ਦੀ ਭੋਂ (ਜ਼ਮੀਨ) ਤੋਂ ਅੰਨ ਪੈਦਾ ਹੋਣ ਲੱਗਿਆ। ਉਦੋਂ ਤੋਂ ਹੀ ਵਿਸਾਖੀ ਨੂੰ ਖੇਤੀ ਦੀ ਫਸਲਾਂ ਦੀ ਉਪਜ ਅਤੇ ਖੁਸ਼ਹਾਲੀ ਦੇ ਤਿਉਹਾਰ ਵਜੋਂ ਮਨਾਇਆ ਜਾ ਲੱਗਾ।
ਸਮਾਜ ਵਿੱਚ ਚੱਲੀਆਂ ਆ ਰਹੀਆਂ ਮਿੱਥਾ ਅਨੁਸਾਰ ਵਿਸਾਖੀ ਦੇ ਤਿਉਹਾਰ ਦਾ ਸਿੱਧਾ ਸਬੰਧ ਸੂਰਜ ਅਤੇ ਚੰਦਰਮਾ ਨਾਲ ਹੈ। ਭਾਰਤੀ ਕੈਲੰਡਰ ਦੇ ਅਨੁਸਾਰ, ਵਿਸਾਖੀ ਸੂਰਜ ਦੇ ਪਹਿਲੇ ਦਿਨ ‘ਮੇਖ’ ਰਾਸ਼ੀ ਵਿੱਚ ਪ੍ਰਵੇਸ਼ ਕਰਨ ਨਾਲ ਹੁੰਦੀ ਹੈ। ਇਸੇ ਕਾਰਨ ਇਸ ਦਿਨ ਨੂੰ ਮੇਖ ਸੰਕ੍ਰਾਂਤੀ ਜਾਂ ਸੰਗਰਾਂਦ ਵੀ ਕਿਹਾ ਜਾਂਦਾ ਹੈ। ਇਸ ਦਿਨ ਨੂੰ ਵਿਸ਼ਨੂੰ ਦੇ ਨਾਲ ਵੀ ਜੋੜਿਆ ਗਿਆ ਜਾਂਦਾ ਹੈ।
ਖਾਲਸੇ ਦੀ ਸਾਜਨਾ ਨਾਲ ਜੁੜਿਆ ਇਤਿਹਾਸ
ਵਿਸਾਖੀ ਦੇ ਤਿਉਹਾਰ ਸਿੱਖਾਂ ਲਈ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ। ਇਸ ਦਿਨ 1699 ਵਿੱਚ, ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਹੀ ਇਸ ਦਿਨ ਤੋਂ ਸਿੱਖਾਂ ਲਈ ਅੰਮ੍ਰਿਤ ਛਕਣ ਦੀ ਪ੍ਰਕਿਰਿਆ ਸ਼ੁਰੂ ਹੋਈ ਜਿਸ ਨਾਲ ਖਾਲਸਾ ਪੰਥ ਦਾ ਆਰੰਭ ਹੋਇਆ। ਇਹ ਦਿਨ ਅੱਜ ਵੀ ਸਿੱਖ ਸਮਾਜ ਲਈ ਖਾਸ ਮਹੱਤਤਾ ਰੱਖਦਾ ਹੈ ਅਤੇ ਇਸ ਦਿਨ ਨੂੰ ਖਾਸ ਤੌਰ ‘ਤੇ ਚਾਹਵਾਨਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ।
ਦਮਦਮਾ ਸਾਹਿਬ ਹੁੰਦੇ ਹਨ ਵਿਸ਼ੇਸ਼ ਸਮਾਗਮ
ਦਮਦਮਾ ਸਾਹਿਬ ਨੂੰ ਗੁਰੂ ਕੀ ਕਾਸ਼ੀ ਕਿਹਾ ਜਾਂਦਾ ਹੈ ਕਿਉਂਕਿ ਇਥੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੌਵੇਂ ਮਹੱਲੇ ਦੇ ਸਲੋਕ ਦਰਜ ਕਰਕੇ ਸੰਪੂਰਨ ਪਾਠ ਲਿਖਵਾਇਆ ਸੀ। ਇਸੇ ਤਰ੍ਹਾਂ, ਵਿਸਾਖੀ ਦੇ ਦਿਨ ਲੱਖਾਂ ਲੋਕ ਦਮਦਮਾ ਸਾਹਿਬ ਜਾਂ ਹੋਰ ਧਰਮਿਕ ਸਥਾਨਾਂ ‘ਤੇ ਇਕੱਤਰ ਹੋ ਕੇ ਇਸ ਪਵਿੱਤਰ ਦਿਨ ਦੀ ਯਾਦ ਮਨਾਉਂਦੇ ਹਨ। ਜ਼ਿਕਰਯੋਗ ਹੈ ਕਿ ਦਮਦਮਾ ਸਾਹਿਬ ਸਿੱਖਾਂ ਤੇ ਪਵਿੱਤਰ 5 ਤਖ਼ਤਾਂ ਵਿੱਚੋਂ ਇੱਕ ਹੈ।
ਪੰਜਾਬੀ ਸੱਭਿਆਚਾਰ ਦਾ ਹਿੱਸਾ ਹੈ ਵਿਸਾਖੀ
ਵਿਸਾਖੀ ਦੇ ਦਿਨ ਪੰਜਾਬ ਵਿੱਚ ਮੇਲੇ ਲੱਗਦੇ ਹਨ, ਜਿੱਥੇ ਗਿੱਧੇ ਅਤੇ ਭੰਗੜੇ ਪਾਏ ਜਾਂਦੇ ਹਨ। ਇਹ ਪੰਜਾਬੀ ਲੋਕਾਂ ਦੀ ਖੁਸ਼ੀ ਅਤੇ ਰੰਗੀਨਤਾ ਦਾ ਪ੍ਰਤੀਕ ਹੈ। ਵਿਸਾਖੀ, ਨਾ ਸਿਰਫ ਇੱਕ ਧਾਰਮਿਕ ਤਿਉਹਾਰ ਹੈ, ਸਗੋਂ ਇੱਕ ਸਮਾਜਿਕ ਉਤਸਵ ਵੀ ਹੈ ਜਿਸ ਦੌਰਾਨ ਲੋਕ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਸਮਾਂ ਬਿਤਾਉਂਦੇ ਹਨ। ਸਾਰੇ ਦੇਸ਼ ਵਿੱਚ, ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਇਸਦੇ ਇਤਿਹਾਸਿਕ, ਧਾਰਮਿਕ ਅਤੇ ਸਮਾਜਿਕ ਪ੍ਰਭਾਵਾਂ ਨਾਲ ਹੈ, ਜੋ ਇਸ ਨੂੰ ਇੱਕ ਵਿਸ਼ੇਸ਼ ਤਿਉਹਾਰ ਬਣਾਉਂਦੇ ਹਨ।
ਇਹ ਵੀ ਪੜ੍ਹੋ