AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Sawan 2026: ਸਾਵਣ ਦਾ ਦੂਜਾ ਸੋਮਵਾਰ ਅੱਜ, ਇਨ੍ਹਾਂ ਖਾਸ ਚੀਜ਼ਾਂ ਨਾਲ ਕਰੋ ਜਲਾਭਿਸ਼ੇਕ, ਵਰ੍ਹੇਗੀ ਮਹਾਦੇਵ ਦੀ ਕਿਰਪਾ!

ਸਾਵਣ ਦੇ ਦੂਜੇ ਸੋਮਵਾਰ ਦਾ ਵਰਤ ਅੱਜ ਰੱਖਿਆ ਜਾ ਰਿਹਾ ਹੈ। ਭਗਵਾਨ ਸ਼ਿਵ ਨੂੰ ਸਮਰਪਿਤ ਸਾਵਣ ਦੇ ਸੋਮਵਾਰ ਦਾ ਹਿੰਦੂ ਧਰਮ 'ਚ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਸ਼ਿਵਲਿੰਗ 'ਤੇ ਜਲਾਭਿਸ਼ੇਕ ਤੇ ਪੂਜਾ ਕਰਨ ਨਾਲ ਭੋਲੇਨਾਥ ਦੀ ਕਿਰਪਾ ਮਿਲਣ ਦੀ ਮਾਨਤਾ ਹੈ।

Sawan 2026: ਸਾਵਣ ਦਾ ਦੂਜਾ ਸੋਮਵਾਰ ਅੱਜ, ਇਨ੍ਹਾਂ ਖਾਸ ਚੀਜ਼ਾਂ ਨਾਲ ਕਰੋ ਜਲਾਭਿਸ਼ੇਕ, ਵਰ੍ਹੇਗੀ ਮਹਾਦੇਵ ਦੀ ਕਿਰਪਾ!
Image Credit source: PTI
tv9-punjabi
| Updated On: 10 Aug 2026 07:21 AM IST
Share

Sawan Second Monday 2026: ਸਾਵਣ ਦਾ ਪਵਿੱਤਰ ਮਹੀਨਾ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਲਈ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਅੱਜ ਸਾਵਣ ਦਾ ਦੂਜਾ ਸੋਮਵਾਰ ਹੈ। ਇਸ ਖਾਸ ਮੌਕੇ ‘ਤੇ ਦੇਸ਼ ਭਰ ਦੇ ਸ਼ਿਵ ਮੰਦਰਾਂ ‘ਚ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭੀੜ ਉਮੜ ਰਹੀ ਹੈ। ਇਸ ਵਾਰ ਖਾਸ ਇਹ ਵੀ ਹੈ ਕਿ 6 ਸਾਲ ਬਾਅਦ ਸਾਵਣ ਦੇ ਦੂਜੇ ਸੋਮਵਾਰ ‘ਤੇ ਸਾਵਣ ਸੋਮਵਾਰ ਤੇ ਸੋਮ ਪ੍ਰਦੋਸ਼ ਵਰਤ ਦਾ ਦੁਰਲੱਭ ਸੰਯੋਗ ਬਣਿਆ ਹੈ। ਇਸ ਦੇ ਨਾਲ ਹੀ, ਕੱਲ੍ਹ ਯਾਨੀ 11 ਅਗਸਤ ਨੂੰ ਸਾਵਣ ਦੀ ਮੁੱਖ ਸ਼ਿਵਰਾਤਰੀ ਵੀ ਮਨਾਈ ਜਾਵੇਗੀ। ਅਜਿਹੇ ‘ਚ ਸੋਮਵਾਰ ਤੇ ਸ਼ਿਵਰਾਤਰੀ ਦਾ ਇਹ ਦੁਰਲੱਭ ਸੰਯੋਗ ਸ਼ਿਵ ਭਗਤਾਂ ਲਈ ਵਿਸ਼ੇਸ਼ ਫਲਦਾਇਕ ਸਿੱਧ ਹੋਣ ਵਾਲਾ ਹੈ। ਸ਼ਾਸਤਰਾਂ ‘ਚ ਮਾਨਤਾ ਹੈ ਕਿ ਸਾਵਣ ਦੇ ਸੋਮਵਾਰ ਨੂੰ ਭਗਵਾਨ ਭੋਲੇਨਾਥ ਦੀ ਵਿਸ਼ੇਸ਼ ਪੂਜਾ ਤੇ ਸ਼ਿਵਲਿੰਗ ‘ਤੇ ਉਨ੍ਹਾਂ ਦੀਆਂ ਪਸੰਦੀਦਾ ਚੀਜ਼ਾਂ ਅਰਪਿਤ ਕਰਨ ਨਾਲ ਜੀਵਨ ਦੇ ਸਾਰੇ ਦੁੱਖ-ਦਰਦ ਦੂਰ ਹੁੰਦੇ ਹਨ ਤੇ ਮਨਚਾਹਾ ਫਲ ਮਿਲਦਾ ਹੈ।

ਸਾਵਣ ਦੇ ਸੋਮਵਾਰ ‘ਤੇ ਕਿਉਂ ਕੀਤਾ ਜਾਂਦਾ ਹੈ ਜਲਾਭਿਸ਼ੇਕ?

ਸਾਵਣ ਦਾ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਹੀ ਪਿਆਰਾ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾ ਹੈ ਕਿ ਸਮੁੰਦਰ ਮੰਥਨ ਦੌਰਾਨ ਨਿਕਲੇ ਵਿਸ਼ ਨੂੰ ਭਗਵਾਨ ਸ਼ਿਵ ਨੇ ਆਪਣੇ ਕੰਠ ‘ਚ ਧਾਰਨ ਕੀਤਾ ਸੀ। ਵਿਸ਼ ਦੀ ਗਰਮੀ ਨੂੰ ਸ਼ਾਂਤ ਕਰਨ ਲਈ ਦੇਵਤਿਆਂ ਤੇ ਭਗਤਾਂ ਨੇ ਉਨ੍ਹਾਂ ਦਾ ਜਲ ਨਾਲ ਅਭਿਸ਼ੇਕ ਕੀਤਾ। ਉਦੋਂ ਤੋਂ ਹੀ ਸਾਵਣ ‘ਚ ਭਗਵਾਨ ਸ਼ਿਵ ਦਾ ਜਲਾਭਿਸ਼ੇਕ ਕਰਨ ਦੀ ਪਰੰਪਰਾ ਚੱਲੀ ਆ ਰਹੀ ਹੈ। ਮਾਨਤਾ ਹੈ ਕਿ ਸਾਵਣ ਦੇ ਸੋਮਵਾਰ ਨੂੰ ਸ਼ਰਧਾ ਨਾਲ ਸ਼ਿਵਲਿੰਗ ‘ਤੇ ਜਲ ਚੜ੍ਹਾਉਣ ਨਾਲ ਭਗਵਾਨ ਸ਼ਿਵ ਪ੍ਰਸੰਨ ਹੁੰਦੇ ਹਨ ਤੇ ਭਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।

ਜਲ ‘ਚ ਇਹ ਚੀਜ਼ਾਂ ਮਿਲਾ ਕੇ ਕਰ ਸਕਦੇ ਹੋ ਅਭਿਸ਼ੇਕ

ਸਾਵਣ ਦੇ ਸੋਮਵਾਰ ‘ਤੇ ਸਿਰਫ਼ ਜਲ ਚੜ੍ਹਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ, ਪਰ ਧਾਰਮਿਕ ਮਾਨਤਾਵਾਂ ਦੇ ਅਨੁਸਾਰ ਵੱਖ-ਵੱਖ ਚੀਜ਼ਾਂ ਨਾਲ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਨ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ।

ਗੰਗਾਜਲ ਨਾਲ ਅਭਿਸ਼ੇਕ

ਗੰਗਾਜਲ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਸਾਵਣ ਸੋਮਵਾਰ ‘ਤੇ ਸ਼ਿਵਲਿੰਗ ‘ਤੇ ਗੰਗਾਜਲ ਅਰਪਿਤ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਨਾਲ ਮਨ ਦੀ ਸ਼ੁੱਧੀ ਹੁੰਦੀ ਹੈ ਤੇ ਨਕਾਰਾਤਮਕਤਾ ਦੂਰ ਕਰਨ ‘ਚ ਮਦਦ ਮਿਲਦੀ ਹੈ।

ਦੁੱਧ ਨਾਲ ਕਰੋ ਅਭਿਸ਼ੇਕ

ਭਗਵਾਨ ਸ਼ਿਵ ਦੇ ਅਭਿਸ਼ੇਕ ‘ਚ ਦੁੱਧ ਦਾ ਵੀ ਵਿਸ਼ੇਸ਼ ਮਹੱਤਵ ਹੈ। ਸਾਵਣ ਸੋਮਵਾਰ ‘ਤੇ ਸ਼ਿਵਲਿੰਗ ‘ਤੇ ਦੁੱਧ ਅਰਪਿਤ ਕਰਨ ਦੀ ਪਰੰਪਰਾ ਹੈ। ਧਾਰਮਿਕ ਮਾਨਤਾ ਦੇ ਅਨੁਸਾਰ ਦੁੱਧ ਨਾਲ ਅਭਿਸ਼ੇਕ ਕਰਨ ਨਾਲ ਸੁਖ-ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਪੂਰੀ ਹੋਣ ਦਾ ਆਸ਼ੀਰਵਾਦ ਮਿਲਦਾ ਹੈ।

ਦਹੀਂ ਨਾਲ ਅਭਿਸ਼ੇਕ

ਦਹੀਂ ਦੀ ਵਰਤੋਂ ਵੀ ਸ਼ਿਵ ਪੂਜਾ ‘ਚ ਕੀਤੀ ਜਾਂਦੀ ਹੈ। ਮਾਨਤਾ ਦੇ ਅਨੁਸਾਰ ਸ਼ਿਵਲਿੰਗ ‘ਤੇ ਦਹੀਂ ਅਰਪਿਤ ਕਰਨ ਨਾਲ ਜੀਵਨ ‘ਚ ਸਥਿਰਤਾ ਤੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਦਹੀਂ ਅਰਪਿਤ ਕਰਨ ਤੋਂ ਬਾਅਦ ਸ਼ਿਵਲਿੰਗ ਨੂੰ ਸਾਫ਼ ਜਲ ਨਾਲ ਇਸ਼ਨਾਨ ਜ਼ਰੂਰ ਕਰਵਾਉਣਾ ਚਾਹੀਦਾ ਹੈ।

ਸ਼ਹਿਦ ਅਰਪਿਤ ਕਰੋ

ਭਗਵਾਨ ਸ਼ਿਵ ਨੂੰ ਸ਼ਹਿਦ ਅਰਪਿਤ ਕਰਨ ਦੀ ਵੀ ਪਰੰਪਰਾ ਹੈ। ਧਾਰਮਿਕ ਮਾਨਤਾਵਾਂ ‘ਚ ਸ਼ਹਿਦ ਨੂੰ ਮਧੁਰਤਾ (ਮਿਠਾਸ) ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਸ਼ਿਵਲਿੰਗ ‘ਤੇ ਸ਼ਹਿਦ ਚੜ੍ਹਾਉਣ ਨਾਲ ਜੀਵਨ ‘ਚ ਮਧੁਰਤਾ ਤੇ ਸਕਾਰਾਤਮਕਤਾ ਆਉਣ ਦੀ ਕਾਮਨਾ ਕੀਤੀ ਜਾਂਦੀ ਹੈ।

ਗੰਨੇ ਦੇ ਰਸ ਨਾਲ ਅਭਿਸ਼ੇਕ

ਕਈ ਧਾਰਮਿਕ ਪਰੰਪਰਾਵਾਂ ‘ਚ ਸ਼ਿਵਲਿੰਗ ‘ਤੇ ਗੰਨੇ ਦਾ ਰਸ ਵੀ ਅਰਪਿਤ ਕੀਤਾ ਜਾਂਦਾ ਹੈ। ਇਸ ਨੂੰ ਸੁਖ, ਖੁਸ਼ਹਾਲੀ ਤੇ ਮਨੋਕਾਮਨਾ ਪੂਰੀ ਹੋਣ ਨਾਲ ਜੋੜ ਕੇ ਦੇਖਿਆ ਜਾਂਦਾ ਹੈ।

ਬੇਲਪੱਤਰ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ ਸ਼ਿਵ ਪੂਜਾ

ਭਗਵਾਨ ਸ਼ਿਵ ਦੀ ਪੂਜਾ ‘ਚ ਬੇਲਪੱਤਰ ਦਾ ਵਿਸ਼ੇਸ਼ ਮਹੱਤਵ ਹੈ। ਸਾਵਣ ਸੋਮਵਾਰ ‘ਤੇ ਜਲਾਭਿਸ਼ੇਕ ਕਰਨ ਤੋਂ ਬਾਅਦ ਸ਼ਿਵਲਿੰਗ ‘ਤੇ ਬੇਲਪੱਤਰ ਅਰਪਿਤ ਕੀਤਾ ਜਾਂਦਾ ਹੈ। ਮਾਨਤਾ ਹੈ ਕਿ ਬੇਲਪੱਤਰ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਹੈ। ਬੇਲਪੱਤਰ ਚੜ੍ਹਾਉਂਦੇ ਸਮੇਂ ਧਿਆਨ ਰੱਖੋ ਕਿ ਪੱਤੇ ਸਾਫ਼ ਤੇ ਸਾਬਤ ਹੋਣ। ਧਾਰਮਿਕ ਮਾਨਤਾ ਦੇ ਅਨੁਸਾਰ ਤਿੰਨ ਪੱਤੀਆਂ ਵਾਲੇ ਬੇਲਪੱਤਰ ਨੂੰ ਵਿਸ਼ੇਸ਼ ਸ਼ੁਭ ਮੰਨਿਆ ਜਾਂਦਾ ਹੈ।

ਸ਼ਿਵਲਿੰਗ ‘ਤੇ ਕੀ ਚੜ੍ਹਾਈਏ?

ਸਾਵਣ ਸੋਮਵਾਰ ‘ਤੇ ਜਲਾਭਿਸ਼ੇਕ ਤੋਂ ਬਾਅਦ ਭਗਵਾਨ ਸ਼ਿਵ ਨੂੰ ਬੇਲਪੱਤਰ, ਧਤੂਰਾ ਤੇ ਸ਼ਮੀ ਦੇ ਪੱਤੇ ਅਰਪਿਤ ਕਰਨ ਦੀ ਪਰੰਪਰਾ ਹੈ। ਇਸ ਤੋਂ ਇਲਾਵਾ ਚਿੱਟੇ ਫੁੱਲ ਵੀ ਭਗਵਾਨ ਸ਼ਿਵ ਨੂੰ ਚੜ੍ਹਾਏ ਜਾ ਸਕਦੇ ਹਨ। ਪੂਜਾ ਦੌਰਾਨ ਸ਼ਿਵਲਿੰਗ ‘ਤੇ ਚੰਦਨ ਲਗਾ ਕੇ ਭਗਵਾਨ ਸ਼ਿਵ ਦਾ ਧਿਆਨ ਤੇ ਮੰਤਰ ਜਾਪ ਕੀਤਾ ਜਾਂਦਾ ਹੈ। ਸ਼ਿਵ ਪੂਜਾ ‘ਚ ओम नमः शिवाय ਮੰਤਰ ਦਾ ਜਾਪ ਕਰਨਾ ਬਹੁਤ ਸਰਲ ਤੇ ਸ਼ੁਭ ਮੰਨਿਆ ਜਾਂਦਾ ਹੈ। ਭਗਤ ਆਪਣੀ ਸ਼ਰਧਾ ਅਨੁਸਾਰ ਇਸ ਮੰਤਰ ਦਾ ਜਾਪ ਕਰਦੇ ਹੋਏ ਜਲਾਭਿਸ਼ੇਕ ਕਰ ਸਕਦੇ ਹਨ।

ਸਾਵਣ ਸ਼ਿਵਰਾਤਰੀ ਵੀ ਹੈ ਅਗਲੇ ਦਿਨ

ਇਸ ਵਾਰ ਸਾਵਣ ਦਾ ਦੂਜਾ ਸੋਮਵਾਰ 10 ਅਗਸਤ ਨੂੰ ਹੈ ਤੇ ਇਸ ਦੇ ਅਗਲੇ ਹੀ ਦਿਨ ਯਾਨੀ 11 ਅਗਸਤ 2026 ਨੂੰ ਸਾਵਣ ਸ਼ਿਵਰਾਤਰੀ ਮਨਾਈ ਜਾਵੇਗੀ। ਸਾਵਣ ਸ਼ਿਵਰਾਤਰੀ ਵੀ ਭਗਵਾਨ ਸ਼ਿਵ ਦੀ ਆਰਾਧਨਾ ਲਈ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਸ਼ਿਵਰਾਤਰੀ ਦੇ ਦਿਨ ਭਗਤ ਭਗਵਾਨ ਸ਼ਿਵ ਦਾ ਰੁਦ੍ਰਾਭਿਸ਼ੇਕ ਕਰਦੇ ਹਨ ਤੇ ਰਾਤ ਨੂੰ ਚਾਰ ਪ੍ਰਹਰ ਦੀ ਪੂਜਾ ਕਰਨ ਦੀ ਪਰੰਪਰਾ ਵੀ ਕਈ ਥਾਵਾਂ ‘ਤੇ ਹੈ। ਇਸ ਦਿਨ ਵਰਤ ਰੱਖਣ ਤੇ ਸ਼ਿਵਲਿੰਗ ‘ਤੇ ਜਲ, ਦੁੱਧ, ਬੇਲਪੱਤਰ ਆਦਿ ਅਰਪਿਤ ਕਰਨ ਦੀ ਮਾਨਤਾ ਹੈ।

Disclaimer: ਇਸ ਖ਼ਬਰ ‘ਚ ਦਿੱਤੀ ਗਈ ਜਾਣਕਾਰੀ ਧਾਰਮਿਕ ਮਾਨਤਾਵਾਂ ਤੇ ਆਮ ਜਾਣਕਾਰੀਆਂ ‘ਤੇ ਆਧਾਰਿਤ ਹੈ। ਟੀਵੀ9 ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ।

Source: TV9Hindi.com

Follow Us
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ...
ਤੁਸ਼ਾਰ ਕਪੂਰ ਨੂੰ ਫੋਨ 'ਤੇ ਮਿਲੀ ਧਮਕੀ, ਕੀਤੀ ਕਰੋੜਾਂ ਰੁਪਏ ਦੀ ਮੰਗ
ਤੁਸ਼ਾਰ ਕਪੂਰ ਨੂੰ ਫੋਨ 'ਤੇ ਮਿਲੀ ਧਮਕੀ, ਕੀਤੀ ਕਰੋੜਾਂ ਰੁਪਏ ਦੀ ਮੰਗ...
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ...
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ...