AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਉਹੀ ਰੰਧਾਵਾ ਤੇ ਉਹੀ ਘਰ…, ਬਿਨਾਂ ਨਾਮ ਲਏ ਸੁਖਜਿੰਦਰ ਰੰਧਾਵਾ ਦਾ ਰਾਜਾ ਵੜਿੰਗ ‘ਤੇ ਪਲਟਵਾਰ!

ਦੱਸ ਦੇਈਏ ਕਿ ਬੀਤੇ ਦਿਨੀਂ ਰੰਧਾਵਾ ਦੇ 'ਕੰਪ੍ਰੋਮਾਈਜ਼ਡ' ਵਾਲੇ ਬਿਆਨ ਰਾਜਾ ਵੜਿੰਗ ਨੇ ਕਿਹਾ ਸੀ ਕਿ ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਾਂਗਾ ਤਾਂ ਪੁੱਛਾਂਗਾ ਕਿ 'ਕੰਪ੍ਰੋਮਾਈਜ਼ਡ' ਤੇ 'ਸਲਿੱਪਰ ਸੈੱਲ' ਕੌਣ ਹਨ, ਕਿ ਇਹ ਹਨ ਜੋ ਭਗਵੰਤ ਮਾਨ ਤੇ ਅਮਿਤ ਸ਼ਾਹ ਨੂੰ ਮਿਲਦੇ ਹਨ।

ਉਹੀ ਰੰਧਾਵਾ ਤੇ ਉਹੀ ਘਰ..., ਬਿਨਾਂ ਨਾਮ ਲਏ ਸੁਖਜਿੰਦਰ ਰੰਧਾਵਾ ਦਾ ਰਾਜਾ ਵੜਿੰਗ 'ਤੇ ਪਲਟਵਾਰ!
ਉਹੀ ਰੰਧਾਵਾ ਤੇ ਉਹੀ ਘਰ…, ਬਿਨਾਂ ਨਾਮ ਲਏ ਰੰਧਾਵਾ ਦਾ ਵੜਿੰਗ ‘ਤੇ ਪਲਟਵਾਰ!
tv9-punjabi
| Updated On: 30 Aug 2026 11:43 AM IST
Share

ਕਾਂਗਰਸ ਕਲੇਸ਼ ਦੇ ਵਿਚਕਾਰ ਸੁਖਜਿੰਦਰ ਸਿੰਘ ਰੰਧਾਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ‘ਚ ਵਾਰ-ਪਲਟਵਾਰ ਵਰਗੀ ਸਥਿਤੀ ਨਜ਼ਰ ਆ ਰਹੀ ਹੈ। ਦਰਅਸਲ, ਸੁਖਜਿੰਦਰ ਸਿੰਘ ਰੰਧਾਵਾ ਨੇ ਬਿਨਾਂ ਰਾਜਾ ਵੜਿੰਗ ਦਾ ਨਾਮ ਲਏ ਟਵੀਟ ਕੀਤਾ ਹੈ- “ਉਹੀ ਘਰ ਹੈ ਤੇ ਉਹੀ ਰੰਧਾਵਾ, ਜਦੋਂ ਵੀ ਤੁਸੀਂ ਆਓਗੇ, ਤੁਹਾਡਾ Most Welcome”

ਦੱਸ ਦੇਈਏ ਕਿ ਬੀਤੇ ਦਿਨੀਂ ਰੰਧਾਵਾ ਨੇ ਇੱਕ ਰੈਲੀ ‘ਚ ਕਿਹਾ ਸੀ ਕਿ ਸਾਨੂੰ ‘ਕੰਪ੍ਰੋਮਾਈਜ਼ਡ’ ਤੇ ਸਰਕਾਰ ਨਾਲ ਰੱਲ ਕੇ ਕੰਮ ਕਰਨ ਵਾਲੇ ਲੀਡਰ ਨਹੀਂ ਚਾਹੀਦੇ ਹਨ। ਮੀਡੀਆ ਵੱਲੋਂ ਇਸ ਬਿਆਨ ‘ਤੇ ਪੁੱਛੇ ਗਏ ਸਵਾਲ ‘ਤੇ ਰਾਜਾ ਵੜਿੰਗ ਨੇ ਕਿਹਾ ਸੀ ਕਿ ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਾਂਗਾ ਤਾਂ ਪੁੱਛਾਂਗਾ ਕਿ ‘ਕੰਪ੍ਰੋਮਾਈਜ਼ਡ’ ਤੇ ‘ਸਲਿੱਪਰ ਸੈੱਲ’ ਕੌਣ ਹਨ, ਕਿ ਇਹ ਹਨ ਜੋ ਭਗਵੰਤ ਮਾਨ ਤੇ ਅਮਿਤ ਸ਼ਾਹ ਨੂੰ ਮਿਲਦੇ ਹਨ।

ਸੁਖਜਿੰਦਰ ਰੰਧਾਵਾ ਦੇ ਟਵੀਟ- “ਉਹੀ ਘਰ ਹੈ ਤੇ ਉਹੀ ਰੰਧਾਵਾ, ਜਦੋਂ ਵੀ ਤੁਸੀਂ ਆਓਗੇ, ਤੁਹਾਡਾ Most Welcome”, ਨੂੰ ਹੁਣ ਰਾਜਾ ਵੜਿੰਗ ਤੇ ਇਸ ਬਿਆਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਕਿੱਥੋਂ ਸ਼ੁਰੂ ਹੋਇਆ ਸਾਰਾ ਵਿਵਾਦ?

ਸੁਖਜਿੰਦਰ ਸਿੰਘ ਰੰਧਾਵਾ ਕਈ ਵਾਰ ‘ਕੰਪ੍ਰੋਮਾਈਜ਼ਡ’ ਲੀਡਰ ਵਾਲਾ ਬਿਆਨ ਦੇ ਚੁੱਕੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਇਹ ਬਿਆਨ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨਾਲ ਚੰਨੀ ਧੜੇ ਦੀ ਮੀਟਿੰਗ ਤੋਂ ਬਾਅਦ ਦਿੱਤਾ ਸੀ। ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਮੀਟਿੰਗ ਦੌਰਾਨ ਗੱਲ ਰੱਖੀ ਕਿ ਸਾਨੂੰ ਕੰਪ੍ਰੋਮਾਈਜ਼ਡ ਲੀਡਰ ਨਹੀਂ ਚਾਹੀਦਾ ਤੇ ਪੰਜਾਬ ਦੇ ਮੁੱਦਿਆਂ ‘ਤੇ ਖੁਲ੍ਹ ਕੇ ਗੱਲ ਕਰਨ ਵਾਲਾ ਲੀਡਰ ਚਾਹੀਦਾ ਹੈ।

ਦੱਸ ਦੇਈਏ ਕਿ ਚੰਨੀ ਗੁੱਟ ਜਿਸ ਨੂੰ ਸੁਖਜਿੰਦਰ ਰੰਧਾਵਾ ਦਾ ਵੀ ਸਾਥ ਹੈ, ਉਹ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਬਰਕਰਾਰ ਰੱਖਣ ਦੇ ਫੈਸਲੇ ਨਾਲ ਖੁਸ਼ ਨਹੀਂ ਹਨ। ਬੀਤੇ ਕੁਝ ਮਹੀਨਿਆਂ ਤੋਂ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀਆਂ ਰੈਲੀਆਂ ਤੋਂ ਵੀ ਦੂਰੀ ਬਣਾਏ ਹੋਏ ਹਨ। ਦੋਵੇਂ ਆਗੂ ਵਾਰ-ਵਾਰ ਕਈ ਮੌਕਿਆਂ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਹਨ।

ਇਸ ਵਿਚਕਾਰ ਹੁਣ ਸੁਖਜਿੰਦਰ ਸਿੰਘ ਰੰਧਾਵਾ ਦੇ ਇਸ ਟਵੀਟ ਨੂੰ ਰਾਜਾ ਵੜਿੰਗ ਲਈ ਇੱਕ ਸਪੱਸ਼ਟ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ ਕਿ ਵੜਿੰਗ ਕਦੇ ਵੀ ਉਨ੍ਹਾਂ ਨੂੰ ਪੁੱਛ ਸਕਦੇ ਹਨ ਕਿ ਕੰਪ੍ਰੋਮਾਈਜ਼ਡ ਲੀਡਰ ਕੌਣ ਹੈ?

Follow Us
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ......