ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਪੰਜਾਬ ਨੂੰ ‘ਇੰਡੀਆ’ ਮਨਜੂਰ ਨਹੀਂ, ਖ਼ਤਮ ਕਰੋ ਆਪ ਨਾਲ ਗਠਜੋੜ , ਪ੍ਰਤਾਪ ਬਾਜਵਾ ਦੀ ਹਾਈਕਮਾਂਡ ਨੂੰ ਚਿੱਠੀ

'India' ਦੇ ਰੂਪ ਵਿੱਚ ਕੌਮੀ ਪੱਧਰ ਤੇ ਵਿਰੋਧੀ ਗੱਠਜੋੜ ਨੂੰ ਨਾਲ ਲੈ ਕੇ ਚੱਲਣਾ ਕਾਂਗਰਸ ਦੀ ਮਜਬੂਰੀ ਹੈ ਅਤੇ ਉਹ ਇਸ ਗੱਠਜੋੜ ਵਿੱਚ ਆਪ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ।

ਪੰਜਾਬ ਨੂੰ 'ਇੰਡੀਆ' ਮਨਜੂਰ ਨਹੀਂ, ਖ਼ਤਮ ਕਰੋ ਆਪ ਨਾਲ ਗਠਜੋੜ , ਪ੍ਰਤਾਪ ਬਾਜਵਾ ਦੀ ਹਾਈਕਮਾਂਡ ਨੂੰ ਚਿੱਠੀ
ਪੰਜਾਬ ‘ਚ ਇਸ ਵਾਰ ਦਿਲਚਸਪ ਮੁਕਾਬਲਾ
Follow Us
kusum-chopra
| Updated On: 19 Jan 2024 13:31 PM IST
ਰਾਸ਼ਟਰੀ ਪੱਧਰ ‘ਤੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘india‘ (ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ) ‘ਚ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਇਕੱਠੇ ਆਉਣ ਨਾਲ ਪੰਜਾਬ ‘ਚ ਕਾਂਗਰਸ ਦੀ ਹਾਲਤ ਤਰਸਯੋਗ ਹੋ ਗਈ ਹੈ। ਸੂਬੇ ਵਿੱਚ ਮੁੱਖ ਵਿਰੋਧੀ ਪਾਰਟੀ ਹੋਣ ਦੇ ਬਾਵਜੂਦ ਕਾਂਗਰਸ ਦੀ ਹੋਂਦ ਸੰਕਟ ਵਿੱਚ ਘਿਰ ਗਈ ਹੈ। ਪੰਜਾਬ ਕਾਂਗਰਸ ਅੰਦਰ ਨਾਰਾਜ਼ਗੀ ਇਸ ਹੱਦ ਤੱਕ ਵੱਧ ਗਈ ਹੈ ਕਿ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਹਾਈ ਕਮਾਂਡ ਨੂੰ ਪੱਤਰ ਲਿਖ ਕੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਕਾਂਗਰਸ ਦੇ ਆਗੂ ਤੇ ਵਰਕਰ ‘ਆਪ’ ਨਾਲ ਗਠਜੋੜ ਨੂੰ ਮਨਜ਼ੂਰ ਨਹੀਂ ਕਰਦੇ। ਬਾਜਵਾ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ‘ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪੰਜਾਬ ਕਾਂਗਰਸ ਦੀ ਹਾਲਤ ਬਾਰੇ ਜਾਣਕਾਰੀ ਦੇਣ ਲਈ ਉਹ ਦਿੱਲੀ ਪਹੁੰਚੇ ਹਨ। ਉਹ ਖੜਗੇ ਨੂੰ ਰਾਸ਼ਟਰੀ ਪੱਧਰ ‘ਤੇ ਕਾਂਗਰਸ ਅਤੇ ‘ਆਪ’ ਦੇ ਇਕੱਠੇ ਹੋਣ ਦੇ ਪੰਜਾਬ ‘ਚ ਪਾਰਟੀ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦੇਣਗੇ।

ਪੰਜਾਬ ਕਾਂਗਰਸ ਨੂੰ ‘ਇੰਡੀਆ’ ਮਨਜੂਰ ਨਹੀਂ

ਬਾਜਵਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਨੂੰ ‘ਆਪ’ ਨਾਲ ਗਠਜੋੜ ਮਨਜ਼ੂਰ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਨਾਲ ਸਬੰਧਤ ਕੇਂਦਰ ਦੇ ਆਰਡੀਨੈਂਸ ਵਿਰੁੱਧ ਕਾਂਗਰਸ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਸੀ ਤਾਂ ਪ੍ਰਤਾਪ ਬਾਜਵਾ ਨੇ ਅੱਗੇ ਵਧ ਕੇ ਪੰਜਾਬ ਕਾਂਗਰਸ ਦੀ ਤਰਫੋਂ ਹਾਈਕਮਾਂਡ ਨੂੰ ਇਤਰਾਜ਼ ਜਤਾਇਆ ਸੀ ਅਤੇ ‘ਆਪ’ ਨੂੰ ਸਮਰਥਨ ਨਾ ਦੇਣ ਦੀ ਬੇਨਤੀ ਕੀਤੀ ਸੀ ਪਰ ਉਸ ਸਮੇਂ ਵੀ ਹਾਈਕਮਾਂਡ ਨੇ ਬਾਜਵਾ ਦੀ ਬੇਨਤੀ ਨੂੰ ਨਜ਼ਰਅੰਦਾਜ਼ ਕਰਦਿਆਂ ‘ਆਪ’ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਇਹ ਦੂਜੀ ਵਾਰ ਹੈ ਜਦੋਂ ਪੰਜਾਬ ਕਾਂਗਰਸ ਆਪਣੀ ਹਾਈਕਮਾਂਡ ਨੂੰ ਆਪ ਤੋਂ ਦੂਰ ਰੱਖਣ ਲਈ ਸੰਘਰਸ਼ ਕਰ ਰਹੀ ਹੈ ਅਤੇ ਕਾਂਗਰਸ ਹਾਈਕਮਾਂਡ ਸੂਬਾ ਇਕਾਈ ਦੀਆਂ ਬੇਨਤੀਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ।

ਪੰਜਾਬ ਕਾਂਗਰਸ ‘ਚ ‘ਆਪ’ ਖਿਲਾਫ ਗੁੱਸਾ

ਦੂਜੇ ਪਾਸੇ ਕਾਂਗਰਸ ਪੰਜਾਬ ਵਿੱਚ ਆਪਣੀ ਹੋਂਦ ਲਈ ਲਗਾਤਾਰ ਲੜਾਈ ਲੜ ਰਹੀ ਹੈ। ਮੁੱਖ ਵਿਰੋਧੀ ਪਾਰਟੀ ਹੋਣ ਕਰਕੇ ‘ਆਪ’ ਦਾ ਸਮਰਥਨ ਕਰਨਾ ਭਵਿੱਖ ‘ਚ ਘਾਤਕ ਸਾਬਤ ਹੋ ਸਕਦਾ ਹੈ। ਵੈਸੇ ਪੰਜਾਬ ਕਾਂਗਰਸ ‘ਚ ‘ਆਪ’ ਖਿਲਾਫ ਸਭ ਤੋਂ ਵੱਧ ਗੁੱਸਾ ਇਸ ਗੱਲ ਨੂੰ ਲੈ ਕੇ ਹੈ ਕਿ ਸੂਬੇ ਦੀ ‘ਆਪ’ ਸਰਕਾਰ ਕਾਂਗਰਸੀ ਆਗੂਆਂ ‘ਤੇ ਭ੍ਰਿਸ਼ਟਾਚਾਰ ਦੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ‘ਚ ਡੱਕ ਰਹੀ ਹੈ।

ਆਪ-ਕਾਂਗਰਸ ਦੇ ਗਠਜੋੜ ਦਾ ਵਿਰੋਧੀ ਉਡਾ ਰਹੇ ਮਜ਼ਾਕ

ਉੱਧਰ ਸੂਬੇ ਦੀਆਂ ਵਿਰੋਧੀ ਪਾਰਟੀਆਂ ਆਪ ਅਤੇ ਕਾਂਗਰਸ ਦੇ ਇੰਡੀਆਂ ਵਿੱਚ ਹੱਥ ਮਿਲਾਉਣ ਨੂੰ ਲੈ ਕੇ ਜੋਰਦਾਰ ਹਮਲੇ ਅਤੇ ਤੰਜ ਕੱਸ ਰਹੀਆਂ ਹਨ। ਅਕਾਲੀ ਆਗੂ ਕਾਂਗਰਸ ਨੂੰ ਵੀ ‘ਆਪ’ ਸਰਕਾਰ ਵਾਂਗ ਵਿਧਾਨ ਸਭਾ ‘ਚ ਟ੍ਰੇਜਰੀ ਬੈਂਚਾਂ ‘ਤੇ ਬੈਠਣਾ ਚਾਹੀਦਾ ਹੈ। ਤਾਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਵੀ ਇਸ ਨੂੰ ਲੈ ਕੇ ਕਾਂਗਰਸ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ। ਜਾਖੜ ਨੇ ਪੁੱਛਿਆ ਕਿ ਕੀ ਉਹ ਸੂਬੇ ਦੀ ਸੱਤਾਧਾਰੀ ‘ਆਪ’ ਸਰਕਾਰ ਦੀ ਵਿਰੋਧੀ ਹੈ? ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Stock Market Guide: ਬਜਟ 2026 ਤੋਂ ਪਹਿਲਾਂ ਨਿਵੇਸ਼ ਦੇ ਖਾਸ ਮੌਕੇ, ਟਰੰਪ, ਸੋਨਾ, ਚਾਂਦੀ, ਅਤੇ ਸ਼ੇਅਰ ਬਾਜਾਰ
Stock Market Guide: ਬਜਟ 2026 ਤੋਂ ਪਹਿਲਾਂ ਨਿਵੇਸ਼ ਦੇ ਖਾਸ ਮੌਕੇ, ਟਰੰਪ, ਸੋਨਾ, ਚਾਂਦੀ, ਅਤੇ ਸ਼ੇਅਰ ਬਾਜਾਰ...
Republic Day Parade: ਕਰਤਵਿਆ ਪੱਥ 'ਤੇ ਆਰਟੀਲਰੀ ਰੈਜੀਮੈਂਟ ਦੀ ਵਿਸ਼ੇਸ਼ ਤਿਆਰੀ
Republic Day Parade: ਕਰਤਵਿਆ ਪੱਥ 'ਤੇ ਆਰਟੀਲਰੀ ਰੈਜੀਮੈਂਟ ਦੀ ਵਿਸ਼ੇਸ਼ ਤਿਆਰੀ...
The Great Khali: ਖਲੀ ਨੇ ਜੱਦੀ ਜ਼ਮੀਨ ਵਿਵਾਦ 'ਤੇ CM ਸੁੱਖੂ ਨੂੰ ਕੀਤੀ ਅਪੀਲ
The Great Khali: ਖਲੀ ਨੇ ਜੱਦੀ ਜ਼ਮੀਨ ਵਿਵਾਦ 'ਤੇ CM ਸੁੱਖੂ ਨੂੰ ਕੀਤੀ ਅਪੀਲ...
Auto9 Awards 2026: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ, ਹੋਇਆ ਸ਼ਾਨਦਾਰ ਸਵਾਗਤ
Auto9 Awards 2026: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ, ਹੋਇਆ ਸ਼ਾਨਦਾਰ ਸਵਾਗਤ...
Republic Day Parade: ਭੈਰਵ ਬਟਾਲੀਅਨ, ਅਤਿ-ਆਧੁਨਿਕ ਹਥਿਆਰ, ਅਤੇ ਵਿਸ਼ੇਸ਼ ਟੁਕੜੀਆਂ ਦੀ ਬਹਾਦਰੀ ਦਾ ਪ੍ਰਦਰਸ਼ਨ
Republic Day Parade: ਭੈਰਵ ਬਟਾਲੀਅਨ, ਅਤਿ-ਆਧੁਨਿਕ ਹਥਿਆਰ, ਅਤੇ ਵਿਸ਼ੇਸ਼ ਟੁਕੜੀਆਂ ਦੀ ਬਹਾਦਰੀ ਦਾ ਪ੍ਰਦਰਸ਼ਨ...
26 ਜਨਵਰੀ ਦੀ ਪਰੇਡ ਵਿੱਚ Animal Soldiers: RVC ਟੁਕੜੀ ਦੀ ਜਾਂਬਾ ਤਿਆਰੀ
26 ਜਨਵਰੀ ਦੀ ਪਰੇਡ ਵਿੱਚ Animal Soldiers: RVC ਟੁਕੜੀ ਦੀ ਜਾਂਬਾ ਤਿਆਰੀ...
Channi Video: ਚੰਨੀ ਦਾ ਆਪਣੀ ਹੀ ਪਾਰਟੀ ਖਿਲਾਫ ਨਿਕਲਿਆ ਗੁੱਸਾ ਤਾਂ BJP ਨੇ ਆਫਰ ਕੀਤਾ "ਕਮਲ"
Channi Video: ਚੰਨੀ ਦਾ ਆਪਣੀ ਹੀ ਪਾਰਟੀ ਖਿਲਾਫ ਨਿਕਲਿਆ ਗੁੱਸਾ ਤਾਂ BJP ਨੇ ਆਫਰ ਕੀਤਾ
Vande Bharat ਸਲੀਪਰ ਵਿੱਚ ਅਣੋਖੇ ਸਿਰਹਾਣੇ ਅਤੇ ਡੇਟੇਡ ਬੈਡਸ਼ੀਟ, ਜਾਣੋ ਕੀ ਹੈ ਖਾਸੀਅਤ?
Vande Bharat ਸਲੀਪਰ ਵਿੱਚ ਅਣੋਖੇ ਸਿਰਹਾਣੇ ਅਤੇ ਡੇਟੇਡ ਬੈਡਸ਼ੀਟ, ਜਾਣੋ ਕੀ ਹੈ ਖਾਸੀਅਤ?...
ਕਾਂਗਰਸ ਦੇ ਪੋਸਟਰ ਖਿਲਾਫ ਮਨਪ੍ਰੀਤ ਬਾਦਲ ਨੇ ਆਪਣੇ ਅੰਦਾਜ 'ਚ ਲਾਏ ਤਿੱਖੇ ਨਿਸ਼ਾਨੇ, ਭਖੀ ਸਿਆਸਤ
ਕਾਂਗਰਸ ਦੇ ਪੋਸਟਰ ਖਿਲਾਫ ਮਨਪ੍ਰੀਤ ਬਾਦਲ ਨੇ ਆਪਣੇ ਅੰਦਾਜ 'ਚ ਲਾਏ ਤਿੱਖੇ ਨਿਸ਼ਾਨੇ, ਭਖੀ ਸਿਆਸਤ...