ਸ਼੍ਰੋਮਣੀ ਅਕਾਲੀ ਦਲ ਨੇ 3 ਪ੍ਰਧਾਨ ਤੇ 55 ਉਪ ਪ੍ਰਧਾਨ ਕੀਤੇ ਨਿਯੁਕਤ, ਸੁਖਬੀਰ ਬਾਦਲ ਨੇ ਇਨ੍ਹਾਂ ਦੇ ਕੀਤਾ ਭਰੋਸਾ ਪ੍ਰਗਟ
Shiromani Akali Dal: ਅਕਾਲੀ ਦਲ ਦੀ ਨਜ਼ਰ ਹੁਣ 2027 ਵਿਧਾਨ ਸਭਾ ਚੋਣਾਂ 'ਤੇ ਹੈ। ਚੋਣਾਂ ਨੂੰ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ। ਅਜਿਹੇ 'ਚ ਪਾਰਟੀ ਅੱਗੇ ਵੱਡੀ ਚੁਣੌਤੀ ਹੈ। ਪਾਰਟੀ ਆਪਣੇ ਕੋਰਟ ਵੋਟਰਾਂ ਨੂੰ ਜੋੜਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਸਿਲਸਿਲੇ 'ਚ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਹਿਮ ਕਦਮ ਚੁੱਕਿਆ ਹੈ। ਉਨ੍ਹਾਂ ਨੇ ਤਿੰਨ ਆਗੂਆਂ ਨੂੰ ਪਾਰਟੀ ਦੇ ਸ਼ਹਿਰੀ ਪ੍ਰਧਾਨ ਤੇ 55 ਆਗੂਆਂ ਨੂੰ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ। ਗੁਰਬਚਨ ਸਿੰਘ ਬੱਬੇਹਾਲੀ ਨੂੰ ਗੁਰਦਾਸਪੁਰ ਸ਼ਹਿਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ ਖਾਨਮੁਖ ਭਾਰਤੀ ਨੂੰ ਮੋਗਾ ਸ਼ਹਿਰ ਦਾ ਤੇ ਕਪੂਰਥਲਾ ਸ਼ਹਿਰ ਦਾ ਪ੍ਰਧਾਨ ਜਰਨੈਲ ਸਿੰਘ ਵਾਹਿਦ ਨੂੰ ਬਣਾਇਆ ਗਿਆ ਹੈ।
ਪਾਰਟੀ ਨੂੰ ਮਜ਼ਬੂਤ ਕਰਨ ਦਾ ਯਤਨ
ਸ਼੍ਰੋਮਣੀ ਅਕਾਲੀ ਦਲ ਕਿਸਾਨ ਅੰਦੋਲਨ ਤੋਂ ਭਾਜਪਾ ਤੋਂ ਵੱਖ ਹੋ ਗਈ ਸੀ। ਇਸ ਤੋਂ ਬਾਅਦ ਅਕਾਲੀ ਦਲ ਦਾ ਪ੍ਰਦਰਸ਼ਨ ਪਿਛਲੀਆਂ ਹਰ ਪ੍ਰਕਾਰ ਦੀਆਂ ਚੋਣਾਂ ‘ਚ ਬਹੁੱਤ ਖਰਾਬ ਰਿਹਾ। 2022 ਵਿਧਾਨ ਸਭਾ ਚੋਣ ‘ਚ ਪਾਰਟੀ ਨੂੰ ਸਿਰਫ਼ ਤਿੰਨ ਸੀਟਾਂ ਹੀ ਮਿਲੀਆਂ, ਜਦਕਿ 2022 ਲੋਕ ਸਭਾ ਚੋਣਾਂ ‘ਚ ਪਾਰਟੀ ਇੱਕ ਹੀ ਸੀਟ ਜਿੱਤ ਸਕੀ। ਪਿਛਲੇ ਪੰਜ ਸਾਲਾਂ ‘ਚ ਪਾਰਟੀ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਹੈ ਤੇ ਹੁਣ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਅਕਾਲੀ ਦਲ ਦੀ ਨਜ਼ਰ ਹੁਣ 2027 ਵਿਧਾਨ ਸਭਾ ਚੋਣਾਂ ‘ਤੇ ਹੈ। ਚੋਣਾਂ ਨੂੰ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ। ਅਜਿਹੇ ‘ਚ ਪਾਰਟੀ ਅੱਗੇ ਵੱਡੀ ਚੁਣੌਤੀ ਹੈ। ਪਾਰਟੀ ਆਪਣੇ ਕੋਰਟ ਵੋਟਰਾਂ ਨੂੰ ਜੋੜਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਸਿਲਸਿਲੇ ‘ਚ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ
55 ਉਪ ਪ੍ਰਧਾਨ ਨਿਯੁਕਤ ਕੀਤੇ
- 1.ਜਗਦੇਵ ਸਿੰਘ ਬੋਪਾਰਾਏ
- 2.ਸੰਜੀਵ ਤਲਵਾਰ
- 3.ਸੰਜੀਵ ਕੁਮਾਰ ਸ਼ੋਰੀ
- 4.ਜੋਧ ਸਿੰਘ ਸਮਰਾ
- 5.ਬਲਜੀਤ ਸਿੰਘ ਜਲਾਲ ਉਸਮਾ
- 6.ਗੁਰਿੰਦਰਪਾਲ ਸਿੰਘ ਲਾਲੀ ਰਾਣੀਕੇ
- 7.ਹਰਿੰਦਰ ਸਿੰਘ ਮਹਿਰਾਜ
- 8.ਇਕਬਾਲ ਸਿੰਘ ਬਬਲੀ ਢਿੱਲੋਂ
- 9.ਮੋਹਨ ਸਿੰਘ ਬੰਗੀ
- 10.ਕੁਲਵੰਤ ਸਿੰਘ ਕੀਟੂ
- 11.ਰੋਹਿਤ ਕੁਮਾਰ ਮੋਂਟੂ ਵੋਹਰਾ
- 12.ਗੁਰਤੇਜ ਸਿੰਘ ਘੁੜਿਆਣਾ
- 13.ਸਤਿੰਦਰਜੀਤ ਸਿੰਘ ਮਾਂਟਾ
- 14.ਜਗਸੀਰ ਸਿੰਘ ਬੱਬੂ ਜੈਮਲਵਾਲਾ
- 15.ਅਸ਼ੋਕ ਅਨੇਜਾ
- 16.ਪ੍ਰੇਮ ਵਲੇਚਾ
- 17.ਨਰੇਸ਼ ਮਹਾਜਨ
- 18.ਪਰਮਜੀਤ ਸਿੰਘ ਪੰਮਾ
- 19.ਨਿਸ਼ਾਨ ਸਿੰਘ
- 20.ਸੁਰਜੀਤ ਸਿੰਘ ਰਾਇਪੁਰ
- 21.ਪ੍ਰੀਤਿੰਦਰ ਸਿੰਘ ਸਮੇਵਾਲੀ
- 22.ਮਨਜਿੰਦਰ ਸਿੰਘ ਬਿੱਟੂ
- 23.ਨਵਤੇਜ ਸਿੰਘ ਕੌਣੀ
- 24.ਰਾਜਵਿੰਦਰ ਸਿੰਘ ਧਰਮਕੋਟ
- 25.ਚਰਨਜੀਤ ਸਿੰਘ ਕਲੇਵਾਲ
- 26.ਅਮਰਿੰਦਰ ਸਿੰਘ ਬਾਜਾਜ
- 27.ਜਸਪਾਲ ਸਿੰਘ ਬਿੱਟੂ ਛੱਥਾ
- 28.ਮਖਨ ਸਿੰਘ ਲਾਲਕਾ
- 29.ਅਜਮੇਰ ਸਿੰਘ ਖੇੜਾ
- 30.ਜਰਨੈਲ ਸਿੰਘ ਔਲਖ
- 31.ਰਵਿੰਦਰ ਸਿੰਘ ਬ੍ਰਹਮਪੁਰਾ
- 32.ਡਾ. ਰਾਜ ਸਿੰਘ ਦਿਬੀਪੁਰਾ
- 33.ਓਮ ਪ੍ਰਕਾਸ਼ ਕਾਂਬੋਜ ਜੰਡਵਾਲਾ ਭੀਮੇਸ਼ਾਹ
- 34.ਬਲਕਾਰ ਸਿੰਘ ਬ੍ਰਾਰ
- 35.ਲਖਵਿੰਦਰ ਸਿੰਘ ਰੋਹੀਵਾਲਾ
- 36.ਬਲਜੀਤ ਸਿੰਘ ਭੂਟਾ
- 37.ਕਮਲਜੀਤ ਚਾਵਲਾ
- 38.ਜਰਨੈਲ ਸਿੰਘ ਡੋਗਰਾਂਵਾਲਾ
- 39.ਪ੍ਰੇਮ ਕੁਮਾਰ ਅਰੋੜਾ
- 40.ਸੰਜੀਤ ਸਿੰਘ ਸੱਨੀ ਗਿੱਲ
- 41.ਗੁਲਜ਼ਾਰ ਸਿੰਘ ਮੂਨਕ
- 42.ਗੁਰਿਕਬਾਲ ਸਿੰਘ ਮਹਲ
- 43.ਐਚ.ਐਸ. ਵਾਲੀਆ
- 44.ਪਰੂਪਕਾਰ ਸਿੰਘ ਘੁਮਾਣ
- 45.ਰਮਨਦੀਪ ਸਿੰਘ ਸੰਧੂ
- 46.ਮਹਿੰਦਰ ਸਿੰਘ ਲਾਲਵਾ
- 47.ਲਖਵੀਰ ਸਿੰਘ ਲਾਠ
- 48.ਪਰਮਜੀਤ ਸਿੰਘ ਪੰਮਾ
- 49.ਰਵਿੰਦਰ ਸਿੰਘ ਚੀਮਾ
- 50.ਰਾਜਵਿੰਦਰ ਸਿੰਘ ਸਿੱਧੂ ਐਡਵੋਕੇਟ
- 51.ਬਿਕਰਮਜੀਤ ਖਾਲਸਾ
- 52.ਇਕਬਾਲ ਸਿੰਘ ਪੂਨੀਆ
- 53.ਗੁਰਦੇਵ ਸਿੰਘ ਆਲਮਕੇ
- 54.ਸੁਰਿੰਦਰ ਸ਼ਿੰਦੀ
- 55.ਗੁਰਪ੍ਰੀਤ ਸਿੰਘ ਲਾਪਰਾਂ


