AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Maa Katyayani Katha: ਨਰਾਤਿਆਂ ਦੇ ਛੇਵੇਂ ਦਿਨ ਜ਼ਰੂਰ ਪੜ੍ਹੋ ਮਾਂ ਕਾਤਿਆਯਨੀ ਦੀ ਕਥਾ, ਆਰਤੀ ਨਾਲ ਪੂਰੀ ਹੋਵੇਗੀ ਪੂਜਾ

Maa Katyayani Aarti: ਸ਼ਾਰਦੀਆ ਨਰਾਤਿਆਂ ਦਾ ਅੱਜ ਛੇਵਾਂ ਦਿਨ ਹੈ, ਜੋ ਮਾਂ ਕਾਤਿਆਯਨੀ ਨੂੰ ਸਮਰਪਿਤ ਹੈ। ਮਾਨਤਾ ਹੈ ਕਿ ਇਸ ਦਿਨ ਮਾਂ ਦੀ ਪੂਜਾ-ਅਰਚਨਾ ਕਰਨ ਨਾਲ ਵਿਆਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ ਅਤੇ ਜੀਵਨ ਵਿੱਚ ਸੁੱਖ-ਸਮ੍ਰਿੱਧੀ ਆਉਂਦੀ ਹੈ।

Maa Katyayani Katha: ਨਰਾਤਿਆਂ ਦੇ ਛੇਵੇਂ ਦਿਨ ਜ਼ਰੂਰ ਪੜ੍ਹੋ ਮਾਂ ਕਾਤਿਆਯਨੀ ਦੀ ਕਥਾ, ਆਰਤੀ ਨਾਲ ਪੂਰੀ ਹੋਵੇਗੀ ਪੂਜਾ
ਮਾਂ ਕਾਤਿਆਯਨੀ ਆਰਤੀ ਅਤੇ ਕਥਾ
tv9-punjabi
| Updated On: 16 Oct 2026 11:13 AM IST
Share

Maa Katyayani Katha Aarti: ਸ਼ਾਰਦੀਆ ਨਰਾਤਿਆਂ ਦਾ ਅੱਜ ਸ਼ੁੱਕਰਵਾਰ, 16 ਅਕਤੂਬਰ ਨੂੰ ਛੇਵਾਂ ਦਿਨ ਹੈ, ਜੋ ਮਾਂ ਦੁਰਗਾ ਦੇ ਛੇਵੇਂ ਸਰੂਪ ਮਾਂ ਕਾਤਿਆਯਨੀ ਨੂੰ ਸਮਰਪਿਤ ਹੈ। ਇਸ ਦਿਨ ਸ਼ਰਧਾਲੂ ਮਾਂ ਕਾਤਿਆਯਨੀ ਦੀ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕਰਦੇ ਹਨ ਅਤੇ ਸੁੱਖ-ਸਮ੍ਰਿੱਧੀ, ਸਾਹਸ ‘ਤੇ ਸ਼ਕਤੀ ਦਾ ਆਸ਼ੀਰਵਾਦ ਮੰਗਦੇ ਹਨ। ਮਾਂ ਕਾਤਿਆਯਨੀ ਸ਼ੇਰ ‘ਤੇ ਸਵਾਰ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਚਾਰ ਭੁਜਾਵਾਂ ਹਨ। ਉਨ੍ਹਾਂ ਦੇ ਇੱਕ ਹੱਥ ਵਿੱਚ ਤਲਵਾਰ ਅਤੇ ਦੂਜੇ ਹੱਥ ਵਿੱਚ ਕਮਲ ਦਾ ਫੁੱਲ ਸੁਸ਼ੋਭਿਤ ਹੈ, ਜਦਕਿ ਬਾਕੀ ਦੋ ਹੱਥ ਅਭੈ ਮੁਦਰਾ ਅਤੇ ਵਰਦ ਮੁਦਰਾ ਵਿੱਚ ਹਨ। ਧਾਰਮਿਕ ਮਾਨਤਾਵਾਂ ਅਨੁਸਾਰ, ਮਾਂ ਕਾਤਿਆਯਨੀ ਦੀ ਉਪਾਸਨਾ ਕਰਨ ਨਾਲ ਨਕਾਰਾਤਮਕਤਾ ਦੂਰ ਹੁੰਦੀ ਹੈ ਅਤੇ ਜੀਵਨ ਦੀਆਂ ਰੁਕਾਵਟਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਵਿਆਹ ਵਿੱਚ ਆਉਣ ਵਾਲੀਆਂ ਅੜਚਣਾਂ ਨੂੰ ਦੂਰ ਕਰਨ ਅਤੇ ਯੋਗ ਜੀਵਨ ਸਾਥੀ ਦੀ ਕਾਮਨਾ ਲਈ ਵੀ ਮਾਂ ਦੀ ਪੂਜਾ ਨੂੰ ਵਿਸ਼ੇਸ਼ ਫਲਦਾਇਕ ਮੰਨਿਆ ਜਾਂਦਾ ਹੈ।

ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਦੀ ਪੂਜਾ ਦੇ ਨਾਲ ਉਨ੍ਹਾਂ ਦੀ ਕਥਾ ਪੜ੍ਹਨ ਅਤੇ ਆਰਤੀ ਕਰਨ ਦਾ ਵੀ ਵਿਸ਼ੇਸ਼ ਮਹੱਤਵ ਹੈ। ਮਾਨਤਾ ਹੈ ਕਿ ਮਾਂ ਦੀ ਕਥਾ ਸੁਣਨ ਅਤੇ ਪੜ੍ਹਨ ਨਾਲ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਮਹਿਮਾ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਮਨ ਵਿੱਚ ਸ਼ਰਧਾ ‘ਤੇ ਭਗਤੀ ਦੀ ਭਾਵਨਾ ਵਧਦੀ ਹੈ। ਉੱਥੇ ਹੀ, ਪੂਜਾ ਦੇ ਅੰਤ ਵਿੱਚ ਆਰਤੀ ਕਰਕੇ ਮਾਂ ਪ੍ਰਤੀ ਆਪਣੀ ਆਸਥਾ ਪ੍ਰਗਟ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਸੱਚੇ ਮਨ ਨਾਲ ਮਾਂ ਕਾਤਿਆਯਨੀ ਦੀ ਅਰਾਧਨਾ ਕਰਨ ਨਾਲ ਸ਼ਰਧਾਲੂਆਂ ਦੇ ਦੁੱਖ ਦੂਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਸੁੱਖ-ਸਮ੍ਰਿੱਧੀ ਦਾ ਆਸ਼ੀਰਵਾਦ ਮਿਲਦਾ ਹੈ। ਅਜਿਹੇ ਵਿੱਚ ਆਓ ਜਾਣਦੇ ਹਾਂ ਮਾਂ ਕਾਤਿਆਯਨੀ ਦੀ ਪੌਰਾਣਿਕ ਕਥਾ ਅਤੇ ਉਨ੍ਹਾਂ ਦੀ ਆਰਤੀ।

ਮਾਂ ਕਾਤਿਆਯਨੀ ਦੀ ਕਥਾ

ਪੌਰਾਣਿਕ ਮਾਨਤਾਵਾਂ ਅਨੁਸਾਰ, ਮਹਾਰਿਸ਼ੀ ਕਾਤਿਆਯਨ ਮਾਂ ਆਦਿ ਸ਼ਕਤੀ ਦੇ ਪਰਮ ਭਗਤ ਸਨ। ਉਨ੍ਹਾਂ ਨੇ ਮਾਂ ਦੁਰਗਾ ਨੂੰ ਆਪਣੀ ਪੁੱਤਰੀ ਦੇ ਰੂਪ ਵਿੱਚ ਪ੍ਰਾਪਤ ਕਰਨ ਦੀ ਇੱਛਾ ਨਾਲ ਕਈ ਸਾਲਾਂ ਤੱਕ ਕਠਿਨ ਤਪੱਸਿਆ ਕੀਤੀ। ਉਨ੍ਹਾਂ ਦੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਮਾਂ ਭਗਵਤੀ ਨੇ ਉਨ੍ਹਾਂ ਦੀ ਮਨੋਕਾਮਨਾ ਸਵੀਕਾਰ ਕਰ ਲਈ ਅਤੇ ਉਨ੍ਹਾਂ ਦੇ ਘਰ ਪੁੱਤਰੀ ਦੇ ਰੂਪ ਵਿੱਚ ਜਨਮ ਲਿਆ। ਮਹਾਰਿਸ਼ੀ ਕਾਤਿਆਯਨ ਦੀ ਪੁੱਤਰੀ ਹੋਣ ਕਾਰਨ ਦੇਵੀ ਦਾ ਨਾਮ ਕਾਤਿਆਯਨੀ ਪਿਆ।

ਇੱਕ ਹੋਰ ਪੌਰਾਣਿਕ ਕਥਾ ਅਨੁਸਾਰ, ਜਦੋਂ ਦੈਂਤ ਮਹਿਸ਼ਾਸੁਰ ਦੇ ਅੱਤਿਆਚਾਰ ਵਧਣ ਲੱਗੇ, ਤਾਂ ਸਾਰੇ ਦੇਵਤੇ ਉਸ ਦੇ ਦਹਿਸ਼ਤ ਤੋਂ ਪਰੇਸ਼ਾਨ ਹੋ ਗਏ। ਮਹਿਸ਼ਾਸੁਰ ਦਾ ਅੰਤ ਕਰਨ ਲਈ ਦੇਵਤਿਆਂ ਦੇ ਕ੍ਰੋਧ ਅਤੇ ਤੇਜ ਤੋਂ ਇੱਕ ਦਿਵਯ ਸ਼ਕਤੀ ਪ੍ਰਗਟ ਹੋਈ, ਜੋ ਮਾਂ ਦੁਰਗਾ ਦਾ ਹੀ ਸਰੂਪ ਸੀ। ਮਾਨਤਾ ਹੈ ਕਿ ਮਹਾਰਿਸ਼ੀ ਕਾਤਿਆਯਨ ਨੇ ਸਭ ਤੋਂ ਪਹਿਲਾਂ ਇਸ ਦੇਵੀ ਦੀ ਪੂਜਾ ਕੀਤੀ ਸੀ, ਇਸ ਲਈ ਉਨ੍ਹਾਂ ਨੂੰ ਕਾਤਿਆਯਨੀ ਕਿਹਾ ਗਿਆ। ਇਸ ਤੋਂ ਬਾਅਦ ਮਾਂ ਕਾਤਿਆਯਨੀ ਨੇ ਮਹਿਸ਼ਾਸੁਰ ਨਾਲ ਭਿਆਨਕ ਯੁੱਧ ਕੀਤਾ ਅਤੇ ਉਸ ਦਾ ਵਧ ਕਰਕੇ ਦੇਵਤਿਆਂ ਨੂੰ ਉਸ ਦੇ ਅੱਤਿਆਚਾਰਾਂ ਤੋਂ ਮੁਕਤੀ ਦਿਵਾਈ। ਇਸੇ ਕਾਰਨ ਮਾਂ ਨੂੰ ਮਹਿਖਾਸੁਰਮਰਦਿਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਮਾਂ ਕਾਤਿਆਯਨੀ ਦੀ ਆਰਤੀ

ਜੈ ਜੈ ਅੰਬੇ, ਜੈ ਕਾਤਿਆਯਨੀ,

ਜੈ ਜਗਮਾਤਾ, ਜਗ ਦੀ ਮਹਾਰਾਣੀ।

ਬੈਜਨਾਥ ਸਥਾਨ ਤੁਹਾਡਾ,

ਉੱਥੇ ਵਰਦਾਤੀ ਨਾਮ ਪੁਕਾਰਿਆ।

ਕਈ ਨਾਮ ਹਨ, ਕਈ ਧਾਮ ਹਨ,

ਇਹ ਸਥਾਨ ਵੀ ਤਾਂ ਸੁੱਖਧਾਮ ਹੈ।

ਹਰ ਮੰਦਰ ਵਿੱਚ ਜੋਤ ਤੁਹਾਡੀ,

ਕਿਤੇ ਯੋਗੇਸ਼ਵਰੀ ਮਹਿਮਾ ਨਿਆਰੀ।

ਹਰ ਥਾਂ ਉਤਸਵ ਹੁੰਦੇ ਰਹਿੰਦੇ,

ਹਰ ਮੰਦਰ ਵਿੱਚ ਭਗਤ ਹਨ ਕਹਿੰਦੇ।

ਕਾਤਿਆਯਨੀ ਰੱਖਿਅਕ ਕਾਇਆ ਦੀ,

ਗੰਢ ਕੱਟੇ ਮੋਹ-ਮਾਇਆ ਦੀ।

ਝੂਠੇ ਮੋਹ ਤੋਂ ਛੁਡਾਉਣ ਵਾਲੀ,

ਜੈ ਜੈ ਅੰਬੇ, ਜੈ ਕਾਤਿਆਯਨੀ।

ਜੈ ਜਗਮਾਤਾ, ਜਗ ਦੀ ਮਹਾਰਾਣੀ,

ਆਪਣਾ ਨਾਮ ਜਪਾਉਣ ਵਾਲੀ।

ਵੀਰਵਾਰ ਨੂੰ ਪੂਜਾ ਕਰਿਓ,

ਮਾਂ ਕਾਤਿਆਯਨੀ ਦਾ ਧਿਆਨ ਧਰਿਓ।

ਹਰ ਸੰਕਟ ਨੂੰ ਦੂਰ ਕਰੇਗੀ,

ਭੰਡਾਰੇ ਭਰਪੂਰ ਕਰੇਗੀ।

ਜੋ ਵੀ ਮਾਂ ਨੂੰ ਭਗਤ ਪੁਕਾਰੇ,

ਕਾਤਿਆਯਨੀ ਸਭ ਕਸ਼ਟ ਨਿਵਾਰੇ।

ਜੈ ਜੈ ਅੰਬੇ, ਜੈ ਕਾਤਿਆਯਨੀ,

ਜੈ ਜਗਮਾਤਾ, ਜਗ ਦੀ ਮਹਾਰਾਣੀ।

Disclaimer: ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਆਮ ਜਾਣਕਾਰੀਆਂ ‘ਤੇ ਆਧਾਰਿਤ ਹੈ। ਟੀਵੀ9 ਭਾਰਤਵਰਸ਼ ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ।

Source: TV9Hindi.com

Follow Us
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ...
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ...
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ......
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ...