AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Aaj Da Rashifal: ਅੱਜ ਤੁਹਾਡਾ ਆਤਮਵਿਸ਼ਵਾਸ ਅਤੇ ਅਨੁਸ਼ਾਸਨ ਉੱਚਾ ਰਹੇਗਾ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ

ਅੱਜ 10 ਜੂਨ ਨੂੰ ਚੰਦਰਮਾ, ਸ਼ਨੀ ਅਤੇ ਗੁਰੂ ਇਨ੍ਹਾਂ ਤਿੰਨਾਂ ਗ੍ਰਹਿਆਂ ਦੀ ਪ੍ਰਧਾਨਤਾ ਰਹੇਗੀ। ਸ਼ਨੀ ਦੇ ਉੱਪਰ ਗੁਰੂ ਦੀ ਸ਼ੁਭ ਦ੍ਰਿਸ਼ਟੀ ਹੋਣ ਕਾਰਨ ਸ਼ਨੀ ਅਤੇ ਚੰਦਰਮਾ ਦੀ ਪੀੜਾ ਤੋਂ ਮੁਕਤੀ ਮਿਲੇਗੀ, ਸਗੋਂ ਸਮੱਸਿਆ ਹੀ ਸਮਾਧਾਨ ਦੇ ਰੂਪ ਵਿੱਚ ਸਾਹਮਣੇ ਆਵੇਗੀ।

Aaj Da Rashifal: ਅੱਜ ਤੁਹਾਡਾ ਆਤਮਵਿਸ਼ਵਾਸ ਅਤੇ ਅਨੁਸ਼ਾਸਨ ਉੱਚਾ ਰਹੇਗਾ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
anand-sagar-pathak
| Published: 10 Jun 2026 06:00 AM IST
Share

ਅੱਜ ਦਾ ਦਿਨ ਮੇਖ, ਮਿਥੁਨ, ਕਰਕ, ਕੰਨਿਆ, ਧਨੁ ਅਤੇ ਮੀਨ ਰਾਸ਼ੀ ਵਾਲਿਆਂ ਲਈ ਵਿਸ਼ੇਸ਼ ਤੌਰ ‘ਤੇ ਲਾਭਦਾਇਕ ਹੈ, ਕਿਉਂਕਿ ਮੰਗਲ ਆਪਣੀ ਹੀ ਰਾਸ਼ੀ ਵਿੱਚ ਬਲਵਾਨ ਹੈ। ਗੁਰੂ ਉੱਚ ਰਾਸ਼ੀ ਦੇ ਹਨ, ਬੁੱਧ ਮਿਥੁਨ ਰਾਸ਼ੀ ਵਿੱਚ ਖੁਦ ਆਪਣੀ ਹੀ ਰਾਸ਼ੀ ਵਿੱਚ ਬੈਠ ਕੇ ਬਲਵਾਨ ਹੈ। ਰਿਸ਼ਭ ਅਤੇ ਸਿੰਘ ਰਾਸ਼ੀ ਵਾਲਿਆਂ ਨੂੰ ਥੋੜ੍ਹਾ ਧਿਆਨ ਰੱਖਣ ਦੀ ਲੋੜ ਹੈ। ਮਕਰ ਅਤੇ ਕੁੰਭ ਰਾਸ਼ੀ ਵਾਲੇ ਆਪਣੀ ਸਮਝ ਅਤੇ ਵਿਚਾਰਾਂ ਨਾਲ ਆਪਣੇ ਜੀਵਨ ਵਿੱਚ ਨਵਾਂ ਬਦਲਾਅ ਲਿਆ ਸਕਦੇ ਹਨ।

ਅੱਜ ਦਾ ਮੇਸ਼ ਰਾਸ਼ੀਫਲ

ਚੰਦਰਮਾ ਅਤੇ ਸ਼ਨੀ ਤੁਹਾਡੇ ਬਾਰ੍ਹਵੇਂ ਘਰ ਵਿੱਚ ਬੈਠੇ ਹਨ ਅਤੇ ਗੁਰੂ ਦੀ ਨੌਵੀਂ ਦ੍ਰਿਸ਼ਟੀ ਵੀ ਤੁਹਾਡੇ ਬਾਰ੍ਹਵੇਂ ਘਰ ‘ਤੇ ਹੈ। ਅੱਜ ਦਾ ਦਿਨ ਤੁਹਾਡੇ ਨਿਵੇਸ਼ (ਇਨਵੈਸਟਮੈਂਟ) ਲਈ ਬਹੁਤ ਵਧੀਆ ਹੈ। ਬਾਹਰੋਂ ਆਏ ਮਹਿਮਾਨਾਂ ਨਾਲ ਤੁਸੀਂ ਰੁੱਝੇ ਰਹੋਗੇ। ਤੁਹਾਡੇ ਕੰਮ ਵਾਲੀ ਥਾਂ ‘ਤੇ ਕੁਝ ਪਰੇਸ਼ਾਨੀਆਂ ਹੋ ਸਕਦੀਆਂ ਹਨ, ਜਿਸ ਦੇ ਹੱਲ ਲਈ ਤੁਹਾਨੂੰ ਆਪਣੇ ਆਰਾਮ ਦਾ ਤਿਆਗ ਕਰਨਾ ਪਵੇਗਾ। ਜਦੋਂ ਤੱਕ ਤੁਸੀਂ ਖੁਦ ਕੋਸ਼ਿਸ਼ ਨਹੀਂ ਕਰੋਗੇ, ਕੰਮ ਨਹੀਂ ਬਣੇਗਾ। ਦੂਜਿਆਂ ਦੇ ਭਰੋਸੇ ਨਾ ਰਹਿ ਕੇ ਤੁਹਾਨੂੰ ਖੁਦ ਐਕਟਿਵ ਹੋਣਾ ਪਵੇਗਾ। ਜੋ ਲੋਕ ਵੀਜ਼ਾ ਦੀ ਉਡੀਕ ਕਰ ਰਹੇ ਹਨ, ਉਨ੍ਹਾਂ ਦਾ ਵੀਜ਼ਾ ਜ਼ਰੂਰ ਲੱਗੇਗਾ, ਥੋੜ੍ਹਾ ਸਬਰ ਰੱਖੋ। ਅੱਜ ਤੁਸੀਂ ਆਪਣੇ ਧੀਰਜ, ਸੂਝ-ਬੂਝ ਅਤੇ ਸੁਭਾਅ ਕਾਰਨ ਲੋਕਾਂ ਦੇ ਦਿਲਾਂ ਵਿੱਚ ਉਤਰ ਸਕਦੇ ਹੋ। ਧਾਰਮਿਕ ਕਾਰਜਾਂ ਜਾਂ ਤੀਰਥ ਯਾਤਰਾ ਤੋਂ ਲਾਭ ਹੋਵੇਗਾ। ਆਪਣੇ ਚਾਚਾ, ਚਾਚੀ, ਮਾਮੀ, ਭੂਆ ਆਦਿ ਨਾਲ ਸਬੰਧਤ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲ ਸਕਦਾ ਹੈ। ਬਜ਼ੁਰਗਾਂ ਦੀ ਸੇਵਾ ਕਰਨ ਨਾਲ ਲਾਭ ਹੋਵੇਗਾ।

ਅੱਜ ਦਾ ਰਿਸ਼ਭ ਰਾਸ਼ੀਫਲ

ਰਿਸ਼ਭ ਰਾਸ਼ੀ ਵਾਲਿਆਂ ਨੂੰ ਪਿਛਲੇ ਕੁਝ ਸਮੇਂ ਤੋਂ ਚੱਲੀ ਆ ਰਹੀ ਸਿਹਤ ਸਮੱਸਿਆ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ। ਤੁਹਾਡੀ ਆਮਦਨ ਦਾ ਇੱਕ ਹੋਰ ਸਾਧਨ ਸ਼ੁਰੂ ਹੋ ਸਕਦਾ ਹੈ। ਸਰਕਾਰੀ ਕੰਮਾਂ ਵਿੱਚ ਚੱਲੀ ਆ ਰਹੀ ਰੁਕਾਵਟ ਦਾ ਹੱਲ ਮਿਲੇਗਾ। ਭੈਣ-ਭਰਾਵਾਂ ਨਾਲ ਸਬੰਧਤ ਸਮੱਸਿਆਵਾਂ ਵਿੱਚ ਕਮੀ ਆਵੇਗੀ। ਤੁਹਾਡੇ ਭਾਗਾਂ ਦੇ ਘਰ ਦਾ ਸੁਆਮੀ ਲਾਭ ਦੇ ਸਥਾਨ ਵਿੱਚ ਹੈ, ਇਸ ਲਈ ਤੁਹਾਡੀ ਕਿਸਮਤ ਤਾਂ ਬਲਵਾਨ ਚੱਲ ਹੀ ਰਹੀ ਹੈ। ਨਾਲ ਹੀ, ਹਨੂਮਾਨ ਜੀ ਦੀ ਪੂਜਾ ਕਰਨ ਨਾਲ ਤੁਹਾਨੂੰ ਹੋਰ ਵੀ ਜ਼ਿਆਦਾ ਲਾਭ ਮਿਲੇਗਾ। ਗੁਰੂ ਦੀ ਸ਼ੁਭ ਦ੍ਰਿਸ਼ਟੀ ਵੀ ਤੁਹਾਡੇ ਲਾਭ ਸਥਾਨ ‘ਤੇ ਪੈ ਰਹੀ ਹੈ, ਜੋ ਤੁਹਾਡੀ ਕਿਸਮਤ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਨੂੰ ਨਜ਼ਰਅੰਦਾਜ਼ ਕਰੋ, ਤੁਹਾਨੂੰ ਸਫ਼ਲਤਾ ਜ਼ਰੂਰ ਮਿਲ ਰਹੀ ਹੈ।

ਅੱਜ ਦਾ ਮਿਥੁਨ ਰਾਸ਼ੀਫਲ

ਮਿਥੁਨ ਰਾਸ਼ੀ ਦੇ ਲੋਕ ਮਾਤਾ-ਪਿਤਾ ਦੀ ਸਿਹਤ ਦਾ ਖ਼ਾਸ ਧਿਆਨ ਰੱਖਣ ਅਤੇ ਉਨ੍ਹਾਂ ਦੀਆਂ ਭਾਵਨਾਤਮਕ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਾ ਕਰਨ, ਉਨ੍ਹਾਂ ਨਾਲ ਸਮਾਂ ਬਿਤਾਉਣ। ਤੁਹਾਡੇ ਕੰਮ ਵਾਲੀ ਥਾਂ ‘ਤੇ ਜੇਕਰ ਕਿਸੇ ਨੂੰ ਸਿਹਤ ਸਬੰਧੀ ਕੋਈ ਪਰੇਸ਼ਾਨੀ ਹੈ, ਤਾਂ ਉਸ ਕਾਰਨ ਤੁਹਾਨੂੰ ਕੋਈ ਇਨਫੈਕਸ਼ਨ ਨਾ ਹੋਵੇ, ਇਸ ਪ੍ਰਤੀ ਸੁਚੇਤ ਰਹੋ। ਹੋ ਸਕਦਾ ਹੈ ਕਿ ਤੁਹਾਨੂੰ ਆਫ਼ਿਸ ਦੇ ਕੰਮ ਲਈ ਕਿਤੇ ਬਾਹਰ ਜਾਣਾ ਪੈ ਜਾਵੇ, ਇਸ ਲਈ ਮਾਨਸਿਕ ਤੌਰ ‘ਤੇ ਤਿਆਰ ਰਹੋ। ਜੱਦੀ ਜਾਇਦਾਦ (ਪੈਤ੍ਰਿਕ ਸੰਪੱਤੀ) ਤੋਂ ਲਾਭ ਹੋਵੇਗਾ। ਮਾਤਾ-ਪਿਤਾ ਦੇ ਆਸ਼ੀਰਵਾਦ ਨਾਲ ਤੁਹਾਡੇ ਸਾਰੇ ਕੰਮ ਸਿਰੇ ਚੜ੍ਹਨਗੇ।

ਅੱਜ ਦਾ ਕਰਕ ਰਾਸ਼ੀਫਲ

ਕਰਕ ਰਾਸ਼ੀ ਵਾਲਿਆਂ ਦੇ ਭਾਗਾਂ ਦੇ ਸੁਆਮੀ ਗੁਰੂ ਲਗਨ ਵਿੱਚ ਹਨ ਅਤੇ ਲਗਨ ਦੇ ਸੁਆਮੀ ਚੰਦਰਮਾ ਭਾਗਾਂ ਦੇ ਘਰ ਵਿੱਚ ਹਨ, ਇਹ ਬਹੁਤ ਹੀ ਸ਼ੁਭ ਸਥਿਤੀ ਹੈ। ਇਸ ਲਈ ਤੁਹਾਡੇ ਉੱਪਰ ਪ੍ਰਮਾਤਮਾ ਦੀ ਕਿਰਪਾ ਤੁਸੀਂ ਖੁਦ ਮਹਿਸੂਸ ਕਰੋਗੇ। ਆਉਣ ਵਾਲੇ ਸਮੇਂ ਵਿੱਚ ਤੁਸੀਂ ਕੋਈ ਵੱਡਾ ਕੰਮ ਕਰ ਸਕਦੇ ਹੋ, ਜਿਸ ਨਾਲ ਸਮਾਜ ਵਿੱਚ ਤੁਹਾਡੀ ਪ੍ਰਸਿੱਧੀ ਵਧੇਗੀ। ਜੇਕਰ ਤੁਸੀਂ ਜੀਵਨ ਸਾਥੀ ਦਾ ਸਹਿਯੋਗ ਕਰੋ ਜਾਂ ਉਨ੍ਹਾਂ ਤੋਂ ਸਹਿਯੋਗ ਲਵੋ, ਤਾਂ ਹੋਰ ਵੀ ਜ਼ਿਆਦਾ ਲਾਭ ਹੋਵੇਗਾ। ਧਨ ਦੇ ਘਰ ਦਾ ਸੁਆਮੀ ਸੂਰਜ ਤੁਹਾਡੇ ਲਾਭ ਸਥਾਨ ‘ਤੇ ਹੈ, ਜੋ ਕਿ ਚੰਗਾ ਹੈ। ਪਰ ਸ਼ਨੀ ਦੀ ਤੀਜੀ ਦ੍ਰਿਸ਼ਟੀ ਦਾ ਉਸ ‘ਤੇ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਕਿਸੇ ਲਾਲਚ ਵਿੱਚ ਨਾ ਆਓ। ਸ੍ਰੀ ਰਾਮਚਰਿਤਮਾਨਸ ਦਾ ਪਾਠ ਕਰਨ ਨਾਲ ਲਾਭ ਹੋਵੇਗਾ।

ਅੱਜ ਦਾ ਸਿੰਘ ਰਾਸ਼ੀਫਲ

ਸਿੰਘ ਰਾਸ਼ੀ ਵਾਲੇ ਲੋਕ ਇਸ ਸਮੇਂ ਜ਼ਮੀਨ-ਜਾਇਦਾਦ ਤੋਂ ਬਹੁਤ ਜ਼ਿਆਦਾ ਲਾਭ ਉਠਾਉਣਗੇ, ਕਿਉਂਕਿ ਉਨ੍ਹਾਂ ਦੇ ਸੁਖ ਅਤੇ ਭਾਗਾਂ ਦਾ ਸੁਆਮੀ ਮੰਗਲ ਭਾਗਾਂ ਦੇ ਘਰ ਵਿੱਚ ਹੀ ਬੈਠਾ ਹੋਇਆ ਹੈ। ਯਾਤਰਾ ਦੌਰਾਨ ਪਰੇਸ਼ਾਨੀ ਹੋ ਸਕਦੀ ਹੈ। ਸਹੁਰੇ ਪੱਖ ਵਿੱਚ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਉਮੀਦ ਰਹੇਗੀ। ਸਿਹਤ ਨੂੰ ਲੈ ਕੇ ਸਾਵਧਾਨ ਰਹੋ ਅਤੇ ਇਸ ਨੂੰ ਅਣਦੇਖਾ ਨਾ ਕਰੋ। ਤੁਹਾਡੀ ਵਜ੍ਹਾ ਕਰਕੇ ਕਿਸੇ ਔਰਤ ਨੂੰ ਕੋਈ ਦੁੱਖ ਨਾ ਪਹੁੰਚੇ, ਇਸ ਦਾ ਖ਼ਾਸ ਧਿਆਨ ਰੱਖੋ, ਨਹੀਂ ਤਾਂ ਭਵਿੱਖ ਵਿੱਚ ਤੁਹਾਨੂੰ ਇਸ ਦੇ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ। ਪ੍ਰੇਮੀ ਜੋੜੇ ਯਾਤਰਾ ਦਾ ਆਨੰਦ ਲੈ ਸਕਦੇ ਹਨ। ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦੀ ਪੂਜਾ ਕਰਨ ਨਾਲ ਲਾਭ ਹੋਵੇਗਾ।

ਅੱਜ ਦਾ ਕੰਨਿਆ ਰਾਸ਼ੀਫਲ

ਤੁਹਾਡਾ ਪ੍ਰੇਮ ਸਬੰਧ ਵਿਆਹ ਦੇ ਰੂਪ ਵਿੱਚ ਬਦਲ ਸਕਦਾ ਹੈ, ਕਿਉਂਕਿ ਪੰਜਵੇਂ ਘਰ ਅਤੇ ਲਾਭ ਸਥਾਨ ਦਾ ਸੁਆਮੀ ਜੀਵਨ ਸਾਥੀ ਦੇ ਘਰ ਵਿੱਚ ਬੈਠਾ ਹੋਇਆ ਹੈ। ਆਪਣੇ ਮਨ ਦੀਆਂ ਦੁਬਿਧਾਵਾਂ ਅਤੇ ਫੈਸਲਿਆਂ ਨੂੰ ਵੱਡਿਆਂ ਦੇ ਸਾਹਮਣੇ ਰੱਖੋ ਅਤੇ ਉਨ੍ਹਾਂ ਨਾਲ ਚਰਚਾ ਕਰੋ। ਇਸ ਨਾਲ ਤੁਹਾਡੇ ਮਨ ਨੂੰ ਸਕੂਨ ਮਿਲੇਗਾ ਅਤੇ ਜਿਨ੍ਹਾਂ ਸਮੱਸਿਆਵਾਂ ਨਾਲ ਤੁਸੀਂ ਕਾਫ਼ੀ ਸਮੇਂ ਤੋਂ ਇਕੱਲੇ ਜੂਝ ਰਹੇ ਹੋ, ਉਨ੍ਹਾਂ ਦੇ ਹੱਲ ਦਾ ਰਸਤਾ ਖੁੱਲ੍ਹੇਗਾ। ਵਪਾਰ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਸੋਚ-ਵਿਚਾਰ ਨਾ ਕਰਕੇ, ਇਸ ਨੂੰ ਕਿਵੇਂ ਵਧਾਇਆ ਜਾਵੇ, ਇਸ ਦਾ ਫੈਸਲਾ ਲਵੋ। ਪੇਟ ਸਬੰਧੀ ਸਮੱਸਿਆਵਾਂ ਦਾ ਧਿਆਨ ਰੱਖੋ। ਛੋਟੇ ਬੱਚਿਆਂ ਨੂੰ ਖੁਸ਼ ਕਰੋ, ਇਸ ਨਾਲ ਤੁਹਾਡੀ ਕਿਸਮਤ ਨੂੰ ਮਜ਼ਬੂਤੀ ਮਿਲੇਗੀ।

ਅੱਜ ਦਾ ਤੁਲਾ ਰਾਸ਼ੀਫਲ

ਤੁਲਾ ਰਾਸ਼ੀ ਵਾਲਿਆਂ ਨੂੰ ਅੱਜ ਆਪਣੇ ਕੰਮ ਵਾਲੀ ਥਾਂ ‘ਤੇ ਕੋਈ ਖ਼ੁਸ਼ਖ਼ਬਰੀ ਮਿਲੇਗੀ, ਜਿਸ ਨਾਲ ਉਨ੍ਹਾਂ ਦਾ ਮਨ ਪ੍ਰਸੰਨ ਰਹੇਗਾ ਅਤੇ ਉਨ੍ਹਾਂ ਦਾ ਜੋਸ਼ ਬੁਲੰਦੀਆਂ ‘ਤੇ ਹੋਵੇਗਾ। ਜੋ ਲੋਕ ਬਦਲੀ ਚਾਹੁੰਦੇ ਹਨ, ਉਨ੍ਹਾਂ ਨੂੰ ਸਫ਼ਲਤਾ ਮਿਲੇਗੀ। ਜੋ ਲੋਕ ਆਪਣੇ ਦਫ਼ਤਰ ਵਿੱਚ ਸਟਾਫ਼ ਦੀ ਕਮੀ ਨਾਲ ਜੂਝ ਰਹੇ ਸਨ, ਅੱਜ ਉਨ੍ਹਾਂ ਨੂੰ ਸਮਾਧਾਨ ਮਿਲੇਗਾ। ਸਿਹਤ ਨਾਲ ਸਬੰਧਤ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲੇਗਾ। ਜੋ ਲੋਕ ਆਪਣੇ ਕੰਮ ਨੂੰ ਅੱਗੇ ਵਧਾਉਣ ਲਈ ਕਰਜ਼ੇ ਦਾ ਸਹਾਰਾ ਲੈਣਾ ਚਾਹੁੰਦੇ ਹਨ, ਉਨ੍ਹਾਂ ਦੀ ਉਮੀਦ ਪੂਰੀ ਹੋਵੇਗੀ। ਜੇਕਰ ਤੁਹਾਡਾ ਸੁਪਨਾ ਆਪਣਾ ਘਰ ਬਣਾਉਣ ਦਾ ਹੈ, ਤਾਂ ਉਹ ਵੀ ਪੂਰਾ ਹੋਵੇਗਾ। ਕਿਸੇ ਹਸਪਤਾਲ ਵਿੱਚ ਜਾ ਕੇ ਕੋਈ ਭਲਾਈ ਦਾ ਕੰਮ ਕਰੋ।

ਅੱਜ ਦਾ ਵਾਰਿਸ਼ਚਿਕ ਰਾਸ਼ੀਫਲ

ਵਾਰਿਸ਼ਚਿਕ ਰਾਸ਼ੀ ਵਾਲਿਆਂ ਦੇ ਪ੍ਰੇਮ ਸਬੰਧਾਂ ਵਿੱਚ ਨਵੀਂ ਊਰਜਾ ਦਾ ਸੰਚਾਰ ਹੋਵੇਗਾ। ਜੋ ਲੋਕ ਹੋਟਲ, ਸਿੱਖਿਆ, ਬੱਚਿਆਂ ਨਾਲ ਸਬੰਧਤ, ਫਾਈਨਾਂਸ ਆਦਿ ਖੇਤਰਾਂ ਵਿੱਚ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਵਧੇਰੇ ਸਫ਼ਲਤਾ ਮਿਲੇਗੀ। ਇਸ ਸਮੇਂ ਤੁਹਾਡੀ ਕਿਸਮਤ ਤੁਹਾਡੇ ‘ਤੇ ਬਹੁਤ ਮਿਹਰਬਾਨ ਹੈ। ਤੁਹਾਡੇ ਪਿਛਲੇ ਚੰਗੇ ਕਰਮ ਤੁਹਾਨੂੰ ਵਧੇਰੇ ਲਾਭ ਦੇਣ ਲਈ ਅੱਗੇ ਵਧ ਰਹੇ ਹਨ, ਇਸ ਦਾ ਭਰਪੂਰ ਲਾਭ ਉਠਾਓ। ਪੇਟ ਤੋਂ ਹੇਠਲੇ ਅੰਗਾਂ ਨਾਲ ਸਬੰਧਤ ਬਿਮਾਰੀਆਂ ਨੂੰ ਨਜ਼ਰਅੰਦਾਜ਼ ਨਾ ਕਰੋ। ਆਪਣੇ ਜੀਵਨ ਵਿੱਚ ਸੰਤੁਲਨ ਬਣਾ ਕੇ ਰੱਖੋ। ਘਰ ਦਾ ਕੋਈ ਕੰਮ ਜੇਕਰ ਬਾਕੀ ਹੈ, ਤਾਂ ਉਸ ਨੂੰ ਜ਼ਰੂਰ ਪੂਰਾ ਕਰੋ। ਕਿਸੇ ਮੰਦਰ ਜਾਂ ਗੁਰੂਦੁਆਰੇ ਵਿੱਚ ਲੰਗਰ ਲਗਾਉਣ ਨਾਲ ਲਾਭ ਹੋਵੇਗਾ।

ਅੱਜ ਦਾ ਧਨੁੰ ਰਾਸ਼ੀਫਲ

ਅੱਜ ਤੁਹਾਨੂੰ ਆਪਣੇ ਘਰ-ਪਰਿਵਾਰ ਅਤੇ ਸਾਕ-ਸਬੰਧੀਆਂ ਵਿਚਕਾਰ ਸਮਾਂ ਬਿਤਾਉਣਾ ਚੰਗਾ ਲੱਗੇਗਾ। ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਿਵੇਂ ਹੋਵੇ, ਇਸ ‘ਤੇ ਵਿਚਾਰ ਕਰੋਗੇ ਅਤੇ ਜੇਕਰ ਸਹਿਯੋਗ ਕਰੋਗੇ ਤਾਂ ਬਹੁਤ ਵਧੀਆ ਰਹੇਗਾ। ਪਤੀ-ਪਤਨੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਇੱਕ-ਦੂਜੇ ਤੋਂ ਵੱਧ ਸ੍ਰੇਸ਼ਟ (ਉੱਪਰ) ਬਣਨ ਦੀ ਕੋਸ਼ਿਸ਼ ਨਾ ਕਰਨ, ਨਹੀਂ ਤਾਂ ਵਾਦ-ਵਿਵਾਦ ਪੈਦਾ ਹੋ ਸਕਦਾ ਹੈ। ਲੋੜ ਤੋਂ ਵੱਧ ਖਰਚਿਆਂ ‘ਤੇ ਕੰਟਰੋਲ ਕਰਨਾ ਲਾਜ਼ਮੀ ਹੈ। ਜੇਕਰ ਸਮਝਦਾਰੀ ਨਾਲ ਕੰਮ ਕਰੋਗੇ ਤਾਂ ਪੈਸੇ ਨੂੰ ਲੈ ਕੇ ਕੋਈ ਦਿੱਕਤ ਨਹੀਂ ਹੋਵੇਗੀ, ਕਰਜ਼ਾ ਉਦੋਂ ਹੀ ਲਓ ਜਦੋਂ ਬਹੁਤ ਜ਼ਿਆਦਾ ਲੋੜ ਹੋਵੇ, ਨਹੀਂ ਤਾਂ ਕਰਜ਼ੇ ਤੋਂ ਬਚੋ।

ਅੱਜ ਦਾ ਮਕਰ ਰਾਸ਼ੀਫਲ

ਮਕਰ ਰਾਸ਼ੀ ਵਾਲਿਆਂ ਨੂੰ ਆਪਣੇ ਵਪਾਰ ਤੋਂ ਲਾਭ ਹੋਵੇਗਾ। ਵਪਾਰ ਨੂੰ ਵਧਾਉਣ ਦੇ ਨਵੇਂ-ਨਵੇਂ ਤਰੀਕਿਆਂ ਜਾਂ ਤਕਨੀਕਾਂ ਨੂੰ ਅਪਣਾਉਣ ਨਾਲ ਤੁਹਾਨੂੰ ਲਾਭ ਮਿਲੇਗਾ। ਜੋ ਲੋਕ ਅਣਵਿਆਹੇ ਹਨ, ਉਨ੍ਹਾਂ ਦੇ ਰਿਸ਼ਤੇ ਦੇ ਯੋਗ ਬਣ ਰਹੇ ਹਨ। ਆਤਮਿਕ ਚਿੰਤਨ ਜਾਂ ਸਤਸੰਗ ਨਾਲ ਤੁਸੀਂ ਵੱਡੀਆਂ ਤੋਂ ਵੱਡੀਆਂ ਮੁਸ਼ਕਿਲਾਂ ਦਾ ਹੱਲ ਲੱਭਣ ਵਿੱਚ ਸਫ਼ਲ ਹੋ ਸਕਦੇ ਹੋ। ਤੁਹਾਡੇ ਧਰਮ ਦਾ ਸੁਆਮੀ ਬੁੱਧ ਆਪਣੀ ਹੀ ਰਾਸ਼ੀ ਵਿੱਚ ਬਲਵਾਨ ਹੋ ਕੇ ਬੈਠਾ ਹੈ, ਇਸ ਲਈ ਤੁਸੀਂ ਰੱਬੀ ਕਿਰਪਾ ਦਾ ਅਨੁਭਵ ਕਰੋਗੇ। ਸੰਗੀਤਮਈ ਢੰਗ ਨਾਲ ਕਿਸੇ ਧਾਰਮਿਕ ਸਮਾਗਮ ਦਾ ਆਯੋਜਨ ਕਰਨ ਨਾਲ ਲਾਭ ਹੋਵੇਗਾ।

ਅੱਜ ਦੀ ਕੁੰਭ ਰਾਸ਼ੀਫਲ

ਕੁੰਭ ਰਾਸ਼ੀ ਵਾਲਿਆਂ ਨੂੰ ਆਪਣੇ ਸਾਰੇ ਕਾਰਜਾਂ ਵਿੱਚ ਸੰਤੁਲਨ ਬਣਾ ਕੇ ਰੱਖਣ ਦੀ ਲੋੜ ਹੈ, ਚਾਹੇ ਧਨ ਦਾ ਮਾਮਲਾ ਹੋਵੇ, ਪਰਿਵਾਰ ਦਾ ਮਾਮਲਾ ਹੋਵੇ ਜਾਂ ਕੰਮ ਵਾਲੀ ਥਾਂ ਨਾਲ ਸਬੰਧਤ ਕੋਈ ਰੁਕਾਵਟ। ਜੇਕਰ ਤੁਸੀਂ ਸੰਤੁਲਨ ਬਣਾ ਕੇ ਚੱਲੋਗੇ ਤਾਂ ਸਫ਼ਲਤਾ ਤੁਹਾਡੇ ਕਦਮ ਚੁੰਮੇਗੀ। ਜੇਕਰ ਕੋਈ ਵਿਅਕਤੀ ਤੁਹਾਡੇ ਤੋਂ ਮਦਦ ਦੀ ਉਮੀਦ ਲਗਾਈ ਬੈਠਾ ਹੈ, ਤਾਂ ਉਸ ਦੀ ਸਹਾਇਤਾ ਕਰਨ ਨਾਲ ਤੁਹਾਨੂੰ ਲਾਭ ਹੋਵੇਗਾ। ਕੋਰਟ-ਕਚਹਿਰੀ ਨਾਲ ਸਬੰਧਤ ਮਾਮਲਿਆਂ ਵਿੱਚ ਸਫ਼ਲਤਾ ਮਿਲੇਗੀ। ਤੁਹਾਡੀ ਵਜ੍ਹਾ ਕਰਕੇ ਕੋਈ ਨਾਰਾਜ਼ ਨਾ ਹੋਵੇ, ਇਸ ਦਾ ਖ਼ਾਸ ਧਿਆਨ ਰੱਖੋ। ਭਗਵਾਨ ਗਣੇਸ਼ ਜੀ ਦੀ ਪੂਜਾ ਕਰਨ ਨਾਲ ਲਾਭ ਹੋਵੇਗਾ।

ਅੱਜ ਦੀ ਮੀਨ ਰਾਸ਼ੀਫਲ

ਆਪਣੇ ਪਿਆਰਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਹੋਣ ਦੀ ਲੋੜ ਨਹੀਂ ਹੈ। ਸਾਰੇ ਫੈਸਲੇ ਖੁਦ ਨਾ ਲੈ ਕੇ, ਉਨ੍ਹਾਂ ਦੀ ਬੁੱਧੀ-ਸੂਝ ਅਤੇ ਪ੍ਰਮਾਤਮਾ ‘ਤੇ ਭਰੋਸਾ ਕਰਕੇ ਫੈਸਲੇ ਉਨ੍ਹਾਂ ‘ਤੇ ਛੱਡ ਦਿਓ। ਅਜਿਹਾ ਨਾ ਸੋਚੋ ਕਿ ਜੇਕਰ ਤੁਸੀਂ ਨਹੀਂ ਕਰ ਸਕੋਗੇ ਤਾਂ ਕੰਮ ਕਿਵੇਂ ਚੱਲੇਗਾ? ਆਪਣੇ ਆਪ ਨੂੰ ਦੁਖੀ ਅਤੇ ਅਸੁਰੱਖਿਅਤ ਨਾ ਬਣਾਓ ਅਤੇ ਜਿੰਨਾ ਹੋ ਸਕੇ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ। ਪਰਿਵਾਰ ਅਤੇ ਦੋਸਤਾਂ ਤੋਂ ਤੁਹਾਨੂੰ ਕਾਫ਼ੀ ਊਰਜਾ ਮਿਲੇਗੀ। ਮਾਂ ਦੁਰਗਾ, ਭਗਵਾਨ ਕਾਰਤੀਕੇਯ ਜਾਂ ਹਨੂਮਾਨ ਜੀ ਵਿੱਚੋਂ ਕਿਸੇ ਦੀ ਵੀ ਪੂਜਾ ਤੁਹਾਡੇ ਲਈ ਲਾਭਦਾਇਕ ਰਹੇਗੀ। ਕਿਸਮਤ ਮਜ਼ਬੂਤ ਹੈ, ਫ਼ਜ਼ੂਲ ਚਿੰਤਾ ਨਾ ਕਰੋ।

Follow Us
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ...
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ...
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ...
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ...
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ...
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ...
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...