ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਪੰਜਾਬ ਦੀਆਂ ਦੋ ਕੁੜੀਆਂ ਸਾਊਦੀ ਅਰਬ ‘ਚ ਹੋਈਆਂ ਲਾਪਤਾ, ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਜਾਣਕਾਰੀ, ਟੂਰਿਸਟ ਵੀਜ਼ੇ ‘ਤੇ ਗਈਆਂ ਸਨ UAE

ਪੰਜਾਬ ਦੇ ਨੌਜਵਾਨ ਗਲਤ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਵਿਦੇਸ਼ ਤਾਂ ਚਲੇ ਜਾਂਦੇ ਹਨ ਪਰ ਉੱਥੇ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਹੁਣ ਜਾਣਕਾਰੀ ਮਿਲੀ ਹੈ ਕਿ ਸੂਬੇ ਦੀਆਂ ਦੋ ਕੁੜੀਆਂ ਸਾਊਦੀ ਅਰਬ ਵਿੱਚ ਲਾਪਤਾ ਹੋਈ ਗਈਆਂ ਹਨ। ਟੂਰਿਸਟ ਵੀਜ਼ੇ ਤੇ ਇਹ ਦੋਵੇਂ ਕੁੜੀਆਂ ਸਾਊਦੀ ਅਰਬ ਗਈਆਂ ਸਨ ਜਿਨ੍ਹਾਂ ਨੇ ਦੋ ਦੂਨ ਨੂੰ ਵਾਪਸ ਆਉਣਾ ਸੀ। ਪਰ ਹੁਣ ਦੋਹਾਂ ਦਾ ਕੋਈ ਪਤਾ ਨਹੀਂ।

ਪੰਜਾਬ ਦੀਆਂ ਦੋ ਕੁੜੀਆਂ ਸਾਊਦੀ ਅਰਬ 'ਚ ਹੋਈਆਂ ਲਾਪਤਾ, ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਜਾਣਕਾਰੀ, ਟੂਰਿਸਟ ਵੀਜ਼ੇ 'ਤੇ ਗਈਆਂ ਸਨ UAE
Follow Us
tv9-punjabi
| Published: 23 Jul 2023 08:58 AM IST
ਪੰਜਾਬ ਨਿਊਜ। ਪੰਜਾਬ ਸਰਕਾਰ ਜਿੰਨਾ ਮਰਜ਼ੀ ਫਰਜ਼ੀ ਟ੍ਰੈਵਲ ਏਜੰਟਾਂ (Fake travel agents) ਤੇ ਕਾਰਵਾਈ ਕਰਨ ਦੀ ਗੱਲ ਕਹਿ ਰਹੀ ਹੈ ਪਰ ਹਾਲੇ ਵੀ ਫਰਜ਼ੀ ਟ੍ਰੈਵਲ ਏਜੰਟ ਨੌਜਵਾਨਾਂ ਨਾਲ ਧੋਖਾ ਕਰ ਰਹੇ ਨੇ। ਹੁਣ ਮੁੜ ਯੂਏਈ ਵਿੱਚ ਪੰਜਾਬ ਦੀਆਂ 2 ਹੋਰ ਲੜਕੀਆਂ ਲਾਪਤਾ ਹੋ ਗਈਆਂ ਹਨ। ਇੰਨਾ ਹੀ ਨਹੀਂ ਲੜਕੀਆਂ ਦੇ ਮਾਪਿਆਂ ਦਾ ਵੀ ਪਿਛਲੇ ਇੱਕ ਹਫ਼ਤੇ ਤੋਂ ਸੰਪਰਕ ਨਹੀਂ ਹੋ ਰਿਹਾ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਹ ਜਾਣਕਾਰੀ ਦਿੱਤੀ ਹੈ ਅਤੇ ਸਾਊਦੀ ਅਰਬ (Saudi Arabia) ਵਿੱਚ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਇਨ੍ਹਾਂ ਲੜਕੀਆਂ ਦੀ ਜਾਣਕਾਰੀ ਸਾਂਝੀ ਕਰਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ (Punjab) ਦੀਆਂ ਦੋਵੇਂ ਲੜਕੀਆਂ ਦੀ ਪਛਾਣ ਮਨਪ੍ਰੀਤ ਕੌਰ (25) ਅਤੇ ਹਰਪ੍ਰੀਤ ਕੌਰ (21) ਵਜੋਂ ਹੋਈ ਹੈ। ਇਹ ਦੋਵੇਂ ਲੜਕੀਆਂ 2 ਮਈ 2023 ਨੂੰ ਕੰਮ ਲਈ ਯੂਏਈ ਦੇ ਸ਼ਾਰਜਾਹ ਗਈਆਂ ਸਨ। ਕਰੀਬ ਡੇਢ ਮਹੀਨੇ ਤੋਂ ਦੋਵੇਂ ਲੜਕੀਆਂ ਆਪਣੇ ਪਰਿਵਾਰਾਂ ਨਾਲ ਗੱਲਬਾਤ ਕਰ ਰਹੀਆਂ ਸਨ ਪਰ ਪਿਛਲੇ ਇਕ ਹਫਤੇ ਤੋਂ ਉਨ੍ਹਾਂ ਦਾ ਫੋਨ ‘ਤੇ ਕੋਈ ਸੰਪਰਕ ਨਹੀਂ ਹੋ ਰਿਹਾ, ਜਿਸ ਕਾਰਨ ਪਰਿਵਾਰ ਚਿੰਤਾ ‘ਚ ਹਨ।

ਲਾਪਤਾ ਕੁੜੀਆਂ ਨੇ ਦੋ ਜੂਨ ਨੂੰ ਆਉਣਾ ਸੀ ਵਾਪਸ

ਇਹ ਦੋਵੇਂ ਲੜਕੀਆਂ 2 ਮਈ ਨੂੰ ਯੂਏਈ (UAE) ਪਹੁੰਚੀਆਂ ਸਨ। ਦੋਵਾਂ ਕੋਲ ਟੂਰਿਸਟ ਵੀਜ਼ਾ ਸੀ, ਜੋ ਸਿਰਫ਼ ਇੱਕ ਮਹੀਨੇ ਲਈ ਵੈਧ ਸੀ। ਇਨ੍ਹਾਂ ਕੁੜੀਆਂ ਨੂੰ 2 ਜੂਨ ਤੱਕ ਵਾਪਸ ਆਉਣਾ ਚਾਹੀਦਾ ਸੀ। ਪਰਿਵਾਰ ਨੂੰ ਖਦਸ਼ਾ ਹੈ ਕਿ ਇਹ ਦੋਵੇਂ ਲੜਕੀਆਂ ਗਲਤ ਹੱਥਾਂ ‘ਚ ਗਈਆਂ ਹੋ ਸਕਦੀਆਂ ਹਨ।

ਪਹਿਲਾਂ ਵੀ ਕਈ ਕੁੜੀਆਂ ਹੋਈਆਂ ਸਨ ਲਾਪਤਾ

ਸਾਊਦੀ ਅਰਬ ਵਿੱਚ ਲਾਪਤਾ ਹੋਣ ਜਾਂ ਅਗਵਾ ਹੋਣ ਵਾਲੀਆਂ ਇਹ ਪਹਿਲੀਆਂ ਕੁੜੀਆਂ ਨਹੀਂ ਹਨ। ਪੰਜਾਬ ਦੇ ਗਲਤ ਏਜੰਟਾਂ ਦੀ ਆੜ ਵਿੱਚ ਕਈ ਮੁਟਿਆਰਾਂ ਅਤੇ ਨੌਜਵਾਨ ਦੁਬਈ ਪਹੁੰਚ ਜਾਂਦੇ ਹਨ, ਜਿੱਥੇ ਉਨ੍ਹਾਂ ਦਾ ਸ਼ੋਸ਼ਣ ਹੁੰਦਾ ਹੈ। ਹਾਲ ਹੀ ਵਿੱਚ ਕੁਲਦੀਪ ਧਾਰੀਵਾਲ ਨੇ ਦੁਬਈ ਤੋਂ ਇੱਕ ਲੜਕੀ ਨੂੰ ਛੁਡਵਾਇਆ ਅਤੇ ਪਰਿਵਾਰ ਨਾਲ ਮਿਲਾਇਆ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

ਪੰਜਾਬ ਹਰਿਆਣਾ ਹਿਮਾਚਲ ਦੀ ਕਮਾਨ ਸੰਭਾਲਣਗੇ ਪ੍ਰਿਯੰਕਾ ਗਾਂਧੀ! ਕੀ ਚੱਲ ਰਿਹਾ ਕਾਂਗਰਸ ਦੇ ਅੰਦਰਖਾਣੇ? ਜਾਣੋ...
ਪੰਜਾਬ ਹਰਿਆਣਾ ਹਿਮਾਚਲ ਦੀ ਕਮਾਨ ਸੰਭਾਲਣਗੇ ਪ੍ਰਿਯੰਕਾ ਗਾਂਧੀ! ਕੀ ਚੱਲ ਰਿਹਾ ਕਾਂਗਰਸ ਦੇ ਅੰਦਰਖਾਣੇ? ਜਾਣੋ......
ਮਨਾਲੀ ਬਰਫਬਾਰੀ: ਨਵੇਂ ਸਾਲ ਦੇ ਰੋਮਾਂਚ ਦੇ ਨਾਲ ਟ੍ਰੈਫਿਕ ਜਾਮ ਦਾ ਦਰਦ, ਵੋਖੋ VIDEO
ਮਨਾਲੀ ਬਰਫਬਾਰੀ: ਨਵੇਂ ਸਾਲ ਦੇ ਰੋਮਾਂਚ ਦੇ ਨਾਲ ਟ੍ਰੈਫਿਕ ਜਾਮ ਦਾ ਦਰਦ, ਵੋਖੋ VIDEO...
ਅਕਾਲੀ ਦਲ ਦਾ ਬੀਜੇਪੀ ਨਾਲ ਹੋਵੇਗਾ ਗੱਠਜੋੜ! ਜਾਣੋ ਕੀ ਬੋਲੇ AAP ਵਿਧਾਇਕ ਕੁਲਦੀਪ ਧਾਲੀਵਾਲ?
ਅਕਾਲੀ ਦਲ ਦਾ ਬੀਜੇਪੀ ਨਾਲ ਹੋਵੇਗਾ ਗੱਠਜੋੜ! ਜਾਣੋ ਕੀ ਬੋਲੇ AAP ਵਿਧਾਇਕ ਕੁਲਦੀਪ ਧਾਲੀਵਾਲ?...
Major Changes in India 2026: 1 ਜਨਵਰੀ, 2026 ਤੋਂ ਬਦਲਣਗੇ ਕਈ ਨਿਯਮ , ਤੁਹਾਡੀ ਜੇਬ ਅਤੇ ਜਿੰਦਗੀ 'ਤੇ ਪਵੇਗਾ ਸਿੱਧਾ ਅਸਰ
Major Changes in India 2026: 1 ਜਨਵਰੀ, 2026 ਤੋਂ ਬਦਲਣਗੇ ਕਈ ਨਿਯਮ , ਤੁਹਾਡੀ ਜੇਬ ਅਤੇ ਜਿੰਦਗੀ 'ਤੇ ਪਵੇਗਾ ਸਿੱਧਾ ਅਸਰ...
ਨਵੇਂ ਸਾਲ ਮੌਕੇ ਧਾਰਮਿਕ ਅਸਥਾਨਾਂ 'ਤੇ ਸ਼ਰਧਾਲੂਆਂ ਦਾ ਹੜ੍ਹ, ਪਹਾੜਾਂ 'ਤੇ ਵੀ ਸੈਲਾਨੀਆਂ ਦੀ ਭੀੜ
ਨਵੇਂ ਸਾਲ ਮੌਕੇ ਧਾਰਮਿਕ ਅਸਥਾਨਾਂ 'ਤੇ ਸ਼ਰਧਾਲੂਆਂ ਦਾ ਹੜ੍ਹ, ਪਹਾੜਾਂ 'ਤੇ ਵੀ ਸੈਲਾਨੀਆਂ ਦੀ ਭੀੜ...
Trade Deals: ਭਾਰਤ ਦੀ ਵਪਾਰਕ ਜਿੱਤ, ਟਰੰਪ ਟੈਰਿਫ ਦਾ ਅਸਰ ਘੱਟ, ਆਸਟ੍ਰੇਲੀਆ ਦੇਵੇਗਾ ਜ਼ੀਰੋ ਟੈਰਿਫ
Trade Deals: ਭਾਰਤ ਦੀ ਵਪਾਰਕ ਜਿੱਤ, ਟਰੰਪ ਟੈਰਿਫ ਦਾ ਅਸਰ ਘੱਟ, ਆਸਟ੍ਰੇਲੀਆ ਦੇਵੇਗਾ ਜ਼ੀਰੋ ਟੈਰਿਫ...
Sharwan Kumar: ਪੰਜਾਬ ਵਿਧਾਨਸਭਾ ਵਿੱਚ ਪਹੁੰਚਿਆ ਨੰਨ੍ਹਾ ਸਿਪਾਹੀ ਸ਼ਰਵਨ ਕੁਮਾਰ, ਰਾਸ਼ਟਰਪਤੀ ਨੇ ਕੀਤਾ ਹੈ ਸਨਮਾਨਿਤ
Sharwan Kumar: ਪੰਜਾਬ ਵਿਧਾਨਸਭਾ ਵਿੱਚ ਪਹੁੰਚਿਆ ਨੰਨ੍ਹਾ ਸਿਪਾਹੀ ਸ਼ਰਵਨ ਕੁਮਾਰ, ਰਾਸ਼ਟਰਪਤੀ ਨੇ ਕੀਤਾ ਹੈ ਸਨਮਾਨਿਤ...
Mata Vaishno Devi: ਨਵੇਂ ਸਾਲ ਮੌਕੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਤੇ ਭਾਰੀ ਗਿਣਤੀ 'ਚ ਪਹੁੰਚੇ ਸ਼ਰਧਾਲੂ
Mata Vaishno Devi: ਨਵੇਂ ਸਾਲ ਮੌਕੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਤੇ ਭਾਰੀ ਗਿਣਤੀ 'ਚ ਪਹੁੰਚੇ ਸ਼ਰਧਾਲੂ...
Astrology Predictions 2026 : ਜਾਣੋ ਕਿਹੜੀਆਂ ਰਾਸ਼ੀਆਂ ਨੂੰ ਮਿਲੇਗਾ ਲਾਭ ਅਤੇ ਕਿਸਨੂੰ ਵਰਤਣੀ ਹੋਵੇਗੀ ਸਾਵਧਾਨੀ?
Astrology Predictions 2026 : ਜਾਣੋ ਕਿਹੜੀਆਂ ਰਾਸ਼ੀਆਂ ਨੂੰ ਮਿਲੇਗਾ ਲਾਭ ਅਤੇ ਕਿਸਨੂੰ ਵਰਤਣੀ ਹੋਵੇਗੀ ਸਾਵਧਾਨੀ?...