ਨਿਊਯਾਰਕ ‘ਚ ਵਧਿਆ ਸਿੱਖਾਂ ਦਾ ਮਾਣ, ਸਟ੍ਰੀਟ ਦਾ ਨਾਮ ਰੱਖਿਆ ਗਿਆ ‘ਸ੍ਰੀ ਗੁਰੂ ਤੇਗ ਬਹਾਦਰ ਜੀ ਮਾਰਗ’
ਨਿਊਯਾਰਕ ਸ਼ਹਿਰ ਦੇ ਕਵੀਨਸ 'ਚ 114ਵੀਂ ਸਟ੍ਰੀਟ ਤੇ 101ਵੇਂ ਐਵੇਨਿਊ ਦੇ ਚੌਰਾਹੇ 'ਤੇ ਅਧਿਕਾਰਤ ਨਾਮ 'ਗੁਰੂ ਤੇਗ ਬਹਾਦਰ ਜੀ ਮਾਰਗ' ਰੱਖਿਆ ਗਿਆ ਹੈ। ਭਾਰਤ ਤੋਂ ਬਾਹਰ ਕਿਸੇ ਸ਼ਹਿਰ 'ਚ ਨੌਵੇਂ ਪਾਤਸ਼ਾਹ ਨੂੰ ਅਜਿਹਾ ਸਨਮਾਨ ਦੇਣ ਵਾਲਾ ਨਿਊਯਾਰਕ ਪਹਿਲਾ ਸ਼ਹਿਰ ਹੈ। ਇਸ ਪਹਿਲ ਦਾ ਉਦੇਸ਼ ਸੁਤੰਤਰਤਾ, ਮਨੁੱਖੀ ਅਧਿਕਾਰ ਤੇ ਨਿਆਂ ਦੇ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਦਿੱਤੇ ਗਏ ਬਲਿਦਾਨ ਦਾ ਸਨਮਾਨ ਕਰਨਾ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ, ਦੇਸ਼-ਵਿਦੇਸ਼ ‘ਚ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਵਿਚਕਾਰ ਨਿਊਯਾਰਕ ‘ਚ ਇੱਕ ਸਟ੍ਰੀਟ ਦਾ ਨਾਮ ‘ਗੁਰੂ ਤੇਗ ਬਹਾਦਰ ਜੀ ਮਾਰਗ’ ਰੱਖਿਆ ਗਿਆ ਹੈ। ਇਸ ਸਟ੍ਰੀਟ ਨੂੰ ਗੁਰੂ ਤੇਗ ਬਹਾਦਰ ਨੂੰ ਸਮਰਪਿਤ ਕਰਨ ਦੇ ਮੌਕੇ ‘ਤੇ ਸਿੱਖ ਪੰਥ ‘ਚ ਖੁਸ਼ੀ ਦੀ ਲਹਿਰ ਹੈ।
ਨਿਊਯਾਰਕ ਸ਼ਹਿਰ ਦੇ ਕਵੀਨਸ ‘ਚ 114ਵੀਂ ਸਟ੍ਰੀਟ ਤੇ 101ਵੇਂ ਐਵੇਨਿਊ ਦੇ ਚੌਰਾਹੇ ‘ਤੇ ਅਧਿਕਾਰਤ ਨਾਮ ‘ਗੁਰੂ ਤੇਗ ਬਹਾਦਰ ਜੀ ਮਾਰਗ’ ਰੱਖਿਆ ਗਿਆ ਹੈ। ਭਾਰਤ ਤੋਂ ਬਾਹਰ ਕਿਸੇ ਸ਼ਹਿਰ ‘ਚ ਨੌਵੇਂ ਪਾਤਸ਼ਾਹ ਨੂੰ ਅਜਿਹਾ ਸਨਮਾਨ ਦੇਣ ਵਾਲਾ ਨਿਊਯਾਰਕ ਪਹਿਲਾ ਸ਼ਹਿਰ ਹੈ। ਇਸ ਪਹਿਲ ਦਾ ਉਦੇਸ਼ ਸੁਤੰਤਰਤਾ, ਮਨੁੱਖੀ ਅਧਿਕਾਰ ਤੇ ਨਿਆਂ ਦੇ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਦਿੱਤੇ ਗਏ ਬਲਿਦਾਨ ਦਾ ਸਨਮਾਨ ਕਰਨਾ ਹੈ।
ਧਰਮ ਦੀ ਰੱਖਿਆ ਕਰਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸੱਤਾ ਤੇ ਵਿਅਕਤੀਗਤ ਲਾਭ ਲਈ ਨਹੀਂ, ਸਗੋਂ ਸਮੁੱਚੀ ਜਗਤ ਦੀ ਆਸਥਾ ਤੇ ਸਨਮਾਨ ਦੇ ਲਈ ਤੇ ਜੀਵਨ ਜਿਉਣ ਦੀ ਸੁਤੰਤਰਤਾ ਲਈ ਬਲਿਦਾਨ ਦਿੱਤਾ ਸੀ। ਨਿਊਯਾਰਕ ‘ਚ ਇਸ ਪਹਿਲ ਨੇ ਸਿੱਖਾਂ ਦਾ ਮਾਣ ਵਧਾਇਆ ਹੈ।
ਪੰਜਾਬ ‘ਚ ਵਿਸ਼ੇਸ਼ ਤਿਆਰੀਆਂ
ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਸ਼ਾਨਦਾਰ ਤੇ ਇਤਿਹਾਸਕ ਢੰਗ ਨਾਲ ਮਨਾਉਣ ਦੀ ਤਿਆਰੀ ਕਰ ਰਹੀ ਹੈ। ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ 1 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਦੀਆਂ ਤਿਆਰੀਆਂ ਪੂਰੀ ਸ਼ਰਧਾ ਨਾਲ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪਹਿਲਾਂ ਕਿਸੇ ਵੀ ਸਰਕਾਰ ਨੇ ਅਜਿਹਾ ਨਹੀਂ ਕੀਤਾ। ਇਹ ਸਿਰਫ਼ ਇੱਕ ਇਕੱਠ ਨਹੀਂ ਹੈ ਸਗੋਂ ਪੰਜਾਬ ਦੀ ਆਤਮਾ ਨੂੰ ਸ਼ਰਧਾਂਜਲੀ ਹੈ।
ਇਹ ਸਮਾਗਮ ਨਾ ਸਿਰਫ਼ ਇੱਕ ਬੇਮਿਸਾਲ ਪੱਧਰ ਤੇ ਹੋ ਰਿਹਾ ਹੈ, ਸਗੋਂ ਇਸ ਨੇ ਭਾਰਤ ਤੇ ਵਿਦੇਸ਼ਾਂ ‘ਚ ਲੱਖਾਂ ਲੋਕਾਂ ਲਈ ਇੱਕ ਭਾਵਨਾਤਮਕ ਸਬੰਧ ਵੀ ਪੈਦਾ ਕੀਤਾ ਹੈ। ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਤਿੰਨ ਦਿਨਾਂ ਇਤਿਹਾਸਕ ਇਕੱਠ ‘ਚ 1 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ, ਦੁਬਈ, ਮਲੇਸ਼ੀਆ ਤੋਂ ਹਜ਼ਾਰਾਂ ਐਨਆਰਆਈ ਸੰਗਤਾਂ ਇਸ ਸਮਾਗਮ ਦਾ ਹਿੱਸਾ ਬਣਨ ਲਈ ਤਿਆਰ ਹਨ।
ਇਹ ਵੀ ਪੜ੍ਹੋ
19 ਨਵੰਬਰ ਨੂੰ ਸ਼੍ਰੀਨਗਰ ਤੋਂ ਚਾਰ ਰੋਜ਼ਾ ਮਸ਼ਾਲ-ਏ-ਸ਼ਹਾਦਤ ਯਾਤਰਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ 19 ਨਵੰਬਰ ਨੂੰ ਸ੍ਰੀਨਗਰ ਤੋਂ ਸ਼ੁਰੂ ਹੋਣ ਵਾਲੀ ਚਾਰ ਦਿਨਾਂ ਮਸ਼ਾਲ-ਏ-ਸ਼ਹਾਦਤ ਯਾਤਰਾ ਦੀ ਅਗਵਾਈ ਖੁਦ ਕਰਨਗੇ। ਇਸ ਦੇ ਨਾਲ ਹੀ ਮਾਝਾ, ਦੋਆਬਾ ਤੇ ਮਾਲਵਾ ਤੋਂ ਗੁਰੂ ਨਗਰੀ ਤੱਕ ਇਤਿਹਾਸਕ ਯਾਤਰਾਵਾਂ ਵੀ ਆਯੋਜਿਤ ਕੀਤੀਆਂ ਜਾਣਗੀਆਂ। ਇਨ੍ਹਾਂ ਯਾਤਰਾਵਾਂ ‘ਚ ਪੰਜ ਪਿਆਰੇ, ਕੀਰਤਨ ਜਥੇ, ਗਤਕਾ, ਕਸ਼ਮੀਰੀ ਨੁਮਾਇੰਦੇ ਤੇ ਪੁਸਤਕ ਪ੍ਰਦਰਸ਼ਨੀ ਸ਼ਾਮਲ ਹੋਵੇਗੀ। ਇਹ ਸਮਾਗਮ ਗੁਰੂ ਸਾਹਿਬ ਦੀ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਕ ਲਾਈਵ ਮਾਧਿਅਮ ਬਣੇਗਾ।
23 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਮੁੱਖ ਸਮਾਗਮ ‘ਚ ਹਰ ਰੋਜ਼ ਕੁਝ ਨਾ ਕੁਝ ਖਾਸ ਹੋਵੇਗਾ। ਸ੍ਰੀ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ, ਡਿਜੀਟਲ ਪ੍ਰਦਰਸ਼ਨੀ, ਸਰਵਧਰਮ ਸੰਮੇਲਨ, ਵਿਰਾਸਤੀ ਵਾਕ, ਕਵੀਸ਼ਰੀ-ਢਾਡੀ ਦਰਬਾਰ, ਲਾਈਟ ਐਂਡ ਸਾਊਂਡ ਸ਼ੋਅ, ਡਰੋਨ ਸ਼ੋਅ, ਰੁੱਖ ਲਗਾਉਣਾ, ਖੂਨਦਾਨ ਕੈਂਪ ਤੇ ਸਰਬੱਤ ਦਾ ਭਲਾ ਏਕਤਾ ਸਮਾਰੋਹ। ਇਹ ਸਭ ਕਿਸੇ ਇੱਕ ਵਿਭਾਗ ਦਾ ਕੰਮ ਨਹੀਂ ਹੈ, ਇਹ ਪੂਰੀ ਪੰਜਾਬ ਸਰਕਾਰ ਦੀ ਵਚਨਬੱਧਤਾ ਦਾ ਸਬੂਤ ਹੈ।
ਐਨਆਰਆਈ ਇਕੱਠ ਲਈ ਵਿਸ਼ੇਸ਼ ਟੈਂਟ ਸਿਟੀ, ਅਨੁਵਾਦ ਸੇਵਾਵਾਂ, ਈ-ਰਿਕਸ਼ਾ ਪ੍ਰਣਾਲੀ ਤੇ ਵਿਰਾਸਤੀ ਸਥਾਨਾਂ ਦੇ ਗਾਈਡਡ ਟੂਰ ਵਰਗੇ ਪ੍ਰਬੰਧ ਦਰਸਾਉਂਦੇ ਹਨ ਕਿ ਮਾਨ ਸਰਕਾਰ ਨੇ ਇਸ ਸਮਾਗਮ ਨੂੰ ਨਾ ਸਿਰਫ਼ ਸਥਾਨਕ ਪੱਧਰ ਤੇ ਸਗੋਂ ਅੰਤਰਰਾਸ਼ਟਰੀ ਪੱਧਰ ਤੇ ਵੀ ਸ਼ਾਨਦਾਰ ਤੇ ਮਾਣਮੱਤਾ ਬਣਾਉਣ ਦਾ ਸੰਕਲਪ ਲਿਆ ਹੈ।


