Chanakya Niti: ਇਹ ਚੀਜ਼ਾਂ ਹਨ ਇਨਸਾਨ ਦਾ ਸਭ ਤੋਂ ਵੱਡਾ ਹਥਿਆਰ, ਹਰ ਮੁਸ਼ਿਕਲ ਹੋ ਜਾਵੇਗੀ ਹੱਲ
ਆਚਾਰੀਆ ਚਾਣਕਿਆ ਨੇ ਕੁੱਝ ਅਜਿਹੀਆਂ ਗੱਲਾਂ ਦੱਸੀਆਂ ਹਨ ਜਿਨ੍ਹਾਂ ਦਾ ਮਹੱਤਵ ਪੈਸੇ ਤੋਂ ਜ਼ਿਆਦਾ ਹੈ। ਜੋ ਵਿਅਕਤੀ ਚਾਣਕਿਆ ਦੇ ਇਨ੍ਹਾਂ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਵਿਚ ਲੈਂਦਾ ਹੈ, ਉਹ ਮੁਸ਼ਕਲਾਂ ਤੋਂ ਨਹੀਂ ਡਰਦਾ।
Chanakya Niti: ਆਚਾਰੀਆ ਚਾਣਕਯ (Chanakya) ਨੇ ਕਿਹਾ ਸੀ ਕਿ ਬੁੱਧੀਮਾਨ ਵਿਅਕਤੀ ਹਰ ਮੁਸ਼ਕਲ ਦਾ ਹੱਲ ਕਰ ਦਿੰਦਾ ਹੈ। ਆਪਣੇ ਇਸ ਗੁਣ ਕਾਰਨ ਉਹ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਲੈਂਦਾ ਹੈ। ਪੈਸਾ ਨਾ ਹੋਣ ‘ਤੇ ਵੀ ਉਸ ਨੂੰ ਹਰ ਥਾਂ ਇੱਜ਼ਤ ਮਿਲਦੀ ਹੈ।
ਚਾਣਕਯ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਕੋਲ ਗਿਆਨ ਹੁੰਦਾ ਹੈ, ਉਹ ਬੁੱਧੀ ਦੇ ਆਧਾਰ ‘ਤੇ ਆਪਣੀ ਕਮਾਈ ਕਰਦਾ ਹੈ। ਇਸ ਲਈ ਉਨ੍ਹਾਂ ਦੀ ਨਜ਼ਰ ਵਿੱਚ ਇੱਕ ਗਿਆਨਵਾਨ ਵਿਅਕਤੀ ਸਿਖਰ ‘ਤੇ ਹੁੰਦਾ ਹੈ। ਜਿੱਥੇ ਵੀ ਗਿਆਨ ਮਿਲਦਾ ਹੈ, ਉਸਨੂੰ ਸਵੀਕਾਰ ਕਰਨਾ ਚਾਹੀਦਾ ਹੈ।


