ਪੰਜਾਬ ‘ਚ ਮੌਨਸੂਨ ਪਿਆ ਕਮਜ਼ੋਰ, 4 ਦਿਨ ਮੀਂਹ ਦਾ ਕੋਈ ਅਲਰਟ ਨਹੀਂ, ਤਾਪਮਾਨ ‘ਚ ਵਾਧਾ
Punjab Weather Update: ਮੌਸਮ ਵਿਭਾਗ ਅਨੁਸਾਰ, ਇੱਕ ਵੈਸਟਰਨ ਡਿਸਟਰਬੈਂਸ ਐਕਟਿਵ ਹੈ ਤੇ ਘੱਟ ਦਬਾਅ ਦੇ ਖੇਤਰ ਜੰਮੂ-ਕਸ਼ਮੀਰ ਤੋਂ ਲੈ ਕੇ ਪੰਜਾਬ ਦੇ ਮਾਲਵਾ ਖੇਤਰ ਤੱਕ ਬਣੀ ਹੋਈ ਹੈ। ਹਾਲਾਂਕਿ, ਇਸ ਦਾ ਅਸਰ ਪੰਜਾਬ 'ਚ ਬਹੁੱਤ ਘੱਟ ਦੇਖਣ ਨੂੰ ਮਿਲ ਰਿਹਾ ਹੈ ਤੇ ਮੌਨਸੂਨ ਪੂਰੀ ਤਰੀਕੇ ਨਾਲ ਐਕਟਿਵ ਨਹੀਂ ਹੋ ਸਕਿਆ ਹੈ।
ਪੰਜਾਬ ‘ਚ ਅਗਲੇ 4 ਦਿਨਾਂ ਲਈ ਬਾਰਿਸ਼ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਬੀਤੇ ਦਿਨ ਕਈ ਥਾਂਵਾਂ ‘ਤੇ ਹਲਕੀ ਬਾਰਿਸ਼ ਦੇਖੀ ਗਈ। ਇਸ ਕਾਰਨ ਤਾਪਮਾਨ ‘ਚ ਜ਼ਿਆਦਾ ਬਦਲਾਅ ਨਹੀਂ ਆਇਆ ਤੇ ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ 37.4 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਭਾਗ ਅਨੁਸਾਰ, ਇੱਕ ਵੈਸਟਰਨ ਡਿਸਟਰਬੈਂਸ ਐਕਟਿਵ ਹੈ ਤੇ ਘੱਟ ਦਬਾਅ ਦੇ ਖੇਤਰ ਜੰਮੂ-ਕਸ਼ਮੀਰ ਤੋਂ ਲੈ ਕੇ ਪੰਜਾਬ ਦੇ ਮਾਲਵਾ ਖੇਤਰ ਤੱਕ ਬਣੀ ਹੋਈ ਹੈ। ਹਾਲਾਂਕਿ, ਇਸ ਦਾ ਅਸਰ ਪੰਜਾਬ ‘ਚ ਬਹੁੱਤ ਘੱਟ ਦੇਖਣ ਨੂੰ ਮਿਲ ਰਿਹਾ ਹੈ ਤੇ ਮੌਨਸੂਨ ਪੂਰੀ ਤਰੀਕੇ ਨਾਲ ਐਕਟਿਵ ਨਹੀਂ ਹੋ ਸਕਿਆ ਹੈ।
ਬਾਰਿਸ਼ ਦੀ ਗੱਲ ਕਰੀਏ ਤਾਂ ਬੀਤੇ ਦਿਨ ਲੁਧਿਆਣਾ ‘ਚ 27 ਮਿਮੀ, ਫਿਰੋਜ਼ਪੁਰ ‘ਚ 49.5 ਮਿਮੀ ਤੇ ਮੁਹਾਲੀ ‘ਚ 12 ਮਿਮੀ ਬਾਰਿਸ਼ ਦਰਜ ਕੀਤੀ ਗਈ। ਤਾਪਮਾਨ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ‘ਚ 1.5 ਡਿਗਰੀ ਦਾ ਵਾਧੇ ਤੋਂ ਬਾਅਦ, ਇਹ 36.5 ਡਿਗਰੀ ਦਰਜ ਕੀਤਾ ਗਿਆ। ਲੁਧਿਆਣਾ ‘ਚ 1 ਡਿਗਰੀ ਦੇ ਵਾਧੇ ਨਾਲ 35.2 ਡਿਗਰੀ, ਪਠਾਨਕੋਟ ‘ਚ 2.3 ਡਿਗਰੀ ਦੇ ਵਾਧੇ ਤੋਂ ਬਾਅਦ 36.1 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ ਪਟਿਆਲਾ ‘ਚ ਤਾਪਮਾਨ ‘ਚ 1.2 ਡਿਗਰੀ ਦੀ ਗਿਰਾਵਟ ਆਈ, ਜਿਸ ਤੋਂ ਬਾਅਦ ਇਹ 34.8 ਡਿਗਰੀ ਦਰਜ ਕੀਤਾ ਗਿਆ।
28 ਤੇ 29 ਜੁਲਾਈ ਨੂੰ ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ‘ਚ ਬਾਰਿਸ਼ ਦੀ ਸੰਭਾਵਨਾ ਹੈ। 30 ਤੇ 31 ਜੁਲਾਈ ਨੂੰ ਵੀ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਇਲਾਕਿਆਂ ‘ਚ ਬਾਰਿਸ਼ ਹੋ ਸਕਦੀ ਹੈ। ਜਦਕਿ ਹੋਰ ਜ਼ਿਲ੍ਹਿਆਂ ‘ਚ ਕਿੰਨ-ਮਿੰਨ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ, ਕਿਸ ਤਰੀਕੇ ਦਾ ਬਾਰਿਸ਼ ਦਾ ਅਲਰਟ ਨਹੀਂ ਹੈ।
ਪੰਜਾਬ ਦੇ ਕੁੱਝ ਸ਼ਹਿਰਾਂ ਦਾ ਮੌਸਮ
ਅੰਮ੍ਰਿਤਸਰ- ਹਲਕੀ ਬੱਦਲਵਾਈ ਬਣੀ ਰਹੇਗੀ। ਤਾਪਮਾਨ 28 ਤੋਂ 34 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ
ਜਲੰਧਰ- ਹਲਕੀ ਬੱਦਲਵਾਈ ਬਣੀ ਰਹੇਗੀ। ਤਾਪਮਾਨ 28 ਤੋਂ 34 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਲੁਧਿਆਣਾ- ਹਲਕੀ ਬੱਦਲਵਾਈ ਬਣੀ ਰਹੇਗੀ। ਤਾਪਮਾਨ 27 ਤੋਂ 34 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਪਟਿਆਲਾ- ਹਲਕੀ ਬੱਦਲਵਾਈ ਬਣੀ ਰਹੇਗੀ। ਤਾਪਮਾਨ 27 ਤੋਂ 34 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਮੁਹਾਲੀ- ਹਲਕੀ ਬੱਦਲਵਾਈ ਬਣੀ ਰਹੇਗੀ। ਤਾਪਮਾਨ 27 ਤੋਂ 34 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।


