AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਜਲੰਧਰ ‘ਚ ਸ੍ਰੀ ਬਾਬਾ ਸੋਢਲ ਮੇਲੇ ਦੀਆਂ ਰੌਣਕਾਂ, ਲੱਖਾਂ ਸ਼ਰਧਾਲੂ ਹੋਣਗੇ ਨਤਮਸਤਕ; ਜਾਣੋ ਇਤਿਹਾਸ

ਜਲੰਧਰ ਸ਼ਹਿਰ ਵਿੱਚ ਸਥਿਤ ਪ੍ਰਸਿੱਧ ਸ੍ਰੀ ਸਿੱਧ ਬਾਬਾ ਸੋਢਲ ਦਾ ਪਵਿੱਤਰ ਦਰਬਾਰ ਦੇਸ਼-ਵਿਦੇਸ਼ ਦੇ ਲੱਖਾਂ ਸ਼ਰਧਾਲੂਆਂ ਦੀ ਅਥਾਹ ਸ਼ਰਧਾ ਦਾ ਕੇਂਦਰ ਬਣਿਆ ਹੋਇਆ ਹੈ। ਹਰ ਸਾਲ ਅਨੰਤ ਚਤੁਰਦਸ਼ੀ ਦੇ ਸ਼ੁਭ ਅਵਸਰ ਤੇ ਇੱਥੇ ਇੱਕ ਵਿਸ਼ਾਲ ਅਤੇ ਇਤਿਹਾਸਕ ਮੇਲਾ ਸਜਾਇਆ ਜਾਂਦਾ ਹੈ, ਜਿੱਥੇ ਦੇਸ਼ ਦੇ ਵੱਖ-ਵੱਖ ਕੋਨਿਆਂ ਅਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਸੁੱਖਣਾ ਸੁੱਖਣ ਲਈ ਪਹੁੰਚਦੀ ਹੈ।

ਜਲੰਧਰ 'ਚ ਸ੍ਰੀ ਬਾਬਾ ਸੋਢਲ ਮੇਲੇ ਦੀਆਂ ਰੌਣਕਾਂ, ਲੱਖਾਂ ਸ਼ਰਧਾਲੂ ਹੋਣਗੇ ਨਤਮਸਤਕ; ਜਾਣੋ ਇਤਿਹਾਸ
tv9-punjabi
| Updated On: 25 Sep 2026 08:23 AM IST
Share

ਜਲੰਧਰ ਸ਼ਹਿਰ ਵਿੱਚ ਸਥਿਤ ਪ੍ਰਸਿੱਧ ਸ੍ਰੀ ਸਿੱਧ ਬਾਬਾ ਸੋਢਲ ਦਾ ਪਵਿੱਤਰ ਦਰਬਾਰ ਦੇਸ਼-ਵਿਦੇਸ਼ ਦੇ ਲੱਖਾਂ ਸ਼ਰਧਾਲੂਆਂ ਦੀ ਅਥਾਹ ਸ਼ਰਧਾ ਦਾ ਕੇਂਦਰ ਬਣਿਆ ਹੋਇਆ ਹੈ। ਹਰ ਸਾਲ ਅਨੰਤ ਚਤੁਰਦਸ਼ੀ ਦੇ ਸ਼ੁਭ ਅਵਸਰ ਤੇ ਇੱਥੇ ਇੱਕ ਵਿਸ਼ਾਲ ਅਤੇ ਇਤਿਹਾਸਕ ਮੇਲਾ ਸਜਾਇਆ ਜਾਂਦਾ ਹੈ, ਜਿੱਥੇ ਦੇਸ਼ ਦੇ ਵੱਖ-ਵੱਖ ਕੋਨਿਆਂ ਅਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਸੁੱਖਣਾ ਸੁੱਖਣ ਲਈ ਪਹੁੰਚਦੀ ਹੈ।

ਇਸ ਧਾਰਮਿਕ ਮੇਲੇ ਦਾ ਰਸਮੀ ਆਗਾਜ਼ ਮੁੱਖ ਦਿਨ ਤੋਂ ਇੱਕ ਦਿਨ ਪਹਿਲਾਂ ਹੋਣ ਵਾਲੇ ਵਿਸ਼ੇਸ਼ ਹਵਨ ਯੱਗ ਅਤੇ ਧਾਰਮਿਕ ਰਸਮਾਂ ਨਾਲ ਹੁੰਦਾ ਹੈ। ਸ਼ਹਿਰ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਅਮਲ ਵਿੱਚ ਲਿਆਂਦੇ ਗਏ ਹਨ, ਜਿਸ ਤਹਿਤ ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ ਅਤੇ ਅਸਮਾਨੀ ਨਿਗਰਾਨੀ ਲਈ ਡਰੋਨਾਂ ਦੀ ਮਦਦ ਲਈ ਜਾ ਰਹੀ ਹੈ। ਕਦੇ ਚੱਢਾ ਅਤੇ ਆਨੰਦ ਪਰਿਵਾਰਾਂ ਦੀ ਪਰੰਪਰਾ ਵਜੋਂ ਸ਼ੁਰੂ ਹੋਇਆ ਇਹ ਉਤਸਵ ਅੱਜ ਹਰ ਧਰਮ, ਜਾਤ ਅਤੇ ਭਾਈਚਾਰੇ ਦੀ ਸਾਂਝੀ ਆਸਥਾ ਦਾ ਪ੍ਰਤੀਕ ਬਣ ਕੇ ਉੱਭਰਿਆ ਹੈ।

ਸੁਰੱਖਿਆ ਦੇ ਸਖ਼ਤ ਪ੍ਰਬੰਧ ਅਤੇ ਮੇਲੇ ਦੀ ਭਾਰੀ ਰੌਣਕ

ਮੇਲੇ ਦੇ ਦਿਨਾਂ ਦੌਰਾਨ ਸਮੁੱਚਾ ਜਲੰਧਰ ਸ਼ਹਿਰ ਸ਼ਰਧਾ, ਭਗਤੀ ਅਤੇ ਉਤਸ਼ਾਹ ਦੇ ਰੰਗ ਵਿੱਚ ਰੰਗਿਆ ਨਜ਼ਰ ਆਉਂਦਾ ਹੈ। ਸ਼ਰਧਾਲੂਆਂ ਦੇ ਮਨੋਰੰਜਨ ਅਤੇ ਖ਼ਰੀਦਦਾਰੀ ਵਾਸਤੇ ਮੇਲਾ ਗਰਾਊਂਡ ਵਿੱਚ ਵਿਸ਼ਾਲ ਝੂਲੇ, ਖਿਡੌਣਿਆਂ ਅਤੇ ਖਾਣ-ਪੀਣ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਦੁਕਾਨਾਂ ਸਜ ਚੁੱਕੀਆਂ ਹਨ। ਮੇਲਾ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਦਰਬਾਰ ਵਿੱਚ ਮੱਥਾ ਟੇਕਣ ਵਾਲੀਆਂ ਸੰਗਤਾਂ ਦੀਆਂ ਲੰਮੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਪ੍ਰਸ਼ਾਸਨ ਵੱਲੋਂ ਸ਼ਾਂਤੀ ਵਿਵਸਥਾ ਅਤੇ ਸੁਰੱਖਿਆ ਚਾਕ-ਚੌਬੰਦ ਰੱਖਣ ਹਿੱਤ ਲਗਭਗ 1500 ਪੁਲਿਸ ਕਰਮਚਾਰੀ ਚੱਪੇ-ਚੱਪੇ ਤੇ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਭਾਰੀ ਇਕੱਠ ਨੂੰ ਸੁਚਾਰੂ ਢੰਗ ਨਾਲ ਨਿਯੰਤਰਿਤ ਕਰਨ ਅਤੇ ਸ਼ਰਾਰਤੀ ਅਨਸਰਾਂ ਤੇ ਬਾਜ਼ ਅੱਖ ਰੱਖਣ ਲਈ ਆਧੁਨਿਕ ਡਰੋਨ ਕੈਮਰਿਆਂ ਰਾਹੀਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।

ਆਨੰਦ ਅਤੇ ਚੱਢਾ ਬਰਾਦਰੀ ਦੀ ਇਤਿਹਾਸਕ ਪਰੰਪਰਾ

ਇਸ ਧਾਰਮਿਕ ਮੇਲੇ ਦੀ ਸ਼ੁਰੂਆਤ ਸਦੀਆਂ ਪਹਿਲਾਂ ਚੱਢਾ ਅਤੇ ਆਨੰਦ ਪਰਿਵਾਰਾਂ ਵੱਲੋਂ ਕੀਤੀ ਗਈ ਸੀ। ਮੇਲਾ ਆਰੰਭ ਹੋਣ ਤੋਂ ਇੱਕ ਦਿਨ ਪਹਿਲਾਂ ਇਨ੍ਹਾਂ ਦੋਵਾਂ ਪਰਿਵਾਰਾਂ ਦੇ ਜੀਅ ਵਿਸ਼ੇਸ਼ ਤੌਰ ਤੇ ਮੰਦਰ ਕੰਪਲੈਕਸ ਵਿੱਚ ਇਕੱਠੇ ਹੋ ਕੇ ਪੁਰਾਤਨ ਮਰਯਾਦਾ ਨਿਭਾਉਂਦੇ ਹਨ। ਸਮੇਂ ਦੇ ਬੀਤਣ ਨਾਲ ਇਹ ਪਰੰਪਰਾ ਕਿਸੇ ਇੱਕ ਪਰਿਵਾਰ ਜਾਂ ਜਾਤੀ ਤੱਕ ਸੀਮਤ ਨਾ ਰਹਿ ਕੇ ਸਮੁੱਚੇ ਸਮਾਜ ਦੀ ਸਾਂਝੀ ਸ਼ਰਧਾ ਵਿੱਚ ਤਬਦੀਲ ਹੋ ਚੁੱਕੀ ਹੈ, ਜਿਸ ਸਦਕਾ ਅੱਜ ਹਰ ਵਰਗ ਦੇ ਸ਼ਰਧਾਲੂ ਬਾਬਾ ਜੀ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚਦੇ ਹਨ।

ਮਨੋਕਾਮਨਾ, ਪ੍ਰਸਾਦ ਅਤੇ ਜੁੜੀਆਂ ਵਿਲੱਖਣ ਰੀਤਾਂ

ਲੋਕ ਵਿਸ਼ਵਾਸ ਅਨੁਸਾਰ ਬਾਬਾ ਸੋਢਲ ਦੇ ਦਰਬਾਰ ਵਿੱਚੋਂ ਕੋਈ ਵੀ ਖ਼ਾਲੀ ਹੱਥ ਨਹੀਂ ਮੁੜਦਾ ਅਤੇ ਸੱਚੇ ਦਿਲ ਨਾਲ ਮੰਗੀ ਹਰ ਮੁਰਾਦ ਪੂਰੀ ਹੁੰਦੀ ਹੈ। ਸੁੱਖਣਾ ਪੂਰੀ ਹੋਣ ਉਪਰੰਤ ਸ਼ਰਧਾਲੂ ਬਾਬਾ ਜੀ ਨੂੰ ਵਿਸ਼ੇਸ਼ ਪ੍ਰਸਾਦ ਵਜੋਂ ਰੋਟ ਜਾਂ ਆਪਣੀ ਸ਼ਰਧਾ ਅਨੁਸਾਰ ਹੋਰ ਭੇਟਾਵਾਂ ਚੜ੍ਹਾਉਂਦੇ ਹਨ। ਇੱਥੇ ਪ੍ਰਸਾਦ ਵੰਡਣ ਸਬੰਧੀ ਇੱਕ ਬੇਹੱਦ ਅਨੋਖੀ ਸਥਾਨਕ ਪਰੰਪਰਾ ਪ੍ਰਚਲਿਤ ਹੈ। ਮਾਨਤਾ ਮੁਤਾਬਕ ਬਾਬਾ ਸੋਢਲ ਨੂੰ ਅਰਪਿਤ ਕੀਤਾ ਗਿਆ ਇਹ ਖ਼ਾਸ ਪ੍ਰਸਾਦ ਸਿਰਫ਼ ਪਰਿਵਾਰ ਦੀ ਧੀ ਹੀ ਗ੍ਰਹਿਣ ਕਰ ਸਕਦੀ ਹੈ। ਇਹ ਪ੍ਰਸਾਦ ਧੀ ਦੇ ਪਤੀ (ਜਵਾਈ) ਅਤੇ ਉਸ ਦੇ ਬੱਚਿਆਂ ਨੂੰ ਨਾ ਦੇਣ ਦੀ ਸਖ਼ਤ ਮਰਯਾਦਾ ਅੱਜ ਵੀ ਨਿਭਾਈ ਜਾਂਦੀ ਹੈ।

300 ਸਾਲ ਪੁਰਾਣਾ ਪਿਛੋਕੜ ਅਤੇ ਤਪੱਸਵੀ ਸੰਤ ਦਾ ਵਰਦਾਨ

ਸ੍ਰੀ ਸਿੱਧ ਬਾਬਾ ਸੋਢਲ ਮੰਦਰ ਦਾ ਇਤਿਹਾਸ ਲਗਭਗ ਤਿੰਨ ਸਦੀਆਂ ਪੁਰਾਣਾ ਦੱਸਿਆ ਜਾਂਦਾ ਹੈ। ਪੁਰਾਤਨ ਰਵਾਇਤਾਂ ਮੁਤਾਬਕ ਜਿਸ ਥਾਂ ਤੇ ਅੱਜ ਇਹ ਆਲੀਸ਼ਾਨ ਮੰਦਰ ਸੁਭਾਇਮਾਨ ਹੈ, ਉੱਥੇ ਕਦੇ ਸੰਘਣਾ ਜੰਗਲ ਅਤੇ ਇੱਕ ਛੋਟਾ ਜਲ ਸਰੋਤ (ਤਲਾਅ) ਹੁੰਦਾ ਸੀ। ਉਸ ਤਲਾਅ ਕਿਨਾਰੇ ਇੱਕ ਤਪੱਸਵੀ ਸੰਤ ਆਪਣੀ ਕੁਟੀਆ ਬਣਾ ਕੇ ਪ੍ਰਭੂ ਭਗਤੀ ਕਰਦੇ ਸਨ। ਚੱਢਾ ਬਰਾਦਰੀ ਦੀ ਇੱਕ ਔਰਤ ਔਲਾਦ ਦੀ ਦਾਤ ਪ੍ਰਾਪਤ ਕਰਨ ਦੀ ਤਾਂਘ ਲੈ ਕੇ ਸੰਤ ਜੀ ਦੀ ਸ਼ਰਨ ਵਿੱਚ ਪੁੱਜੀ। ਸੰਤ ਨੇ ਉਸ ਨੂੰ ਅਸ਼ੀਰਵਾਦ ਦਿੱਤਾ ਕਿ ਉਸ ਦੀ ਕੁੱਖੋਂ ਇੱਕ ਅਜਿਹਾ ਬਾਲਕ ਜਨਮ ਲਵੇਗਾ, ਜੋ ਜਗਤ ਅੰਦਰ ਲੋਕ ਸੇਵਾ ਅਤੇ ਭਲਾਈ ਦਾ ਮਾਰਗ ਦਰਸਾਏਗਾ। ਸਮੇਂ ਦੇ ਬੀਤਣ ਨਾਲ ਉਸ ਔਰਤ ਦੇ ਘਰ ਇੱਕ ਬਾਲਕ ਨੇ ਜਨਮ ਲਿਆ, ਜਿਸ ਦਾ ਨਾਂ ਸੋਢਲ ਰੱਖਿਆ ਗਿਆ।

ਤਲਾਅ ਦੀ ਘਟਨਾ ਅਤੇ ਸ਼ੇਸ਼ਨਾਗ ਰੂਪ ਚ ਦਿੱਤੇ ਦਰਸ਼ਨ

ਬਾਬਾ ਸੋਢਲ ਜੀ ਦੇ ਬਾਲ ਜੀਵਨ ਨਾਲ ਸਬੰਧਤ ਇੱਕ ਪ੍ਰਸਿੱਧ ਕਥਾ ਅਨੁਸਾਰ, ਜਦੋਂ ਉਹ ਮਹਿਜ਼ ਚਾਰ ਵਰ੍ਹਿਆਂ ਦੇ ਸਨ ਤਾਂ ਉਨ੍ਹਾਂ ਦੀ ਮਾਤਾ ਤਲਾਅ ਕੰਢੇ ਕੱਪੜੇ ਧੋ ਰਹੀ ਸੀ। ਬਾਲਕ ਸੋਢਲ ਉੱਥੇ ਖੇਡਦੇ ਹੋਏ ਲਗਾਤਾਰ ਸ਼ਰਾਰਤਾਂ ਕਰ ਰਹੇ ਸਨ। ਮਾਤਾ ਨੇ ਕੰਮ ਵਿੱਚ ਰੁਕਾਵਟ ਪੈਣ ਕਾਰਨ ਗੁੱਸੇ ਵਿੱਚ ਆ ਕੇ ਕਹਿ ਦਿੱਤਾ ਕਿ ਉਹ ਤਲਾਅ ਵਿੱਚ ਚਲੇ ਜਾਣ। ਮਾਂ ਦਾ ਬਚਨ ਮੰਨ ਕੇ ਬਾਲਕ ਸੋਢਲ ਨੇ ਤਲਾਅ ਦੇ ਡੂੰਘੇ ਪਾਣੀ ਵਿੱਚ ਛਾਲ ਮਾਰ ਦਿੱਤੀ। ਜਦੋਂ ਉਹ ਕਾਫ਼ੀ ਦੇਰ ਤੱਕ ਬਾਹਰ ਨਾ ਨਿਕਲੇ ਤਾਂ ਮਾਤਾ ਘਬਰਾ ਗਈ ਅਤੇ ਧਾਹਾਂ ਮਾਰ ਕੇ ਰੋਣ ਲੱਗੀ।

ਉਸੇ ਵੇਲੇ ਤਲਾਅ ਦੇ ਜਲ ਵਿੱਚੋਂ ਬਾਬਾ ਸੋਢਲ ਸ਼ੇਸ਼ਨਾਗ ਦੇ ਅਲੌਕਿਕ ਸਰੂਪ ਵਿੱਚ ਪ੍ਰਗਟ ਹੋਏ। ਉਨ੍ਹਾਂ ਨੇ ਆਪਣੀ ਮਾਤਾ ਅਤੇ ਉੱਥੇ ਮੌਜੂਦ ਲੋਕਾਂ ਨੂੰ ਵਰਦਾਨ ਦਿੱਤਾ ਕਿ ਜੋ ਵੀ ਸ਼ਰਧਾਲੂ ਇਸ ਪਵਿੱਤਰ ਅਸਥਾਨ ਤੇ ਆ ਕੇ ਸ਼ਰਧਾ ਨਾਲ ਮਨੋਕਾਮਨਾ ਮੰਗੇਗਾ, ਉਸ ਦੀ ਹਰ ਇੱਛਾ ਜ਼ਰੂਰ ਪੂਰੀ ਹੋਵੇਗੀ। ਇਹ ਬਚਨ ਕਹਿਣ ਮਗਰੋਂ ਉਹ ਮੁੜ ਜਲ ਸਮਾਧੀ ਵਿੱਚ ਲੀਨ ਹੋ ਗਏ।

ਆਸਥਾ ਦਾ ਕੇਂਦਰ ਬਣਿਆ ਤਲਾਅ ਅਤੇ ਚਬੂਤਰਾ

ਇਸ ਅਲੌਕਿਕ ਅਤੇ ਇਤਿਹਾਸਕ ਘਟਨਾ ਤੋਂ ਬਾਅਦ ਹੀ ਇਸ ਅਸਥਾਨ ਤੇ ਸੰਗਤਾਂ ਦਾ ਜੁੜਨਾ ਅਤੇ ਸਾਲਾਨਾ ਮੇਲੇ ਦਾ ਆਯੋਜਨ ਹੋਣਾ ਸ਼ੁਰੂ ਹੋਇਆ। ਅੱਜ ਵੀ ਮੰਦਰ ਕੰਪਲੈਕਸ ਅੰਦਰ ਬਣੇ ਪਵਿੱਤਰ ਤਲਾਅ ਦੀਆਂ ਪੌੜੀਆਂ ਅਤੇ ਗੋਲਾਕਾਰ ਚਬੂਤਰੇ ਨੂੰ ਸ਼ੇਸ਼ਨਾਗ ਦੇ ਪਵਿੱਤਰ ਸਰੂਪ ਵਜੋਂ ਸਤਿਕਾਰਿਆ ਜਾਂਦਾ ਹੈ। ਹਰ ਸਾਲ ਲੱਖਾਂ ਸ਼ਰਧਾਲੂ ਇਸ ਪਾਵਨ ਤਲਾਅ ਦੇ ਦਰਸ਼ਨ-ਇਸ਼ਨਾਨ ਕਰਕੇ ਮੱਥਾ ਟੇਕਦੇ ਹਨ ਅਤੇ ਬਾਬਾ ਸੋਢਲ ਜੀ ਦੀ ਮਿਹਰ ਦੇ ਪਾਤਰ ਬਣਦੇ ਹਨ।

Follow Us
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ...
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ......
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ......
'ਸ਼ਿਵਜੀ ਦੀ ਬਰਾਤ' ਵਾਲੇ ਬਿਆਨ 'ਤੇ ਮੱਚ ਗਿਆ ਹੰਗਾਮਾ, ਹਮਲਾਵਰ ਹੋਈ BJP
'ਸ਼ਿਵਜੀ ਦੀ ਬਰਾਤ' ਵਾਲੇ ਬਿਆਨ 'ਤੇ ਮੱਚ ਗਿਆ ਹੰਗਾਮਾ, ਹਮਲਾਵਰ ਹੋਈ BJP...
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?...
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ...