ਪੰਜਾਬਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Dussehra 2024: ਦੁਸਹਿਰਾ ਕਦੋਂ ਮਨਾਇਆ ਜਾਵੇਗਾ, ਨੋਟ ਕਰੋ ਸਹੀ ਤਾਰੀਖ ਅਤੇ ਪੂਜਾ ਵਿਧੀ ਤੋਂ ਲੈ ਕੇ ਮਹੱਤਵ ਤੱਕ ਪੂਰੀ ਜਾਣਕਾਰੀ

Dussehra kab hai : ਅੱਸੂ ਦੇ ਨਰਾਤਿਆਂ ਦੀ ਸਮਾਪਤੀ ਤੋਂ ਬਾਅਦ 10ਵੇਂ ਦਿਨ ਵਿਜੇਦਸ਼ਮੀ ਯਾਨੀ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ। ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਇਹ ਤਿਉਹਾਰ ਪੂਰੇ ਦੇਸ਼ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਸਾਲ ਇਹ ਤਿਉਹਾਰ ਕਦੋਂ ਮਨਾਇਆ ਜਾਵੇਗਾ।

Dussehra 2024: ਦੁਸਹਿਰਾ ਕਦੋਂ ਮਨਾਇਆ ਜਾਵੇਗਾ, ਨੋਟ ਕਰੋ ਸਹੀ ਤਾਰੀਖ ਅਤੇ ਪੂਜਾ ਵਿਧੀ ਤੋਂ ਲੈ ਕੇ ਮਹੱਤਵ ਤੱਕ ਪੂਰੀ ਜਾਣਕਾਰੀ
ਦੁਸਹਿਰਾ ਕਦੋਂ ਮਨਾਇਆ ਜਾਵੇਗਾ, ਨੋਟ ਕਰੋ ਸਹੀ ਤਾਰੀਖ ਅਤੇ ਪੂਜਾ ਵਿਧੀ
Follow Us
kusum-chopra
| Updated On: 04 Oct 2024 19:34 PM

Dussehra kado hai (Dussehra 2024 Date And Time) : ਹਰ ਸਾਲ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਤਰੀਕ ਨੂੰ ਦੁਸਹਿਰਾ ਮਨਾਇਆ ਜਾਂਦਾ ਹੈ। ਇਹ ਹਿੰਦੂ ਧਰਮ ਦਾ ਮਹੱਤਵਪੂਰਨ ਤਿਉਹਾਰ ਹੈ। ਇਸ ਦਿਨ ਨੂੰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਵਜੋਂ ਮਨਾਇਆ ਜਾਂਦਾ ਹੈ, ਇਸ ਦਿਨ ਭਗਵਾਨ ਸ਼੍ਰੀ ਰਾਮ ਨੇ ਲੰਕਾ ਦੇ ਰਾਜੇ ਰਾਵਣ ਨੂੰ ਮਾਰਿਆ ਸੀ। ਇਸ ਤੋਂ ਇਲਾਵਾ ਇਸ ਦਿਨ ਮਾਂ ਦੁਰਗਾ ਨੇ ਮਹਿਸ਼ਾਸੁਰ ਨੂੰ ਮਾਰਿਆ ਸੀ। ਇਸ ਲਈ ਇਸ ਦਿਨ ਨੂੰ ਵਿਜੇਦਸ਼ਮੀ ਵੀ ਕਿਹਾ ਜਾਂਦਾ ਹੈ। ਹਰ ਸਾਲ ਇਸ ਦਿਨ ਰਾਵਣ ਦਾ ਪੁਤਲਾ ਬਣਾ ਕੇ ਸਾੜਿਆ ਜਾਂਦਾ ਹੈ।

ਦੁਸਹਿਰਾ 2024 ਕਦੋਂ ਹੈ? (Kab Hai Dussehra)

ਹਿੰਦੂ ਵੈਦਿਕ ਕੈਲੰਡਰ ਦੇ ਅਨੁਸਾਰ, ਅਸ਼ਵਿਨ ਮਹੀਨੇ ਦੀ ਦਸ਼ਮੀ ਤਿਥੀ 12 ਅਕਤੂਬਰ ਨੂੰ ਸਵੇਰੇ 10.58 ਵਜੇ ਸ਼ੁਰੂ ਹੋਵੇਗੀ ਅਤੇ ਦਸ਼ਮੀ ਤਿਥੀ 13 ਅਕਤੂਬਰ ਨੂੰ ਸਵੇਰੇ 9.08 ਵਜੇ ਸਮਾਪਤ ਹੋਵੇਗੀ।

ਇਹ ਵੀ ਪੜ੍ਹੋ – ਨਵਰਾਤਰੀ ਦੌਰਾਨ ਦੁਰਗਾ ਚਾਲੀਸਾ ਦਾ ਪਾਠ ਕਰਨਾ ਚਾਹੁੰਦੇ ਹੋ ਤਾਂ ਜਾਣੋ ਸਹੀ ਨਿਯਮ, ਦੂਰ ਹੋ ਜਾਣਗੀਆਂ ਸਾਰੀਆਂ ਪਰੇਸ਼ਾਨੀਆਂ!

ਦੁਸਹਿਰਾ ਪੂਜਾ ਦਾ ਸ਼ੁਭ ਸਮਾਂ (Dussehra Puja Shubh Muhurat)

ਪੰਚਾਂਗ ਅਨੁਸਾਰ, ਦੁਸਹਿਰਾ ਪੂਜਾ ਦਾ ਸ਼ੁਭ ਸਮਾਂ ਦੁਪਹਿਰ 2:03 ਤੋਂ 2:49 ਵਜੇ ਤੱਕ ਸ਼ੁਰੂ ਹੋਵੇਗਾ। ਇਸ ਮੁਤਾਬਕ ਇਸ ਸਾਲ ਪੂਜਾ ਲਈ 46 ਮਿੰਟ ਦਾ ਸਮਾਂ ਹੋਵੇਗਾ।

ਦੁਸਹਿਰਾ ਪੂਜਾ ਸਮਗਰੀ (Dussehra Puja Samagri)

ਦੁਸਹਿਰੇ ਦੀ ਪੂਜਾ ਕਰਨ ਲਈ ਗਾਂ ਦਾ ਗੋਬਰ, ਦੀਪਕ, ਧੂਪ-ਬੱਤੀ, ਰੋਲੀ, ਮੋਲੀ, ਚੌਲ, ਕੁਮਕੁਮ, ਚੰਦਨ।

ਦੁਸਹਿਰਾ ਪੂਜਾ ਵਿਧੀ (Dussehra Puja Vidhi)

  1. ਵਿਜਯਾਦਸ਼ਮੀ ਨੂੰ ਅਭਿਜੀਤ ਮੁਹੂਰਤ ਵਿੱਚ ਪੂਜਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਦੁਸਹਿਰੇ ਦੀ ਪੂਜਾ ਹਮੇਸ਼ਾ ਉੱਤਰ-ਪੂਰਬ ਕੋਨੇ ਵਿੱਚ ਕਰੋ।
  2. ਸਭ ਤੋਂ ਪਹਿਲਾਂ ਗੰਗਾ ਜਲ ਨਾਲ ਪੂਜਾ ਸਥਾਨ ਨੂੰ ਸ਼ੁੱਧ ਕਰੋ।
  3. ਇਸ ਤੋਂ ਬਾਅਦ ਕਮਲ ਦੀਆਂ ਪੱਤੀਆਂ ਤੋਂ ਅਸ਼ਟਦਲ ਬਣਾਓ।
  4. ਇਸ ਵਿੱਚ ਦੇਵੀ ਅਪਰਾਜਿਤਾ ਤੋਂ ਖੁਸ਼ਹਾਲੀ ਅਤੇ ਸੁੱਖ-ਸ਼ਾਂਤੀ ਦੀ ਪ੍ਰਾਰਥਨਾ ਕਰੋ।
  5. ਇਸ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਅਤੇ ਹਨੂੰਮਾਨ ਜੀ ਦੀ ਪੂਜਾ ਕਰੋ ਅਤੇ ਉਨ੍ਹਾਂ ਨੂੰ ਭੋਜਨ ਚੜ੍ਹਾਓ।
  6. ਪੂਜਾ ਦੀ ਸਮਾਪਤੀ ਤੋਂ ਪਹਿਲਾਂ, ਦੇਵੀ ਦੀ ਆਰਤੀ ਅਤੇ ਭੋਗ ਲਗਾਓ ਅਤੇ ਇਸ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਵੰਡੋ।

ਦੁਸਹਿਰੇ ਦੀ ਮਹੱਤਤਾ (Dussehra Importance)

ਹਿੰਦੂ ਧਰਮ ਵਿੱਚ ਦੁਸਹਿਰੇ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਨੂੰ ਝੂਠ ‘ਤੇ ਸੱਚ ਦੀ ਜਿੱਤ ਭਾਵ ਬੁਰਾਈ ‘ਤੇ ਚੰਗਿਆਈ ਦੀ ਜਿੱਤ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਕੋਈ ਵੀ ਸ਼ੁਭ ਕੰਮ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਜਿਵੇਂ ਕੋਈ ਨਵਾਂ ਕੰਮ ਸ਼ੁਰੂ ਕਰਨਾ, ਵਾਹਨ, ਗਹਿਣੇ ਆਦਿ ਖਰੀਦਣਾ।

Disclaimer: ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਧਾਰਮਿਕ ਵਿਸ਼ਵਾਸਾਂ ‘ਤੇ ਅਧਾਰਤ ਹੈ। TV9punjabi.com ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

ਨਰਾਤਿਆਂ ਮੌਕੇ ਦੁਰਗਿਆਣਾ ਮੰਦਰ ਵਿਖੇ ਲੱਗਿਆ ਲੰਗੂਰ ਮੇਲਾ, ਪਹੁੰਚ ਰਹੇ ਸ਼ਰਧਾਲੂ
ਨਰਾਤਿਆਂ ਮੌਕੇ ਦੁਰਗਿਆਣਾ ਮੰਦਰ ਵਿਖੇ ਲੱਗਿਆ ਲੰਗੂਰ ਮੇਲਾ, ਪਹੁੰਚ ਰਹੇ ਸ਼ਰਧਾਲੂ...
ਇਜ਼ਰਾਇਲ ਨੇ ਲੇਬਨਾਨ ਦੇ ਬੇਰੂਤ ਦੀ ਹਾਲਤ ਕਰ ਦਿੱਤੀ ਖਰਾਬ, ਵੇਖੋ ਇਹ Ground ਰਿਪੋਰਟ
ਇਜ਼ਰਾਇਲ ਨੇ ਲੇਬਨਾਨ ਦੇ ਬੇਰੂਤ ਦੀ ਹਾਲਤ ਕਰ ਦਿੱਤੀ ਖਰਾਬ, ਵੇਖੋ ਇਹ Ground ਰਿਪੋਰਟ...
ਇਜ਼ਰਾਇਲ ਨੇ ਯਾਹੀਆ ਸਿਨਵਰ ਨੂੰ ਮਾਰਨ ਦੀ ਯੋਜਨਾ ਕਿਉਂ ਛੱਡ ਦਿੱਤੀ?
ਇਜ਼ਰਾਇਲ ਨੇ ਯਾਹੀਆ ਸਿਨਵਰ ਨੂੰ ਮਾਰਨ ਦੀ ਯੋਜਨਾ ਕਿਉਂ ਛੱਡ ਦਿੱਤੀ?...
Haryana Election 2024: ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡੀ ਵੱਡੀ ਬਾਜ਼ੀ, ਦੇਖੋ ਇਹ ਰਿਪੋਰਟ
Haryana Election 2024: ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡੀ ਵੱਡੀ ਬਾਜ਼ੀ, ਦੇਖੋ ਇਹ ਰਿਪੋਰਟ...
ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਬਾਅਦ ਅਮਰੀਕਾ ਨੇ 2.5 ਲੱਖ ਵੀਜ਼ੇ ਕੀਤੇ ਜਾਰੀ
ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਬਾਅਦ ਅਮਰੀਕਾ ਨੇ 2.5 ਲੱਖ ਵੀਜ਼ੇ ਕੀਤੇ ਜਾਰੀ...
ਗਦਰ 2 ਨਾਲ ਜ਼ਬਰਦਸਤ ਵਾਪਸੀ ਕਰਨ ਤੋਂ ਬਾਅਦ ਸੰਨੀ ਦਿਓਲ ਹੁਣ ਬਾਰਡਰ 2 ਨਾਲ ਕਰਣਗੇ ਬਵਾਲ
ਗਦਰ 2 ਨਾਲ ਜ਼ਬਰਦਸਤ ਵਾਪਸੀ ਕਰਨ ਤੋਂ ਬਾਅਦ ਸੰਨੀ ਦਿਓਲ ਹੁਣ ਬਾਰਡਰ 2 ਨਾਲ ਕਰਣਗੇ ਬਵਾਲ...
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ !
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ !...
ਦਿੱਲੀ: ਦਵਾਰਕਾ ਅੰਡਰਪਾਸ ਨੇੜੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ-ਵੀਡੀਓ
ਦਿੱਲੀ: ਦਵਾਰਕਾ ਅੰਡਰਪਾਸ ਨੇੜੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ-ਵੀਡੀਓ...
ਰੋਹਤਕ ਦੇ ਰਹਿਣ ਵਾਲੇ 2018 ਬੈਚ ਦੇ ਕਾਂਸਟੇਬਲ ਨੰਗਲੋਈ ਵਿੱਚ ਤੇਜ਼ ਰਫ਼ਤਾਰ ਕਾਰ ਨੇ ਲਈ ਸੰਦੀਪ ਦੀ ਜਾਨ, ਦੇਖੋ Video
ਰੋਹਤਕ ਦੇ ਰਹਿਣ ਵਾਲੇ 2018 ਬੈਚ ਦੇ ਕਾਂਸਟੇਬਲ ਨੰਗਲੋਈ ਵਿੱਚ ਤੇਜ਼ ਰਫ਼ਤਾਰ ਕਾਰ ਨੇ ਲਈ ਸੰਦੀਪ ਦੀ ਜਾਨ, ਦੇਖੋ Video...
PM Modi Speech: PM ਮੋਦੀ ਦਾ ਕਾਂਗਰਸ ਤੇ ਹੁੱਡਾ ਪਰਿਵਾਰ ਤੇ ਵੱਡਾ ਹਮਲਾ...ਕਿਹਾ- ਹਰਿਆਣਾ ਚ ਮੁੱਖ ਮੰਤਰੀ ਬਣਨ ਲਈ ਪਿਓ-ਪੁੱਤ ਚ ਮੁਕਾਬਲਾ
PM Modi Speech: PM ਮੋਦੀ ਦਾ ਕਾਂਗਰਸ ਤੇ ਹੁੱਡਾ ਪਰਿਵਾਰ ਤੇ ਵੱਡਾ ਹਮਲਾ...ਕਿਹਾ-  ਹਰਿਆਣਾ ਚ ਮੁੱਖ ਮੰਤਰੀ ਬਣਨ ਲਈ ਪਿਓ-ਪੁੱਤ ਚ ਮੁਕਾਬਲਾ...
Hassan Nasrallah Killed: ਇਸਰਾਈਲ ਡਿਫੈਂਸ ਫੋਰਸ ਨੇ ਕੀਤਾ ਦਾਅਵਾ, Air Strike 'ਚ ਮਾਰਿਆ ਗਿਆ ਹਿਜ਼ਬੁੱਲਾ ਦਾ ਚੀਫ਼ ਨਸਰੱਲਾ
Hassan Nasrallah Killed: ਇਸਰਾਈਲ ਡਿਫੈਂਸ ਫੋਰਸ ਨੇ ਕੀਤਾ ਦਾਅਵਾ, Air Strike 'ਚ ਮਾਰਿਆ ਗਿਆ ਹਿਜ਼ਬੁੱਲਾ ਦਾ ਚੀਫ਼ ਨਸਰੱਲਾ...
Sunil Jakhar Resign: ਜਾਖੜ ਦੇ ਅਸਤੀਫੇ ਦੀਆਂ ਖ਼ਬਰਾਂ ਦਾ ਭਾਜਪਾ ਨੇ ਕੀਤਾ ਖੰਡਨ
Sunil Jakhar Resign: ਜਾਖੜ ਦੇ ਅਸਤੀਫੇ ਦੀਆਂ ਖ਼ਬਰਾਂ ਦਾ ਭਾਜਪਾ ਨੇ ਕੀਤਾ ਖੰਡਨ...
ਪ੍ਰੋਫੈਸਰ ਨੂੰ ਦਿੱਤੀ ਧਮਕੀ, ਫਿਰ ਕਲਾਸ 'ਚ ਥੁੱਕਿਆ ਤੇ ਬਾਹਰ ਚਲਾ ਗਿਆ ਵਿਦਿਆਰਥੀ, ਦੇਖੋ ਵੀਡੀਓ
ਪ੍ਰੋਫੈਸਰ ਨੂੰ ਦਿੱਤੀ ਧਮਕੀ, ਫਿਰ ਕਲਾਸ 'ਚ ਥੁੱਕਿਆ ਤੇ ਬਾਹਰ ਚਲਾ ਗਿਆ ਵਿਦਿਆਰਥੀ, ਦੇਖੋ ਵੀਡੀਓ...
ਪਟਿਆਲਾ ਦੀ Law University 'ਚ VC 'ਤੇ ਭੜਕੀਆਂ ਵਿਦਿਆਰਥਣਾ, ਜਾਣੋ ਕੀ ਹੈ ਕਾਰਨ?
ਪਟਿਆਲਾ ਦੀ Law University 'ਚ VC 'ਤੇ ਭੜਕੀਆਂ ਵਿਦਿਆਰਥਣਾ, ਜਾਣੋ ਕੀ ਹੈ ਕਾਰਨ?...