ਹੋਰ ਕਿਤੇ ਵੱਸ ਨਹੀਂ ਚਲਿਆ ਤਾਂ ਧਰਮ ਵਾਲੇ ਪਾਸੇ ਹੋ ਕੇ ਬਦਨਾਮ ਕਰਨ ਦੀ ਕੋਸ਼ਿਸ਼; ਵੀਡੀਓ ਮਾਮਲੇ ‘ਚ ਸੀਐਮ ਮਾਨ ਦਾ ਬਿਆਨ

Updated On: 

24 Jun 2026 15:52 PM IST

CM Bhagwant Mann on Viral Video: ਸੀਐਮ ਮਾਨ ਨੇ ਫਿਰ ਦੁਹਰਾਇਆ ਕਿ ਜੋ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ, ਉਸ ਵੀਡੀਓ 'ਚ ਨਜ਼ਰ ਆ ਰਹੇ ਸ਼ਖਸ ਨਾਲ ਨਾ ਉਨ੍ਹਾਂ ਦੀ ਬਣਤਰ, ਨਾ ਕੱਦ-ਕਾਠ ਤੇ ਨਾ ਹੀ ਤੁਰਨ ਤੇ ਖੜ੍ਹੇ ਹੋਣ ਦਾ ਅੰਦਾਜ਼ ਮੇਲ ਖਾਂਦਾ ਹੈ। ਉਸ ਵੀਡੀਓ ਨੂੰ ਵਾਇਰਲ ਕਰਕੇ ਮੈਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਪਰ ਸੰਗਤਾਂ ਨੇ ਉਹ ਵੀਡੀਓ ਦੇਖੀ, ਪੂਰੀ ਦੁਨੀਆਂ 'ਚੋਂ ਸੈਂਕੜੇ ਲੋਕਾਂ ਦੇ ਉਨ੍ਹਾਂ ਨੂੰ ਫੋਨ ਤੇ ਮੈਸੇਜ ਆਏ ਕਿ ਸਰੇਆਮ ਪਤਾ ਚੱਲ ਰਿਹਾ ਹੈ ਕਿ ਵੀਡੀਓ ਨਕਲੀ ਹੈ।

ਹੋਰ ਕਿਤੇ ਵੱਸ ਨਹੀਂ ਚਲਿਆ ਤਾਂ ਧਰਮ ਵਾਲੇ ਪਾਸੇ ਹੋ ਕੇ ਬਦਨਾਮ ਕਰਨ ਦੀ ਕੋਸ਼ਿਸ਼; ਵੀਡੀਓ ਮਾਮਲੇ ਚ ਸੀਐਮ ਮਾਨ ਦਾ ਬਿਆਨ

ਕਥਿਤ ਵਾਇਰਲ ਵੀਡੀਓ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਫਿਰ ਵਿਰੋਧੀਆਂ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਪਿਛਲੇ ਕੁੱਝ ਦਿਨਾਂ ਤੋਂ ਇੱਕ ਘਟੀਆ ਰਾਜਨੀਤੀ ਦੇ ਹੱਥਕੰਡੇ ਤਹਿਤ ਮੇਰੀਆਂ ਫਰਜ਼ੀ ਵੀਡੀਓਜ਼ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵਿਰੋਧੀਆਂ ‘ਤੇ ਇਲਜ਼ਾਮ ਲਗਾਇਆ ਕਿ ਜਦੋਂ ਉਨ੍ਹਾਂ ਦਾ ਕਿਸੇ ਹੋਰ ਪਾਸੇ ਵੱਸ ਨਹੀਂ ਚਲਿਆ ਤਾਂ ਧਰਮ ਵਾਲੇ ਪਾਸੇ ਤੋਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸੀਐਮ ਮਾਨ ਨੇ ਫਿਰ ਦੁਹਰਾਇਆ ਕਿ ਜੋ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ, ਉਸ ਵੀਡੀਓ ‘ਚ ਨਜ਼ਰ ਆ ਰਹੇ ਸ਼ਖਸ ਨਾਲ ਨਾ ਉਨ੍ਹਾਂ ਦੀ ਬਣਤਰ, ਨਾ ਕੱਦ-ਕਾਠ ਤੇ ਨਾ ਹੀ ਤੁਰਨ ਤੇ ਖੜ੍ਹੇ ਹੋਣ ਦਾ ਅੰਦਾਜ਼ ਮੇਲ ਖਾਂਦਾ ਹੈ। ਉਸ ਵੀਡੀਓ ਨੂੰ ਵਾਇਰਲ ਕਰਕੇ ਮੈਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਪਰ ਸੰਗਤਾਂ ਨੇ ਉਹ ਵੀਡੀਓ ਦੇਖੀ, ਪੂਰੀ ਦੁਨੀਆਂ ‘ਚੋਂ ਸੈਂਕੜੇ ਲੋਕਾਂ ਦੇ ਉਨ੍ਹਾਂ ਨੂੰ ਫੋਨ ਤੇ ਮੈਸੇਜ ਆਏ ਕਿ ਸਰੇਆਮ ਪਤਾ ਚੱਲ ਰਿਹਾ ਹੈ ਕਿ ਵੀਡੀਓ ਨਕਲੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਵੀ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਈ ਗਈ, ਪਰ ਹੁਣ ਉਸ ਫੋਰੈਂਸਿਕ ਲੈਬ ਦੇ ਮਾਲਿਕਾਂ ‘ਤੇ ਭਾਰਤੀ ਜਨਤਾ ਪਾਰਟੀ ਨੇ ਹਮਲਾ ਕਰ ਦਿੱਤਾ। ਅਕਾਲੀ, ਕਾਂਗਰਸੀ ਦੇ ਭਾਜਪਾ ਵਾਲੇ ਤਿੰਨੋਂ ਪੰਜਾਬ ‘ਚ ਇਕੱਠੇ ਹੋ ਗਏ।

ਨਾਨਕ ਲੇਵਾ ਸੰਗਤ ‘ਤੇ ਫੈਸਲਾ ਛੱਡਦਾ ਹਾਂ – ਸੀਐਮ ਮਾਨ

ਉਨ੍ਹਾਂ ਨੇ ਇਲਜ਼ਾਮ ਲਗਾਇਆ ਵਿਰੋਧੀਆਂ ਨੂੰ ਜਦੋਂ ਪਤਾ ਲੱਗਾ ਕਿ ਵੀਡੀਓ ਵਾਲਾ ਮਾਮਲਾ ਸਾਡੇ ‘ਤੇ ਉਲਟਾ ਪੈ ਗਿਆ ਹੈ। ਲੋਕ ਵੱਲੋਂ ਆਵਾਜ਼ ਆ ਰਹੀ ਹੈ ਕਿ ਘਟੀਆ ਰਾਜਨੀਤੀ ਦੇ ਤਹਿਤ ਫਰਜ਼ੀ ਵੀਡੀਓ ਬਣਾਈ ਗਈ ਤਾਂ ਹੁਣ ਲੈਬਾਂ ਦੇ ਮਾਲਿਕਾਂ ਨੂੰ ਐਫਆਈਆਰ ਦਾ ਡਰ ਦੇ ਕੇ ਤੇ ਟੋਰਚਰ ਕਰਕੇ ਇਹ ਕਹਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫਰਜ਼ੀ ਰਿਪੋਰਟ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਜਿਸ ਲੈਬ ‘ਚੋਂ ਤੁਸੀ ਰਿਪੋਰਟ ਕਰਵਾਈ ਉਹ ਲੈਬ ਅਸਲੀ ਹੋ ਗਈ ਤੇ ਜਿਸ ਤੋਂ ਅਸੀਂ ਰਿਪੋਰਟ ਕਰਵਾਈ ਉਹ ਲੈਬ ਨਕਲੀ ਹੋ ਗਈ। ਸੰਗਤ ਸਭ ਜਾਣਦੀ ਹੈ ਕਿ ਕੌਣ ਅਸਲੀ ਤੇ ਕੌਣ ਨਕਲੀ ਹੈ। ਮੈਂ ਨਾਨਕ ਲੇਵਾ ਸੰਗਤ ‘ਤੇ ਇਹ ਫੈਸਲਾ ਛੱਡਦਾ ਹਾਂ।

ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤੀ ਸੀ ਲੈਬ ਰਿਪੋਰਟ

17 ਜੂਨ ਨੂੰ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਨੇ ਦੋ ਮਾਨਤਾ ਪ੍ਰਾਪਤ ਲੈਬਾਂ ਤੋਂ ਫੋਰੈਂਸਿਕ ਰਿਪੋਰਟਾਂ ਜਾਰੀ ਕੀਤੀਆਂ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ 1,191 ਫਰੇਮਾਂ ਦੀ ਜਾਂਚ ਕਰਨ ਤੋਂ ਬਾਅਦ, ਇਹ ਸਾਬਤ ਹੋਇਆ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਆਦਮੀ (5’10”) ਮੁੱਖ ਮੰਤਰੀ ਭਗਵੰਤ ਮਾਨ (5’8″) ਨਾਲੋਂ ਲੰਬਾ ਹੈ। ਵੀਡੀਓ ਵਿੱਚ ਮਾਡਲ ਜਿਹੜਾ ਆਈਫੋਨ ਫੜਿਆ ਹੋਇਆ ਹੈ ਉਹ ਵੀ 2019 ਤੋਂ ਬਾਅਦ ਦਾ ਹੈ। ਇਸ ਕਿਸਮ ਦਾ ਆਈਫੋਨ ਉਸ ਸਮੇਂ ਤੋਂ ਪਹਿਲਾਂ ਮੌਜੂਦ ਨਹੀਂ ਸਨ, ਇਸ ਲਈ ਵੀਡੀਓ ਨਕਲੀ ਹੈ।

Follow Us