AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Hukamnama Sri Darbar Sahib 25 June 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 25 ਜੂਨ 2026

Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।

Hukamnama Sri Darbar Sahib 25 June 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 25 ਜੂਨ 2026
Hukamnama Sri Darbar Sahib 25 June 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 25 ਜੂਨ 2026
lalit-sharma
| Published: 25 Jun 2026 06:21 AM IST
Share

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ

ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥ ਪਦ ਅਰਥ:ਜਤਨ= (ਬਹੁ-ਵਚਨ)।ਡਹਕਾਵੈ = ਧੋਖਾ ਦੇਂਦਾ ਹੈ, ਠੱਗਦਾ ਹੈ। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਜਾਨੈ = ਜਾਣਦਾ ਹੈ। ਕਰਿ = ਕਰ ਕੇ। ਭੇਖ = ਪਹਿਰਾਵੇ। ਨਿਰਬਾਨੈ = ਵਾਸਨਾ = ਰਹਿਤ, ਵਿਰਕਤ।੧।

ਪ੍ਰਭ = ਹੇ ਪ੍ਰਭੂ! ਤੁਮਹਿ = ਤੈਨੂੰ। ਉਤ = ਉੱਧਰ। ਤਾਕੈ = ਤੱਕਦਾ ਹੈ। ਤੇ = ਤੋਂ।ਲੋਭੀ = ਲਾਲਚੀ। ਫੇਰਿ = ਫੇਰ ਵਿਚ, (ਲਾਲਚ ਦੇ)ਗੇੜ ਵਿਚ।ਰਹਾਉ।

ਜਬ ਲਗੁ = ਜਦੋਂ ਤਕ। ਭਰਮਾ = ਭਟਕਣਾ। ਮੁਕਤੁ= (ਲੋਭ ਤੋਂ) ਆਜ਼ਾਦ। ਸੋਈ = ਉਹੀ ਮਨੁੱਖ।੨।

ਅਰਥ:ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ,ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ)।ਰਹਾਉ।

ਹੇ ਭਾਈ! ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧।

ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ)ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!

Follow Us
PU 'ਚ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ, ਵਿਦਿਆਰਥੀਆਂ ਦਾ ਜੋਰਦਾਰ ਰੋਸ ਪ੍ਰਦਰਸ਼ਨ
PU 'ਚ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ, ਵਿਦਿਆਰਥੀਆਂ ਦਾ ਜੋਰਦਾਰ ਰੋਸ ਪ੍ਰਦਰਸ਼ਨ...
Meta ਨੇ PM ਮੋਦੀ ਦੀ ਫੇਸਬੁੱਕ ਪੋਸਟ ਨੂੰ ਹਟਾਉਣ ਤੇ ਮੰਗੀ ਮੁਆਫ਼ੀ, ਤਕਨੀਕੀ ਖਰਾਬੀ ਨੂੰ ਦੱਸਿਆ ਵਜ੍ਹਾ
Meta ਨੇ PM ਮੋਦੀ ਦੀ ਫੇਸਬੁੱਕ ਪੋਸਟ ਨੂੰ ਹਟਾਉਣ ਤੇ ਮੰਗੀ ਮੁਆਫ਼ੀ, ਤਕਨੀਕੀ ਖਰਾਬੀ ਨੂੰ ਦੱਸਿਆ ਵਜ੍ਹਾ...
ਜੰਮੂ-ਕਸ਼ਮੀਰ ਦੇ ਗਾਂਦਰਬਲ 'ਚ 20 ਮੀਟਰ ਡੂੰਘੀ ਖੱਡ 'ਚ ਡਿੱਗੀ ਬੱਸ, ਬਚਾਅ ਕਾਰਜ ਜਾਰੀ
ਜੰਮੂ-ਕਸ਼ਮੀਰ ਦੇ ਗਾਂਦਰਬਲ 'ਚ 20 ਮੀਟਰ ਡੂੰਘੀ ਖੱਡ 'ਚ ਡਿੱਗੀ ਬੱਸ, ਬਚਾਅ ਕਾਰਜ ਜਾਰੀ...
ਸੋਨਮ ਵਾਂਗਚੁਕ ਹਸਪਤਾਲ ਤੋਂ ਰਾਜਘਾਟ ਪਹੁੰਚੇ: ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਦੱਸਿਆ ਨਵੀਂ ਸ਼ੁਰੂਆਤ
ਸੋਨਮ ਵਾਂਗਚੁਕ ਹਸਪਤਾਲ ਤੋਂ ਰਾਜਘਾਟ ਪਹੁੰਚੇ: ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਦੱਸਿਆ ਨਵੀਂ ਸ਼ੁਰੂਆਤ...
NEET ਪੇਪਰ ਲੀਕ ਬਿੱਲ 'ਤੇ ਕੀ ਬੋਲੇ ਕਿਰੇਨ ਰਿਜਿਜੂ?
NEET ਪੇਪਰ ਲੀਕ ਬਿੱਲ 'ਤੇ ਕੀ ਬੋਲੇ ਕਿਰੇਨ ਰਿਜਿਜੂ?...
ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਧਰਮੇਂਦਰ ਪ੍ਰਧਾਨ, ਲੱਗੇ 'ਜ਼ਿੰਦਾਬਾਦ' ਦੇ ਨਾਅਰੇ
ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਧਰਮੇਂਦਰ ਪ੍ਰਧਾਨ, ਲੱਗੇ 'ਜ਼ਿੰਦਾਬਾਦ' ਦੇ ਨਾਅਰੇ...
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ...
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ...
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ...