ਬਿਕਰਮ ਮਜੀਠਿਆ ਦੀ ਅੱਜ ਕੋਰਟ ‘ਚ ਪੇਸ਼ੀ, ਆਮਦਨ ਤੋਂ ਵੱਧ ਜਾਇਦਾਦ ‘ਚ ਦਰਜ ਕੀਤਾ ਗਿਆ ਮਾਮਲਾ, ਵਕੀਲ ਨੇ ਚੁੱਕੇ ਸਵਾਲ
ਵਿਜੀਲੈਂਸ ਨੇ ਬਿਕਰਮ ਮਜੀਠਿਆ 'ਤੇ ਜੋ ਕੇਸ ਦਰਜ ਕੀਤਾ ਹੈ, ਉਸ ਬਾਰੇ 'ਚ ਦੱਸਿਆ ਗਿਆ ਹੈ ਕਿ ਇਹ ਸਾਲ 2021 'ਚ ਦਰਜ ਐਨਡੀਪੀਸੀ ਕੇਸ ਨੂੰ ਆਧਾਰ ਬਣਾ ਕੇ ਇਹ ਕਾਰਵਾਈ ਕੀਤੀ ਗਈ। ਇਸ ਦੇ ਮੁਤਾਬਕ ਮਜੀਠਿਆ ਨੇ 540 ਕਰੋੜ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਬਣਾਈ ਹੋਈ ਹੈ। ਉਨ੍ਹਾਂ ਦੇ ਬੈਂਕ ਖਾਤਿਆਂ 'ਚ 161 ਕਰੋੜ ਰੁਪਏ ਜਮਾਂ ਹਨ ਤੇ 141 ਕਰੋੜ ਦਾ ਵਿਦੇਸ਼ੀ ਕੰਪਨੀਆਂ ਨਾਲ ਲੈਣ-ਦੇਣ ਹੈ।

ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਹਿਰਾਸਤ ‘ਚ ਲਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠਿਆ ਨੂੰ ਅੱਜ ਮੋਹਾਲੀ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮਜੀਠਿਆ ਦੀ ਕੱਲ੍ਹ ਹਿਰਾਸਤ ‘ਚ ਲੈਣ ਤੋਂ ਬਾਅਦ, ਵਕੀਲਾਂ ਨੇ ਅਦਾਲਤ ਤੋਂ ਮਨਜ਼ੂਰੀ ਮਿਲਣ ‘ਤੇ ਇੱਕ ਘੰਟੇ ਤੱਕ ਉਨ੍ਹਾਂ ਨਾਲ ਮੁਲਾਕਾਤ ਕੀਤੀ। ਵਿਜੀਲੈਂਸ ਦੁਆਰਾ ਕੱਲ੍ਹ ਮਜੀਠਿਆ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਗਈ ਸੀ। ਮਜੀਠਿਆ ਆਪਣੀ ਅੰਮ੍ਰਿਤਸਰ ਵਾਲੀ ਰਿਹਾਇਸ਼ ‘ਚ ਮੌਜੂਦ ਸਨ।
ਆਮਦਨ ਤੋਂ ਵੱਧ ਜਾਇਦਾਦ
ਵਿਜੀਲੈਂਸ ਨੇ ਬਿਕਰਮ ਮਜੀਠਿਆ ‘ਤੇ ਜੋ ਕੇਸ ਦਰਜ ਕੀਤਾ ਹੈ, ਉਸ ਬਾਰੇ ‘ਚ ਦੱਸਿਆ ਗਿਆ ਹੈ ਕਿ ਇਹ ਸਾਲ 2021 ‘ਚ ਦਰਜ ਐਨਡੀਪੀਸੀ ਕੇਸ ਨੂੰ ਆਧਾਰ ਬਣਾ ਕੇ ਇਹ ਕਾਰਵਾਈ ਕੀਤੀ ਗਈ। ਇਸ ਦੇ ਮੁਤਾਬਕ ਮਜੀਠਿਆ ਨੇ 540 ਕਰੋੜ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਬਣਾਈ ਹੋਈ ਹੈ। ਉਨ੍ਹਾਂ ਦੇ ਬੈਂਕ ਖਾਤਿਆਂ ‘ਚ 161 ਕਰੋੜ ਰੁਪਏ ਜਮਾਂ ਹਨ ਤੇ 141 ਕਰੋੜ ਦਾ ਵਿਦੇਸ਼ੀ ਕੰਪਨੀਆਂ ਨਾਲ ਲੈਣ-ਦੇਣ ਹੈ।
ਇਸ ਤੋਂ ਇਲਾਵਾ ਵਿੱਤ ਰਿਕਾਰਡਾਂ ‘ਚ ਬਿਨਾਂ ਕਿਸੇ ਸੂਚਨਾ ਤੇ ਸਪੱਸ਼ਟੀਕਰਨ ਦੇ 236 ਕਰੋੜ ਰੁਪਏ ਦੀ ਰਕਮ ਸਾਹਮਣੇ ਆਈ ਹੈ। ਮਜੀਠਿਆ ਦੇ ਘਰ ‘ਚੋਂ 30 ਮੋਬਾਇਲ ਫ਼ੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, ਜਾਇਦਾਦ ਦੇ ਕਾਗਜ਼ ਤੇ ਹੋਰ ਕਈ ਚੀਜ਼ਾਂ ਮਿਲੀਆਂ ਹਨ।
ਬਿਕਰਮ ਮਜੀਠਿਆ ਦੇ ਵਕੀਲ ਨੇ ਕੀ ਕਿਹਾ?
ਬਿਕਰਮ ਮਜੀਠਿਆ ਨਾਲ ਮੁਲਾਕਤ ਕਰਨ ਵਾਲੇ ਉਨ੍ਹਾਂ ਦੇ ਵਕੀਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਵਿਜੀਲੈਂਸ ਦੀ ਹਿਰਾਸਤ ‘ਚ ਬਿਕਰਮ ਮਜੀਠਿਆ ਬਿਲਕੁਲ ਠੀਕ ਹਨ। ਕਲੇਰ ਨੇ ਦੱਸਿਆ ਕਿ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਖਿਲਾਫ਼ ਮਾਮਲਾ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਪਰ ਮਜੀਠਿਆ ‘ਤੇ ਜੋ ਮਾਮਲਾ ਦਰਜ ਕੀਤਾ ਹੈ, ਉਹ ਆਮਦਨ ਤੋਂ ਵੱਧ ਜਾਇਦਾਦ ਦਾ ਹੈ।
ਉਨ੍ਹਾਂ ਦੱਸਿਆ ਕਿ ਜਿਸ ਰਿਪੋਰਟ ਨੂੰ ਆਧਾਰ ਬਣਾ ਕੇ ਮਾਮਲਾ ਦਰਜ ਕੀਤਾ ਗਿਆ ਹੈ, ਕੋਰਟ ਉਸ ਨੂੰ ਪਹਿਲਾਂ ਹੀ ਖਾਰਿਜ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਸ ਵਿਭਾਗ ਦੇ ਬਾਹਰ ਅਸੀਂ ਖੜੇ ਹਾਂ, ਉਸ ਦਾ ਕੰਮ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਕਰਨ ਦਾ ਹੈ, ਜਦਕਿ ਨਸ਼ਿਆਂ ਨਾਲ ਜੁੜੇ ਮਾਮਲੇ ਨਾਰਕੋਟਿਕਸ ਵਿਭਾਗ ਕਰਦਾ ਹੈ। ਉਨ੍ਹਾਂ ਕਿਹਾ ਕਿ ਜੋ ਨਸ਼ੇ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਉਸ ਦਾ ਚਲਾਨ ਅਜੇ ਤੱਕ ਪੇਸ਼ ਨਹੀਂ ਕੀਤਾ ਗਿਆ ਹੈ।