AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸਰਦ ਰੁੱਤ ਲਈ ਬੰਦ, ਇਸ ਸਾਲ ਟੁੱਟੇ ਰਿਕਾਰਡ; 3.84 ਲੱਖ ਤੋਂ ਵੱਧ ਸੰਗਤਾਂ ਹੋਈਆਂ ਨਤਮਸਤਕ

ਉੱਤਰਾਖੰਡ ਦੇ ਚਮੋਲੀ ਅੰਦਰ ਸਮੁੰਦਰ ਤਲ ਤੋਂ ਤਕਰੀਬਨ 15,200 ਫੁੱਟ ਦੀ ਬੁਲੰਦੀ ਤੇ ਸਥਿਤ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸ਼ਨੀਵਾਰ ਨੂੰ ਸਰਦ ਰੁੱਤ ਲਈ ਵਿਧੀਵਤ ਢੰਗ ਨਾਲ ਬੰਦ ਕਰ ਦਿੱਤੇ ਗਏ। ਇਸ ਵਰ੍ਹੇ ਸ਼ਰਧਾਲੂਆਂ ਦੀ ਆਮਦ ਦਾ ਵੱਡਾ ਰਿਕਾਰਡ ਕਾਇਮ ਹੋਇਆ ਹੈ, ਜਿੱਥੇ 3 ਲੱਖ 84 ਹਜ਼ਾਰ 573 ਤੋਂ ਵੱਧ ਸੰਗਤਾਂ ਨੇ ਗੁਰੂ-ਘਰ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ।

ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸਰਦ ਰੁੱਤ ਲਈ ਬੰਦ, ਇਸ ਸਾਲ ਟੁੱਟੇ ਰਿਕਾਰਡ; 3.84 ਲੱਖ ਤੋਂ ਵੱਧ ਸੰਗਤਾਂ ਹੋਈਆਂ ਨਤਮਸਤਕ
tv9-punjabi
| Published: 11 Oct 2026 10:42 AM IST
Share

ਉੱਤਰਾਖੰਡ ਦੇ ਚਮੋਲੀ ‘ਚ ਸਮੁੰਦਰ ਤਲ ਤੋਂ ਤਕਰੀਬਨ 15,200 ਫੁੱਟ ਦੀ ਬੁਲੰਦੀ ਤੇ ਸਥਿਤ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸ਼ਨੀਵਾਰ ਨੂੰ ਸਰਦ ਰੁੱਤ ਲਈ ਵਿਧੀਵਤ ਢੰਗ ਨਾਲ ਬੰਦ ਕਰ ਦਿੱਤੇ ਗਏ। ਇਸ ਵਰ੍ਹੇ ਸ਼ਰਧਾਲੂਆਂ ਦੀ ਆਮਦ ਦਾ ਵੱਡਾ ਰਿਕਾਰਡ ਕਾਇਮ ਹੋਇਆ ਹੈ, ਜਿੱਥੇ 3 ਲੱਖ 84 ਹਜ਼ਾਰ 573 ਤੋਂ ਵੱਧ ਸੰਗਤਾਂ ਨੇ ਗੁਰੂ-ਘਰ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਕਪਾਟ ਬੰਦ ਹੋਣ ਦੀ ਰਸਮ ਮੌਕੇ ਤਕਰੀਬਨ 4 ਹਜ਼ਾਰ ਸੰਗਤਾਂ ਦਰਬਾਰ ਸਾਹਿਬ ਵਿੱਚ ਹਾਜ਼ਰ ਸਨ। ਇਹਨਾਂ ਸ਼ਰਧਾਲੂਆਂ ਵਿੱਚ ਗੁਆਂਢੀ ਮੁਲਕ ਪਾਕਿਸਤਾਨ ਤੋਂ ਆਇਆ 40 ਮੈਂਬਰੀ ਸਿੱਖ ਜਥਾ ਵੀ ਖ਼ਾਸ ਤੌਰ ਤੇ ਮੌਜੂਦ ਰਿਹਾ।

ਸ਼ੁੱਕਰਵਾਰ ਨੂੰ ਹੋਈ ਭਾਰੀ ਬਰਫ਼ਬਾਰੀ ਕਾਰਨ ਸਾਰਾ ਹੇਮਕੁੰਟ ਸਾਹਿਬ ਕੰਪਲੈਕਸ ਬਰਫ਼ ਦੀ ਚਿੱਟੀ ਚਾਦਰ ਨਾਲ ਢਕਿਆ ਨਜ਼ਰ ਆਇਆ। ਮਨਫ਼ੀ ਤਾਪਮਾਨ ਅਤੇ ਬਰਫ਼ੀਲੇ ਰਸਤਿਆਂ ਦੀ ਪ੍ਰਵਾਹ ਨਾ ਕਰਦਿਆਂ ਸੰਗਤਾਂ ਸਾਲਾਨਾ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਈਆਂ। ਸਵੇਰੇ 10 ਵਜੇ ਸੁਖਮਨੀ ਸਾਹਿਬ ਦੇ ਪਾਠ ਨਾਲ ਧਾਰਮਿਕ ਸਮਾਗਮ ਆਰੰਭ ਹੋਏ, ਜਿਸ ਉਪਰੰਤ ਦੁਪਹਿਰ 12:30 ਵਜੇ ਸਾਲਾਨਾ ਅੰਤਿਮ ਅਰਦਾਸ ਸੰਪੰਨ ਹੋਈ ਅਤੇ 1 ਵਜੇ ਮੁੱਖ ਵਾਕ (ਹੁਕਮਨਾਮਾ) ਲਿਆ ਗਿਆ।

ਭਾਰਤੀ ਫ਼ੌਜ ਦੇ ਬੈਂਡ ਦੀਆਂ ਗੂੰਜਦੀਆਂ ਧੁਨਾਂ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਦਰਬਾਰ ਸਾਹਿਬ ਤੋਂ ਪੂਰੇ ਸਤਿਕਾਰ ਸਹਿਤ ਸੱਚਖੰਡ (ਸੁਖ-ਆਸਨ ਅਸਥਾਨ) ਵਿਖੇ ਸੁਸ਼ੋਭਿਤ ਕੀਤਾ ਗਿਆ। ਇਸ ਰਸਮ ਦੇ ਨਾਲ ਹੀ ਸਾਲ 2026 ਦੀ ਤੀਰਥ ਯਾਤਰਾ ਅਧਿਕਾਰਤ ਤੌਰ ਤੇ ਸਮਾਪਤ ਹੋ ਗਈ। ਦੂਜੇ ਪਾਸੇ, ਨੇੜੇ ਸਥਿਤ ਲਕਸ਼ਮਣ ਮੰਦਿਰ ਦੇ ਕਪਾਟ ਐਤਵਾਰ ਨੂੰ ਬੰਦ ਕੀਤੇ ਜਾਣਗੇ। ਮੰਦਿਰ ਦੇ ਪੁਜਾਰੀ ਮਨੀਸ਼ ਪਾਂਡੇ ਨੇ ਪੁਸ਼ਟੀ ਕੀਤੀ ਕਿ ਇਸ ਸੰਬੰਧੀ ਸਾਰੀਆਂ ਪ੍ਰਸ਼ਾਸਨਿਕ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਪਾਕਿਸਤਾਨ ਤੋਂ ਪੁੱਜੇ 40 ਮੈਂਬਰੀ ਜਥੇ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ

ਪਾਕਿਸਤਾਨ ਤੋਂ ਪਹੁੰਚੇ 40 ਸ਼ਰਧਾਲੂਆਂ ਦੇ ਜਥੇ ਦੀ ਅਗਵਾਈ ਪਪਿੰਦਰ ਸਿੰਘ ਕਰ ਰਹੇ ਹਨ। ਇਸ ਜਥੇ ਵਿੱਚ 10 ਬੱਚੇ, 15 ਬੀਬੀਆਂ ਅਤੇ 15 ਪੁਰਸ਼ ਸ਼ਾਮਲ ਹਨ, ਜੋ ਕਿ ਪਾਕਿਸਤਾਨ ਦੇ ਲਾਹੌਰ, ਸਿੰਧ, ਪੇਸ਼ਾਵਰ ਅਤੇ ਨਨਕਾਣਾ ਸਾਹਿਬ ਵਰਗੇ ਇਤਿਹਾਸਕ ਸ਼ਹਿਰਾਂ ਦੇ ਵਸਨੀਕ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਜਥਾ ਸ਼ਾਰਜਾਹ (ਯੂਏਈ) ਦੇ ਰਸਤੇ ਕੌਮਾਂਤਰੀ ਉਡਾਣ ਰਾਹੀਂ ਦਿੱਲੀ ਪਹੁੰਚਿਆ ਸੀ। ਵੀਰਵਾਰ ਸ਼ਾਮ ਲਗਭਗ 5 ਵਜੇ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਤੋਂ ਰਵਾਨਾ ਹੋ ਕੇ ਜਥਾ ਰਾਤ ਕਰੀਬ 1 ਵਜੇ ਰਿਸ਼ੀਕੇਸ਼ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਪੁੱਜਾ। ਉੱਥੇ ਕੁਝ ਸਮਾਂ ਆਰਾਮ ਕਰਨ ਮਗਰੋਂ ਯਾਤਰੀ ਚਮੋਲੀ ਲਈ ਰਵਾਨਾ ਹੋ ਗਏ।

ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਹੇਠ ਪੁਲਿਸ ਟੀਮਾਂ ਦੀ ਨਿਗਰਾਨੀ ਵਿੱਚ ਸ਼ਰਧਾਲੂ ਗੋਵਿੰਦਘਾਟ ਤੋਂ ਘਾਂਘਰੀਆ ਹੁੰਦੇ ਹੋਏ ਪਵਿੱਤਰ ਅਸਥਾਨ ਤੇ ਪਹੁੰਚੇ। ਜਥੇ ਦੇ ਮੈਂਬਰਾਂ ਦੀ ਖ਼ਾਸ ਇੱਛਾ ਕਪਾਟ ਬੰਦ ਹੋਣ ਦੀ ਇਤਿਹਾਸਕ ਘੜੀ ਮੌਕੇ ਹਾਜ਼ਰੀ ਭਰਨ ਦੀ ਸੀ। ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਸੰਗਤ ਨੇ ਅੰਤਿਮ ਦਿਨ ਦੇ ਸਮੂਹ ਧਾਰਮਿਕ ਪ੍ਰੋਗਰਾਮਾਂ ਵਿੱਚ ਪੂਰੀ ਸ਼ਰਧਾ ਭਾਵਨਾ ਨਾਲ ਹਿੱਸਾ ਲਿਆ।

23 ਮਈ ਨੂੰ ਖੁੱਲ੍ਹੇ ਸਨ ਕਪਾਟ, 3.84 ਲੱਖ ਸ਼ਰਧਾਲੂਆਂ ਨੇ ਟੇਕਿਆ ਮੱਥਾ

ਮੌਜੂਦਾ ਵਰ੍ਹੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 23 ਮਈ ਨੂੰ ਸੰਗਤਾਂ ਦੇ ਦਰਸ਼ਨ-ਦੀਦਾਰ ਲਈ ਖੋਲ੍ਹੇ ਗਏ ਸਨ। ਇਸ ਪੂਰੇ ਸੀਜ਼ਨ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂਆਂ ਨੇ ਦੁਰਗਮ ਪਹਾੜੀ ਪੈਂਡਾ ਤੈਅ ਕਰਕੇ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ। ਸ਼ਨੀਵਾਰ ਨੂੰ ਕਪਾਟ ਬੰਦ ਹੋਣ ਦੇ ਨਾਲ ਹੀ ਇਹ ਯਾਤਰਾ ਸੀਜ਼ਨ ਸਫ਼ਲਤਾਪੂਰਵਕ ਨੇਪਰੇ ਚੜ੍ਹ ਗਿਆ।

ਜੇਕਰ ਪਿਛਲੇ ਵਰ੍ਹੇ ਦੀ ਗੱਲ ਕਰੀਏ ਤਾਂ 10 ਅਕਤੂਬਰ ਨੂੰ ਕਪਾਟ ਬੰਦ ਹੋਏ ਸਨ ਅਤੇ 139 ਦਿਨਾਂ ਤੱਕ ਚੱਲੀ ਯਾਤਰਾ ਦੌਰਾਨ ਤਕਰੀਬਨ 2.7 ਲੱਖ ਸ਼ਰਧਾਲੂਆਂ ਨੇ ਮੱਥਾ ਟੇਕਿਆ ਸੀ। ਇਸ ਸਾਲ ਸੰਗਤ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਦਰਜ ਕੀਤੀ ਗਈ ਹੈ।

‘ਬਚਿੱਤਰ ਨਾਟਕ’ ਵਿੱਚ ਮਿਲਦਾ ਹੈ ਪਵਿੱਤਰ ਅਸਥਾਨ ਦਾ ਜ਼ਿਕਰ

ਸ੍ਰੀ ਹੇਮਕੁੰਟ ਸਾਹਿਬ ਦੀ ਇਤਿਹਾਸਕ ਅਤੇ ਧਾਰਮਿਕ ਮਾਨਤਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਬਾਣੀ ‘ਬਚਿੱਤਰ ਨਾਟਕ’ ਨਾਲ ਜੁੜੀ ਹੋਈ ਹੈ। ਇਸ ਪਵਿੱਤਰ ਰਚਨਾ ਵਿੱਚ ਗੁਰੂ ਸਾਹਿਬ ਨੇ ਆਪਣੇ ਪੂਰਬਲੇ ਜਨਮ ਦੌਰਾਨ ਸੱਤ ਬਰਫ਼ੀਲੀਆਂ ਚੋਟੀਆਂ ਨਾਲ ਘਿਰੇ ਅਸਥਾਨ ਤੇ ਤਪੱਸਿਆ ਕਰਨ ਦਾ ਜ਼ਿਕਰ ਕੀਤਾ ਹੈ:

“ਹੇਮ ਕੁੰਟ ਪਰਬਤ ਹੈ ਜਹਾਂ॥ ਸਪਤ ਸ੍ਰਿੰਗ ਸੋਭਿਤ ਹੈ ਤਹਾਂ॥”

ਇਸੇ ਬਾਣੀ ਦੇ ਵਰਣਨ ਦੇ ਆਧਾਰ ਤੇ ਬਾਅਦ ਵਿੱਚ ਹਿਮਾਲਿਆ ਦੀਆਂ ਬਰਫ਼ੀਲੀਆਂ ਪਹਾੜੀਆਂ ਵਿੱਚ ਇਸ ਪਵਿੱਤਰ ਅਸਥਾਨ ਦੀ ਖੋਜ ਕੀਤੀ ਗਈ। ਲੰਮੇ ਸਮੇਂ ਤੱਕ ਇਸ ਅਸਥਾਨ ਦੀ ਭੂਗੋਲਿਕ ਸਥਿਤੀ ਓਹਲੇ ਹੀ ਰਹੀ। ਸਾਲ 1884 ਵਿੱਚ ਮਹਾਨ ਵਿਦਵਾਨ ਪੰਡਿਤ ਤਾਰਾ ਸਿੰਘ ਨਰੋਤਮ ਨੇ ਆਪਣੀ ਪੁਸਤਕ ਸ੍ਰੀ ਗੁਰ ਤੀਰਥ ਸੰਗ੍ਰਹਿ ਵਿੱਚ ਬਦਰੀਨਾਥ ਨੇੜੇ ਸਥਿਤ ਲੋਕਪਾਲ ਝੀਲ ਨੂੰ ਗੁਰੂ ਸਾਹਿਬ ਦੇ ਤਪ ਅਸਥਾਨ ਵਜੋਂ ਪਛਾਣਨ ਦਾ ਯਤਨ ਕੀਤਾ, ਹਾਲਾਂਕਿ ਕਠਿਨ ਰਸਤਿਆਂ ਅਤੇ ਸਾਧਨਾਂ ਦੀ ਘਾਟ ਕਾਰਨ ਉਸ ਵੇਲੇ ਇਹ ਪਛਾਣ ਵਿਆਪਕ ਰੂਪ ਨਾ ਲੈ ਸਕੀ।

ਸੰਤ ਸੋਹਣ ਸਿੰਘ ਵੱਲੋਂ 1934 ਵਿੱਚ ਅਸਥਾਨ ਦੀ ਪਛਾਣ

ਸਾਲ 1929 ਵਿੱਚ ਸਿੱਖ ਚਿੰਤਕ ਤੇ ਵਿਦਵਾਨ ਭਾਈ ਵੀਰ ਸਿੰਘ ਦੀ ਪ੍ਰਸਿੱਧ ਪੁਸਤਕ ਸ੍ਰੀ ਕਲਗੀਧਰ ਚਮਤਕਾਰ ਛਪ ਕੇ ਸਾਹਮਣੇ ਆਈ। ਇਸ ਵਿੱਚ ਦਰਜ ਹੇਮਕੁੰਟ ਸਾਹਿਬ ਦੇ ਵਰਣਨ ਨੇ ਸੰਤ ਸੋਹਣ ਸਿੰਘ ਨੂੰ ਇਸ ਅਸਥਾਨ ਦੀ ਪੁਨਰ-ਖੋਜ ਲਈ ਪ੍ਰੇਰਿਤ ਕੀਤਾ। ਸੰਤ ਸੋਹਣ ਸਿੰਘ ਨੇ 1933 ਵਿੱਚ ਹਿਮਾਲਿਆ ਦੇ ਬਿਖੜੇ ਇਲਾਕਿਆਂ ਦੀ ਯਾਤਰਾ ਆਰੰਭੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੋਕਪਾਲ ਝੀਲ ਤੱਕ ਪਹੁੰਚੇ।

ਸਾਲ 1934 ਵਿੱਚ ਉਨ੍ਹਾਂ ਨੇ ਪੁਖ਼ਤਾ ਤੌਰ ਤੇ ਇਸ ਝੀਲ ਦੀ ਸ਼ਨਾਖ਼ਤ ਗੁਰੂ ਗੋਬਿੰਦ ਸਿੰਘ ਜੀ ਦੇ ਤਪ ਅਸਥਾਨ ਵਜੋਂ ਕੀਤੀ। ਇਸ ਮਗਰੋਂ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦੀ ਕਾਰਵਾਈ ਸ਼ੁਰੂ ਹੋਈ। ਭਾਈ ਵੀਰ ਸਿੰਘ ਨੇ ਇਸ ਕਾਰਜ ਲਈ ਮਾਲੀ ਸਹਾਇਤਾ ਪ੍ਰਦਾਨ ਕੀਤੀ, ਜਦਕਿ ਬ੍ਰਿਟਿਸ਼ ਇੰਡੀਅਨ ਆਰਮੀ ਦੀ ਬੰਗਾਲ ਸੈਪਰਜ਼ ਯੂਨਿਟ ਨਾਲ ਸੰਬੰਧਿਤ ਹਵਾਲਦਾਰ ਮੋਦਨ ਸਿੰਘ ਵੀ ਇਸ ਸੇਵਾ ਵਿੱਚ ਸਰਗਰਮੀ ਨਾਲ ਜੁੜ ਗਏ। ਸਾਲ 1936 ਵਿੱਚ ਝੀਲ ਦੇ ਕੰਢੇ ਪੱਥਰਾਂ ਦੀ ਚਿਣਾਈ ਕਰਕੇ ਇੱਕ ਛੋਟਾ ਗੁਰਦੁਆਰਾ ਤਿਆਰ ਕੀਤਾ ਗਿਆ ਅਤੇ 1937 ਵਿੱਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਹੋਇਆ, ਜਿਸ ਉਪਰੰਤ ਇਹ ਸੰਸਾਰ ਭਰ ਦੇ ਸਿੱਖਾਂ ਦਾ ਅਹਿਮ ਤੀਰਥ ਅਸਥਾਨ ਬਣ ਗਿਆ।

ਸਰਦੀਆਂ ਚ ਬਰਫ਼ ਨਾਲ ਢਕਿਆ ਰਹਿੰਦਾ ਹੈ ਸਮੁੱਚਾ ਖੇਤਰ

ਸਮੁੰਦਰ ਦੀ ਸਤ੍ਹਾ ਤੋਂ ਲਗਭਗ 15,200 ਫੁੱਟ ਦੀ ਉਚਾਈ ਤੇ ਸਥਿਤ ਹੇਮਕੁੰਟ ਸਾਹਿਬ ਸੱਤ ਵਿਸ਼ਾਲ ਪਰਬਤੀ ਚੋਟੀਆਂ ਅਤੇ ਇੱਕ ਗਲੇਸ਼ੀਅਰ ਝੀਲ ਨਾਲ ਘਿਰਿਆ ਹੋਇਆ ਹੈ। ਸਰਦੀਆਂ ਦੌਰਾਨ ਇੱਥੇ ਭਾਰੀ ਬਰਫ਼ਬਾਰੀ ਹੁੰਦੀ ਹੈ, ਜਿਸ ਕਾਰਨ ਪੈਦਲ ਰਸਤੇ ਪੂਰੀ ਤਰ੍ਹਾਂ ਬਰਫ਼ ਹੇਠਾਂ ਦੱਬ ਜਾਂਦੇ ਹਨ। ਹੱਡ ਚੀਰਵੀਂ ਠੰਢ ਅਤੇ ਆਕਸੀਜਨ ਦੀ ਘਾਟ ਕਾਰਨ ਇੱਥੇ ਆਮ ਆਵਾਜਾਈ ਲਗਭਗ ਅਸੰਭਵ ਹੋ ਜਾਂਦੀ ਹੈ।

ਹਰ ਸਾਲ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਫ਼ੌਜ ਦੇ ਜਵਾਨ ਅਤੇ ਟਰੱਸਟ ਦੇ ਸੇਵਾਦਾਰ ਬਰਫ਼ ਕੱਟ ਕੇ ਰਸਤੇ ਸਾਫ਼ ਕਰਨ ਦੀ ਸੇਵਾ ਨਿਭਾਉਂਦੇ ਹਨ। ਪ੍ਰਸ਼ਾਸਨ ਅਤੇ ਪ੍ਰਬੰਧਕ ਸੰਸਥਾਵਾਂ ਵੱਲੋਂ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਜਾਂਦੇ ਹਨ, ਜਿਸ ਉਪਰੰਤ ਗਰਮੀਆਂ ਵਿੱਚ ਕਪਾਟ ਖੁੱਲ੍ਹਣ ਤੇ ਲੱਖਾਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਪਹੁੰਚਦੇ ਹਨ।

Follow Us
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ...
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!...
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ...
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ...
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼...
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ...
"ਇਲੈਕਸ਼ਨ ਨੇੜੇ ਆ ਰਹੇ ਹਨ", ਪੰਜਾਬ 'ਚ CBI ਰੇਡ 'ਤੇ ਸੀਐਮ ਮਾਨ ਦਾ ਨਿਸ਼ਾਨਾ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ...
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?...