ਫਾਜ਼ਿਲਕਾ ਦੇ ਪਿੰਡ ਸ਼ਾਹਪੁਰ ਵਿਖੇ ਸੜਕ ‘ਤੇ ਦਰੱਖਤ ਪੁੱਟਣ ਨੂੰ ਲੈ ਕੇ ਹੋਇਆ ਝਗੜਾ
ਜ਼ਿਲਾ ਫਾਜ਼ਿਲਕਾ ਸਬ ਡਵੀਜ਼ਨ ਜਲਾਲਾਬਾਦ ਦੇ ਪਿੰਡ ਸ਼ਾਹਪੁਰ ਵਿਖੇ ਸੜਕ 'ਤੇ ਦਰੱਖਤ ਪੁੱਟਣ ਨੂੰ ਲੈ ਕੇ ਹੋਇਆ ਝਗੜਾ, ਖੂਨੀ ਝੜਪ 'ਚ ਇਕ ਦੀ ਮੌਤ, ਤਿੰਨ ਜ਼ਖਮੀ, ਇਕ ਪਾਸੇ ਦਰੱਖਤ ਕੱਟਣ ਦੇ ਲੱਗੇ ਦੋਸ਼, ਦੂਜੇ ਪਾਸੇ ਦਰੱਖਤ ਕੱਟਣ ਤੋਂ ਰੋਕਣ ਗਏ ਸਰਪੰਚ ਦੇ ਭਰਾ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।
ਜ਼ਿਲਾ ਫਾਜ਼ਿਲਕਾ ਸਬ ਡਵੀਜ਼ਨ ਜਲਾਲਾਬਾਦ ਦੇ ਪਿੰਡ ਸ਼ਾਹਪੁਰ ਵਿਖੇ ਸੜਕ ‘ਤੇ ਦਰੱਖਤ ਪੁੱਟਣ ਨੂੰ ਲੈ ਕੇ ਹੋਇਆ ਝਗੜਾ, ਖੂਨੀ ਝੜਪ ‘ਚ ਇਕ ਦੀ ਮੌਤ, ਤਿੰਨ ਜ਼ਖਮੀ, ਇਕ ਪਾਸੇ ਦਰੱਖਤ ਕੱਟਣ ਦੇ ਲੱਗੇ ਦੋਸ਼, ਦੂਜੇ ਪਾਸੇ ਦਰੱਖਤ ਕੱਟਣ ਤੋਂ ਰੋਕਣ ਗਏ ਸਰਪੰਚ ਦੇ ਭਰਾ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।ਜਾਣਕਾਰੀ ਮੁਤਾਬਕ ਜਲਾਲਾਬਾਦ ਹਲਕੇ ਦੇ ਪਿੰਡ ਸ਼ਾਹਪੁਰ ਵਿਖੇ ਪਿੰਡ ਦੇ ਸਰਪੰਚ ਅਤੇ ਇਕ ਹੋਰ ਘਰ ਦੇ ਵਿਚਾਲੇ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਬੀਤੀ ਸ਼ਾਮ ਪਿੰਡ ਸ਼ਾਹਪੁਰ ਦੇ ਵਿੱਚ ਦਰਖ਼ਤ ਨੂੰ ਕੱਟਣ ਨੂੰ ਲੈ ਕੇ ਝਗੜਾ ਹੋਇਆ ਝਗੜੇ ਦੌਰਾਨ ਪਿੰਡ ਦੇ ਸਰਪੰਚ ਦੇ ਭਰਾ ਬਲਵੀਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਜਿਸਨੂੰ ਕਿ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਇਸ ਤੋਂ ਇਲਾਵਾ ਤਿੰਨ ਲੋਕ ਗੰਭੀਰ ਫੱਟੜ ਹੋਏ ਨਾਵਲ ਉਹਨਾਂ ਦਾ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।


