ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਸੁਖਬੀਰ ਬਾਦਲ ਨੂੰ ਕੋਰਟ ਤੋਂ ਝਟਕਾ, 8 ਸਾਲ ਪੁਰਾਣੇ ਮਾਣਹਾਣੀ ਮਾਮਲੇ ‘ਚ ਜ਼ਮਾਨਤ ਰੱਦ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇੱਕ ਪੁਰਾਣੇ ਮਾਣਹਾਨੀ ਮਾਮਲੇ 'ਚ ਵੱਡਾ ਕਾਨੂੰਨੀ ਝਟਕਾ ਲੱਗਿਆ ਹੈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ ਤੇ ਉਨ੍ਹਾਂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ।

ਸੁਖਬੀਰ ਬਾਦਲ ਨੂੰ ਕੋਰਟ ਤੋਂ ਝਟਕਾ, 8 ਸਾਲ ਪੁਰਾਣੇ ਮਾਣਹਾਣੀ ਮਾਮਲੇ 'ਚ ਜ਼ਮਾਨਤ ਰੱਦ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੁਰਾਣੀ
Follow Us
mohit-malhotra
| Updated On: 18 Dec 2025 10:38 AM IST

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਝਟਕਾ ਲੱਗਾ ਹੈ। ਬੁੱਧਵਾਰ (17 ਦਸੰਬਰ) ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸੁਖਬੀਰ ਸਿੰਘ ਬਾਦਲ ਦੀ ਜ਼ਮਾਨਤ ਰੱਦ ਕਰ ਦਿੱਤੀ ਤੇ ਅੱਠ ਸਾਲ ਪੁਰਾਣੇ ਮਾਣਹਾਨੀ ਮਾਮਲੇ ਚ ਉਨ੍ਹਾਂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ।

ਸੁਣਵਾਈ ਦੌਰਾਨ ਸੁਖਬੀਰ ਬਾਦਲ ਦੇ ਪੇਸ਼ ਨਾ ਹੋਣ ਤੋਂ ਬਾਅਦ ਅਦਾਲਤ ਨੇ ਇਹ ਕਾਰਵਾਈ ਕੀਤੀ। ਇਹ ਹੁਕਮ ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ ਰਾਹੁਲ ਗਰਗ ਨੇ ਪਾਸ ਕੀਤਾ। ਇਹ ਮਾਮਲਾ 2017 ਚ ਅਖੰਡ ਕੀਰਤਨੀ ਜਥੇ ਦੇ ਬੁਲਾਰੇ ਤੇ ਮੋਹਾਲੀ ਦੇ ਵਸਨੀਕ ਰਜਿੰਦਰ ਪਾਲ ਸਿੰਘ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ਨਾਲ ਸਬੰਧਤ ਹੈ। ਇਹ ਮਾਮਲਾ ਭਾਰਤੀ ਦੰਡ ਸੰਹਿਤਾ ਦੀ ਧਾਰਾ 499 (ਮਾਣਹਾਨੀ) ਤਹਿਤ ਦਰਜ ਕੀਤਾ ਗਿਆ ਹੈ।

ਅਗਲੀ ਸੁਣਵਾਈ 9 ਜਨਵਰੀ, 2026 ਨੂੰ ਹੋਵੇਗੀ

ਸੁਣਵਾਈ ਦੌਰਾਨ, ਸੁਖਬੀਰ ਸਿੰਘ ਬਾਦਲ ਪੇਸ਼ ਨਹੀਂ ਹੋਏ, ਜਿਸ ਕਾਰਨ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਰੱਦ ਕਰਦੇ ਹੋਏ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ। ਅਦਾਲਤ ਨੇ ਅਗਲੀ ਸੁਣਵਾਈ ਲਈ 9 ਜਨਵਰੀ, 2026 ਦੀ ਤਰੀਕ ਤੈਅ ਕੀਤੀ ਹੈ। ਅਦਾਲਤ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੁਖਬੀਰ ਬਾਦਲ ਅਗਲੀ ਤਰੀਕ ‘ਤੇ ਪੇਸ਼ ਨਹੀਂ ਹੁੰਦੇ, ਤਾਂ ਉਨ੍ਹਾਂ ਵਿਰੁੱਧ ਹੋਰ ਸਖ਼ਤ ਹੁਕਮ ਜਾਰੀ ਕੀਤੇ ਜਾ ਸਕਦੇ ਹਨ।

2017 ਦਾ ਹੈ ਮਾਮਲਾ

ਇਹ ਮਾਮਲਾ 4 ਜਨਵਰੀ, 2017 ਦਾ ਹੈ, ਜਦੋਂ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਰਾਜਿੰਦਰ ਪਾਲ ਸਿੰਘ ਨਾਲ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਕਥਿਤ ਬਿਆਨਾਂ ਦੇ ਆਧਾਰ ‘ਤੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਚ ਮਾਣਹਾਨੀ ਦੀ ਸ਼ਿਕਾਇਤ ਦਾਇਰ ਕੀਤੀ ਗਈ ਸੀ।

ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ ਸੀ?

ਇੱਕ ਮੀਡੀਆ ਇੰਟਰਵਿਊ ਚ, ਸੁਖਬੀਰ ਸਿੰਘ ਬਾਦਲ ਨੇ ਅਖੰਡ ਕੀਰਤਨੀ ਜਥੇ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਇੱਕ ਰਾਜਨੀਤਿਕ ਫਰੰਟ ਦੱਸਿਆ। ਇਹ ਬਿਆਨ ਅਖ਼ਬਾਰਾਂ ਤੇ ਟੀਵੀ ਚੈਨਲਾਂ ਵਿੱਚ ਵਿਆਪਕ ਤੌਰ ‘ਤੇ ਪ੍ਰਸਾਰਿਤ ਕੀਤਾ ਗਿਆ ਸੀ, ਜਿਸ ਨਾਲ ਸੰਗਠਨ ਦੀ ਛਵੀ ਤੇ ਸਾਖ ਨੂੰ ਗੰਭੀਰ ਨੁਕਸਾਨ ਪਹੁੰਚਿਆ ਸੀ।

ਸ਼ਿਕਾਇਤ ਚ ਸੁਖਬੀਰ ਬਾਦਲ ਦੇ ਉਸ ਸਮੇਂ ਦੇ ਕਥਿਤ ਬਿਆਨ ਦਾ ਵੀ ਜ਼ਿਕਰ ਹੈ, ਜਿਸ ਚ ਉਨ੍ਹਾਂ ਕਿਹਾ ਸੀ, “ਕੇਜਰੀਵਾਲ ਪੰਜਾਬ ਆਉਂਦਾ ਹੈ ਤੇ ਕੱਟੜਪੰਥੀਆਂ ਨਾਲ ਮੇਲ-ਜੋਲ ਸ਼ੁਰੂ ਕਰ ਦਿੰਦਪਰਸੋਂ ਉਹ ਅਖੰਡ ਕੀਰਤਨੀ ਜਥੇ ਨਾਲ ਨਾਸ਼ਤਾ ਕਰ ਰਹ, ਜੋ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਰਾਜਨੀਤਿਕ ਫਰੰਟ ਹੈ, ਜੋ ਸਭ ਤੋਂ ਵੱਡ ਅੱਤਵਾਦੀ ਸੰਗਠਨ ਹੈ

The Great Khali: ਖਲੀ ਨੇ ਜੱਦੀ ਜ਼ਮੀਨ ਵਿਵਾਦ 'ਤੇ CM ਸੁੱਖੂ ਨੂੰ ਕੀਤੀ ਅਪੀਲ
The Great Khali: ਖਲੀ ਨੇ ਜੱਦੀ ਜ਼ਮੀਨ ਵਿਵਾਦ 'ਤੇ CM ਸੁੱਖੂ ਨੂੰ ਕੀਤੀ ਅਪੀਲ...
Auto9 Awards 2026: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ, ਹੋਇਆ ਸ਼ਾਨਦਾਰ ਸਵਾਗਤ
Auto9 Awards 2026: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ, ਹੋਇਆ ਸ਼ਾਨਦਾਰ ਸਵਾਗਤ...
Republic Day Parade: ਭੈਰਵ ਬਟਾਲੀਅਨ, ਅਤਿ-ਆਧੁਨਿਕ ਹਥਿਆਰ, ਅਤੇ ਵਿਸ਼ੇਸ਼ ਟੁਕੜੀਆਂ ਦੀ ਬਹਾਦਰੀ ਦਾ ਪ੍ਰਦਰਸ਼ਨ
Republic Day Parade: ਭੈਰਵ ਬਟਾਲੀਅਨ, ਅਤਿ-ਆਧੁਨਿਕ ਹਥਿਆਰ, ਅਤੇ ਵਿਸ਼ੇਸ਼ ਟੁਕੜੀਆਂ ਦੀ ਬਹਾਦਰੀ ਦਾ ਪ੍ਰਦਰਸ਼ਨ...
26 ਜਨਵਰੀ ਦੀ ਪਰੇਡ ਵਿੱਚ Animal Soldiers: RVC ਟੁਕੜੀ ਦੀ ਜਾਂਬਾ ਤਿਆਰੀ
26 ਜਨਵਰੀ ਦੀ ਪਰੇਡ ਵਿੱਚ Animal Soldiers: RVC ਟੁਕੜੀ ਦੀ ਜਾਂਬਾ ਤਿਆਰੀ...
Channi Video: ਚੰਨੀ ਦਾ ਆਪਣੀ ਹੀ ਪਾਰਟੀ ਖਿਲਾਫ ਨਿਕਲਿਆ ਗੁੱਸਾ ਤਾਂ BJP ਨੇ ਆਫਰ ਕੀਤਾ "ਕਮਲ"
Channi Video: ਚੰਨੀ ਦਾ ਆਪਣੀ ਹੀ ਪਾਰਟੀ ਖਿਲਾਫ ਨਿਕਲਿਆ ਗੁੱਸਾ ਤਾਂ BJP ਨੇ ਆਫਰ ਕੀਤਾ
Vande Bharat ਸਲੀਪਰ ਵਿੱਚ ਅਣੋਖੇ ਸਿਰਹਾਣੇ ਅਤੇ ਡੇਟੇਡ ਬੈਡਸ਼ੀਟ, ਜਾਣੋ ਕੀ ਹੈ ਖਾਸੀਅਤ?
Vande Bharat ਸਲੀਪਰ ਵਿੱਚ ਅਣੋਖੇ ਸਿਰਹਾਣੇ ਅਤੇ ਡੇਟੇਡ ਬੈਡਸ਼ੀਟ, ਜਾਣੋ ਕੀ ਹੈ ਖਾਸੀਅਤ?...
ਕਾਂਗਰਸ ਦੇ ਪੋਸਟਰ ਖਿਲਾਫ ਮਨਪ੍ਰੀਤ ਬਾਦਲ ਨੇ ਆਪਣੇ ਅੰਦਾਜ 'ਚ ਲਾਏ ਤਿੱਖੇ ਨਿਸ਼ਾਨੇ, ਭਖੀ ਸਿਆਸਤ
ਕਾਂਗਰਸ ਦੇ ਪੋਸਟਰ ਖਿਲਾਫ ਮਨਪ੍ਰੀਤ ਬਾਦਲ ਨੇ ਆਪਣੇ ਅੰਦਾਜ 'ਚ ਲਾਏ ਤਿੱਖੇ ਨਿਸ਼ਾਨੇ, ਭਖੀ ਸਿਆਸਤ...
ਇੰਡੀਗੋ ਫਲਾਈਟ 'ਚ ਬੰਬ ਦੀ ਖ਼ਬਰ ਨਾਲ ਪਈਆਂ ਭਾਜੜਾਂ, ਲਖਨਊ ਵਿੱਚ ਐਮਰਜੈਂਸੀ ਲੈਂਡਿੰਗ
ਇੰਡੀਗੋ ਫਲਾਈਟ 'ਚ ਬੰਬ ਦੀ ਖ਼ਬਰ ਨਾਲ ਪਈਆਂ ਭਾਜੜਾਂ, ਲਖਨਊ ਵਿੱਚ ਐਮਰਜੈਂਸੀ ਲੈਂਡਿੰਗ...
ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਦਿੰਦਾ ਹੈ ਚੇਤਾਵਨੀ, ਜਾਣੋ ਇਹ ਸੰਕੇਤ
ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਦਿੰਦਾ ਹੈ ਚੇਤਾਵਨੀ, ਜਾਣੋ ਇਹ ਸੰਕੇਤ...