ਗੋਲਡਨ ਟੈਂਪਲ ਹੈਰੀਟੇਜ ਸਟ੍ਰੀਟ ‘ਤੇ ਨਿਹੰਗ ਨੇ ਨੌਜਵਾਨ ਨੂੰ ਕੁੱਟਿਆ, ਰੂਮ ਲੈਣ ਲਈ ਸ਼ਰਧਾਲੂਆਂ ‘ਤੇ ਬਣਾ ਰਿਹਾ ਸੀ ਦਬਾਅ

Updated On: 

05 Jul 2026 10:50 AM IST

ਨਿਹੰਗ ਪਰਮਜੀਤ ਸਿੰਘ ਅਕਾਲੀ ਨੇ ਹੈਰੀਟੇਜ ਸਟ੍ਰੀਟ 'ਤੇ ਇੱਕ ਨੌਜਵਾਨ ਨੂੰ ਘੇਰ ਲਿਆ ਜੋ ਲੋਕਾਂ 'ਤੇ ਕਮਰੇ ਕਿਰਾਏ 'ਤੇ ਲੈਣ ਲਈ ਦਬਾਅ ਪਾ ਰਿਹਾ ਸੀ। ਨਿਹੰਗ ਨੇ ਪਹਿਲਾਂ ਉਸ ਨੂੰ ਝਿੜਕਿਆ ਤੇ ਫਿਰ ਉਸ ਨੂੰ ਥੱਪੜ ਮਾਰਿਆ। ਉਸ ਨੇ ਆਦਮੀ ਨੂੰ ਕਿਹਾ ਕਿ ਜੇਕਰ ਉਹ ਹੋਟਲ ਕਰਮਚਾਰੀ ਹੈ ਤਾਂ ਉਸ ਨੂੰ ਹੋਟਲ 'ਚ ਹੀ ਰਹਿਣਾ ਚਾਹੀਦਾ ਹੈ। ਨੌਜਵਾਨ ਘਟਨਾ ਦੌਰਾਨ ਚੁੱਪ ਰਿਹਾ।

ਗੋਲਡਨ ਟੈਂਪਲ ਹੈਰੀਟੇਜ ਸਟ੍ਰੀਟ ਤੇ ਨਿਹੰਗ ਨੇ ਨੌਜਵਾਨ ਨੂੰ ਕੁੱਟਿਆ, ਰੂਮ ਲੈਣ ਲਈ ਸ਼ਰਧਾਲੂਆਂ ਤੇ ਬਣਾ ਰਿਹਾ ਸੀ ਦਬਾਅ

ਸ੍ਰੀ ਹਰਿਮੰਦਰ ਸਾਹਿਬ ਦੀ ਹੈਰੀਟੇਜ ਸਟ੍ਰੀਟ ‘ਤੇ ਇੱਕ ਨਿਹੰਗ ਨੇ ਹੋਟਲ ਕਰਮਚਾਰੀ ਦੇ ਥੱਪੜ ਮਾਰ ਦਿੱਤਾ। ਨਿਹੰਗ ਨੇ ਪਹਿਲਾਂ ਉਸ ਨੂੰ ਝਿੜਕਿਆ ਤੇ ਫਿਰ ਥੱਪੜ ਮਾਰਿਆ। ਇਲਜ਼ਾਮ ਲਗਾਇਆ ਕਿ ਉਹ ਗੋਲਡਨ ਟੈਂਪਲ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਰਾਏ ‘ਤੇ ਕਮਰੇ ਦਿਵਾਉਣ ਲਈ ਕਹਿ-ਕਹਿ ਕੇ ਪਰੇਸ਼ਾਨ ਕਰ ਰਿਹਾ ਸੀ। ਨਿਹੰਗ ਨੇ ਇਹ ਕਾਰਵਾਈ ਇੱਕ ਪਰਿਵਾਰ ਦੁਆਰਾ ਪੋਸਟ ਕੀਤੀ ਗਈ ਇੱਕ ਵੀਡੀਓ ਦੇਖਣ ਤੋਂ ਬਾਅਦ ਕੀਤੀ।

ਵੀਡੀਓ ‘ਚ, ਪਰਿਵਾਰ ਨੇ ਸ਼ਿਕਾਇਤ ਕੀਤੀ ਕਿ ਹੈਰੀਟੇਜ ਸਟ੍ਰੀਟ ‘ਤੇ ਕਮਰੇ ਦਿਵਾਉਣ ਵਾਲੇ ਲੋਕ ਸੈਲਾਨੀਆਂ ਨੂੰ ਲਗਾਤਾਰ ਪਰੇਸ਼ਾਨ ਕਰਦੇ ਹਨ। ਇੱਥੋਂ ਤੱਕ ਉਹ ਲੋਕਾਂ ਨੂੰ ਕਮਰੇ ਲੈਣ ਲਈ ਦਬਾਅ ਪਾਉਂਦੇ ਹਨ। ਨਿਹੰਗ ਨੇ ਦਲੀਲ ਦਿੱਤੀ ਕਿ ਇਹ ਵਿਵਹਾਰ ਸ਼ਰਧਾਲੂਆਂ ‘ਚ ਨਕਾਰਾਤਮਕ ਪ੍ਰਭਾਵ ਪੈਦਾ ਕਰਦਾ ਹੈ।

ਨਿਹੰਗ ਨੇ ਹੈਰੀਟੇਜ ਸਟ੍ਰੀਟ ‘ਤੇ ਨੌਜਵਾਨ ਨੂੰ ਘੇਰਿਆ

ਨਿਹੰਗ ਪਰਮਜੀਤ ਸਿੰਘ ਅਕਾਲੀ ਨੇ ਹੈਰੀਟੇਜ ਸਟ੍ਰੀਟ ‘ਤੇ ਇੱਕ ਨੌਜਵਾਨ ਨੂੰ ਘੇਰ ਲਿਆ ਜੋ ਲੋਕਾਂ ‘ਤੇ ਕਮਰੇ ਕਿਰਾਏ ‘ਤੇ ਲੈਣ ਲਈ ਦਬਾਅ ਪਾ ਰਿਹਾ ਸੀ। ਨਿਹੰਗ ਨੇ ਪਹਿਲਾਂ ਉਸ ਨੂੰ ਝਿੜਕਿਆ ਤੇ ਫਿਰ ਉਸ ਨੂੰ ਥੱਪੜ ਮਾਰਿਆ। ਉਸ ਨੇ ਆਦਮੀ ਨੂੰ ਕਿਹਾ ਕਿ ਜੇਕਰ ਉਹ ਹੋਟਲ ਕਰਮਚਾਰੀ ਹੈ ਤਾਂ ਉਸ ਨੂੰ ਹੋਟਲ ‘ਚ ਹੀ ਰਹਿਣਾ ਚਾਹੀਦਾ ਹੈ। ਨੌਜਵਾਨ ਘਟਨਾ ਦੌਰਾਨ ਚੁੱਪ ਰਿਹਾ। ਪਰਮਜੀਤ ਸਿੰਘ ਅਕਾਲੀ ਨੇ ਪਹਿਲਾਂ ਸ਼ਰਧਾਲੂਆਂ ਤੋਂ ਜ਼ਬਰਦਸਤੀ ਪੈਸੇ ਮੰਗਣ ਵਾਲੇ ਕਿੰਨਰਾਂ ਨਾਲ ‘ਤੇ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਸੀ।

ਨਿਹੰਗ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਇਹ ਨੌਜਵਾਨ ਤੇ ਉਸ ਵਰਗੇ ਹੋਰ ਲੋਕ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਕਮਰੇ ਕਿਰਾਏ ‘ਤੇ ਲੈਣ ਲਈ ਦਬਾਅ ਪਾ ਕੇ ਪਰੇਸ਼ਾਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਵਾਰ-ਵਾਰ ਸਮਝਾਇਆ ਗਿਆ ਸੀ, ਪਰ ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਸੂਚਿਤ ਕੀਤਾ ਗਿਆ ਸੀ ਪਰ ਇਹ ਸਿਲਸਿਲ ਰੁਕਿਆ ਨਹੀਂ, ਜਿਸ ਕਾਰਨ ਇਹ ਕਾਰਵਾਈ ਜ਼ਰੂਰੀ ਹੋ ਗਈ।

ਰੂਮ ਲੈਣ ਲਈ ਬਣਾਉਂਦੇ ਸੀ ਦਬਾਅ

ਦਰਬਾਰ ਸਾਹਿਬ ਵਿਖੇ ਦਰਸ਼ਨਾ ਲਈ ਇੱਕ ਪਰਿਵਾਰ ਨੇ ਇੱਕ ਵੀਡੀਓ ਰਿਕਾਰਡ ਕੀਤੀ ਸੀ ਜਿਸ ‘ਚ ਇੱਕ ਮਹਿਲਾ ਨੇ ਟਿੱਪਣੀ ਕੀਤੀ ਸੀ ਕਿ ਇੱਕ ਗਰੀਬ ਬੰਦੇ ਨੇ ਘੁੰਮਣ ਵੀ ਕੀ ਆਉਣਾ ਹੁੰਦਾ ਕਮਰੇ ਵਾਲੇ ਤੁਹਾਨੂੰ ਪਰੇਸ਼ਾਨ ਕਰਦੇ ਹਨ, ਤੁਹਾਨੂੰ ਏਸੀ ਰੂਮ , ਹੋਰ ਰੂਮ, ਸਿਰਫ਼ ‘ਰੂਮ, ਰੂਮ, ਰੂਮ’ ਬਾਰੇ ਲਗਾਤਾਰ ਪਰੇਸ਼ਾਨ ਕਰਦੇ ਰਹਿੰਦੇ ਹਨ। ਜਿਸ ਕਿਸੇ ਨੇ ਵੀ ਇਹ ਅਨੁਭਵ ਕੀਤਾ ਹੈ ਉਸ ਨੂੰ ਬੋਲਣਾ ਚਾਹੀਦਾ ਹੈ।” ਫਿਰ ਇੱਕ ਨੌਜਵਾਨ ਵੀਡੀਓ ‘ਚ ਕਹਿੰਦਾ ਹੈ, “ਫੈਮਿਲੀ ਰੂਮ… ਪੱਖਿਆਂ ਵਾਲੇ ਰੂਮ… ਹਰ ਜਗ੍ਹਾ ਰੂਮ ਤੋਂ ਇਲਾਵਾ ਕੁਝ ਨਹੀਂ। ਉਹ ਪਰਿਵਾਰਾਂ ਨੂੰ ਸ਼ਾਂਤੀ ਨਾਲ ਰਹਿਣ ਵੀ ਨਹੀਂ ਦਿੰਦੇ। ਉਹ ਤੁਹਾਡੇ ਕੋਲ ਆਉਂਦੇ ਹਨ ਤੇ ਰੂਮ ਹੀ ਰੂਮ ਕਰਦੇ ਹਨ।”

ਕਿੰਨਰਾਂ ਤੇ ਵੀ ਹੋਈ ਸੀ ਕਾਰਵਾਈ

ਲਗਭਗ ਪੰਜ ਮਹੀਨੇ ਪਹਿਲਾਂ, ਨਿਹੰਗਾਂ ਨੇ ਇਸੇ ਹੈਰੀਟੇਜ ਸਟ੍ਰੀਟ ‘ਤੇ ਜ਼ਬਰਦਸਤੀ ਪੈਸੇ ਮੰਗਣ ਵਾਲੇ ਕਿੰਨਰਾਂ ਨੂੰ ਕੁੱਟਿਆ ਸੀ। ਨਿਹੰਗ ਸਿੰਘ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਫੇਸਬੁੱਕ ਤੇ ਹੋਰ ਚੈਨਲਾਂ ਰਾਹੀਂ ਸ਼ਰਧਾਲੂਆਂ ਤੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਸ਼ਰਧਾਲੂਆਂ ਨੇ ਇਲਜ਼ਾਮ ਲਗਾਇਆ ਕਿ ਕੁਝ ਵਿਅਕਤੀ ਦਰਬਾਰ ਸਾਹਿਬ ਤੇ ਇਸ ਦੇ ਆਸ ਪਾਸ ਭੀਖ ਮੰਗਣ ਲਈ ਖ਼ੁਦ ਨੂੰ ਮਹੰਤ ਵਜੋਂ ਪੇਸ਼ ਕਰਦੇ ਸਨ, ਸ਼ਰਧਾਲੂਆਂ ਨੂੰ ਡਰਾ ਰਹੇ ਸਨ ਤੇ ਉਨ੍ਹਾਂ ਤੋਂ ਪੈਸੇ ਵਸੂਲ ਰਹੇ ਸਨ।

ਇਲਜ਼ਾਮ ਲਗਾਇਆ ਗਿਆ ਕਿ ਇਹ ਨਾਲ ਨਾ ਸਿਰਫ਼ ਸ਼ਰਧਾਲੂਆਂ ਨੂੰ ਪਰੇਸ਼ਾਨੀ ਹੁੰਦੀ ਸੀ, ਬਲਕਿ ਪਵਿੱਤਰ ਸਥਾਨ ਦਾ ਮਾਹੌਲ ਵੀ ਵਿਗਾੜ ਰਿਹਾ ਸੀ। ਇਹ ਲੋਕ ਸ਼ਰਧਾਲੂਆਂ ਦੀਆਂ ਜੇਬਾਂ ਵੀ ਖੋਹਣ ਦੀ ਕੋਸ਼ਿਸ਼ ਕਰਦੇ ਸਨ। ਜੇਕਰ ਕੋਈ ਸ਼ਰਧਾਲੂ ਪੈਸੇ ਦੇਣ ਤੋਂ ਇਨਕਾਰ ਕਰਦਾ ਸੀ ਤਾਂ ਉਨ੍ਹਾਂ ਨੂੰ ਸਰਾਪਾਂ ਦੀ ਧਮਕੀ ਦਿੱਤੀ ਜਾਂਦੀ ਸੀ। ਇਨ੍ਹਾਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।

Follow Us