AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Laddu Gopal Puja Rules: ਸਾਵਣ ‘ਚ ਬਦਲ ਜਾਂਦਾ ਹੈ ਲੱਡੂ ਗੋਪਾਲ ਦੀ ਪੂਜਾ ਦਾ ਤਰੀਕਾ, ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ!

Laddu Gopal Puja Rules: ਸਾਵਣ ਦੇ ਮਹੀਨੇ ਵਿੱਚ ਭਗਵਾਨ ਸ਼ਿਵ ਦੇ ਨਾਲ-ਨਾਲ ਸ਼੍ਰੀ ਕ੍ਰਿਸ਼ਨ ਦੀ ਵੀ ਵਿਸ਼ੇਸ਼ ਪੂਜਾ-ਅਰਾਧਨਾ ਕੀਤੀ ਜਾਂਦੀ ਹੈ। ਇਸ ਦੌਰਾਨ ਲੱਡੂ ਗੋਪਾਲ ਦੀ ਸੇਵਾ ਲਈ ਕੁਝ ਖਾਸ ਨਿਯਮ ਦੱਸੇ ਗਏ ਹਨ, ਜਿਨ੍ਹਾਂ ਦਾ ਪਾਲਣ ਨਾ ਕਰਨ ਨਾਲ ਪੂਜਾ ਦਾ ਪੂਰਾ ਫਲ ਨਹੀਂ ਮਿਲਦਾ ਹੈ।

Laddu Gopal Puja Rules: ਸਾਵਣ 'ਚ ਬਦਲ ਜਾਂਦਾ ਹੈ ਲੱਡੂ ਗੋਪਾਲ ਦੀ ਪੂਜਾ ਦਾ ਤਰੀਕਾ, ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ!
ਸਾਵਣ ‘ਚ ਇੰਝ ਕਰੋ ਲੱਡੂ ਗੋਪਾਲ ਦੀ ਸੇਵਾ
tv9-punjabi
| Updated On: 05 Aug 2026 14:22 PM IST
Share

Sawan 2026: ਸਾਵਣ ਦਾ ਮਹੀਨਾ ਭਗਵਾਨ ਸ਼ਿਵ ਦੀ ਭਗਤੀ ਲਈ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ, ਪਰ ਇਹ ਸਮਾਂ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਬਾਲ ਸਰੂਪ ਲੱਡੂ ਗੋਪਾਲ ਦੀ ਸੇਵਾ ਲਈ ਵੀ ਬਹੁਤ ਸ਼ੁਭ ਮੰਨਿਆ ਗਿਆ ਹੈ। ਪੰਚਾਂਗ ਦੇ ਅਨੁਸਾਰ, ਸਾਲ 2026 ਵਿੱਚ ਸਾਵਣ ਦੀ ਸ਼ੁਰੂਆਤ 30 ਜੁਲਾਈ ਤੋਂ ਹੋ ਚੁੱਕੀ ਹੈ ਅਤੇ ਇਸ ਦਾ ਸਮਾਪਨ 28 ਅਗਸਤ ਨੂੰ ਸਾਵਣ ਪੂਰਨਿਮਾ ਦੇ ਨਾਲ ਹੋਵੇਗਾ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਇਸ ਪਵਿੱਤਰ ਮਹੀਨੇ ਵਿੱਚ ਘਰ ਵਿੱਚ ਵਿਰਾਜਮਾਨ ਲੱਡੂ ਗੋਪਾਲ ਦੀ ਪੂਜਾ ਅਤੇ ਸੇਵਾ ਕਰਦੇ ਸਮੇਂ ਕੁਝ ਖਾਸ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਸਾਵਣ ਵਿੱਚ ਸ਼ਰਧਾ ਨਾਲ ਕੀਤੀ ਗਈ ਸੇਵਾ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਅਤੇ ਪਰਿਵਾਰ ਵਿੱਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਦਾ ਵਾਸ ਹੁੰਦਾ ਹੈ। ਆਓ ਜਾਣਦੇ ਹਾਂ ਕਿ ਸਾਵਣ ਵਿੱਚ ਲੱਡੂ ਗੋਪਾਲ ਦੀ ਪੂਜਾ ਕਰਦੇ ਸਮੇਂ ਕਿਹੜੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ।

ਸਾਵਣ ਵਿੱਚ ਕਿਉਂ ਬਦਲ ਜਾਂਦੀ ਹੈ ਲੱਡੂ ਗੋਪਾਲ ਦੀ ਸੇਵਾ?

ਸਾਵਣ ਦਾ ਮਹੀਨਾ ਵਰਖਾ ਰੁੱਤ ਦਾ ਸਮਾਂ ਹੁੰਦਾ ਹੈ। ਇਸ ਮੌਸਮ ਵਿੱਚ ਨਮੀ ਅਤੇ ਠੰਡਕ ਵੱਧ ਜਾਂਦੀ ਹੈ। ਇਸ ਦੇ ਨਾਲ ਹੀ ਸਾਵਣ ਵਿੱਚ ਭਗਵਾਨ ਕ੍ਰਿਸ਼ਨ ਦੇ ਝੂਲਨ ਉਤਸਵ ਦੀ ਸ਼ੁਰੂਆਤ ਹੁੰਦੀ ਹੈ। ਮਾਨਤਾ ਹੈ ਕਿ ਸਾਵਣ ਵਿੱਚ ਲੱਡੂ ਗੋਪਾਲ ਨੂੰ ਝੂਲੇ ‘ਤੇ ਬਿਠਾ ਕੇ ਸੇਵਾ ਕਰਨ ਨਾਲ ਘਰ ਵਿੱਚ ਸੁੱਖ-ਸਮ੍ਰਿੱਧੀ ਅਤੇ ਬੇਅੰਤ ਖੁਸ਼ੀਆਂ ਆਉਂਦੀਆਂ ਹਨ। ਪਰ ਮੌਸਮ ਦੇ ਬਦਲਦੇ ਮਿਜ਼ਾਜ ਨੂੰ ਧਿਆਨ ਵਿੱਚ ਰੱਖਦੇ ਹੋਏ ਲੱਡੂ ਗੋਪਾਲ ਦੇ ਸਨਾਨ, ਪੋਸ਼ਾਕ ਅਤੇ ਭੋਗ ਵਿੱਚ ਵਿਸ਼ੇਸ਼ ਸਾਵਧਾਨੀ ਵਰਤਣੀ ਪੈਂਦੀ ਹੈ।

ਸਾਵਣ ਵਿੱਚ ਕਿਹੜਾ ਭੋਗ ਲਗਾਉਣਾ ਚਾਹੀਦਾ ਹੈ?

ਸਾਵਣ ਦੇ ਦੌਰਾਨ ਭਗਵਾਨ ਨੂੰ ਸਿਰਫ਼ ਸਾਤਵਿਕ ਭੋਜਨ ਹੀ ਅਰਪਿਤ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਮੱਖਣ-ਮਿਸ਼ਰੀ, ਦਹੀਂ, ਦੁੱਧ, ਪੰਜੀਰੀ, ਖੀਰ, ਤਾਜ਼ੇ ਫਲ ਅਤੇ ਸੁੱਕੇ ਮੇਵਿਆਂ ਦਾ ਭੋਗ ਲਗਾਇਆ ਜਾ ਸਕਦਾ ਹੈ। ਜੇਕਰ ਘਰ ਵਿੱਚ ਵਰਤ ਰੱਖਿਆ ਗਿਆ ਹੋਵੇ ਤਾਂ ਉਸੇ ਅਨੁਸਾਰ ਫਲਾਹਾਰੀ ਪ੍ਰਸਾਦ ਵੀ ਅਰਪਿਤ ਕੀਤਾ ਜਾ ਸਕਦਾ ਹੈ।

ਸਾਵਣ ਵਿੱਚ ਲੱਡੂ ਗੋਪਾਲ ਦੀ ਸੇਵਾ ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ!

ਠੰਡੇ ਪਾਣੀ ਨਾਲ ਸਨਾਨ ਕਰਵਾਉਣਾ

ਸਾਵਣ ਦੇ ਮਹੀਨੇ ਵਿੱਚ ਮੌਸਮ ਕੁਝ ਠੰਡਾ ਹੋ ਜਾਂਦਾ ਹੈ। ਅਜਿਹੇ ਵਿੱਚ ਬਾਲ ਗੋਪਾਲ ਨੂੰ ਬਹੁਤ ਜ਼ਿਆਦਾ ਠੰਡੇ ਜਾਂ ਬਰਫ ਵਰਗੇ ਪਾਣੀ ਨਾਲ ਸਨਾਨ ਕਰਵਾਉਣ ਦੀ ਗਲਤੀ ਨਾ ਕਰੋ। ਸਨਾਨ ਲਈ ਹਮੇਸ਼ਾ ਤਾਜ਼ੇ ਜਾਂ ਹਲਕੇ ਗੁੰਨਗੁਣੇ ਪਾਣੀ ਦੀ ਵਰਤੋਂ ਕਰੋ। ਪਾਣੀ ਵਿੱਚ ਥੋੜ੍ਹਾ ਜਿਹਾ ਗੰਗਾਜਲ ਅਤੇ ਤੁਲਸੀ ਦੇ ਪੱਤੇ ਮਿਲਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।

ਭਾਰੀ ਜਾਂ ਚੁਭਣ ਵਾਲੇ ਕੱਪੜੇ ਪਾਉਣਾ

ਬਰਸਾਤ ਦੇ ਮੌਸਮ ਸਾਵਣ ਵਿੱਚ ਲੱਡੂ ਗੋਪਾਲ ਨੂੰ ਬਹੁਤ ਭਾਰੀ ਜਾਂ ਚੁਭਣ ਵਾਲੇ ਫੈਬਰਿਕ ਦੇ ਕੱਪੜੇ ਨਾ ਪਾਓ। ਇਸ ਮੌਸਮ ਵਿੱਚ ਉਨ੍ਹਾਂ ਨੂੰ ਹਲਕੇ, ਸੂਤੀ ਅਤੇ ਆਰਾਮਦਾਇਕ ਕੱਪੜੇ ਹੀ ਪਾਓ।

ਬਾਸੀ ਜਾਂ ਭਾਰੀ ਭੋਜਨ ਦਾ ਭੋਗ ਲਗਾਉਣਾ

ਸਾਵਣ ਦੇ ਮੌਸਮ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਜਲਦੀ ਖਰਾਬ ਹੋ ਸਕਦੀਆਂ ਹਨ। ਇਸ ਲਈ ਲੱਡੂ ਗੋਪਾਲ ਨੂੰ ਹਮੇਸ਼ਾ ਤਾਜ਼ੇ ਅਤੇ ਸਾਤਵਿਕ ਭੋਜਨ ਦਾ ਹੀ ਭੋਗ ਲਗਾਓ। ਹਮੇਸ਼ਾ ਸਾਤਵਿਕ, ਤਾਜ਼ਾ ਮੱਖਣ-ਮਿਸ਼ਰੀ, ਫਲ ਅਤੇ ਤਾਜ਼ੇ ਦੁੱਧ ਦਾ ਹੀ ਭੋਗ ਅਰਪਿਤ ਕਰੋ।

Disclaimer: ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਆਮ ਜਾਣਕਾਰੀਆਂ ‘ਤੇ ਆਧਾਰਿਤ ਹੈ। ਟੀਵੀ9 ਭਾਰਤਵਰਸ਼ ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

Source:TV9Hindi.com

Follow Us
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ...
ਤੁਸ਼ਾਰ ਕਪੂਰ ਨੂੰ ਫੋਨ 'ਤੇ ਮਿਲੀ ਧਮਕੀ, ਕੀਤੀ ਕਰੋੜਾਂ ਰੁਪਏ ਦੀ ਮੰਗ
ਤੁਸ਼ਾਰ ਕਪੂਰ ਨੂੰ ਫੋਨ 'ਤੇ ਮਿਲੀ ਧਮਕੀ, ਕੀਤੀ ਕਰੋੜਾਂ ਰੁਪਏ ਦੀ ਮੰਗ...
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ...
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ...