ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

SYL ਵਾਲੇ ਬਿਆਨ ਲਈ 10 ਦਿਨਾਂ ਦੇ ਅੰਦਰ ਮੰਗੋ ਮਾਫੀ , ਨਹੀਂ ਤਾਂ ਕਰਾਂਗਾ ਮਾਣਹਾਨੀ ਦਾ ਦਾਅਵਾ, ਸੁਖਬੀਰ ਬਾਦਲ ਦੀ ਸੀਐਮ ਮਾਨ ਨੂੰ ਚੇਤਾਵਨੀ

Sukhbir Badal on CM Mann: ਸੀਐਮ ਮਾਨ ਨੇ ਇਸ ਡਰਾਮੇ ਵਿੱਚ ਸਾਰੇ ਰਿਕਾਰਡ ਤੋੜ ਦਿੱਤੇ। ਇਸ ਬਹਿਸ 'ਤੇ ਸੀਐਮ ਮਾਨ ਨੇ ਬਾਦਲ ਪਰਿਵਾਰ 'ਤੇ ਦੋ ਨਿੱਜੀ ਹਮਲੇ ਕੀਤੇ ਹਨ। ਬਾਦਲ ਪਰਿਵਾਰ ਦੀ ਜ਼ਮੀਨ ਬਾਲਾਸਰ ਫਾਰਮ ਹੈ। ਜਿੱਥੇ ਇੱਕ ਨਹਿਰ ਪੁੱਟੀ ਗਈ ਸੀ, ਬਾਦਲ ਪਰਿਵਾਰ ਦੇ ਖੇਤ ਲਈ। ਮੁੱਖ ਮੰਤਰੀ ਮਾਨ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਦੇਵੀ ਲਾਲ 1977 ਵਿੱਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ। ਇਸ ਨਹਿਰ ਦਾ ਕੰਮ 1955 ਵਿੱਚ ਸ਼ੁਰੂ ਹੋਇਆ ਸੀ।

SYL ਵਾਲੇ ਬਿਆਨ ਲਈ 10 ਦਿਨਾਂ ਦੇ ਅੰਦਰ ਮੰਗੋ ਮਾਫੀ , ਨਹੀਂ ਤਾਂ ਕਰਾਂਗਾ ਮਾਣਹਾਨੀ ਦਾ ਦਾਅਵਾ, ਸੁਖਬੀਰ ਬਾਦਲ ਦੀ ਸੀਐਮ ਮਾਨ ਨੂੰ ਚੇਤਾਵਨੀ
ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਤਸਵੀਰ
Follow Us
kusum-chopra
| Updated On: 03 Nov 2023 17:49 PM

ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੂੰ ਪੰਜਾਬ ਦੇ ਲੁਧਿਆਣਾ ਵਿੱਚ ਓਪਨ ਬਹਿਸ ਦੌਰਾਨ ਅਕਾਲੀ ਦਲ ਬਾਰੇ ਕਹੇ ਗਏ ਸ਼ਬਦਾਂ ਲਈ ਮੁਆਫ਼ੀ ਮੰਗਣ ਲਈ ਕਿਹਾ ਹੈ। ਸੁਖਬੀਰ ਬਾਦਲ ਨੇ ਆਰੋਪ ਲਾਇਆ ਹੈ ਕਿ ਸੀਐਮ ਮਾਨ ਵੱਲੋਂ ਦਿੱਤੇ ਦੋ ਬਿਆਨ ਜੋ ਕਿ ਨਿੱਜੀ ਹਮਲੇ ਸਨ, ਪੂਰੀ ਤਰ੍ਹਾਂ ਝੂਠੇ ਹਨ। ਜੇਕਰ CM ਮਾਨ ਨੇ ਅਗਲੇ 10 ਦਿਨਾਂ ‘ਚ ਮੁਆਫੀ ਨਾ ਮੰਗੀ ਤਾਂ ਉਨ੍ਹਾਂ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਜਾਵੇਗਾ।

ਸੁਖਬੀਰ ਬਾਦਲ ਨੇ ਅੱਜ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਹਮਲੇ ਬੋਲੇ। ਉਨ੍ਹਾਂ ਕਿਹਾ ਕਿਕਿਹਾ- ਸੀਐਮ ਮਾਨ ਨੇ ਹਾਲ ਹੀ ਵਿੱਚ ਇੱਕ ਡਰਾਮਾ ਕੀਤਾ ਸੀ, ਜਿਸ ਨੂੰ ਬਹਿਸ ਦਾ ਨਾਮ ਦਿੱਤਾ ਗਿਆ ਸੀ। ਉਥੇ ਕਰਫਿਊ ਲਗਾ ਦਿੱਤਾ ਗਿਆ। ਸਭ ਨੂੰ ਪਤਾ ਸੀ ਕਿ ਇਹ ਡਰਾਮਾ ਸੀ, ਇਸ ਲਈ ਸਾਰੀਆਂ ਪਾਰਟੀਆਂ ਨੇ ਇਸ ਦਾ ਬਾਈਕਾਟ ਕੀਤਾ। ਸੀਐਮ ਮਾਨ ਦਾ ਮਕਸਦ ਝੂਠ ਬੋਲਣਾ ਸੀ। ਉਨ੍ਹਾਂ ਨੇ ਇਸਦੇ ਲਈ 30 ਕਰੋੜ ਰੁਪਏ ਖਰਚ ਕੀਤੇ ਸਨ ਅਤੇ ਇਸਨੂੰ ਲਾਈਵ ਦਿਖਾਉਣਾ ਚਾਹੁੰਦੇ ਸਨ। ਇਸ ਦੌਰਾਨ ਸੀਐਮ ਮਾਨ ਨੇ ਸਿਰਫ਼ ਆਪਣਾ ਭਾਸ਼ਣ ਹੀ ਦਿਖਾਉਣਾ ਸੀ ਅਤੇ ਬਾਕੀਆਂ ਨੂੰ ਕੱਟ ਕਰ ਦੇਣਾ ਪਿਆ।

1955 ਵਿੱਚ ਸਾਂਝਾ ਪੰਜਾਬ ਸੀ

ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਭਾਖੜਾ ਨਹਿਰ ਬਣੀ ਸੀ ਤਾਂ ਪੰਜਾਬ ਤੇ ਹਰਿਆਣਾ ਵੱਖ ਨਹੀਂ ਸਨ ਅਤੇ ਸਾਂਝਾ ਪੰਜਾਬ ਸੀ। ਭਾਖੜਾ ਨਹਿਰ ਵਿੱਚੋਂ ਇਲਾਕੇ ਨੂੰ ਪਾਣੀ ਸਪਲਾਈ ਕਰਨ ਲਈ ਪੰਜੂਆਣਾ ਬਰਾਂਚ ਕੱਢੀ ਗਈ ਸੀ। ਜਿਸ ਤੋਂ ਇਹ ਬਾਲਾਸਰ ਬ੍ਰਾਂਚ ਨਿਕਲੀ।

‘ਇੰਤਕਾਲ’ ਦੀ ਕਾਪੀ ਦਿਖਾਉਂਦੇ ਹੋਏ ਸੁਖਬੀਰ ਨੇ ਕਿਹਾ ਕਿ ਇਹ ਬ੍ਰਾਂਚ 12 ਮਾਰਚ 1964 ਨੂੰ ਕੱਢੀ ਗਈ ਅਤੇ ਦੇਵੀ ਲਾਲ 1977 ‘ਚ ਮੁੱਖ ਮੰਤਰੀ ਬਣੇ ਸਨ। ਹੁਣ ਜੇਕਰ ਸੀਐਮ ਮਾਨ ਕਹਿਣਗੇ ਕਿ ਬਾਲਾਸਰ ਦੀ ਜ਼ਮੀਨ ਵੀ ਦੇਵੀ ਲਾਲ ਨੇ ਦਿੱਤੀ ਹੋਵੇਗੀ। ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਜ਼ਮੀਨ ਬਾਦਲ ਸਾਹਿਬ ਦੇ ਨਾਨਕਾ ਪਰਿਵਾਰ ਤੋਂ ਮਿਲੀ ਸੀ।

62 ਪਰਮਿਟ ਰੱਦ ਕੀਤੇ ਗਏ, ਇਹ ਵੀ ਕੋਰਾ ਝੂਠ

ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਮਾਨ ਨੇ ਬਾਦਲ ਪਰਿਵਾਰ ਦੀਆਂ 62 ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਹਨ। ਪਰ ਇਹ ਵੀ ਝੂਠ ਹੈ। ਇਹ ਪਰਮਿਟ ਰੱਦ ਨਹੀਂ ਕੀਤੇ ਗਏ ਹਨ। ਉਨ੍ਹਾਂ ਦੀ ਦੋਹਰੀ ਐਕਸਟੈਂਸ਼ਨ ਰੱਦ ਕਰ ਦਿੱਤੀ ਗਈ ਹੈ। ਇਹ ਸੁਪਰੀਮ ਕੋਰਟ ਦੀਆਂ ਹਦਾਇਤਾਂ ‘ਤੇ ਰੋਕਿਆ ਗਿਆ ਦੂਜਾ ਵਾਧਾ ਹੈ। ਇਹ ਐਕਸਟੈਂਸ਼ਨ ਐਕਟ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੇ 1993 ਵਿੱਚ ਬਣਾਇਆ ਸੀ।

ਇਹ ਡਬਲ ਐਕਸਟੇਂਸ਼ਨ ਹੁਣ ਤੱਕ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਨੇ ਵੀ ਲਿਆ ਹੋਇਆ ਹੈ। ਜਿਵੇਂ ਕਿ ਮੁੱਖ ਮੰਤਰੀ ਕਹਿ ਰਹੇ ਹਨ, ਬਾਦਲ ਹੀ ਨਹੀਂ, ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਬੱਸਾਂ ਦੇ ਡਬਲ ਐਕਸਟੈਂਸ਼ਨ ਵੀ ਰੱਦ ਕਰ ਦਿੱਤੇ ਜਾਣਗੇ।

SYL ਦੇ ਬਦਲੇ ਹੋਟਲ ਲੈਣ ਦੀ ਗੱਲ ਵੀ ਗਲਤ

ਸੁਖਬੀਰ ਬਾਦਲ ਨੇ ਐਸਵਾਈਐਲ ਦੇ ਬਦਲੇ ਗੁਰੂਗ੍ਰਾਮ ਵਿੱਚ ਹੋਟਲ ਲੈਣ ਦੀ ਗੱਲ ਤੋਂ ਵੀ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਐਸਵਾਈਐਲ ਨਹਿਰ ਦਾ ਕੰਮ 1976 ਵਿੱਚ ਗਿਆਨੀ ਜ਼ੈਲ ਸਿੰਘ ਦੇ ਸਮੇਂ ਸ਼ੁਰੂ ਹੋਇਆ ਸੀ। ਇਸ ਦੇ ਨਾਲ ਹੀ 1989 ਵਿੱਚ ਜਦੋਂ ਹਰਿਆਣਾ ਦੀ ਉਦਯੋਗਿਕ ਨੀਤੀ ਯੋਜਨਾ ਦਾ ਐਲਾਨ ਹੋਇਆ ਤਾਂ ਉਨ੍ਹਾਂ ਨੇ ਹੋਟਲ ਬਣਾਉਣ ਲਈ ਅਪਲਾਈ ਕੀਤਾ ਸੀ। ਇਸ ਦੇ ਲਈ ਉਨ੍ਹਾਂ ਨੇ 1989 ਦਾ ਅਲਾਟਮੈਂਟ ਲੈਟਰ ਵੀ ਦਿਖਾਇਆ।

ਇਸ ਦੇ ਨਾਲ ਹੀ ਸੁਖਬੀਰ ਨੇ ਕਿਹਾ ਕਿ ਇਸ ਅਲਾਟਮੈਂਟ ਤੋਂ 7 ਸਾਲ ਪਹਿਲਾਂ 1982 ਵਿੱਚ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਪੂਰੀ ਮੋਰਚਾ ਸ਼ੁਰੂ ਕੀਤਾ ਗਿਆ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਨਹਿਰ ਬਾਰੇ ਦਿੱਤੇ ਬਿਆਨ ਲਈ ਮੁੱਖ ਮੰਤਰੀ ਦਸ ਦਿਨਾਂ ਦੇ ਅੰਦਰ ਮੁਆਫ਼ੀ ਮੰਗਣ, ਨਹੀਂ ਤਾਂ ਉਹ ਮਾਣਹਾਨੀ ਦਾ ਕੇਸ ਕਰਨਗੇ।

Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?...
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?...
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ...
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?...
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ...
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !...
Amarnath Yatra 2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report
Amarnath Yatra  2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report...
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!...
Himachal Landslide: ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!
Himachal Landslide:  ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!...