AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Aaj Da Rashifal: ਮਨ ਵਿੱਚ ਘਬਰਾਹਟ ਅਤੇ ਬੇਚੈਨੀ ਬਣੀ ਰਹਿ ਸਕਦੀ ਹੈ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ

ਅੱਜ ਸੋਮਵਾਰ ਨੂੰ ਪਿੱਤਰ ਪੱਖ ਦੀ ਕ੍ਰਿਸ਼ਨ ਦੂਜ (ਦਵਿਤੀਆ) ਹੈ। ਚੰਦਰਦੇਵ ਸਵੇਰੇ ਮੀਨ ਰਾਸ਼ੀ ਦੇ ਰੇਵਤੀ ਨਛੱਤਰ ਵਿੱਚੋਂ ਨਿਕਲ ਕੇ ਮੇਖ ਰਾਸ਼ੀ ਦੇ ਅਸ਼ਵਨੀ ਨਛੱਤਰ ਵਿੱਚ ਪ੍ਰਵੇਸ਼ ਕਰਨਗੇ, ਇਸ ਦੇ ਨਾਲ ਹੀ ਪੰਚਕ ਵੀ ਸਮਾਪਤ ਹੋ ਜਾਵੇਗਾ। ਸ਼ਾਮ ਲਗਭਗ 4 ਵਜੇ ਤੱਕ ਗੰਡਮੂਲ ਰਹੇਗਾ। ਗੁਰੂਦੇਵ ਕਰਕ ਰਾਸ਼ੀ ਵਿੱਚ ਉੱਚ ਦੇ ਹਨ ਅਤੇ ਇੱਥੇ ਹੀ ਮੰਗਲਦੇਵ ਨੀਚ ਅਵਸਥਾ ਵਿੱਚ ਬਿਰਾਜਮਾਨ ਹਨ।

Aaj Da Rashifal: ਮਨ ਵਿੱਚ ਘਬਰਾਹਟ ਅਤੇ ਬੇਚੈਨੀ ਬਣੀ ਰਹਿ ਸਕਦੀ ਹੈ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
tv9-punjabi
| Published: 28 Sep 2026 06:00 AM IST
Share

ਪੰਚਕ ਖ਼ਤਮ ਹੋਣ ਨਾਲ ਹਫ਼ਤੇ ਦੀ ਸ਼ੁਰੂਆਤ ਚੰਗੀ ਰਹੇਗੀ। ਗਜਕੇਸਰੀ ਯੋਗ ਸਦਕਾ ਕਰਕ ਰਾਸ਼ੀ ਵਾਲਿਆਂ ਨੂੰ ਦਫ਼ਤਰ ਵਿੱਚ ਮਾਣ-ਸਤਿਕਾਰ ਮਿਲੇਗਾ, ਮਿਥੁਨ ਨੂੰ ਦੋਸਤਾਂ ਤੋਂ ਲਾਭ ਪ੍ਰਾਪਤ ਹੋਵੇਗਾ ਅਤੇ ਸਿੰਘ ਰਾਸ਼ੀ ਵਾਲਿਆਂ ਨੂੰ ਬਜ਼ੁਰਗਾਂ ਦਾ ਆਸ਼ੀਰਵਾਦ ਫਲੇਗਾ। ਮੇਖ, ਤੁਲਾ ਅਤੇ ਮਕਰ ਰਾਸ਼ੀ ਦੇ ਘਰੇਲੂ ਮਸਲੇ ਸੁਲਝਣਗੇ, ਜਦਕਿ ਕੁੰਭ ਦਾ ਹੌਸਲਾ ਵਧੇਗਾ। ਦੂਜੇ ਪਾਸੇ ਕੰਨਿਆ ਰਾਸ਼ੀ ਵਾਲਿਆਂ ਨੂੰ ਅਚਾਨਕ ਸਾਹਮਣੇ ਆਉਣ ਵਾਲੀਆਂ ਮੁਸ਼ਕਲਾਂ ਪ੍ਰਤੀ ਸੁਚੇਤ ਰਹਿਣਾ ਪਵੇਗਾ, ਬ੍ਰਿਖ ਦੇ ਖ਼ਰਚੇ ਵਧਣਗੇ ਅਤੇ ਬ੍ਰਿਸ਼ਚਕ ਤੇ ਕੰਮ ਦਾ ਬੋਝ ਰਹੇਗਾ। ਧਨੂੰ ਅਤੇ ਮੀਨ ਨੂੰ ਸਿਹਤ, ਖ਼ਾਸ ਤੌਰ ਤੇ ਸੁਸਤੀ ਅਤੇ ਥਕਾਵਟ ਵੱਲ ਧਿਆਨ ਦੇਣਾ ਹੋਵੇਗਾ। ਆਓ ਵਿਸਥਾਰ ਨਾਲ ਜਾਣਦੇ ਹਾਂ ਤੁਹਾਡਾ ਅੱਜ ਦਾ ਰਾਸ਼ੀਫਲ:

ਅੱਜ ਦਾ ਮੇਸ਼ ਰਾਸ਼ੀਫਲ

ਦਿਨ ਚੜ੍ਹਨ ਦੇ ਨਾਲ-ਨਾਲ ਮੂਡ ਬਿਹਤਰ ਹੁੰਦਾ ਜਾਵੇਗਾ ਅਤੇ ਅਟਕੇ ਹੋਏ ਕੰਮਾਂ ਨੂੰ ਮੁਕੰਮਲ ਕਰਨ ਦਾ ਉਤਸ਼ਾਹ ਬਣਿਆ ਰਹੇਗਾ। ਘਰੇਲੂ ਸਮਾਨ ਦੀ ਖ਼ਰੀਦੋ-ਫ਼ਰੋਖ਼ਤ ਤੇ ਖ਼ਰਚਾ ਹੋ ਸਕਦਾ ਹੈ। ਜੀਵਨ ਸਾਥੀ ਨਾਲ ਆਪਸੀ ਤਾਲਮੇਲ ਵਧੀਆ ਰਹੇਗਾ, ਪਰ ਬੱਚਿਆਂ ਤੇ ਬੇਲੋੜਾ ਗੁੱਸਾ ਕਰਨ ਤੋਂ ਪਰਹੇਜ਼ ਰੱਖੋ।

ਅੱਜ ਦਾ ਵਰਿਸ਼ਭ ਰਾਸ਼ੀਫਲ

ਅੱਜ ਜੇਬ੍ਹ ਤੇ ਵਿੱਤੀ ਦਬਾਅ ਬਣਿਆ ਰਹੇਗਾ, ਹਸਪਤਾਲ ਜਾਂ ਕਿਸੇ ਯਾਤਰਾ ਤੇ ਪੈਸਾ ਖ਼ਰਚ ਹੋ ਸਕਦਾ ਹੈ। ਰਾਤ ਨੂੰ ਨੀਂਦ ਦੇਰੀ ਨਾਲ ਆਉਣ ਦੀ ਸੰਭਾਵਨਾ ਹੈ। ਭੈਣ-ਭਰਾ ਪੂਰੀ ਮਦਦ ਕਰਨਗੇ, ਦਫ਼ਤਰ ਵਿੱਚ ਆਪਣੇ ਕੰਮ ਦਾ ਲਿਖਤੀ ਰਿਕਾਰਡ ਜ਼ਰੂਰ ਸੰਭਾਲ ਕੇ ਰੱਖੋ।

ਅੱਜ ਦਾ ਮਿਥੁਨ ਰਾਸ਼ੀਫਲ

ਕਿਸੇ ਦੋਸਤ ਦੀ ਸਿਫ਼ਾਰਸ਼ ਨਾਲ ਰੁਕਿਆ ਹੋਇਆ ਕੰਮ ਸਿਰੇ ਚੜ੍ਹੇਗਾ ਅਤੇ ਕਮਾਈ ਦਾ ਕੋਈ ਨਵਾਂ ਰਾਹ ਖੁੱਲ੍ਹ ਸਕਦਾ ਹੈ। ਪ੍ਰੇਮ ਜੀਵਨ ਵਿੱਚ ਰੋਮਾਂਸ ਬਣਿਆ ਰਹੇਗਾ। ਪਰਿਵਾਰਕ ਮੈਂਬਰਾਂ ਨਾਲ ਬਹਿਸਬਾਜ਼ੀ ਤੋਂ ਬਚੋ ਅਤੇ ਜ਼ਿਆਦਾ ਮਿਰਚ-ਮਸਾਲੇ ਵਾਲੇ ਖਾਣੇ ਤੋਂ ਦੰਦਾਂ ਦਾ ਬਚਾਅ ਰੱਖੋ।

ਅੱਜ ਦਾ ਕਰਕ ਰਾਸ਼ੀਫਲ

ਦਫ਼ਤਰ ਵਿੱਚ ਤੁਹਾਡੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਜਾਵੇਗੀ, ਤਰੱਕੀ (ਪ੍ਰਮੋਸ਼ਨ) ਦੀ ਗੱਲਬਾਤ ਅੱਗੇ ਤੁਰ ਸਕਦੀ ਹੈ। ਘਰ ਦੀ ਸਜਾਵਟ ਵੱਲ ਮਨ ਰਹੇਗਾ। ਬਸ ਛੋਟੀਆਂ-ਮੋਟੀਆਂ ਗੱਲਾਂ ਤੇ ਖਿੱਝਣ ਦੀ ਆਦਤ ਅੱਜ ਬਲੱਡ ਪ੍ਰੈਸ਼ਰ ਵਧਾ ਸਕਦੀ ਹੈ, ਇਸ ਲਈ ਸ਼ਾਂਤ ਰਹੋ।

ਅੱਜ ਦਾ ਸਿੰਘ ਰਾਸ਼ੀਫਲ

ਪਿਤਾ ਜਾਂ ਕਿਸੇ ਬਜ਼ੁਰਗ ਵੱਲੋਂ ਦਿੱਤੀ ਗਈ ਸਲਾਹ ਅੱਜ ਸੁਨਹਿਰੀ ਸਾਬਤ ਹੋਵੇਗੀ। ਪਿੱਤਰਾਂ ਨੂੰ ਯਾਦ ਕਰਨ ਨਾਲ ਮਨ ਹੌਲਾ ਤੇ ਸ਼ਾਂਤ ਰਹੇਗਾ। ਜੀਵਨ ਸਾਥੀ ਦੀ ਗੱਲ ਨੂੰ ਗੰਭੀਰਤਾ ਨਾਲ ਸੁਣੋ, ਨਹੀਂ ਤਾਂ ਬਿਨਾਂ ਵਜ੍ਹਾ ਦਾ ਕਲੇਸ਼ ਖੜ੍ਹਾ ਹੋ ਸਕਦਾ ਹੈ।

ਅੱਜ ਦਾ ਕੰਨਿਆ ਰਾਸ਼ੀਫਲ

ਅੱਜ ਮਨ ਵਿੱਚ ਘਬਰਾਹਟ ਅਤੇ ਬੇਚੈਨੀ ਬਣੀ ਰਹਿ ਸਕਦੀ ਹੈ, ਇਸ ਲਈ ਕੋਈ ਵੀ ਜ਼ੋਖਮ ਭਰਿਆ ਨਿਵੇਸ਼ ਜਾਂ ਵੱਡਾ ਫ਼ੈਸਲਾ ਲੈਣ ਤੋਂ ਫ਼ਿਲਹਾਲ ਗੁਰੇਜ਼ ਕਰੋ। ਪੁਰਾਣੇ ਦੋਸਤ ਮਦਦਗਾਰ ਸਾਬਤ ਹੋਣਗੇ। ਪੇਟ ਖ਼ਰਾਬ ਹੋਣ ਦਾ ਖ਼ਦਸ਼ਾ ਹੈ, ਬਾਹਰਲਾ ਖਾਣਾ ਖਾਣ ਤੋਂ ਪੂਰਾ ਪਰਹੇਜ਼ ਰੱਖੋ।

ਅੱਜ ਦਾ ਤੁਲਾ ਰਾਸ਼ੀਫਲ

ਅੱਜ ਤੁਹਾਡੀ ਸ਼ਖ਼ਸੀਅਤ ਦਾ ਜਾਦੂ ਚੱਲੇਗਾ, ਇੰਟਰਵਿਊ ਜਾਂ ਕਿਸੇ ਜ਼ਰੂਰੀ ਮੀਟਿੰਗ ਵਿੱਚ ਤੁਸੀਂ ਬਾਜ਼ੀ ਮਾਰ ਸਕਦੇ ਹੋ। ਕਰੀਅਰ ਵਿੱਚ ਤਰੱਕੀ ਦੇ ਯੋਗ ਨਜ਼ਰ ਆ ਰਹੇ ਹਨ, ਪਰ ਉੱਚ ਅਧਿਕਾਰੀਆਂ ਨਾਲ ਉਲਝਣ ਤੋਂ ਬਚੋ। ਬੱਚਿਆਂ ਦੀ ਸੰਗਤ ਤੇ ਬਾਜ਼ ਅੱਖ ਰੱਖੋ।

ਅੱਜ ਦਾ ਸਕਾਰਪੀਓ ਰਾਸ਼ੀਫਲ

ਅੱਜ ਕੰਮ ਦਾ ਦਬਾਅ ਇੰਨਾ ਰਹੇਗਾ ਕਿ ਸਾਹ ਲੈਣ ਦੀ ਵਿਹਲ ਵੀ ਮੁਸ਼ਕਲ ਨਾਲ ਮਿਲੇਗੀ, ਇਸ ਦੇ ਬਾਵਜੂਦ ਤੁਸੀਂ ਆਪਣੇ ਵਿਰੋਧੀਆਂ ਤੇ ਭਾਰੀ ਪਵੋਗੇ। ਆਨਲਾਈਨ ਖ਼ਰੀਦਦਾਰੀ ਤੇ ਕਾਬੂ ਰੱਖੋ। ਕਮਰ ਦਰਦ ਤੋਂ ਬਚਾਅ ਲਈ ਲਗਾਤਾਰ ਬੈਠਣ ਦੀ ਬਜਾਏ ਵਿਚਾਲੇ ਉੱਠ ਕੇ ਥੋੜ੍ਹੀ ਚਹਿਲ-ਕਦਮੀ ਜ਼ਰੂਰ ਕਰੋ।

ਅੱਜ ਦਾ ਧਨੁੰ ਰਾਸ਼ੀਫਲ

ਵਿਦਿਆਰਥੀਆਂ ਦਾ ਮਨ ਪੜ੍ਹਾਈ ਵਿੱਚ ਲੱਗੇਗਾ ਅਤੇ ਪ੍ਰੇਮੀ-ਸਾਥੀ ਨਾਲ ਵਧੀਆ ਸਮਾਂ ਬਤੀਤ ਹੋਵੇਗਾ। ਦਫ਼ਤਰ ਵਿੱਚ ਤੁਹਾਡੇ ਵਿਚਾਰਾਂ ਤੇ ਗੱਲਬਾਤ ਦਾ ਵਜ਼ਨ ਵਧੇਗਾ। ਵਾਹਨ ਜਾਂ ਘਰ ਦੀ ਮੁਰੰਮਤ ਤੇ ਅਚਾਨਕ ਖ਼ਰਚਾ ਨਿਕਲ ਸਕਦਾ ਹੈ, ਜ਼ਿਆਦਾ ਭਾਰ ਚੁੱਕਣ ਤੋਂ ਪਰਹੇਜ਼ ਕਰੋ।

ਅੱਜ ਦਾ ਮਕਰ ਰਾਸ਼ੀਫਲ

ਘਰ-ਪਰਿਵਾਰ ਵਿੱਚ ਸਕੂਨ ਦਾ ਮਾਹੌਲ ਰਹੇਗਾ ਅਤੇ ਮਾਤਾ ਜੀ ਦਾ ਪੂਰਾ ਸਹਿਯੋਗ ਮਿਲੇਗਾ। ਵਿਆਹ ਦੀ ਗੱਲਬਾਤ ਅੱਗੇ ਵਧ ਸਕਦੀ ਹੈ। ਦਫ਼ਤਰ ਵਿੱਚ ਤੁਹਾਡੇ ਕੰਮ ਦੀ ਤਾਰੀਫ਼ ਹੋਵੇਗੀ, ਪਰ ਜੀਵਨ ਸਾਥੀ ਨਾਲ ਕਿਸੇ ਵੀ ਤਕਰਾਰ ਨੂੰ ਲੰਮਾ ਨਾ ਖਿੱਚੋ। ਠੰਢੀਆਂ ਚੀਜ਼ਾਂ ਦੇ ਪਰਹੇਜ਼ ਨਾਲ ਗਲੇ ਦਾ ਬਚਾਅ ਰੱਖੋ।

ਅੱਜ ਦਾ ਕੁੰਭ ਰਾਸ਼ੀਫਲ

ਅੱਜ ਮਨ ਦੀ ਗੱਲ ਖੁੱਲ੍ਹ ਕੇ ਪ੍ਰਗਟ ਕਰਨ ਦਾ ਹੌਸਲਾ ਮਿਲੇਗਾ, ਆਸ-ਪਾਸ ਦੀ ਯਾਤਰਾ ਲਾਭਕਾਰੀ ਰਹੇਗੀ। ਕੋਈ ਪੁਰਾਣਾ ਕਰਜ਼ਾ ਉੱਤਰ ਸਕਦਾ ਹੈ। ਟੈਕਸ ਜਾਂ ਬੈਂਕਿੰਗ ਦੇ ਦਸਤਾਵੇਜ਼ਾਂ ਸਬੰਧੀ ਕੰਮ ਵਿੱਚ ਕੋਈ ਕਾਹਲ ਨਾ ਕਰੋ ਅਤੇ ਜੀਵਨ ਸਾਥੀ ਨੂੰ ਪੂਰਾ ਸਮਾਂ ਦਿਓ।

ਅੱਜ ਦੀ ਮੀਨ ਰਾਸ਼ੀਫਲ

ਔਲਾਦ ਨਾਲ ਜੁੜੀ ਕੋਈ ਖ਼ੁਸ਼ਖ਼ਬਰੀ ਮਿਲ ਸਕਦੀ ਹੈ ਅਤੇ ਗੱਲਬਾਤ ਦੇ ਜ਼ਰੀਏ ਕੋਈ ਰੁਕਿਆ ਹੋਇਆ ਧਨ ਵਾਪਸ ਹੱਥ ਲੱਗ ਸਕਦਾ ਹੈ। ਸਰੀਰ ਵਿੱਚ ਸੁਸਤੀ ਤੇ ਆਲਸ ਬਣਿਆ ਰਹੇਗਾ। ਜੀਵਨ ਸਾਥੀ ਦੇ ਨਾਲ ਹਉਮੈ (ਹੰਕਾਰ) ਦੀ ਲੜਾਈ ਵਿੱਚ ਪੈਣ ਤੋਂ ਬਚੋ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...