AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸਾਵਣ ਦਾ ਪਹਿਲਾ ਸੋਮਵਾਰ: ਇੰਝ ਕਰੋ ਭੋਲੇਨਾਥ ਦਾ ਜਲਾਭਿਸ਼ੇਕ, ਜਾਣੋ ਪੂਜਾ ਸਮੱਗਰੀ ਤੋਂ ਲੈ ਕੇ ਸਭ ਕੁਝ

ਸਾਵਣ ਦਾ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਹੀ ਪ੍ਰਿਯ ਮੰਨਿਆ ਜਾਂਦਾ ਹੈ। ਪਰ ਸਾਵਣ ਦੇ ਸੋਮਵਾਰ ਦਾ ਵਿਸ਼ੇਸ਼ ਮਹੱਤਵ ਹੈ। ਇਸ ਸਾਲ ਸਾਵਣ ਦਾ ਪਹਿਲਾ ਸੋਮਵਾਰ 3 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਜੇਕਰ ਤੁਸੀਂ ਵੀ ਸਾਵਣ ਦੇ ਪਹਿਲੇ ਸੋਮਵਾਰ 'ਤੇ ਭੋਲੇਨਾਥ ਦਾ ਜਲਾਭਿਸ਼ੇਕ ਕਰਨ ਜਾ ਰਹੇ ਹੋ, ਤਾਂ ਪੂਜਾ ਦੀ ਸਹੀ ਵਿਧੀ ਤੇ ਨਿਯਮਾਂ ਬਾਰੇ ਜ਼ਰੂਰ ਜਾਣ ਲਓ।

ਸਾਵਣ ਦਾ ਪਹਿਲਾ ਸੋਮਵਾਰ: ਇੰਝ ਕਰੋ ਭੋਲੇਨਾਥ ਦਾ ਜਲਾਭਿਸ਼ੇਕ, ਜਾਣੋ ਪੂਜਾ ਸਮੱਗਰੀ ਤੋਂ ਲੈ ਕੇ ਸਭ ਕੁਝ
ਸਾਵਣ ਦਾ ਪਹਿਲਾ ਸੋਮਵਾਰ
tv9-punjabi
| Updated On: 03 Aug 2026 09:06 AM IST
Share

ਸਾਵਣ 2026 ਦਾ ਪਵਿੱਤਰ ਮਹੀਨਾ ਸ਼ੁਰੂ ਹੋ ਚੁੱਕਾ ਹੈ ਤੇ ਅੱਜ 3 ਅਗਸਤ ਨੂੰ ਸਾਵਣ ਦਾ ਪਹਿਲਾ ਸੋਮਵਾਰ ਹੈ। ਹਿੰਦੂ ਧਰਮ ‘ਚ ਸਾਵਣ ਦੇ ਸੋਮਵਾਰ ਦਾ ਖਾਸ ਧਾਰਮਿਕ ਮਹੱਤਵ ਮੰਨਿਆ ਜਾਂਦਾ ਹੈ। ਪੌਰਾਣਿਕ ਮਾਨਤਾਵਾਂ ਅਨੁਸਾਰ, ਜੋ ਵੀ ਭਗਤ ਸਾਵਣ ਦੇ ਸੋਮਵਾਰ ਨੂੰ ਪੂਰੀ ਸ਼ਰਧਾ ਨਾਲ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਤੇ ਜਲਾਭਿਸ਼ੇਕ ਕਰਦੇ ਹਨ, ਮਹਾਦੇਵ ਉਨ੍ਹਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਜਲਦੀ ਪੂਰੀਆਂ ਕਰਦੇ ਹਨ। ਜੇਕਰ ਤੁਸੀਂ ਵੀ ਇਸ ਵਾਰ ਸਾਵਣ ਦੇ ਪਹਿਲੇ ਸੋਮਵਾਰ ਦਾ ਵਰਤ ਰੱਖ ਰਹੇ ਹੋ ਜਾਂ ਘਰ ਜਾਂ ਮੰਦਰ ‘ਚ ਪੂਜਾ ਕਰਨ ਜਾ ਰਹੇ ਹੋ, ਤਾਂ ਆਓ ਆਸਾਨ ਭਾਸ਼ਾ ‘ਚ ਜਾਣਦੇ ਹਾਂ ਪੂਜਾ ਸਮੱਗਰੀ, ਜਲਾਭਿਸ਼ੇਕ ਦੀ ਸਹੀ ਵਿਧੀ ਤੇ ਪੂਜਾ ਨਾਲ ਜੁੜੀ ਹਰ ਜ਼ਰੂਰੀ ਜਾਣਕਾਰੀ।

ਸਾਵਣ ਸੋਮਵਾਰ ‘ਤੇ ਜਲਾਭਿਸ਼ੇਕ ਲਈ ਕਿਹੜੀ-ਕਿਹੜੀ ਸਮੱਗਰੀ ਦੀ ਲੋੜ ਹੈ?

ਭਗਵਾਨ ਸ਼ਿਵ ਦੇ ਜਲਾਭਿਸ਼ੇਕ ਲਈ ਬਹੁਤ ਜ਼ਿਆਦਾ ਸਮੱਗਰੀ ਦੀ ਲੋੜ ਨਹੀਂ ਹੁੰਦੀ। ਪੂਜਾ ਲਈ ਸਭ ਤੋਂ ਪਹਿਲਾਂ ਸਾਫ਼ ਜਲ ਰੱਖੋ। ਇਸ ਤੋਂ ਇਲਾਵਾ ਦੁੱਧ, ਦਹੀਂ, ਸ਼ਹਿਦ ਤੇ ਗੰਗਾਜਲ ਵੀ ਰੱਖਿਆ ਜਾ ਸਕਦਾ ਹੈ। ਪੂਜਾ ‘ਚ ਬੇਲ ਪੱਤਰ, ਧਤੂਰਾ, ਆਕ ਦੇ ਫੁੱਲ, ਚਿੱਟੇ ਫੁੱਲ, ਚੰਦਨ, ਅਕਸ਼ਤ ਤੇ ਭਸਮ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਭਗਵਾਨ ਸ਼ਿਵ ਨੂੰ ਭੋਗ ਲਗਾਉਣ ਲਈ ਫਲ ਤੇ ਮਿਠਾਈ ਵੀ ਰੱਖ ਸਕਦੇ ਹੋ। ਪੂਜਾ ਦੌਰਾਨ ਦੀਵਾ ਤੇ ਧੂਪ ਜਗਾਉਣ ਲਈ ਘਿਓ ਜਾਂ ਤੇਲ, ਧੂਪ ਤੇ ਕਪੂਰ ਵੀ ਰੱਖ ਲਓ। ਜੇਕਰ ਤੁਸੀਂ ਪੰਚਾਮ੍ਰਿਤ ਨਾਲ ਅਭਿਸ਼ੇਕ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਦੁੱਧ, ਦਹੀਂ, ਘਿਓ, ਸ਼ਹਿਦ ਤੇ ਸ਼ੱਕਰ ਦੀ ਲੋੜ ਹੋਵੇਗੀ।

ਸਵੇਰੇ ਇਸ਼ਨਾਨ ਤੋਂ ਬਾਅਦ ਕਰੋ ਪੂਜਾ ਦੀ ਸ਼ੁਰੂਆਤ

ਸਾਵਣ ਦੇ ਪਹਿਲੇ ਸੋਮਵਾਰ ‘ਤੇ ਸਵੇਰੇ ਇਸ਼ਨਾਨ ਕਰਕੇ ਸਾਫ਼ ਕੱਪੜੇ ਪਹਿਨੋ। ਇਸ ਤੋਂ ਬਾਅਦ ਘਰ ਦੇ ਮੰਦਰ ‘ਚ ਦੀਵਾ ਜਗਾ ਕੇ ਭਗਵਾਨ ਸ਼ਿਵ ਦਾ ਧਿਆਨ ਕਰੋ। ਜੇਕਰ ਤੁਸੀਂ ਮੰਦਰ ਜਾ ਕੇ ਪੂਜਾ ਕਰਨ ਵਾਲੇ ਹੋ ਤਾਂ ਇਸ਼ਨਾਨ ਤੋਂ ਬਾਅਦ ਭਗਵਾਨ ਸ਼ਿਵ ਦਾ ਨਾਮ ਜਪਦੇ ਹੋਏ ਮੰਦਰ ਲਈ ਰਵਾਨਾ ਹੋਵੋ। ਸਭ ਤੋਂ ਪਹਿਲਾਂ ਭਗਵਾਨ ਗਣੇਸ਼ ਦਾ ਧਿਆਨ ਕਰੋ। ਇਸ ਤੋਂ ਬਾਅਦ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦਾ ਧਿਆਨ ਕਰਦੇ ਹੋਏ ਪੂਜਾ ਦਾ ਸੰਕਲਪ ਲਓ। ਜੇਕਰ ਤੁਸੀਂ ਸਾਵਣ ਸੋਮਵਾਰ ਦਾ ਵਰਤ ਰੱਖਿਆ ਹੈ ਤਾਂ ਮਨ ਹੀ ਮਨ ਵਰਤ ਦਾ ਸੰਕਲਪ ਵੀ ਕਰੋ।

ਇੰਝ ਕਰੋ ਜਲਾਭਿਸ਼ੇਕ

ਸ਼ਿਵਲਿੰਗ ‘ਤੇ ਜਲ ਚੜ੍ਹਾਉਣ ਲਈ ਸਭ ਤੋਂ ਪਹਿਲਾਂ ਸਾਫ਼ ਜਲ ਅਰਪਿਤ ਕਰੋ। ਇਸ ਤੋਂ ਬਾਅਦ ਗੰਗਾਜਲ ਨਾਲ ਅਭਿਸ਼ੇਕ ਕਰੋ। ਜੇਕਰ ਤੁਸੀਂ ਪੰਚਾਮ੍ਰਿਤ ਅਭਿਸ਼ੇਕ ਕਰਨਾ ਚਾਹੁੰਦੇ ਹੋ ਤਾਂ ਦੁੱਧ, ਦਹੀਂ, ਘਿਓ, ਸ਼ਹਿਦ ਤੇ ਸ਼ੱਕਰ ਨਾਲ ਬਣੇ ਪੰਚਾਮ੍ਰਿਤ ਨਾਲ ਸ਼ਿਵਲਿੰਗ ਦਾ ਅਭਿਸ਼ੇਕ ਕਰੋ। ਇਸ ਤੋਂ ਬਾਅਦ ਦੁਬਾਰਾ ਸਾਫ਼ ਜਲ ਨਾਲ ਸ਼ਿਵਲਿੰਗ ਨੂੰ ਇਸ਼ਨਾਨ ਕਰਵਾਓ।

ਜਲਾਭਿਸ਼ੇਕ ਕਰਦੇ ਸਮੇਂ ਭਗਵਾਨ ਸ਼ਿਵ ਦੇ ਮੰਤਰਾਂ ਦਾ ਜਾਪ ਕਰੋ। ਤੁਸੀਂ “ओम नमः शिवाय” ਦਾ ਜਾਪ ਕਰ ਸਕਦੇ ਹੋ। ਇਸ ਤੋਂ ਇਲਾਵਾ ਮਹਾਮ੍ਰਿਤਿਉਂਜਯ ਮੰਤਰ ਦਾ ਜਾਪ ਵੀ ਕੀਤਾ ਜਾਂਦਾ ਹੈ। ਮੰਤਰ ਜਾਪ ਦੇ ਨਾਲ ਸ਼ਰਧਾ ਭਾਵ ਨਾਲ ਜਲ ਚੜ੍ਹਾਉਣਾ ਵੀ ਪੂਜਾ ਦਾ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ।

ਜਲਾਭਿਸ਼ੇਕ ਤੋਂ ਬਾਅਦ ਬੇਲ ਪੱਤਰ ਚੜ੍ਹਾਓ

ਭਗਵਾਨ ਸ਼ਿਵ ਦੀ ਪੂਜਾ ‘ਚ ਬੇਲ ਪੱਤਰ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਜਲਾਭਿਸ਼ੇਕ ਤੋਂ ਬਾਅਦ ਸ਼ਿਵਲਿੰਗ ‘ਤੇ ਬੇਲ ਪੱਤਰ ਅਰਪਿਤ ਕਰੋ। ਧਾਰਮਿਕ ਮਾਨਤਾ ਅਨੁਸਾਰ ਬੇਲ ਪੱਤਰ ਭਗਵਾਨ ਸ਼ਿਵ ਨੂੰ ਬਹੁਤ ਪ੍ਰਿਯ ਹੈ। ਬੇਲ ਪੱਤਰ ਚੜ੍ਹਾਉਂਦੇ ਸਮੇਂ ਧਿਆਨ ਰੱਖੋ ਕਿ ਪੱਤੇ ਸਾਫ਼ ਤੇ ਸਾਬਤ ਹੋਵੇ। ਇਸ ਤੋਂ ਬਾਅਦ ਭਗਵਾਨ ਸ਼ਿਵ ਨੂੰ ਫੁੱਲ, ਧਤੂਰਾ ਤੇ ਆਕ ਦੇ ਫੁੱਲ ਅਰਪਿਤ ਕਰੋ। ਚੰਦਨ ਤੇ ਅਕਸ਼ਤ ਵੀ ਚੜ੍ਹਾਓ। ਫਿਰ ਧੂਪ ਤੇ ਦੀਵਾ ਜਗਾ ਕੇ ਭਗਵਾਨ ਸ਼ਿਵ ਦੀ ਆਰਤੀ ਕਰੋ।

ਭਗਵਾਨ ਸ਼ਿਵ ਨੂੰ ਲਗਾਓ ਇਹ ਭੋਗ

ਘਰ ਜਾਂ ਮੰਦਰ ‘ਚ ਪੂਜਾ ਪੂਰੀ ਕਰਨ ਤੋਂ ਬਾਅਦ ਭਗਵਾਨ ਸ਼ਿਵ ਨੂੰ ਆਪਣੀ ਸ਼ਰਧਾ ਅਨੁਸਾਰ ਭੋਗ ਲਗਾਓ। ਫਲ, ਮਿਠਾਈ ਜਾਂ ਘਰ ‘ਚ ਬਣਿਆ ਸਾਤਵਿਕ ਪ੍ਰਸਾਦ ਅਰਪਿਤ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਭਗਵਾਨ ਸ਼ਿਵ ਤੋਂ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਤੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕਰੋ।

ਸਾਵਣ ਸੋਮਵਾਰ ‘ਤੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ਸਾਵਣ ਸੋਮਵਾਰ ਦੀ ਪੂਜਾ ਦੌਰਾਨ ਸਫ਼ਾਈ ਤੇ ਸ਼ਰਧਾ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਪੂਜਾ ਲਈ ਵਰਤੀ ਜਾਣ ਵਾਲੀ ਸਾਰੀ ਸਮੱਗਰੀ ਸਾਫ਼ ਹੋਣੀ ਚਾਹੀਦੀ ਹੈ। ਭਗਵਾਨ ਸ਼ਿਵ ਦੀ ਪੂਜਾ ‘ਚ ਆਮ ਤੌਰ ‘ਤੇ ਹਲਦੀ ਤੇ ਸਿੰਦੂਰ ਨਹੀਂ ਚੜ੍ਹਾਇਆ ਜਾਂਦਾ। ਇਸੇ ਤਰ੍ਹਾਂ ਸ਼ਿਵਲਿੰਗ ‘ਤੇ ਤੁਲਸੀ ਦੇ ਪੱਤੇ ਵੀ ਨਹੀਂ ਚੜ੍ਹਾਉਣੇ ਚਾਹੀਦੇ।

ਸਾਵਣ ਸੋਮਵਾਰ ‘ਤੇ ਸ਼ਿਵ ਪੂਜਾ ਦਾ ਮਹੱਤਵ

ਸਾਵਣ ਦਾ ਮਹੀਨਾ ਭਗਵਾਨ ਸ਼ਿਵ ਦੀ ਆਰਾਧਨਾ ਲਈ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਮਹੀਨੇ ‘ਚ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਭਗਤਾਂ ਨੂੰ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਖਾਸ ਕਰਕੇ ਸੋਮਵਾਰ ਦੇ ਦਿਨ ਵਰਤ ਤੇ ਪੂਜਾ ਕਰਨ ਦੀ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ। ਕਈ ਭਗਤ ਸਾਵਣ ਸੋਮਵਾਰ ਦੇ ਦਿਨ ਸ਼ਿਵ ਮੰਦਰ ਜਾ ਕੇ ਜਲਾਭਿਸ਼ੇਕ ਕਰਦੇ ਹਨ, ਜਦਕਿ ਕੁਝ ਲੋਕ ਘਰ ‘ਚ ਹੀ ਸ਼ਿਵਲਿੰਗ ਦੀ ਪੂਜਾ ਕਰਦੇ ਹਨ। ਜੇਕਰ ਤੁਹਾਡੇ ਲਈ ਮੰਦਰ ਜਾਣਾ ਸੰਭਵ ਨਹੀਂ ਹੈ ਤਾਂ ਤੁਸੀਂ ਘਰ ‘ਚ ਵੀ ਪੂਰੀ ਸ਼ਰਧਾ ਨਾਲ ਭਗਵਾਨ ਸ਼ਿਵ ਦੀ ਪੂਜਾ ਕਰ ਸਕਦੇ ਹੋ। ਧਾਰਮਿਕ ਮਾਨਤਾ ਅਨੁਸਾਰ ਸਾਵਣ ਦੇ ਪਹਿਲੇ ਸੋਮਵਾਰ ਨੂੰ ਭਗਵਾਨ ਸ਼ਿਵ ਦਾ ਜਲਾਭਿਸ਼ੇਕ ਕਰਕੇ ਸੁੱਖ, ਸ਼ਾਂਤੀ ਤੇ ਸਮ੍ਰਿੱਧੀ ਦੀ ਕਾਮਨਾ ਕੀਤੀ ਜਾਂਦੀ ਹੈ।

ਸਾਵਣ ਸੋਮਵਾਰ ਵਰਤ 2026 ਦੀਆਂ ਤਰੀਕਾਂ

  • ਪਹਿਲਾ ਸਾਵਣ ਸੋਮਵਾਰ ਵਰਤ: 3 ਅਗਸਤ 2026
  • ਦੂਜਾ ਸਾਵਣ ਸੋਮਵਾਰ ਵਰਤ: 10 ਅਗਸਤ 2026
  • ਤੀਜਾ ਸਾਵਣ ਸੋਮਵਾਰ ਵਰਤ: 17 ਅਗਸਤ 2026
  • ਚੌਥਾ ਸਾਵਣ ਸੋਮਵਾਰ ਵਰਤ: 24 ਅਗਸਤ 2026
Source: TV9Hindi.com

Follow Us
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP...
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ...
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ...
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ...
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?...
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਿਹਤ ਵਿਭਾਗ ਦਾ ਐਕਸ਼ਨ, ਬਰਨਾਲਾ ਵਿੱਚ 200 ਕਿਲੋ ਉੱਲੀ ਵਾਲੀ ਬਰਫ਼ੀ ਨਸ਼ਟ
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਿਹਤ ਵਿਭਾਗ ਦਾ ਐਕਸ਼ਨ, ਬਰਨਾਲਾ ਵਿੱਚ 200 ਕਿਲੋ ਉੱਲੀ ਵਾਲੀ ਬਰਫ਼ੀ ਨਸ਼ਟ...