AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਚੰਡੀਗੜ੍ਹ ‘ਚ ਸੰਧੀ ਪੂਜਾ ਦਾ ਸ਼ਰਧਾ ਨਾਲ ਆਯੋਜਨ, 108 ਕਮਲ ਦੇ ਫੁੱਲਾਂ ਅਤੇ 108 ਦੀਵਿਆਂ ਨਾਲ ਮਾਂ ਦੁਰਗਾ ਦੀ ਕੀਤੀ ਵਿਸ਼ੇਸ਼ ਆਰਤੀ

Sandhi Puja: ਬੰਗਾਲੀ ਪਰੰਪਰਾ ਵਿੱਚ ਸੰਧੀ ਪੂਜਾ ਦਾ ਵਿਸ਼ੇਸ਼ ਧਾਰਮਿਕ ਮਹੱਤਵ ਹੈ। ਇਹ ਅਸ਼ਟਮੀ ਤਿਥੀ ਦੇ ਆਖਰੀ 24 ਮਿੰਟਾਂ ਅਤੇ ਨੌਮੀ ਤਿਥੀ ਦੇ ਸ਼ੁਰੂਆਤੀ 24 ਮਿੰਟਾਂ ਦੇ ਸੰਧੀਕਾਲ ਦੌਰਾਨ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਇਸੇ ਸਮੇਂ ਮਾਂ ਦੁਰਗਾ ਨੇ ਰਾਖਸ਼ਾਂ ਦਾ ਵਧ ਕੀਤਾ ਸੀ।

ਚੰਡੀਗੜ੍ਹ 'ਚ ਸੰਧੀ ਪੂਜਾ ਦਾ ਸ਼ਰਧਾ ਨਾਲ ਆਯੋਜਨ, 108 ਕਮਲ ਦੇ ਫੁੱਲਾਂ ਅਤੇ 108 ਦੀਵਿਆਂ ਨਾਲ ਮਾਂ ਦੁਰਗਾ ਦੀ ਕੀਤੀ ਵਿਸ਼ੇਸ਼ ਆਰਤੀ
ਚੰਡੀਗੜ੍ਹ ਦੇ ਬੰਗ ਭਵਨ ਤੇ ਕਾਲੀਬਾੜੀ ‘ਚ ਸ਼ਰਧਾ ਨਾਲ ਮਨਾਈ ਗਈ ਸੰਧੀ ਪੂਜਾ Photo Credit : Meta AI
tv9-punjabi
| Updated On: 19 Oct 2026 11:06 AM IST
Share

ਚੰਡੀਗੜ੍ਹ ਦੇ ਸੈਕਟਰ-35 ਸਥਿਤ ਬੰਗ ਭਵਨ ਅਤੇ ਸੈਕਟਰ-47 ਦੇ ਕਾਲੀਬਾੜੀ ਦੁਰਗਾ ਪੂਜਾ ਪੰਡਾਲ ਵਿੱਚ ਸੋਮਵਾਰ ਨੂੰ ਸੰਧੀ ਪੂਜਾ ਦਾ ਆਯੋਜਨ ਸ਼ਰਧਾ ਅਤੇ ਭਗਤੀ ਨਾਲ ਕੀਤਾ ਗਿਆ। ਇਸ ਦੌਰਾਨ ਮਾਂ ਦੁਰਗਾ ਦੀ ਵਿਸ਼ੇਸ਼ ਆਰਤੀ 108 ਕਮਲ ਦੇ ਫੁੱਲਾਂ ਅਤੇ 108 ਦੀਵਿਆਂ ਨਾਲ ਕੀਤੀ ਗਈ।

ਮਾਂ ਦੁਰਗਾ ਦੀ ਪੂਜਾ ਲਈ ਕੋਲਕਾਤਾ ਤੋਂ ਆਏ ਕਮਲ ਦੇ ਫੁੱਲ

ਬੰਗ ਭਵਨ ਦੇ ਪੁਜਾਰੀ ਸੁਨੀਲ ਕੁਮਾਰ ਚੈਟਰਜੀ ਨੇ ਦੱਸਿਆ ਕਿ ਪੂਜਾ ਲਈ ਵਿਸ਼ੇਸ਼ ਤੌਰ ‘ਤੇ ਕਮਲ ਦੇ ਫੁੱਲ ਕੋਲਕਾਤਾ ਤੋਂ ਮੰਗਵਾਏ ਗਏ ਸਨ। ਸੰਧੀ ਪੂਜਾ ਦੌਰਾਨ ਸ਼ਰਧਾਲੂਆਂ ਨੇ ਮਾਂ ਦੁਰਗਾ ਅੱਗੇ ਸੀਸ ਝੁਕਾ ਕੇ ਪਰਿਵਾਰ ਦੀ ਸੁਖ-ਸਮ੍ਰਿੱਧੀ ਅਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ।

ਸੰਧੀ ਪੂਜਾ ਦੌਰਾਨ ਭਗਤੀ ਵਿੱਚ ਲੀਨ ਹੋਏ ਸ਼ਰਧਾਲੂ

ਦੁਰਗਾ ਪੂਜਾ ਦੌਰਾਨ ਸੰਧੀ ਪੂਜਾ ਨੂੰ ਬਹੁਤ ਹੀ ਪਵਿੱਤਰ ਸਮਾਂ ਮੰਨਿਆ ਜਾਂਦਾ ਹੈ। ਬੰਗਾਲੀ ਭਾਈਚਾਰੇ ਵਿੱਚ ਇਸ ਪੂਜਾ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਅਸ਼ਟਮੀ ਅਤੇ ਨੌਮੀ ਦੇ ਸੰਧੀਕਾਲ ਦੌਰਾਨ ਮਾਂ ਦੁਰਗਾ ਦੇ ਚਾਮੁੰਡਾ ਸਰੂਪ ਦੀ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਇਸੇ ਸਮੇਂ ਮਾਂ ਦੁਰਗਾ ਨੇ ਚੰਡ ਅਤੇ ਮੁੰਡ ਨਾਮ ਦੇ ਰਾਖਸ਼ਾਂ ਦਾ ਵਧ ਕੀਤਾ ਸੀ। ਇਸ ਲਈ ਇਸ ਪੂਜਾ ਨੂੰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵਜੋਂ ਵੀ ਦੇਖਿਆ ਜਾਂਦਾ ਹੈ।

108 ਦੀਵੇ ਜਗਾ ਕੇ ਮਾਂ ਦੁਰਗਾ ਦੀ ਵਿਸ਼ੇਸ਼ ਪੂਜਾ

ਉਨ੍ਹਾਂ ਦੱਸਿਆ ਕਿ ਬੰਗਾਲੀ ਪਰੰਪਰਾ ਵਿੱਚ ਸੰਧੀ ਪੂਜਾ ਦਾ ਵਿਸ਼ੇਸ਼ ਧਾਰਮਿਕ ਮਹੱਤਵ ਹੈ। ਇਹ ਅਸ਼ਟਮੀ ਤਿਥੀ ਦੇ ਆਖਰੀ 24 ਮਿੰਟਾਂ ਅਤੇ ਨੌਮੀ ਤਿਥੀ ਦੇ ਸ਼ੁਰੂਆਤੀ 24 ਮਿੰਟਾਂ ਦੇ ਸੰਧੀਕਾਲ ਦੌਰਾਨ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਇਸੇ ਸਮੇਂ ਮਾਂ ਦੁਰਗਾ ਨੇ ਰਾਖਸ਼ਾਂ ਦਾ ਵਧ ਕੀਤਾ ਸੀ। ਇਸੇ ਮੌਕੇ ਦੀ ਯਾਦ ਵਿੱਚ ਮਾਂ ਦੀ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਪੂਜਾ ਦੌਰਾਨ ਮਾਂ ਨੂੰ 108 ਕਮਲ ਦੇ ਫੁੱਲ ਅਰਪਿਤ ਕਰਨ ਅਤੇ 108 ਦੀਵੇ ਜਗਾਉਣ ਦੀ ਪਰੰਪਰਾ ਨਿਭਾਈ ਜਾਂਦੀ ਹੈ।

Follow Us
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ...
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?...
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ...
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼...
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ...
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ...
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ...
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?...
SAD-BJP ਦਾ ਹੋ ਗਿਆ ਗਠਜੋੜ... ਕਿਵੇਂ ਹੋਵੇਗੀ ਸੀਟਾਂ ਦੀ ਵੰਡ... ਕੀ ਕਹਿੰਦੇ ਹਨ ਮਾਹਿਰ?
SAD-BJP ਦਾ ਹੋ ਗਿਆ ਗਠਜੋੜ... ਕਿਵੇਂ ਹੋਵੇਗੀ ਸੀਟਾਂ ਦੀ ਵੰਡ... ਕੀ ਕਹਿੰਦੇ ਹਨ ਮਾਹਿਰ?...