6 ਸਾਲਾਂ ਬਾਅਦ ਸਾਵਣ ਸੋਮਵਾਰ ਤੇ ਪ੍ਰਦੋਸ਼ ਵ੍ਰਤ ਇੱਕੋ ਦਿਨ, ਸ਼ਿਵਲਿੰਗ ‘ਤੇ ਅਰਪਿਤ ਕਰੋ ਇਹ ਸ਼ੁਭ ਚੀਜ਼ਾਂ
ਸਾਵਣ ਦਾ ਮਹੀਨਾ ਭਗਵਾਨ ਸ਼ਿਵ ਦੀ ਭਗਤੀ ਲਈ ਬਹੁਤ ਹੀ ਪਵਿੱਤਰ ਅਤੇ ਸਮਰਪਿਤ ਮੰਨਿਆ ਜਾਂਦਾ ਹੈ। ਇਸ ਪੂਰੇ ਮਹੀਨੇ ਵਿੱਚ ਸੋਮਵਾਰ ਦਾ ਦਿਨ ਸ਼ਿਵ ਪੂਜਾ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਵਾਰ 10 ਅਗਸਤ 2026 ਨੂੰ ਸਾਵਣ ਦਾ ਦੂਜਾ ਸੋਮਵਾਰ ਆ ਰਿਹਾ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਇਸੇ ਦਿਨ ਸੋਮ ਪ੍ਰਦੋਸ਼ ਵ੍ਰਤ ਵੀ ਰੱਖਿਆ ਜਾਵੇਗਾ। ਸੋਮਵਾਰ ਅਤੇ ਪ੍ਰਦੋਸ਼ ਵ੍ਰਤ ਦੋਵੇਂ ਹੀ ਭਗਵਾਨ ਸ਼ਿਵ ਦੀ ਅਰਾਧਨਾ ਲਈ ਅਤਿਅੰਤ ਮਹੱਤਵਪੂਰਨ ਮੰਨੇ ਜਾਂਦੇ ਹਨ।
ਸਾਵਣ ਦਾ ਮਹੀਨਾ ਭਗਵਾਨ ਸ਼ਿਵ ਦੀ ਭਗਤੀ ਲਈ ਬਹੁਤ ਹੀ ਪਵਿੱਤਰ ਅਤੇ ਸਮਰਪਿਤ ਮੰਨਿਆ ਜਾਂਦਾ ਹੈ। ਇਸ ਪੂਰੇ ਮਹੀਨੇ ਵਿੱਚ ਸੋਮਵਾਰ ਦਾ ਦਿਨ ਸ਼ਿਵ ਪੂਜਾ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਵਾਰ 10 ਅਗਸਤ 2026 ਨੂੰ ਸਾਵਣ ਦਾ ਦੂਜਾ ਸੋਮਵਾਰ ਆ ਰਿਹਾ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਇਸੇ ਦਿਨ ਸੋਮ ਪ੍ਰਦੋਸ਼ ਵ੍ਰਤ ਵੀ ਰੱਖਿਆ ਜਾਵੇਗਾ। ਸੋਮਵਾਰ ਅਤੇ ਪ੍ਰਦੋਸ਼ ਵ੍ਰਤ ਦੋਵੇਂ ਹੀ ਭਗਵਾਨ ਸ਼ਿਵ ਦੀ ਅਰਾਧਨਾ ਲਈ ਅਤਿਅੰਤ ਮਹੱਤਵਪੂਰਨ ਮੰਨੇ ਜਾਂਦੇ ਹਨ।
ਅਜਿਹੇ ਵਿੱਚ ਇੱਕੋ ਦਿਨ ਦੋਵਾਂ ਵ੍ਰਤਾਂ ਦਾ ਸੰਯੋਗ ਹੋਣ ਨਾਲ ਇਸ ਦਿਨ ਸ਼ਿਵ ਪੂਜਾ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਜੋਤਿਸ਼ ਗਣਨਾ ਅਨੁਸਾਰ, ਸਾਵਣ ਸੋਮਵਾਰ ਅਤੇ ਪ੍ਰਦੋਸ਼ ਵ੍ਰਤ ਦਾ ਅਜਿਹਾ ਸ਼ੁਭ ਸੰਯੋਗ ਲਗਭਗ 6 ਸਾਲਾਂ ਬਾਅਦ ਬਣ ਰਿਹਾ ਹੈ। ਅਜਿਹੇ ਵਿੱਚ ਜੇਕਰ ਤੁਸੀਂ ਭਗਵਾਨ ਸ਼ਿਵ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਸ ਦਿਨ ਵਿਧੀ-ਵਿਧਾਨ ਨਾਲ ਪੂਜਾ ਕਰਨ ਦੇ ਨਾਲ-ਨਾਲ ਸ਼ਿਵਲਿੰਗ ‘ਤੇ ਕੁਝ ਪਵਿੱਤਰ ਵਸਤੂਆਂ ਜ਼ਰੂਰ ਅਰਪਿਤ ਕਰ ਸਕਦੇ ਹੋ।
ਸ਼ਿਵਲਿੰਗ ‘ਤੇ ਅਰਪਿਤ ਕਰੋ ਜਲ
ਭਗਵਾਨ ਸ਼ਿਵ ਦੀ ਪੂਜਾ ਵਿੱਚ ਜਲਾਭਿਸ਼ੇਕ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਸੋਮ ਪ੍ਰਦੋਸ਼ ਅਤੇ ਸਾਵਣ ਸੋਮਵਾਰ ਦੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਸ਼ਿਵਲਿੰਗ ‘ਤੇ ਸਾਫ਼ ਤੇ ਸ਼ੁੱਧ ਜਲ ਅਰਪਿਤ ਕਰੋ। ਮਾਨਤਾ ਹੈ ਕਿ ਸ਼ਿਵਲਿੰਗ ‘ਤੇ ਜਲ ਚੜ੍ਹਾਉਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਭਗਵਾਨ ਸ਼ਿਵ ਪ੍ਰਸੰਨ ਹੁੰਦੇ ਹਨ। ਜਲ ਅਰਪਿਤ ਕਰਦੇ ਸਮੇਂ ਭਗਵਾਨ ਸ਼ਿਵ ਦਾ ਧਿਆਨ ਧਰੋ ਅਤੇ ਆਪਣੀ ਮਨੋਕਾਮਨਾ ਉਨ੍ਹਾਂ ਦੇ ਸਨਮੁਖ ਰੱਖੋ।
ਦੁੱਧ ਨਾਲ ਕਰੋ ਅਭਿਸ਼ੇਕ
ਸ਼ਿਵਲਿੰਗ ‘ਤੇ ਦੁੱਧ ਚੜ੍ਹਾਉਣ ਦੀ ਪਰੰਪਰਾ ਵੀ ਕਾਫ਼ੀ ਪ੍ਰਾਚੀਨ ਹੈ। ਇਸ ਖ਼ਾਸ ਸੰਯੋਗ ‘ਤੇ ਤੁਸੀਂ ਭਗਵਾਨ ਸ਼ਿਵ ਦਾ ਦੁੱਧ ਨਾਲ ਅਭਿਸ਼ੇਕ ਕਰ ਸਕਦੇ ਹੋ। ਧਾਰਮਿਕ ਮਾਨਤਾ ਅਨੁਸਾਰ ਦੁੱਧ ਨੂੰ ਸੀਤਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਸਾਵਣ ਸੋਮਵਾਰ ਅਤੇ ਸੋਮ ਪ੍ਰਦੋਸ਼ ਦੇ ਦਿਨ ਸ਼ਿਵਲਿੰਗ ‘ਤੇ ਦੁੱਧ ਅਰਪਿਤ ਕਰਨ ਨਾਲ ਭਗਵਾਨ ਸ਼ਿਵ ਦੀ ਅਪਾਰ ਕਿਰਪਾ ਪ੍ਰਾਪਤ ਹੁੰਦੀ ਹੈ।
ਬਿਲਪੱਤਰ ਜ਼ਰੂਰ ਚੜ੍ਹਾਓ
ਭਗਵਾਨ ਸ਼ਿਵ ਨੂੰ ਬਿਲਪੱਤਰ ਬਹੁਤ ਪਿਆਰਾ ਮੰਨਿਆ ਜਾਂਦਾ ਹੈ। ਸ਼ਿਵਲਿੰਗ ‘ਤੇ ਬਿਲਪੱਤਰ ਅਰਪਿਤ ਕੀਤੇ ਬਿਨਾਂ ਸ਼ਿਵ ਪੂਜਾ ਅਧੂਰੀ ਮੰਨੀ ਜਾਂਦੀ ਹੈ। ਇਸ ਦਿਨ ਸਾਫ਼-ਸੁਥਰੇ ਅਤੇ ਅਖੰਡਿਤ (ਬਿਨਾਂ ਕੱਟੇ-ਫ਼ਟੇ) ਬਿਲਪੱਤਰ ਸ਼ਿਵਲਿੰਗ ‘ਤੇ ਚੜ੍ਹਾਓ। ਬਿਲਪੱਤਰ ਅਰਪਿਤ ਕਰਦੇ ਸਮੇਂ ਧਿਆਨ ਰੱਖੋ ਕਿ ਪੱਤੇ ਟੁੱਟੇ ਜਾਂ ਖ਼ਰਾਬ ਨਾ ਹੋਣ। ਬਿਲਪੱਤਰ ਚੜ੍ਹਾਉਂਦੇ ਸਮੇਂ ਭਗਵਾਨ ਸ਼ਿਵ ਦਾ ਧਿਆਨ ਕਰਦੇ ਹੋਏ “ਓਮ ਨਮਹ ਸ਼ਿਵਾਏ” ਮੰਤਰ ਦਾ ਜਾਪ ਕਰੋ।
ਇਹ ਵੀ ਪੜ੍ਹੋ
ਧਤੂਰਾ ਅਤੇ ਅੱਕ ਦੇ ਫੁੱਲ ਕਰੋ ਅਰਪਿਤ
ਭਗਵਾਨ ਸ਼ਿਵ ਦੀ ਪੂਜਾ ਵਿੱਚ ਧਤੂਰਾ ਅਤੇ ਅੱਕ ਦੇ ਫੁੱਲ ਚੜ੍ਹਾਉਣ ਦੀ ਵੀ ਵਿਸ਼ੇਸ਼ ਪਰੰਪਰਾ ਹੈ। ਸਾਵਣ ਸੋਮਵਾਰ ਅਤੇ ਸੋਮ ਪ੍ਰਦੋਸ਼ ਦੇ ਇਸ ਸ਼ੁਭ ਸੰਯੋਗ ‘ਤੇ ਸ਼ਿਵਲਿੰਗ ‘ਤੇ ਧਤੂਰਾ ਅਰਪਿਤ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਭਗਵਾਨ ਸ਼ਿਵ ਨੂੰ ਅੱਕ ਦੇ ਫੁੱਲ ਵੀ ਚੜ੍ਹਾਏ ਜਾਂਦੇ ਹਨ। ਧਾਰਮਿਕ ਮਾਨਤਾ ਹੈ ਕਿ ਇਹ ਵਸਤੂਆਂ ਅਰਪਿਤ ਕਰਨ ਨਾਲ ਭੋਲੇਨਾਥ ਜਲਦੀ ਪ੍ਰਸੰਨ ਹੁੰਦੇ ਹਨ ਅਤੇ ਭਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।
ਚੰਦਨ ਅਤੇ ਭਸਮ ਦੀ ਕਰੋ ਵਰਤੋਂ
ਭਗਵਾਨ ਸ਼ਿਵ ਦੀ ਪੂਜਾ ਵਿੱਚ ਚੰਦਨ ਅਤੇ ਭਸਮ ਦਾ ਵੀ ਵਿਸ਼ੇਸ਼ ਮਹੱਤਵ ਹੈ। ਸ਼ਿਵਲਿੰਗ ‘ਤੇ ਚੰਦਨ ਲਗਾਉਣ ਦੇ ਨਾਲ-ਨਾਲ ਭਗਵਾਨ ਸ਼ਿਵ ਨੂੰ ਭਸਮ ਚੜ੍ਹਾਉਣ ਦੀ ਵੀ ਪ੍ਰਾਚੀਨ ਪਰੰਪਰਾ ਹੈ, ਜਿਸ ਨਾਲ ਪੂਜਾ ਦਾ ਫ਼ਲ ਬਹੁਗੁਣਾ ਹੋ ਜਾਂਦਾ ਹੈ।
ਸੋਮ ਪ੍ਰਦੋਸ਼ ‘ਤੇ ਕਰੋ ਸ਼ਿਵ ਮੰਤਰ ਦਾ ਜਾਪ
ਇਸ ਸ਼ੁਭ ਦਿਨ ਸ਼ਿਵਲਿੰਗ ‘ਤੇ ਜਲਾਭਿਸ਼ੇਕ ਅਤੇ ਪੂਜਾ ਦੇ ਨਾਲ “ਓਮ ਨਮਹ ਸ਼ਿਵਾਏ” ਮੰਤਰ ਦਾ ਜਾਪ ਕਰਨਾ ਅਤਿਅੰਤ ਸ਼ੁਭ ਮੰਨਿਆ ਜਾਂਦਾ ਹੈ। ਪ੍ਰਦੋਸ਼ ਕਾਲ ਵਿੱਚ ਭਗਵਾਨ ਸ਼ਿਵ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਇਸ ਲਈ ਸ਼ਾਮ ਦੇ ਸਮੇਂ ਵੀ ਭਗਵਾਨ ਸ਼ਿਵ ਦਾ ਧਿਆਨ ਧਰ ਕੇ ਦੀਵਾ ਜਗਾਓ ਅਤੇ ਸ਼ਿਵ ਆਰਤੀ ਕਰੋ।
ਕਿਉਂ ਖ਼ਾਸ ਹੈ ਸਾਵਣ ਸੋਮਵਾਰ ਅਤੇ ਸੋਮ ਪ੍ਰਦੋਸ਼ ਦਾ ਸੰਯੋਗ?
ਸਾਵਣ ਸੋਮਵਾਰ ਅਤੇ ਪ੍ਰਦੋਸ਼ ਵ੍ਰਤ ਦੋਵੇਂ ਹੀ ਪੂਰੀ ਤਰ੍ਹਾਂ ਭਗਵਾਨ ਸ਼ਿਵ ਨੂੰ ਸਮਰਪਿਤ ਹਨ। ਸੋਮਵਾਰ ਨੂੰ ਸ਼ਿਵ ਪੂਜਾ ਅਤੇ ਵ੍ਰਤ ਰੱਖਣ ਦੀ ਪਰੰਪਰਾ ਹੈ, ਜਦਕਿ ਤ੍ਰਯੋਦਸ਼ੀ ਤਿਥੀ ਦੇ ਪ੍ਰਦੋਸ਼ ਕਾਲ ਵਿੱਚ ਭਗਵਾਨ ਸ਼ਿਵ ਦੀ ਅਰਾਧਨਾ ਕੀਤੀ ਜਾਂਦੀ ਹੈ। ਜਦੋਂ ਸੋਮਵਾਰ ਅਤੇ ਪ੍ਰਦੋਸ਼ ਵ੍ਰਤ ਇੱਕੋ ਦਿਨ ਆਉਂਦੇ ਹਨ, ਤਾਂ ਇਸ ਨੂੰ ਸੋਮ ਪ੍ਰਦੋਸ਼ ਕਿਹਾ ਜਾਂਦਾ ਹੈ। ਇਹੋ ਵਜ੍ਹਾ ਹੈ ਕਿ 10 ਅਗਸਤ ਦਾ ਦਿਨ ਸਮੁੱਚੇ ਸ਼ਿਵ ਭਗਤਾਂ ਲਈ ਬਹੁਤ ਹੀ ਖ਼ਾਸ ਤੇ ਫ਼ਲਦਾਈ ਮੰਨਿਆ ਜਾ ਰਿਹਾ ਹੈ।
