ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਲਾਗੂ ਕਰਨ ਲਈ ਬਣਾਈ ਕਮੇਟੀ

ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੇ ਪੰਜ ਅਧਿਕਾਰੀਆਂ ਦੀ ਵਿੱਤ ਪ੍ਰਬੰਧਨ ਕਮੇਟੀ ਦਾ ਗਠਨ ਕੀਤਾ ਹੈ। ਗਠਿਤ ਕਮੇਟੀ ਆਪਣੇ ਸੁਝਾਵਾਂ ਸਮੇਤ ਆਪਣੀ ਰਿਪੋਰਟ ਪੰਜਾਬ ਮੰਤਰੀ ਮੰਡਲ ਦੀ ਸਬ-ਕਮੇਟੀ ਨੂੰ ਪੇਸ਼ ਕਰੇਗੀ। ਕਮੇਟੀ ਪੁਰਾਣੀ ਪੈਨਸ਼ਨ ਸਕੀਮ ਲਈ ਵਿੱਤ ਦੇ ਸਰੋਤਾਂ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਏਗੀ।

ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਲਾਗੂ ਕਰਨ ਲਈ ਬਣਾਈ ਕਮੇਟੀ
concept image
Follow Us
kusum-chopra
| Published: 28 Jan 2023 11:21 AM

ਚੰਡੀਗੜ੍ਹ। ਪੰਜਾਬ ਸਰਕਾਰ ਨੇ ਸੂਬੇ ਵਿੱਚ ਲੱਖਾਂ ਮੁਲਾਜਮਾਂ ਨੂੰ ਰਾਹਤ ਦਿੰਦੇ ਹੋਏ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੇ ਪੰਜ ਅਧਿਕਾਰੀਆਂ ਦੀ ਵਿੱਤ ਪ੍ਰਬੰਧਨ ਕਮੇਟੀ ਦਾ ਗਠਨ ਕੀਤਾ ਹੈ। ਗਠਿਤ ਕਮੇਟੀ ਆਪਣੇ ਸੁਝਾਵਾਂ ਸਮੇਤ ਆਪਣੀ ਰਿਪੋਰਟ ਪੰਜਾਬ ਮੰਤਰੀ ਮੰਡਲ ਦੀ ਸਬ-ਕਮੇਟੀ ਨੂੰ ਪੇਸ਼ ਕਰੇਗੀ। ਕਮੇਟੀ ਪੁਰਾਣੀ ਪੈਨਸ਼ਨ ਸਕੀਮ ਲਈ ਵਿੱਤ ਦੇ ਸਰੋਤਾਂ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਏਗੀ।

ਪੰਜ ਅਧਿਕਾਰੀਆਂ ਦੀ ਵਿੱਤ ਪ੍ਰਬੰਧਨ ਕਮੇਟੀ ਦਾ ਕੀਤਾ ਗਠਨ

ਮੁੱਖ ਸਕੱਤਰ ਵੀਕੇ ਜੰਜੂਆ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਕਮੇਟੀ ਦੀ ਟੀਮ ਵਿੱਚ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ, ਮਿਸ਼ਨ ਡਾਇਰੈਕਟਰ ਐਨਐਚਐਮ ਅਭਿਨਵ ਤ੍ਰਿਖਾ ਅਤੇ ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਕੇਏਪੀ ਸਿਨਹਾ ਨੂੰ ਨਿਯੁਕਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਮੇਟੀ ਜਲਦੀ ਹੀ ਆਪਣੀ ਰਿਪੋਰਟ ਸੌਂਪਣ ਜਾ ਰਹੀ ਹੈ।

1.75 ਕਰਮਚਾਰੀਆਂ ਨੂੰ ਮਿਲੇਗਾ ਲਾਭ

ਮੁੱਖ ਮੰਤਰੀ ਭਗਵੰਤ ਮਾਨ ਨੇ ਨਵੰਬਰ ਮਹੀਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਐਲਾਨ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਕੋਲ ਐਨਪੀਐਸ ਕੋਲ ਮੌਜੂਦਾ ਰਿਜ਼ਰਵ ਫੰਡ 16,746 ਕਰੋੜ ਰੁਪਏ ਹੈ ਅਤੇ ਪੰਜਾਬ ਸਰਕਾਰ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਨੂੰ ਇਹ ਰਕਮ ਵਾਪਸ ਕਰਨ ਲਈ ਅਪੀਲ ਕਰ ਸਕਦੀ ਹੈ। ਜੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋ ਜਾਂਦੀ ਹੈ ਤਾਂ 2004 ਤੋਂ ਬਾਅਦ ਨਿਯੁਕਤ ਕੀਤੇ ਗਏ 1.75 ਮੁਲਾਜ਼ਮਾਂ ਨੂੰ ਇਸ ਦਾ ਲਾਭ ਮਿਲਣ ਵਾਲਾ ਹੈ। ਸੂਤਰਾਂ ਦੀ ਮੰਨੀਏ ਤਾਂ ਸਰਕਾਰ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਕੋਲ ਜਮ੍ਹਾ 17,000 ਕਰੋੜ ਰੁਪਏ ਦੇ ਕਾਰਪਸ ਫੰਡ ਦੀ ਵਰਤੋਂ ਪੁਰਾਣੀ ਪੈਨਸ਼ਨ ਯੋਜਨਾ ਨੂੰ ਲਾਗੂ ਕਰਨ ਲਈ ਕਰ ਸਕਦੀ ਹੈ।

ਪੰਜਾਬ ਸਰਕਾਰ ਨੇ 1317 ਨੌਕਰੀਆਂ ਲਈ ਅਰਜ਼ੀਆਂ ਮੰਗੀਆਂ
ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਪੰਜਾਬ ਸਰਕਾਰ ਵੱਲੋਂ 1317 ਆਸਾਮੀਆਂ ਤੇ ਨੌਕਰੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਜਾਰੀ ਕੀਤੇ ਜਨਤਕ ਨਿਯੁਕਤੀਆਂ ਇਸ਼ਤਿਹਾਰ ਨੰਬਰ 01 ਆਫ 2023ਅਨੁਸਾਰ ਸਥਾਨਕ ਸਰਕਾਰ ਵਿਭਾਗ ਵੱਲੋਂ ਪੰਜਾਬ ਸਰਕਾਰ ਤੋਂ 991 ਫਾਇਰਮੈਨ ਤੇ 326 ਡਾਰਈਵਰਾਂ ਦੀਆਂ ਆਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ ਜਿਸਨੂੰ ਸਰਕਾਰ ਨੇ ਪ੍ਰਵਾਨ ਕਰਦਿਆਂ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਭਰਤੀ ਕਰਨ ਦੇ ਹੁਕਮ ਦਿੱਤੇ ਹਨ। ਕੁੱਲ 1317 ਆਸਾਮੀਆਂ ਲਈ ਅਰਜ਼ੀਆਂ ਦੇਣ ਦੀ ਮਿਤੀ 28 ਜਨਵਰੀ 2023 ਤੋਂ 28 ਫਰਵਰੀ 2023 ਤੱਕ ਕੇਵਲ ਆਨ ਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ ਜੋ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈਬਸਾਈਟ http//sssb.punjab.gov.in ਤੇ ਯੋਗ ਉਮੀਦਵਾਰਾਂ ਤੋਂ ਕੇਵਲ ਆਨਲਾਈਨ ਐਪਲੀਕੇਸ਼ਨ ਮੋਡ ਰਾਹੀਂ ਮੰਗੀਆਂ ਹਨ। ਭਰਤੀ ਸੰਬੰਧੀ ਵਿਸਥਾਰਪੂਰਬਕ ਜਾਣਕਾਰੀ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈਬਸਾਈਟ ਤੇ ਉਪਲੱਬਧ ਹੈ।

Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ...
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!...
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ...
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ...
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ...
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?...
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?...
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ...
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?...