AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਲਾਅ ਕਾਲਜ ਕਤਲਕਾਂਡ: ਪ੍ਰਿੰਸ ਰਾਜ ਦਾ ਪਰਿਵਾਰ ਆਇਆ ਸਾਹਮਣੇ, ਮਾਂ ਬੋਲੀ- ਪਹਿਲੀ ਲੜਕੀ ਨੇ ਕੀਤਾ ਸੀ Message

ਪ੍ਰਿੰਸ ਰਾਜ ਨੇ ਸੰਦੀਪ ਕੌਰ ਨੂੰ ਗੋਲੀ ਕਿਉਂ ਮਾਰੀ... ਤੇ ਬਾਅਦ 'ਚ ਖ਼ੁਦਕੁਸ਼ੀ ਕਿਉਂ ਕੀਤੀ? ਇਸ ਦੀ ਜਾਂਚ ਜਾਰੀ ਹੈ। ਪਰ ਇਸ ਮਾਮਲੇ 'ਚ ਦੋਵੇਂ ਪਰਿਵਾਰ ਇੱਕ-ਦੂਜੇ 'ਤੇ ਇਲਜ਼ਾਮ ਲਗਾ ਰਿਹਾ ਹੈ। ਲੜਕੀ ਸੰਦੀਪ ਕੌਰ ਦਾ ਪਰਿਵਾਰ ਪ੍ਰਿੰਸ ਰਾਜ 'ਤੇ ਲੜਕੀ ਨੂੰ ਤੰਗ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾ ਰਿਹਾ ਹੈ, ਜਦਕਿ ਲੜਕੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਨੇ ਹੀ ਪਹਿਲਾਂ ਉਨ੍ਹਾਂ ਦੇ ਪੁੱਤਰ ਨਾਲ ਗੱਲ ਕੀਤੀ ਸੀ।

ਲਾਅ ਕਾਲਜ ਕਤਲਕਾਂਡ: ਪ੍ਰਿੰਸ ਰਾਜ ਦਾ ਪਰਿਵਾਰ ਆਇਆ ਸਾਹਮਣੇ, ਮਾਂ ਬੋਲੀ- ਪਹਿਲੀ ਲੜਕੀ ਨੇ ਕੀਤਾ ਸੀ Message
ਲਾਅ ਕਾਲਜ ਕਤਲਕਾਂਡ
nishan-sahota-tarantaran
| Updated On: 13 Feb 2026 18:06 PM IST
Share

ਤਰਤਾਰਨ ਦੇ ਉਸਮਾਂ ਲਾਅ ਕਾਲਜ ਗੋਲੀਕਾਂਡ ਮਾਮਲੇ ‘ਚ ਲੜਕੇ ਪ੍ਰਿੰਸ ਰਾਜ ਦੀ ਵੀ ਮੌਤ ਹੋ ਗਈ। ਉਸ ਨੇ 9 ਫਰਵਰੀ ਨੂੰ ਕਲਾਸ ਅੰਦਰ ਸੰਦੀਪ ਕੌਰ ਨਾਮ ਦੀ ਲੜਕੀ ਨੂੰ ਸਿਰ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਦੇ ਨਾਲ ਹੀ ਉਸ ਨੇ ਤੁਰੰਤ ਪਿਸਟਲ ਲੋਡ ਕੀਤਾ ਤੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਇਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ, ਉਸ ਦਾ ਇਲਾਜ਼ 3 ਦਿਨਾਂ ਤੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ‘ਚ ਚੱਲ ਰਿਹਾ ਸੀ। ਪਰ ਬੀਤੇ ਦਿਨ ਉਸ ਨੇ ਦਮ ਤੋੜ੍ਹ ਦਿੱਤਾ।

ਪ੍ਰਿੰਸ ਰਾਜ ਨੇ ਸੰਦੀਪ ਕੌਰ ਨੂੰ ਗੋਲੀ ਕਿਉਂ ਮਾਰੀ… ਤੇ ਬਾਅਦ ‘ਚ ਖ਼ੁਦਕੁਸ਼ੀ ਕਿਉਂ ਕੀਤੀ? ਇਸ ਦੀ ਜਾਂਚ ਜਾਰੀ ਹੈ। ਪਰ ਇਸ ਮਾਮਲੇ ‘ਚ ਦੋਵੇਂ ਪਰਿਵਾਰ ਇੱਕ-ਦੂਜੇ ‘ਤੇ ਇਲਜ਼ਾਮ ਲਗਾ ਰਿਹਾ ਹੈ। ਲੜਕੀ ਸੰਦੀਪ ਕੌਰ ਦਾ ਪਰਿਵਾਰ ਪ੍ਰਿੰਸ ਰਾਜ ‘ਤੇ ਲੜਕੀ ਨੂੰ ਤੰਗ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾ ਰਿਹਾ ਹੈ।

ਜਦਕਿ, ਇਸ ਮਾਮਲੇ ‘ਚ ਹੁਣ ਪੁੱਤਰ ਪ੍ਰਿੰਸ ਰਾਜ ਦੀ ਮੌਤ ਤੋਂ ਬਾਅਦ ਲੜਕੇ ਦਾ ਪਰਿਵਾਰ ਵੀ ਮੀਡੀਆ ਦੇ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲੜਕੀ ਨੇ ਹੀ ਪਹਿਲਾਂ ਉਨ੍ਹਾਂ ਦੇ ਪੁੱਤਰ ਨਾਲ ਗੱਲ ਕੀਤੀ ਸੀ।

ਲੜਕੀ ਸੰਦੀਪ ਕੌਰ ਦੇ ਪਰਿਵਾਰ ਦਾ ਇਲਜ਼ਾਮ

ਮ੍ਰਿਤਕ ਲੜਕੀ ਸੰਦੀਪ ਕੌਰ ਦੀ ਭੈਣ ਮਨਪ੍ਰੀਤ ਕੌਰ ਨੇ ਪੁਲਿਸ ਤੇ ਮੀਡੀਆ ਨੂੰ ਦੱਸਿਆ ਕਿ ਪ੍ਰਿੰਸ ਰਾਜ ‘ਤੇ ਇਕਤਰਫ਼ਾ ਪਿਆਰ ਦਾ ਪਾਗਲਪਣ ਸਵਾਰ ਸੀ। ਉਹ ਸੰਦੀਪ ਕੌਰ ਨੂੰ ਤੰਗ-ਪਰੇਸ਼ਾਨ ਕਰਦਾ ਸੀ। ਉਹ ਅਕਸਰ ਉਨ੍ਹਾਂ ਦੇ ਘਰ ਨੇੜੇ ਚੱਕਰ ਮਾਰਦਾ ਰਹਿੰਦਾ ਸੀ। ਸੰਦੀਪ ਕੌਰ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੁੰਦੀ ਹੈ ਤੇ ਪਿਓ ਦਾ ਪਰਛਾਵਾਂ ਸਿਰ ਤੇ ਨਾ ਹੋਣ ਕਰਕੇ ਉਹ ਆਪਣੇ ਘਰ ਦੇ ਹਾਲਾਤਾਂ ਤੇ ਧਿਆਨ ਦੇਣਾ ਚਾਹੁੰਦੀ ਹੈ। ਉਹ ਆਪਣੇ ਭਵਿੱਖ ਨੂੰ ਸੁਧਾਰਨ ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ।

ਪਰ, ਪ੍ਰਿੰਸ ਰਾਜ ਦਾ ਪਾਗਲਪਣ ਵਧਦਾ ਗਿਆ। ਉਹ ਸੰਦੀਪ ਕੌਰ ਨੂੰ ਪਰੇਸ਼ਾਨ ਕਰਦਾ ਸੀ ਤੇ ਕਹਿੰਦਾ ਸੀ ਕਿ ਮੈਂ ਤੈਨੂੰ ਪਸੰਦ ਕਰਦਾ ਹਾਂ। ਪਰ ਜਦੋਂ, ਲੜਕੀ ਦੀ ਮੰਗਣੀ ਤਿੰਨ ਮਹੀਨੇ ਪਹਿਲਾਂ ਹੋ ਗਈ ਤਾਂ ਪ੍ਰਿੰਸ ਰਾਜ ਇਸ ਗੱਲ ਨੂੰ ਸਹਾਰ ਨਾ ਸਕਿਆ। ਸੋਮਵਾਰ ਦੀ ਸਵੇਰ ਉਸ ਦਾ ਪਾਗਲਪਣ ਇੰਨਾ ਵੱਧ ਗਿਆ ਕਿ ਉਸ ਨੇ ਪਹਿਲਾਂ ਦਾ ਸੰਦੀਪ ਕੌਰ ਨੂੰ ਗੋਲੀ ਮਾਰ ਦਿੱਤੀ ਤੇ ਬਾਅਦ ‘ਚ ਖ਼ੁਦ ਦੇ ਵੀ ਗੋਲੀ ਮਾਰ ਲਈ। ਮ੍ਰਿਤਕ ਲੜਕੀ ਦੀ ਮਾਂ ਰਜਿੰਦਰ ਕੌਰ ਨੇ ਦੱਸਿਆ ਕਿ ਪ੍ਰਿੰਸ ਰਾਜ ਪਹਿਲਾਂ ਵੀ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਦੀ ਧੀ ਨੂੰ ਧਮਕੀਆਂ ਦੇ ਚੁੱਕਿਆ ਸੀ। ਰਜਿੰਦਰ ਕੌਰ ਨੇ ਦੱਸਿਆ ਕਿ ਉਸ ਦੀਆਂ 7 ਧੀਆਂ ਹਨ ਤੇ ਇੱਕ 12 ਸਾਲ ਦਾ ਪੁੱਤਰ ਹੈ।

ਸੰਦੀਪ ਕੌਰ ਨੇ ਕੀਤਾ ਸੀ ਪਹਿਲਾ ਮੈਸੇਜ: ਪ੍ਰਿੰਸ ਰਾਜੀ ਦੀ ਮਾਂ

ਇਸ ਮਾਮਲੇ ‘ਚ ਹੁਣ ਲੜਕੇ ਪ੍ਰਿੰਸ ਰਾਜ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ। ਪ੍ਰਿੰਸ ਰਾਜ ਦੀ ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੜਕੀ ‘ਤੇ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਪੜ੍ਹਾਈ ‘ਤੇ ਧਿਆਨ ਦਿੰਦਾ ਸੀ, ਪਰ ਉਸ ਲੜਕੀ ਨੇ ਉਸ ਦਾ ਨੰਬਰ ਮੰਗਿਆ ਸੀ ਤੇ ਪਹਿਲਾਂ ਮੈਸੇਜ ਕੀਤਾ ਸੀ।

ਪ੍ਰਿੰਸ ਰਾਜ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਇਸ ਮਾਮਲੇ ‘ਚ ਮੇਰੇ ਨਾਲ ਗੱਲ ਕੀਤੀ ਸੀ। ਉਸ ਨੇ ਖੁਲ੍ਹ ਕੇ ਕੋਈ ਗੱਲ ਨਹੀਂ ਕੀਤੀ। ਮੈਨੂੰ ਸੋਮਵਾਰ ਨੂੰ ਪਤਾ ਲੱਗਿਆ ਕਿ ਲੜਕੀ ਦੀ ਕਿਸੇ ਨਾਲ ਗੱਲ ਹੈ। ਮੇਰੇ ਪੁੱਤਰ ਨੇ ਸੰਦੀਪ ਨੂੰ ਕਿਸੇ ਮੁੰਡੇ ਨਾਲ ਬਾਈਕ ‘ਤੇ ਜਾਂਦੇ ਦੇਖ ਲਿਆ ਸੀ ਤੇ ਉਸ ਨੇ ਉਸ ਬਾਰੇ ਪੁੱਛਿਆ। ਮੈਂ ਸਮਝਾਇਆ ਕਿ ਕੋਈ ਗੱਲ ਨਹੀਂ ਪੁੱਤਰ ਕੁੱਝ ਗੱਲਾਂ ਹੋ ਜਾਂਦੀਆਂ ਹਨ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਬੱਚੇ ਨੇ ਇੰਨਾ ਵੱਡਾ ਕਦਮ ਚੁੱਕ ਲੈਣਾ ਹੈ।

ਪ੍ਰਿੰਸ ਰਾਜ ਦੀ ਮਾਂ ਨੇ ਕਿਹਾ ਕਿ ਲੜਕੀ ਨੇ ਹੀ ਉਨ੍ਹਾਂ ਦੇ ਪੁੱਤਰ ਨੂੰ ਧੋਖਾ ਦਿੱਤਾ ਸੀ। ਜੇਕਰ ਲੜਕੀ ਦੀ ਪਹਿਲੀ ਮੰਗਣੀ ਹੋਈ ਸੀ ਤਾਂ ਮੇਰੇ ਪੁੱਤਰ ਨਾਲ ਕਿਉਂ ਗੱਲੀ ਕੀਤੀ। ਪ੍ਰਿੰਸ ਨੂੰ ਕਾਲਜ ਜਾਂਦੇ ਨੂੰ ਛੇ ਮਹੀਨੇ ਹੀ ਹੋਏ ਸੀ । ਉਸ ਨੇ ਉਸ ਦਾ ਦਿਮਾਗ ਖ਼ਰਾਬ ਕਰ ਦਿੱਤਾ। ਉਹ ਪੜ੍ਹਾਈ ‘ਚ ਹੁਸ਼ਿਆਰ ਸੀ ਤੇ ਉਹ ਜੱਜ ਬਣਨਾ ਚਾਹੁੰਦਾ ਸੀ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਲੜਕੀ ਸੰਦੀਪ ਕੌਰ, ਉਨ੍ਹਾਂ ਦੇ ਪੁੱਤਰ ਪ੍ਰਿੰਸ ਰਾਜ ਤੋਂ ਨੰਬਰ ਮੰਗਦੀ ਸੀ। ਉਸ ਨੇ ਇਹ ਗੱਲ ਮੈਨੂੰ ਦੱਸੀ ਸੀ ਕਿ ਇੱਕ ਕੁੜੀ ਉਸ ਤੋਂ ਨੰਬਰ ਮੰਗਦੀ ਹੈ ਤੇ ਮੈਂ ਨੰਬਰ ਨਹੀਂ ਦਿੱਤਾ। ਉਸ ਨੇ ਕਿਹਾ ਕਿ ਮੇਰੀ ਮੰਮੀ ਕੋਲ ਫ਼ੋਨ ਹੈ, ਮੇਰੇ ਕੋਲ ਫ਼ੋਨ ਨਹੀਂ ਹੈ। ਪਰ ਲੜਕੀ ਨੇ ਕਿਹਾ ਕਿ ਮੈਂ ਹੋਰ ਕੋਈ ਗੱਲ ਨਹੀਂ ਕਰਨੀ, ਬਸ ਪੜ੍ਹਾਈ ਦੀ ਗੱਲ ਕਰਨੀ ਹੈ।

ਪ੍ਰਿੰਸ ਰਾਜ ਦੀ ਮਾਂ ਨੇ ਦੱਸਿਆ ਕਿ ਫਿਰ ਸੰਦੀਪ ਕੌਰ ਨੇ ਕਿਹਾ ਕਿ ਤੂੰ ਦੂਜੇ ਮੁੰਡਿਆ ਵਰਗਾ ਨਹੀਂ ਹੈ ਤੇ ਕੁੜੀਆਂ ਵੱਲ ਵੇਖਦਾ ਨਹੀਂ ਹੈ ਤੇ ਗੱਲ ਨਹੀਂ ਕਰਦਾ ਤੇ ਆਪਣੀ ਪੜ੍ਹਾਈ ਵੱਲ ਧਿਆਨ ਦਿੰਦਾ ਹੈ। ਮੈਂ ਤੇਰੇ ਨਾਲ ਪੜ੍ਹਾਈ ਬਾਰੇ ਹੀ ਗੱਲ ਕਰਨੀ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਲਈ ਮੇਰੇ ਪੁੱਤਰ ਨੇ ਦੱਸਿਆ ਕਿ ਮੈਂ ਉਸ ਨੂੰ ਇੰਸਟਾਗ੍ਰਾਮ ਦੀ ਆਈਡੀ ਦੇ ਦਿੱਤੀ। ਮੇਰੇ ਪੁੱਤਰ ਨੇ ਮੈਨੂੰ ਕਿਹਾ ਸੀ ਕਿ ਮੈਂ ਦਿਖਾ ਦਿੰਦਾ ਕਿ ਲੜਕੀ ਨੇ ਹੀ ਪਹਿਲਾ ਮੈਸੇਜ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਮੇਰੇ ਬੱਚੇ ਨੂੰ ਨਜਾਇਜ਼ ਬਦਨਾਮ ਕੀਤਾ ਜਾ ਰਿਹਾ।

ਸੀਸੀਟੀਵੀ ਚ ਕੈਦ ਹੋਇਆ ਪੂਰਾ ਗੋਲੀਕਾਂਡ

ਕਾਲਜ ਦੇ ਸੀਸੀਟੀਵੀ ਫੁਟੇਜ ਚ ਮੌਤ ਦਾ ਇੱਕ ਦ੍ਰਿਸ਼ ਕੈਦ ਹੋਇਆ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸਵੇਰੇ 9:15 ਵਜੇ ਦੇ ਕਰੀਬ ਕਲਾਸਾਂ ਸ਼ੁਰੂ ਨਹੀਂ ਹੋਈਆਂ ਸਨ ਤੇ ਵਿਦਿਆਰਥੀ ਆਪਸ ਚ ਗੱਲਾਂ ਕਰ ਰਹੇ ਸਨ। ਫਿਰ, ਪ੍ਰਿੰਸ ਰਾਜ ਇੱਕ ਪਿਸਤੌਲ ਨਾਲ ਲੈਸ, ਕਲਾਸ ਚ ਦਾਖਲ ਹੋਇਆ। ਉਹ ਸਿੱਧਾ ਪਿੱਛੇ ਵਾਲੇ ਬੈਂਚ ਵੱਲ ਚਲਾ ਗਿਆ, ਜਿੱਥੇ 20 ਸਾਲਾ ਸੰਦੀਪ ਕੌਰ ਆਪਣੀ ਸਹੇਲੀ ਨਾਲ ਖੜ੍ਹੀ ਸੀ।

ਪ੍ਰਿੰਸ ਲੜਕੀ ਸੰਦੀਪ ਕੋਲ ਗਿਆ ਤੇ ਕੁੱਝ ਸਕਿੰਟਾਂ ਲਈ ਬਹਿਸ ਕੀਤੀ। ਸੰਦੀਪ ਕੁੱਝ ਸਮਝਦੀ, ਉਸ ਨੇ ਪਿਸਤੌਲ ਕੱਢੀ ਤੇ ਸੰਦੀਪ ਦੇ ਸਿਰ ਤੇ ਤਾਨ ਕੇ ਟਰਿੱਗਰ ਦਬਾ ਦਿੱਤਾ। ਸੰਦੀਪ ਜ਼ਮੀਨ ਤੇ ਡਿੱਗ ਪਈ, ਉਸ ਦਾ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ। ਨੇੜੇ ਖੜ੍ਹਾ ਉਸ ਦੀ ਦੋਸਤ ਚੀਕਦੀ ਕਿ ਇਸ ਤੋਂ ਪਹਿਲਾਂ ਹੀ ਦੋਸ਼ੀ ਵਿਦਿਆਰਥੀ ਨੇ ਜਲਦੀ ਹੀ ਪਿਸਤੌਲ ਦੁਬਾਰਾ ਲੋਡ ਕਰ ਲਈ ਤੇ ਆਪਣੇ ਆਪ ਨੂੰ ਗੋਲੀ ਮਾਰ ਲਈ।

Follow Us
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ...
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ...
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon...
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ...
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ...
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ...
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ...