AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਲੋਕ ਸਾਡਾ ਮਜ਼ਾਕ ਉਡਾ ਰਹੇ, ਕਦੇ-ਕਦੇ ਲੱਗਦਾ ਕਿ ਵਫ਼ਾਦਾਰਾਂ ਤੇ ਇਮਾਨਦਾਰਾਂ ਨੂੰ ਇਗਨੌਰ ਕੀਤਾ ਜਾਂਦਾ: ਰੰਧਾਵਾ

ਰੰਧਾਵਾ ਨੇ ਕਿਹਾ ਕਿ ਜੋ ਪੰਜਾਬ ਕਾਂਗਰਸ 'ਚ ਹੁਣ ਸਥਿਤੀ ਬਣ ਗਈ ਹੈ, ਉਸ ਦਾ ਨੁਕਸਾਨ ਹੋਵੇਗਾ। ਲੋਕ ਮਜ਼ਾਕ ਕਰ ਰਹੇ ਹਨ, ਇਸ ਨਾਲ ਕਾਂਗਰਸ ਦੇ ਵਰਕਰਾਂ ਦਾ ਹੌਸਲਾ ਟੁੱਟੇਗਾ। ਵਿਰੋਧੀ ਪਾਰਟੀਆਂ ਵਾਲੇ ਸਾਡਾ ਮਜ਼ਾਕ ਉਡਾ ਰਹੇ ਹਨ। ਰੰਧਾਵਾ ਨੇ ਕਿਹਾ ਕਿ ਮੈਂ ਪਾਰਟੀ ਦੀ ਵਫ਼ਾਦਾਰੀ ਕਦੇ ਨਹੀਂ ਛੱਡੀ, ਪਰ ਅਜਿਹਾ ਲੱਗਦਾ ਹੈ ਕਿ ਜੋ ਵਫ਼ਦਾਰ ਤੇ ਈਮਾਨਦਾਰ ਕਾਂਗਰਸੀ ਹਨ। ਉਨ੍ਹਾਂ ਨੂੰ ਇਗਨੌਰ ਕੀਤਾ ਜਾਂਦਾ ਹੈ। ਇਸ ਲਈ ਅਜਿਹੀ ਗੱਲ ਉੱਠਦੀ ਹੈ।

ਲੋਕ ਸਾਡਾ ਮਜ਼ਾਕ ਉਡਾ ਰਹੇ, ਕਦੇ-ਕਦੇ ਲੱਗਦਾ ਕਿ ਵਫ਼ਾਦਾਰਾਂ ਤੇ ਇਮਾਨਦਾਰਾਂ ਨੂੰ ਇਗਨੌਰ ਕੀਤਾ ਜਾਂਦਾ: ਰੰਧਾਵਾ
ਕਦੇ-ਕਦੇ ਲੱਗਦਾ ਕਿ ਵਫ਼ਦਾਰਾਂ ਤੇ ਇਮਾਨਦਾਰਾਂ ਨੂੰ ਇਗਨੌਰ ਕੀਤਾ ਜਾਂਦਾ: ਰੰਧਾਵਾ
tv9-punjabi
| Updated On: 04 Jul 2026 15:26 PM IST
Share

ਬੀਤੇ ਦਿਨ ਕਾਂਗਰਸੀ ਸਾਂਸਦ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਰਿਹਾਇਸ਼ ‘ਤੇ ਹੋਈ ਬੈਠਕ ਤੋਂ ਬਾਅਦ ਪਾਰਟੀ ਅੰਦਰ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਚਰਨਜੀਤ ਸਿੰਘ ਚੰਨੀ ਦਾ ਧੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਬਰਕਰਾਰ ਰੱਖਣ ਦੇ ਫੈਸਲੇ ਤੋਂ ਖੁਸ਼ ਨਹੀਂ ਹੈ। ਬੀਤੇ ਦਿਨ ਦੀ ਮੀਟਿੰਗ ਤੋਂ ਬਾਅਦ ਕਈ ਆਗੂ ਚੰਨੀ ਨੂੰ ਪ੍ਰਧਾਨ ਨਿਯੁਕਤ ਕਰਨ ਦੀ ਮੰਗ ਕਰ ਰਹੇ ਹਨ। ਆਗੂਆਂ ਦਾ ਕਹਿਣਾ ਹੈ ਕਿ ਮੀਟਿੰਗ ‘ਚ ਫੈਸਲਾ ਲਿਆ ਗਿਆ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਕਾਂਗਰਸ ਹਾਈਕਮਾਂਡ ਤੱਕ ਗੱਲ ਪਹੁੰਚਾਈ ਜਾਵੇਗੀ ਤੇ ਫੈਸਲੇ ‘ਤੇ ਪੁਨਰ ਵਿਚਾਰ ਕਰਨ ਦੀ ਅਪੀਲ ਕੀਤੀ ਜਾਵੇਗੀ।

ਉੱਥੇ ਹੀ, ਸਾਂਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਜੋ ਕਿ ਖ਼ੁਦ ਵੀ ਪੰਜਾਬ ਕਾਂਗਰਸ ਦੀ ਪ੍ਰਧਾਨ ਦੀ ਰੇਸ ‘ਚ ਸਨ, ਉਨ੍ਹਾਂ ਦੀ ਇੱਕ ਇੰਟਰਵਿਊ ਨੇ ਹਾਈਕਮਾਂਡ ਦੇ ਫੈਸਲੇ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਇੱਕ ਨਿੱਜੀ ਮੀਡੀਆ ਅਧਾਰੇ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਕਦੇ-ਕਦੇ ਲੱਗਦਾ ਹੈ ਕਿ ਕਾਂਗਰਸ ‘ਚ ਵਫ਼ਾਦਾਰ ਤੇ ਇਮਾਨਦਾਰ ਆਗੂਆਂ ਨੂੰ ਇਗਨੌਰ ਕੀਤਾ ਜਾਂਦਾ ਹੈ। ਕਾਂਗਰਸ ਹਾਈਕਮਾਂਡ ਨੇ ਇੰਨੀਆਂ ਮੀਟਿੰਗਾਂ ਤੋਂ ਬਾਅਦ ਇਹੀ ਫੈਸਲਾ ਲੈਣਾ ਸੀ ਤਾਂ ਇੰਨੀਆਂ ਮੀਟਿੰਗਾਂ ਦੀ ਜ਼ਰੂਰਤ ਨਹੀਂ ਸੀ।

ਰੰਧਾਵਾ ਨੇ ਕੀ ਕਿਹਾ?

ਸੁਖਜਿੰਦਰ ਰੰਧਾਵਾ ਨੇ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ‘ਤੇ ਕਿਹਾ ਕਿ ਹਾਈਕਮਾਂਡ ਦੀਆਂ ਇੰਨੀਆਂ 3-4 ਮੀਟਿੰਗ ਹੋਣੀਆਂ ਤੇ ਉਸ ਤੋਂ ਬਾਅਦ ਨਾਰਾਜ਼ਗੀ ਹੋਣੀ। ਇਹ ਕਿਸ ਦੀ ਗਲਤੀ ਹੈ? ਲੀਡਰਸ਼ਿਪ ਨੂੰ ਦੇਖਣਾ ਚਾਹੀਦਾ ਹੈ ਕਿ ਅਜਿਹੀ ਗੱਲ ਕਿਉਂ ਹੋਈ। ਪਹਿਲਾਂ ਮਲਿਕਾਅਰਜੁਨ ਖੜਗੇ ਨਾਲ ਮੁਲਾਕਾਤ ਹੋਈ, ਫਿਰ ਰਾਹੁਲ ਗਾਂਧੀ ਨੇ ਬੁਲਾ ਲਿਆ। ਕੇਸੀ ਵੇਣੂਗੋਪਾਲ ਨਾਲ ਵੀ ਮੁਲਾਕਾਤ ਕਰ ਲਈ ਤੇ ਫਿਰ ਰਾਹੁਲ ਗਾਂਧੀ ਨੇ ਮੈਨੂੰ ਤੇ ਚਰਨਜੀਤ ਸਿੰਘ ਚੰਨੀ ਨੂੰ ਬੁਲਾਇਆ। ਇਸ ਸਭ ਤੋਂ ਬਾਅਦ ਜੋ ਗੱਲ ਹੋ ਰਹੀ ਹੈ ਉਹ ਨਹੀਂ ਹੋਣੀ ਚਾਹੀਦੀ ਸੀ।

ਮੀਟਿੰਗ ‘ਚ ਇੱਕ ਆਰਡਰ ਹੋਣਾ ਚਾਹੀਦਾ ਸੀ ਕਿ ਇਹ ਪ੍ਰਧਾਨ ਬਣੇਗਾ ਤੇ ਫੈਸਲਾ ਸਾਫ ਹੈ, ਜੇ ਮੰਨਣਾ ਹੈ ਤਾਂ ਮੰਨੋ ਨਹੀਂ ਤਾਂ ਜਾਓ। ਪਰ ਫਿਰ, ਹਾਈਕਮਾਂਡ ਨੂੰ ਇੰਨੀ ਐਕਸਰਸਾਈਜ਼ ਕਰਨ ਦੀ ਕੀ ਜ਼ਰੂਰਤ ਸੀ? ਕਿਉਂਕਿ ਚਾਰ ਮਹੀਨੇ ਪਹਿਲੇ ਵੀ ਦਸਤਖ਼ਤ ਆ ਗਏ ਸਨ।

ਵਫ਼ਾਦਾਰ ਤੇ ਇਮਾਨਦਾਰਾਂ ਨੂੰ ਇਗਨੌਰ ਕੀਤਾ ਜਾਂਦਾ

ਰੰਧਾਵਾ ਨੇ ਕਿਹਾ ਕਿ ਜੋ ਪੰਜਾਬ ਕਾਂਗਰਸ ‘ਚ ਹੁਣ ਸਥਿਤੀ ਬਣ ਗਈ ਹੈ, ਉਸ ਦਾ ਨੁਕਸਾਨ ਹੋਵੇਗਾ। ਲੋਕ ਮਜ਼ਾਕ ਕਰ ਰਹੇ ਹਨ, ਇਸ ਨਾਲ ਕਾਂਗਰਸ ਦੇ ਵਰਕਰਾਂ ਦਾ ਹੌਸਲਾ ਟੁੱਟੇਗਾ। ਵਿਰੋਧੀ ਪਾਰਟੀਆਂ ਵਾਲੇ ਸਾਡਾ ਮਜ਼ਾਕ ਉਡਾ ਰਹੇ ਹਨ। ਰੰਧਾਵਾ ਨੇ ਕਿਹਾ ਕਿ ਮੈਂ ਪਾਰਟੀ ਦੀ ਵਫ਼ਾਦਾਰੀ ਕਦੇ ਨਹੀਂ ਛੱਡੀ, ਪਰ ਅਜਿਹਾ ਲੱਗਦਾ ਹੈ ਕਿ ਜੋ ਵਫ਼ਦਾਰ ਤੇ ਈਮਾਨਦਾਰ ਕਾਂਗਰਸੀ ਹਨ। ਉਨ੍ਹਾਂ ਨੂੰ ਇਗਨੌਰ ਕੀਤਾ ਜਾਂਦਾ ਹੈ। ਇਸ ਲਈ ਅਜਿਹੀ ਗੱਲ ਉੱਠਦੀ ਹੈ।

Follow Us
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ...
ਮਾਤਾ ਵੈਸ਼ਨੋ ਦੇਵੀ ਮਾਰਗ 'ਤੇ ਲੈਂਡਸਲਾਈਡ, ਯਾਤਰਾ ਰੁਕੀ, ਦੇਸ਼ 'ਚ ਮਾਨਸੂਨ ਦੀ ਤਬਾਹੀ
ਮਾਤਾ ਵੈਸ਼ਨੋ ਦੇਵੀ ਮਾਰਗ 'ਤੇ ਲੈਂਡਸਲਾਈਡ, ਯਾਤਰਾ ਰੁਕੀ, ਦੇਸ਼ 'ਚ ਮਾਨਸੂਨ ਦੀ ਤਬਾਹੀ...
ਪੰਜਾਬ ਦੇ ਸਕੂਲ ਕਰ ਰਹੇ ਸ਼ਾਨਦਾਰ ਪ੍ਰਦਰਸ਼ਨ... TV9 ਦੇ 'ਭਾਰਤਵਰਸ਼ ਕੇ ਟੌਪਰਸ' ਪ੍ਰੋਗਰਾਮ 'ਚ ਬੋਲੇ ਹਰਜੋਤ ਬੈਂਸ
ਪੰਜਾਬ ਦੇ ਸਕੂਲ ਕਰ ਰਹੇ ਸ਼ਾਨਦਾਰ ਪ੍ਰਦਰਸ਼ਨ... TV9 ਦੇ 'ਭਾਰਤਵਰਸ਼ ਕੇ ਟੌਪਰਸ' ਪ੍ਰੋਗਰਾਮ 'ਚ ਬੋਲੇ ਹਰਜੋਤ ਬੈਂਸ...
Kisan Protest: ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ, ਸ਼ੰਭੂ-ਖਨੌਰੀ ਬਾਰਡਰ ਸੀਲ
Kisan Protest: ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ, ਸ਼ੰਭੂ-ਖਨੌਰੀ ਬਾਰਡਰ ਸੀਲ...
ਰਾਹੁਲ ਅਤੇ ਪ੍ਰਿਯੰਕਾ RML ਹਸਪਤਾਲ ਪਹੁੰਚੇ, ਜ਼ਖਮੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ
ਰਾਹੁਲ ਅਤੇ ਪ੍ਰਿਯੰਕਾ RML ਹਸਪਤਾਲ ਪਹੁੰਚੇ, ਜ਼ਖਮੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ...
ਜਲੰਧਰ ਦੇ ਗੀਤਾਂਸ਼ ਸਰੀਨ ਦਾ NEET-UG 'ਚ 8ਵਾਂ ਰੈਂਕ, ਡਾਕਟਰ ਬਣਨ ਦਾ ਹੈ ਸੁਪਨਾ
ਜਲੰਧਰ ਦੇ ਗੀਤਾਂਸ਼ ਸਰੀਨ ਦਾ NEET-UG 'ਚ 8ਵਾਂ ਰੈਂਕ, ਡਾਕਟਰ ਬਣਨ ਦਾ ਹੈ ਸੁਪਨਾ...
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ...
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ...
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ...