AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Aaj Da Rashifal: ਧਾਰਮਿਕ ਜਾਂ ਤੀਰਥ ਯਾਤਰਾ ਤੇ ਜਾ ਸਕਦੇ ਹੋ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ

ਅੱਜ ਦਾ ਦਿਨ ਕੰਮ ਨੂੰ ਤਰੀਕੇ ਨਾਲ ਅਤੇ ਵਿਹਾਰਕ ਹੋ ਕੇ ਨਿਪਟਾਉਣ ਦਾ ਹੈ। ਚੰਦਰਮਾ ਅੱਜ ਮਕਰ ਰਾਸ਼ੀ ਦੇ ਸ਼੍ਰਵਣ ਨਕਸ਼ਤਰ ਦੇ ਆਖਰੀ ਪੜਾਅ ਵਿੱਚ ਹਨ, ਜੋ ਸਾਨੂੰ ਹਵਾਈ ਗੱਲਾਂ ਤੋਂ ਦੂਰ ਰੱਖ ਕੇ ਜ਼ਮੀਨ ਨਾਲ ਜੋੜੀ ਰੱਖੇਗਾ। ਗੁਰੂ ਦੇਵ ਵੈਸੇ ਤਾਂ ਕਰਕ ਰਾਸ਼ੀ ਵਿੱਚ ਉੱਚ ਦੇ ਹੋ ਕੇ ਬੈਠੇ ਹਨ, ਪਰ ਫਿਲਹਾਲ ਉਨ੍ਹਾਂ ਦੀ ਊਰਜਾ ਥੋੜ੍ਹੀ ਘੱਟ ਹੈ। ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਬੁੱਧ ਅਤੇ ਮੰਗਲ ਦੋਵੇਂ ਆਪਣੀਆਂ-ਆਪਣੀਆਂ ਰਾਸ਼ੀਆਂ ਵਿੱਚ ਮਜ਼ਬੂਤ ਸਥਿਤੀ ਵਿੱਚ ਹਨ, ਜੋ ਤੁਹਾਨੂੰ ਸਹੀ ਫੈਸਲੇ ਲੈਣ ਦੀ ਮਾਨਸਿਕ ਤਾਕਤ ਅਤੇ ਊਰਜਾ ਦੇਣਗੇ।

Aaj Da Rashifal: ਧਾਰਮਿਕ ਜਾਂ ਤੀਰਥ ਯਾਤਰਾ ਤੇ ਜਾ ਸਕਦੇ ਹੋ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
anand-sagar-pathak
| Updated On: 09 Jun 2026 22:26 PM IST
Share

ਗੁਰੂ ਅਤੇ ਚੰਦਰਮਾ ਦੇ ਸਮਸਪਤਕ ਯੋਗ ਦੇ ਕਾਰਨ ਗਜਕੇਸਰੀ ਯੋਗ ਅੱਜ ਰਾਤ ਤੱਕ ਹੈ। ਇਸ ਦਾ ਭਰਪੂਰ ਲਾਭ ਉਠਾਉਣ ਦਾ ਯਤਨ ਕਰੋ, ਇਸ ਦੇ ਨਤੀਜੇ ਵਜੋਂ ਗ੍ਰਹਿ ਬਲ ਵਿੱਚ ਹੋਰ ਜ਼ਿਆਦਾ ਵਾਧਾ ਹੋ ਰਿਹਾ ਹੈ। ਆਉਣ ਵਾਲੇ ਬਦਲਾਅ ਭਵਿੱਖ ਨੂੰ ਇੱਕ ਨਵਾਂ, ਬਰਾਬਰ ਅਤੇ ਉੱਜਵਲ ਮਾਰਗ ਦੇਣ ਵੱਲ ਵਧ ਰਹੇ ਹਨ। ਜੇਕਰ ਅੱਜ ਤੁਸੀਂ ਆਪਣੇ ਕਰੀਅਰ ਨਾਲ ਜੁੜਿਆ ਕੋਈ ਵੱਡਾ ਫੈਸਲਾ ਲੈਣ ਜਾ ਰਹੇ ਹੋ ਜਾਂ ਕਿਸੇ ਨਾਲ ਪਾਰਟਨਰਸ਼ਿਪ ਕਰਨ ਦੀ ਸੋਚ ਰਹੇ ਹੋ, ਤਾਂ ਅੱਜ ਦਾ ਦਿਨ ਬਿਲਕੁਲ ਸਹੀ ਹੈ। ਕਦਮ ਅੱਗੇ ਵਧਾਓ, ਅੱਜ ਸਿਤਾਰੇ ਤੁਹਾਡੇ ਨਾਲ ਹਨ।

ਅੱਜ ਦਾ ਮੇਸ਼ ਰਾਸ਼ੀਫਲ

ਸੰਤਾਨ ਨੂੰ ਲੈ ਕੇ ਜਾਂ ਉਸ ਦੇ ਵਿਹਾਰ ਅਥਵਾ ਸਿੱਖਿਆ ਨੂੰ ਲੈ ਕੇ ਤੁਹਾਨੂੰ ਕੁਝ ਚਿੰਤਾ ਹੋ ਸਕਦੀ ਹੈ। ਜੋ ਲੋਕ ਵਪਾਰ ਕਰਦੇ ਹਨ ਅਤੇ ਆਪਣੀ ਪੇਮੈਂਟ ਦਾ ਇੰਤਜ਼ਾਰ ਕਰ ਰਹੇ ਹਨ, ਉਨ੍ਹਾਂ ਨੂੰ ਆਪਣੇ ਕਲਾਇੰਟਸ ਤੋਂ ਪੇਮੈਂਟ ਜ਼ਰੂਰ ਮਿਲੇਗੀ। ਆਪਣੇ ਸਿਹਤ ਦਾ ਖਾਸ ਖਿਆਲ ਰੱਖੋ। ਯੂਰਿਨ ਇਨਫੈਕਸ਼ਨ, ਮੋਢੇ ਦਾ ਦਰਦ ਆਦਿ ਸਮੱਸਿਆਵਾਂ ਦਾ ਧਿਆਨ ਰੱਖੋ। ਲਗਾਤਾਰ ਬਾਹਰ ਦਾ ਖਾਣਾ ਖਾਣ ਨਾਲ ਵੀ ਤੁਹਾਨੂੰ ਕੁਝ ਮੁਸ਼ਕਿਲਾਂ ਆ ਸਕਦੀਆਂ ਹਨ। ਸੂਰਜ ਉਪਾਸਨਾ (ਪੂਜਾ) ਅਤੇ ਗਣੇਸ਼ ਜੀ ਦੀ ਅਰਾਧਨਾ ਕਰਨ ਨਾਲ ਤੁਹਾਡੀਆਂ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਕਾਬੂ ਕਰਨ ਵਿੱਚ ਮਦਦ ਮਿਲੇਗੀ।

ਅੱਜ ਦਾ ਰਿਸ਼ਭ ਰਾਸ਼ੀਫਲ

ਰਿਸ਼ਭ ਰਾਸ਼ੀ ਵਾਲਿਆਂ ਦਾ ਖ਼ਰਚਾ ਵਧਣ ਦੀ ਸੰਭਾਵਨਾ ਹੈ। ਤੁਹਾਡੀਆਂ ਯਾਤਰਾਵਾਂ ਹੋਣਗੀਆਂ, ਹਾਲਾਂਕਿ ਕੁਝ ਪੈਸਾ ਤੁਸੀਂ ਇਨਵੈਸਟ ਵੀ ਕਰੋਗੇ। ਤੀਰਥ ਅਸਥਾਨ ‘ਤੇ ਜਾਣ ਨਾਲ ਲਾਭ ਹੋਵੇਗਾ। ਆਮਦਨ ਦੇ ਸਰੋਤ ਬਣੇ ਰਹਿਣਗੇ। ਪਰਿਵਾਰ ਵਿੱਚ ਪਿਆਰ ਬਣਿਆ ਰਹੇਗਾ। ਖ਼ੂਨ ਸੰਬੰਧੀ ਸਮੱਸਿਆਵਾਂ ਅਤੇ ਚਮੜੀ ਸੰਬੰਧੀ ਸਮੱਸਿਆਵਾਂ ਦਾ ਖਾਸ ਧਿਆਨ ਰੱਖੋ। ਜਿਨ੍ਹਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਯਤਨ ਕਰ ਰਹੇ ਹੋ, ਉਨ੍ਹਾਂ ਵਿੱਚ ਸਫ਼ਲਤਾ ਜ਼ਰੂਰ ਮਿਲੇਗੀ। ਗਣੇਸ਼ ਅਰਾਧਨਾ ਕਰਨ ਨਾਲ ਲਾਭ ਹੋਵੇਗਾ।

ਅੱਜ ਦਾ ਮਿਥੁਨ ਰਾਸ਼ੀਫਲ

ਮਿਥੁਨ ਰਾਸ਼ੀ ਵਾਲੇ ਆਪਣੀ ਸਿਹਤ ਦਾ ਖ਼ਾਸ ਖਿਆਲ ਰੱਖਣ। ਜਿਹੜੇ ਲੋਕ ਹਸਪਤਾਲ, ਬੈਂਕਿੰਗ ਅਤੇ ਕਾਨੂੰਨ ਸੰਬੰਧੀ ਖੇਤਰ ਵਿੱਚ ਨੌਕਰੀ, ਬਿਜ਼ਨਸ ਜਾਂ ਸਲਾਹ ਆਦਿ ਦੇ ਖੇਤਰ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੂੰ ਲਾਭ ਹੋਵੇਗਾ। ਪ੍ਰਾਪਰਟੀ ਤੋਂ ਲਾਭ ਹੋਣ ਦੀ ਪੂਰੀ-ਪੂਰੀ ਸੰਭਾਵਨਾ ਹੈ। ਸਥਿਰ ਆਮਦਨ ਦੇ ਸਾਧਨ ਬਣਨਗੇ। ਜੇਕਰ ਕੋਈ ਸੱਟ ਲੱਗਦੀ ਹੈ ਤਾਂ ਉਸ ਨੂੰ ਅਣਦੇਖਾ ਨਾ ਕਰੋ, ਨਹੀਂ ਤਾਂ ਉਹ ਲੰਬੀ ਬੀਮਾਰੀ ਬਣ ਸਕਦੀ ਹੈ। ਹਨੂਮਾਨ ਜੀ ਜਾਂ ਦੁਰਗਾ ਜੀ ਦੀ ਪੂਜਾ ਕਰਨ ਨਾਲ ਲਾਭ ਹੋਵੇਗਾ।

ਅੱਜ ਦਾ ਕਰਕ ਰਾਸ਼ੀਫਲ

ਜਿਹੜੇ ਲੋਕ ਸਰਕਾਰੀ ਕੰਮ ਕਰਦੇ ਹਨ, ਉਨ੍ਹਾਂ ਨੂੰ ਲਾਭ ਮਿਲੇਗਾ। ਜੇਕਰ ਤੁਹਾਡਾ ਕੋਈ ਸਰਕਾਰੀ ਕੰਮ ਅਟਕਿਆ ਹੋਇਆ ਹੈ, ਤਾਂ ਉਸ ਵਿੱਚ ਸਫ਼ਲਤਾ ਮਿਲਣ ਦਾ ਯੋਗ ਹੈ। ਅਚਾਨਕ ਧਨ ਪ੍ਰਾਪਤੀ ਦਾ ਯੋਗ ਬਣ ਰਿਹਾ ਹੈ। ਸੰਤਾਨ ਦੀ ਸਫ਼ਲਤਾ ਨਾਲ ਖ਼ੁਸ਼ੀ ਮਿਲੇਗੀ। ਬਹੁਤ ਜ਼ਿਆਦਾ ਥਕਾਵਟ, ਚੱਕਰ ਆਉਣਾ ਅਤੇ ਨੀਂਦ ਦੀ ਕਮੀ—ਇਨ੍ਹਾਂ ਸਭ ਤੋਂ ਸਾਵਧਾਨ ਰਹੋ। ਰਾਤ ਨੂੰ ਬਹੁਤੀ ਦੇਰ ਤੱਕ ਨਾ ਜਾਗੋ ਅਤੇ ਆਪਣੀ ਦਿਨਚਰਿਆ ਨੂੰ ਅਨੁਸ਼ਾਸਿਤ ਰੱਖੋ। ਪੀਲੇ ਰੰਗ ਦੀਆਂ ਵਸਤੂਆਂ ਦਾ ਦਾਨ ਕਰੋ।

ਅੱਜ ਦਾ ਸਿੰਘ ਰਾਸ਼ੀਫਲ

ਸਿੰਘ ਰਾਸ਼ੀ ਵਾਲਿਆਂ ਦੀ ਧਰਮ-ਕਰਮ ਵੱਲ ਰੁਚੀ ਵਧੇਗੀ। ਤੀਰਥ ਯਾਤਰਾਵਾਂ ਹੋਣਗੀਆਂ, ਸਤਿਸੰਗ ਦੇ ਪ੍ਰਭਾਵ ਨੂੰ ਗਹਿਰਾਈ ਨਾਲ ਮਹਿਸੂਸ ਕਰੋਗੇ। ਜਿਹੜੇ ਲੋਕ ਵਿਦੇਸ਼ ਜਾਣਾ ਚਾਹੁੰਦੇ ਹਨ ਜਾਂ ਜਿਹੜੇ ਲੋਕ ਵਿਦੇਸ਼ ਨਾਲ ਸੰਬੰਧਿਤ ਕੋਈ ਵੀ ਕੰਮ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ਸਫ਼ਲਤਾ ਦਾ ਯੋਗ ਹੈ। ਛੋਟੇ ਭਰਾ ਜਾਂ ਪਿਤਾ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੋ ਅਤੇ ਉਨ੍ਹਾਂ ਦੀ ਸਿਹਤ ਦਾ ਖ਼ਾਸ ਖਿਆਲ ਰੱਖੋ। ਮਨ ਦੀ ਸਥਿਤੀ ‘ਤੇ ਕਾਬੂ ਰੱਖੋ। ਬੇਕਾਰ ਦੀਆਂ ਗੱਲਾਂ ਨਾਲ ਆਪਣੇ ਮਨ ਨੂੰ ਪ੍ਰਭਾਵਿਤ ਨਾ ਹੋਣ ਦਿਓ। ਕੁਝ ਦਿਨਾਂ ਲਈ ਯਾਤਰਾ (ਸਫ਼ਰ) ‘ਤੇ ਜਾਣਾ ਚੰਗਾ ਰਹੇਗਾ।

ਅੱਜ ਦਾ ਕੰਨਿਆ ਰਾਸ਼ੀਫਲ

ਸੰਤਾਨ ਤੋਂ ਖ਼ੁਸ਼ੀਆਂ ਮਿਲਣਗੀਆਂ ਅਤੇ ਪ੍ਰੇਮ ਸੰਬੰਧਾਂ ਵਿੱਚ ਨੇੜਤਾ (ਮਜ਼ਬੂਤੀ) ਬਣੀ ਰਹੇਗੀ। ਜਿਹੜੇ ਲੋਕ ਕਿਸੇ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਨੂੰ ਸਫ਼ਲਤਾ ਮਿਲੇਗੀ। ਜੇਕਰ ਤੁਸੀਂ ਕਿਤੇ ਬਾਹਰ ਜਾਣ ਦੀ ਤਿਆਰੀ ਕਰ ਰਹੇ ਸੀ ਅਤੇ ਉਸ ਵਿੱਚ ਕੋਈ ਰੁਕਾਵਟ ਆ ਗਈ ਸੀ, ਤਾਂ ਆਉਣ ਵਾਲੇ ਸਮੇਂ ਵਿੱਚ ਉਹ ਰੁਕਾਵਟ ਦੂਰ ਹੋ ਜਾਵੇਗੀ। ਯਾਤਰਾ ਤੋਂ ਲਾਭ ਮਿਲੇਗਾ। ਸੱਟ-ਚੋਟ ਅਤੇ ਮੋਚ ਤੋਂ ਬਚ ਕੇ ਰਹੋ। ਜ਼ਮੀਨ-ਜਾਇਦਾਦ ਦੇ ਅਟਕੇ ਹੋਏ ਮਾਮਲਿਆਂ ਦਾ ਯੋਗ ਹੱਲ ਨਿਕਲੇਗਾ। ਫ਼ਾਲਤੂ ਖ਼ਰਚਾ ਨਾ ਕਰੋ, ਸਹੁਰੇ ਪੱਖ ਤੋਂ ਲਾਭ ਹੋਣ ਦੀ ਸੰਭਾਵਨਾ ਹੈ। ਮਾਤਾ ਲਕਸ਼ਮੀ ਜੀ ਦੇ ਮੰਤਰਾਂ ਦਾ ਜਾਪ ਕਰੋ।

ਅੱਜ ਦਾ ਤੁਲਾ ਰਾਸ਼ੀਫਲ

ਤੁਲਾ ਰਾਸ਼ੀ ਵਾਲਿਆਂ ਦੇ ਪ੍ਰੇਮ ਸੰਬੰਧਾਂ ਵਿੱਚ ਮਜ਼ਬੂਤੀ ਆਵੇਗੀ। ਪਾਰਿਵਾਰਿਕ ਸੰਬੰਧਾਂ ਨੂੰ ਬਲ ਮਿਲੇਗਾ। ਤਰੱਕੀ ਦੇ ਯੋਗ ਸਪਸ਼ਟ ਤੌਰ ‘ਤੇ ਦਿਖਾਈ ਦੇ ਰਹੇ ਹਨ। ਸੰਤਾਨ ਨੂੰ ਲੈ ਕੇ ਕੁਝ ਚਿੰਤਾ ਹੋ ਸਕਦੀ ਹੈ, ਇਸ ਲਈ ਸੰਤਾਨ ਪੱਖ ਨਾਲ ਸੰਬੰਧਿਤ ਸਾਰੇ ਮਾਮਲਿਆਂ ਦਾ ਖ਼ਾਸ ਖਿਆਲ ਰੱਖੋ। ਕਿਸੇ ਉਤਸਵ, ਸਮਾਗਮ ਜਾਂ ਪਾਰਟੀ ਦੌਰਾਨ ਲੋੜ ਤੋਂ ਜ਼ਿਆਦਾ ਨਾ ਖਾਓ, ਨਹੀਂ ਤਾਂ ਬਦਹਜ਼ਮੀ ਜਾਂ ਪੇਟ ਦੀ ਸਮੱਸਿਆ ਹੋ ਸਕਦੀ ਹੈ। ਆਪਣੀ ਬੁੱਧੀ ਦਾ ਲੋੜ ਤੋਂ ਜ਼ਿਆਦਾ ਇਸਤੇਮਾਲ ਨਾ ਕਰੋ, ਨਹੀਂ ਤਾਂ ਥਕਾਵਟ ਮਹਿਸੂਸ ਹੋਵੇਗੀ। ਘਰ ਜਾਂ ਆਫ਼ਿਸ ਵਿੱਚ ਆਪਣੇ ਨੌਕਰਾਂ ਨੂੰ ਭੋਜਨ ਕਰਵਾਉਣ ਨਾਲ ਭਾਗ ਨੂੰ ਬਲ ਮਿਲੇਗਾ।

ਅੱਜ ਦਾ ਵਾਰਿਸ਼ਚਿਕ ਰਾਸ਼ੀਫਲ

ਵਾਰਿਸ਼ਚਿਕ ਰਾਸ਼ੀ ਵਾਲੇ ਆਪਣੇ ਦੁਸ਼ਮਣਾਂ ‘ਤੇ ਜਿੱਤ ਹਾਸਲ ਕਰਨਗੇ। ਕੋਰਟ-ਕਚਹਿਰੀ ਦੇ ਮਾਮਲਿਆਂ ਵਿੱਚ ਫੈਸਲਾ ਉਨ੍ਹਾਂ ਦੇ ਪੱਖ ਵਿੱਚ ਆਵੇਗਾ। ਜਿਹੜੇ ਲੋਕ ਕਿਸੇ ਵਪਾਰ ਜਾਂ ਮਕਾਨ ਲਈ ਲੋਨ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਫ਼ਲਤਾ ਮਿਲੇਗੀ। ਜਿਨ੍ਹਾਂ ਲੋਕਾਂ ਨੇ ਆਪਣੇ ਕਰਜ਼ੇ ਦੀਆਂ ਕਿਸ਼ਤਾਂ ਚੁਕਾਉਣੀਆਂ ਹਨ, ਉਹ ਇਸ ਨੂੰ ਪੂਰਾ ਕਰ ਸਕਣਗੇ। ਜਿਨ੍ਹਾਂ ਲੋਕਾਂ ਨੂੰ ਆਪਣੇ ਘਰ ਜਾਂ ਆਫ਼ਿਸ ਲਈ ਸਟਾਫ਼ ਦੀ ਲੋੜ ਹੈ, ਉਨ੍ਹਾਂ ਨੂੰ ਸਹੀ ਹੱਲ ਮਿਲੇਗਾ। ਜਿਹੜੇ ਲੋਕ ਨੌਕਰੀ ਵਿੱਚ ਬਦਲਾਅ ਜਾਂ ਤਰੱਕੀ ਚਾਹੁੰਦੇ ਹਨ, ਉਨ੍ਹਾਂ ਨੂੰ ਸਫ਼ਲਤਾ ਮਿਲੇਗੀ। ਮੰਗਲਵਾਰ ਨੂੰ ਹਨੂਮਾਨ ਜੀ ਦੇ ਮੰਦਰ ਵਿੱਚ ਪ੍ਰਸਾਦ ਵੰਡਣ ਨਾਲ ਭਾਗ ਨੂੰ ਹੋਰ ਮਜ਼ਬੂਤੀ ਮਿਲੇਗੀ।

ਅੱਜ ਦਾ ਧਨੁੰ ਰਾਸ਼ੀਫਲ

ਖ਼ਰਚੇ ਅਤੇ ਆਮਦਨ ਦਾ ਬੈਲੈਂਸ ਬਰਾਬਰ ਰਹੇਗਾ। ਲੋੜ ਦੇ ਸਮੇਂ ਤੁਹਾਡੇ ਲਈ ਪੈਸਿਆਂ ਦਾ ਇੰਤਜ਼ਾਮ ਹੋ ਜਾਵੇਗਾ। ਜੇਕਰ ਤੁਸੀਂ ਕਿਸੇ ਪ੍ਰਾਪਰਟੀ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ, ਤਾਂ ਸਫ਼ਲਤਾ ਮਿਲੇਗੀ। ਪ੍ਰੇਮ ਸੰਬੰਧਾਂ ਲਈ ਸਮਾਂ ਅਨੁਕੂਲ ਹੈ। ਤੁਹਾਡਾ ਪੱਕਾ ਇਰਾਦਾ ਅਤੇ ਫੋਕਸ ਤੁਹਾਨੂੰ ਤਮਾਮ ਪਰੇਸ਼ਾਨੀਆਂ ਦੇ ਬਾਵਜੂਦ ਹਰ ਚੀਜ਼ ਵਿੱਚ ਸਫ਼ਲਤਾ ਦਿਵਾਏਗਾ। ਮੌਸਮ ਦੇ ਬਦਲਾਅ ਕਾਰਨ ਹੋਣ ਵਾਲੀਆਂ ਬੀਮਾਰੀਆਂ ਤੋਂ ਸਾਵਧਾਨ ਰਹੋ। ਗਰੀਬ ਬੱਚਿਆਂ ਨੂੰ ਭੋਜਨ ਜਾਂ ਮਿਠਾਈ ਵੰਡੋ।

ਅੱਜ ਦਾ ਮਕਰ ਰਾਸ਼ੀਫਲ

ਮਕਰ ਰਾਸ਼ੀ ਵਾਲਿਆਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕੋਈ ਵੀ ਕੰਮ ਆਪਣੀ ਸੋਚ ਨੂੰ ਸਕਾਰਾਤਮਕ ਰੱਖ ਕੇ ਕਰਨ ਨਾਲ ਹੀ ਸਫ਼ਲਤਾ ਮਿਲੇਗੀ। ਆਪਣੀ ਮਾਤਾ ਦੇ ਮਨ ਨੂੰ ਪ੍ਰਸੰਨ ਰੱਖਣ ਦਾ ਯਤਨ ਕਰੋ, ਇਸ ਨਾਲ ਤੁਹਾਡੇ ਭਾਗ ਵਿੱਚ ਵਾਧਾ ਹੋਵੇਗਾ ਅਤੇ ਤੁਹਾਡੇ ਰੁਕੇ ਹੋਏ ਕੰਮ ਜਲਦੀ ਬਣਨਗੇ। ਜ਼ਮੀਨ-ਜਾਇਦਾਦ ਸੰਬੰਧੀ ਮਾਮਲਿਆਂ ਵਿੱਚ ਸਫ਼ਲਤਾ ਮਿਲੇਗੀ। ਆਮਦਨ ਦੇ ਸਰੋਤ ਵਧਣਗੇ। ਜੀਵਨਸਾਥੀ ਨਾਲ ਪ੍ਰੇਮ ਭਾਵ ਬਣਾ ਕੇ ਰੱਖੋਗੇ ਤਾਂ ਚੰਗਾ ਰਹੇਗਾ। ਪ੍ਰੇਮ ਸੰਬੰਧਾਂ ਅਤੇ ਸੰਤਾਨ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੀ ਠੀਕ ਹੋ ਜਾਣਗੀਆਂ, ਥੋੜ੍ਹਾ ਧੀਰਜ ਰੱਖੋ।

ਅੱਜ ਦੀ ਕੁੰਭ ਰਾਸ਼ੀਫਲ

ਕੁੰਭ ਰਾਸ਼ੀ ਵਾਲਿਆਂ ਦੀ ਪ੍ਰਤਿਭਾ ਉਨ੍ਹਾਂ ਦੇ ਕੰਮ ਵਾਲੀ ਥਾਂ ‘ਤੇ ਸਾਰਿਆਂ ਨੂੰ ਸਮਝ ਆਵੇਗੀ ਅਤੇ ਉਨ੍ਹਾਂ ਦੇ ਯਸ਼ ਨੂੰ ਬਲ ਮਿਲੇਗਾ। ਤੁਹਾਡੀ ਬੁੱਧੀਮਾਨੀ ਅਤੇ ਪਰਾਕਰਮ ਦਾ ਲੋਕ ਲੋਹਾ ਮੰਨਣਗੇ ਅਤੇ ਤੁਹਾਡੀ ਕਾਰਜਸ਼ੈਲੀ ਦੀ ਹਰ ਜਗ੍ਹਾ ਪ੍ਰਸ਼ੰਸਾ ਹੋਵੇਗੀ। ਨਾੜੀਆਂ ਜਾਂ ਅੱਖ-ਨੱਕ-ਕੰਨ ਨਾਲ ਸੰਬੰਧਿਤ ਸਮੱਸਿਆਵਾਂ ਦਾ ਖ਼ਾਸ ਖਿਆਲ ਰੱਖੋ। ਤੁਹਾਡੀ ਅਤੇ ਤੁਹਾਡੇ ਜੀਵਨਸਾਥੀ ਦੀ ਸੋਚ ਵੱਖੋ-ਵੱਖਰੀ ਰਹਿ ਸਕਦੀ ਹੈ, ਪਰ ਕੁਝ ਸਮੇਂ ਬਾਅਦ ਸਭ ਚੀਜ਼ਾਂ ਠੀਕ ਹੋ ਜਾਣਗੀਆਂ। ਚਿੱਟੇ ਰੰਗ ਦੀ ਚੀਜ਼ ਦਾ ਦਾਨ ਕਰੋ। ਸ਼ਿਵ ਜੀ ਦੀ ਪੂਜਾ ਕਰਨ ਨਾਲ ਵੀ ਤੁਹਾਨੂੰ ਲਾਭ ਹੋਵੇਗਾ।

ਅੱਜ ਦੀ ਮੀਨ ਰਾਸ਼ੀਫਲ

ਪਰਿਵਾਰ ਵਿੱਚ ਉਤਸ਼ਾਹ ਦਾ ਮਾਹੌਲ ਰਹੇਗਾ। ਫਲ ਪ੍ਰਾਪਤੀ ਦੇ ਯੋਗ ਬਣ ਰਹੇ ਹਨ। ਨਵੇਂ-ਨਵੇਂ ਸੰਪਰਕ ਬਣਨਗੇ, ਯਾਤਰਾ ਦੌਰਾਨ ਬਣੇ ਹੋਏ ਸੰਪਰਕਾਂ ਤੋਂ ਤੁਹਾਨੂੰ ਵਿਸ਼ੇਸ਼ ਲਾਭ ਮਿਲੇਗਾ। ਧਾਰਮਿਕ ਗਤੀਵਿਧੀਆਂ ਵਿੱਚ ਰੁਚੀ ਵਧੇਗੀ। ਪ੍ਰੇਮ ਸੰਬੰਧਾਂ ਵਿੱਚ ਲਾਭ ਹੋਵੇਗਾ। ਸੰਤਾਨ (ਬੱਚਿਆਂ) ਵੱਲੋਂ ਮਨ ਪ੍ਰਸੰਨ ਰਹੇਗਾ। ਇਨਵੈਸਟਮੈਂਟ ਤੋਂ ਲਾਭ ਹੋਵੇਗਾ। ਆਪਣੀ ਸਰੀਰਕ ਊਰਜਾ ਬਣਾਈ ਰੱਖਣ ਲਈ ਨਿਯਮਿਤ ਤੌਰ ‘ਤੇ ਕਸਰਤ ਜ਼ਰੂਰ ਕਰੋ, ਇਸ ਨਾਲ ਤੁਹਾਡੇ ਮਨ ਨੂੰ ਹੋਰ ਜ਼ਿਆਦਾ ਸ਼ਕਤੀ ਮਿਲੇਗੀ।

Follow Us
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon...
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ...
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ...
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ...
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ...
ਬਰਾਬਰ ਨੰਬਰ ਆਉਣ ਦੇ ਬਾਅਦ ਵੀ ਦੂਜੇ ਨੰਬਰ 'ਤੇ ਆਈ ਕੁੜੀ ਦਾ ਸੀਐਮ ਨੂੰ ਸਿੱਧਾ ਸਵਾਲ, ਮੁੱਖ ਮੰਤਰੀ ਨੇ ਮਿੰਟਾਂ 'ਚ ਕੱਢਿਆ ਹੱਲ
ਬਰਾਬਰ ਨੰਬਰ ਆਉਣ ਦੇ ਬਾਅਦ ਵੀ ਦੂਜੇ ਨੰਬਰ 'ਤੇ ਆਈ ਕੁੜੀ ਦਾ ਸੀਐਮ ਨੂੰ ਸਿੱਧਾ ਸਵਾਲ, ਮੁੱਖ ਮੰਤਰੀ ਨੇ ਮਿੰਟਾਂ 'ਚ ਕੱਢਿਆ ਹੱਲ...
Mohali Office Murder: ਮੋਹਾਲੀ: ਦੇ ਆਫਿਸ 'ਚ ਕੁੜੀ ਦਾ ਚਾਕੂ ਮਾਰ ਕੇ ਕਤਲ, ਲੜਕੇ ਨੇ ਵੀ ਰੇਤਿਆ ਗਲਾ, ਹਾਲਤ ਨਾਜ਼ੁਕ
Mohali Office Murder: ਮੋਹਾਲੀ: ਦੇ ਆਫਿਸ 'ਚ ਕੁੜੀ ਦਾ ਚਾਕੂ ਮਾਰ ਕੇ ਕਤਲ, ਲੜਕੇ ਨੇ ਵੀ ਰੇਤਿਆ ਗਲਾ, ਹਾਲਤ ਨਾਜ਼ੁਕ...
ਭਾਰਤ ਅਲ ਨੀਨੋ ਦਾ ਖ਼ਤਰਾ, ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ
ਭਾਰਤ ਅਲ ਨੀਨੋ ਦਾ ਖ਼ਤਰਾ,  ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ...
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ...