PRTC ਦੇ ਮਾਰੇ ਗਏ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ, 25-25 ਲੱਖ ਮੁਆਵਜ਼ਾ ਦੇਣ ‘ਤੇ ਬਣੀ ਸਹਿਮਤੀ
ਪੀਆਰਟੀਸੀ ਮੁਲਾਜ਼ਮਾਂ ਅਤੇ ਸਰਕਾਰ ਵਿਚਾਲੇ ਹੋਈ ਬੈਠਕ ਤੋਂ ਬਾਅਦ 25-25 ਲੱਖ ਰੁਪਏ ਮੁਆਵਜ਼ਾ ਅਤੇ PRTC ਬੱਸ ਦੇ ਮ੍ਰਿਤਕਾਂ ਦੇ ਇੱਕ- ਇੱਕ ਪਰਿਵਾਰਕ ਮੈਂਬਰ ਨੌਕਰੀ ਦੇਣ 'ਤੇ ਬਣੀ ਸਹਿਮਤੀ ਬਣੀ ਹੈ।
Photor: Twitter @ipsinghTOI
ਚੰਡੀਗੜ੍ਹ ਨਿਊਜ਼। ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਮੀਂਹ ਦੇ ਕਾਰਨ PRTC ਦੀ ਬੱਸ ਲਾਪਤਾ ਹੋ ਹੋਈ ਸੀ। ਇਸ ਬੱਸ ਵਿੱਚ ਮਾਰੇ ਗਏ ਡਰਾਈਵਰ ਤੇ ਕੰਡਕਟਰ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਸਬੰਧੀ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਧਰਨਾਕਾਰੀਆਂ ਨੇ ਸਰਕਾਰ ਤੋਂ ਮੰਗ ਰੱਖੀ ਹੈ ਕਿ ਮ੍ਰਿਤਕ ਡਰਾਈਵਰ ਤੇ ਕੰਡਕਟਰ ਦੇ ਪਰਿਵਾਰਕ ਮੈਂਬਰਾਂ ਨੂੰ 1-1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਪੀਆਰਟੀਸੀ ਮੁਲਾਜ਼ਮਾਂ ਅਤੇ ਸਰਕਾਰ ਵਿਚਾਲੇ ਹੋਈ ਬੈਠਕ ਤੋਂ ਬਾਅਦ 25-25 ਲੱਖ ਰੁਪਏ ਮੁਆਵਜ਼ਾ ਅਤੇ ਮ੍ਰਿਤਕਾਂ ਦੇ ਇੱਕ- ਇੱਕ ਪਰਿਵਾਰਕ ਮੈਂਬਰ ਨੌਕਰੀ ਦੇਣ ‘ਤੇ ਬਣੀ ਸਹਿਮਤੀ ਬਣੀ ਹੈ।
#HimachalFloods #HimachalPradesh #HimachalPradeshRains #Himachal #Himachal #himachalflood #India #disaster_in_himachal PRTC Chandigarh~Manali route Bus 🚍 flooded in Beas River 😱😥👇 pic.twitter.com/rsJ0ML7BdM
— Dr HARDIP SINGH (@DrHARDIPSINGH) July 13, 2023
ਮੁਆਵਜ਼ਾ ਰਾਸ਼ੀ ਨੂੰ ਲੈ ਕੇ ਪ੍ਰਦਰਸ਼ਨ
ਜ਼ਿਕਰਯੋਗ ਹੈ ਕਿ PRTC ਦੀ ਬੱਸ ਚੰਡੀਗੜ੍ਹ ਤੋਂ ਮਨਾਲੀ ਲਈ ਰਵਾਨਾ ਹੋਈ ਸੀ। ਹਿਮਾਚਲ ਵਿੱਚ ਆਏ ਹੜ੍ਹਾਂ ਕਾਰਨ ਇਹ ਬੱਸ ਲਾਪਤਾ ਹੋ ਗਈ ਸੀ। ਬਿਆਸ ਦਰਿਆ ‘ਚ ਆਏ ਹੜ੍ਹ ਕਾਰਨ ਇਹ ਬੱਸ ਰੁੜ ਗਈ। ਜਿਸ ਤੋਂ ਬਾਅਦ ਡਰਾਈਵਰ ਸਤਗੁਰ ਸਿੰਘ ਅਤੇ ਕੰਡਕਟਰ ਜਗਸੀਰ ਸਿੰਘ ਦੀ ਲਾਸ਼ ਬਰਾਮਦ ਹੋਈ ਸੀ। ਇਨ੍ਹਾਂ ਦੋਵਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ੇ ਲਈ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ।The Punjab Roadways bus which was swept away in the flooded Beas river has been spotted after 4 days!#prtc #punjabroadways #flood #himachalflood #himachal #himachalpradesh #beasriver #beas #kullu #manali pic.twitter.com/ez0h8itjhd
— WildCone (@thewildcone) July 13, 2023ਇਹ ਵੀ ਪੜ੍ਹੋ


