ਸ੍ਰੀ ਦਰਬਾਰ ਸਾਹਿਬ ਧਮਕੀ ਮਾਮਲੇ ‘ਚ ਵੱਡਾ ਖੁਲਾਸਾ, ਫਰੀਦਾਬਾਦ ਦਾ ਇੰਜੀਨਿਅਰ ਡਾਰਕ ਵੈੱਬ ਦਾ ਕਰ ਰਿਹਾ ਸੀ ਇਸਤੇਮਾਲ
Sri Darbar Sahib Bomb Threat: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ 14,15 ਤੇ 16 ਜੁਲਾਈ ਨੂੰ ਲਗਾਤਾਰ ਤਿੰਨ ਦਿਨ ਈਮੇਲ ਭੇਜ ਕੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਅੰਮ੍ਰਿਤਸਰ ਸਾਈਬਰ ਥਾਣਾ ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਈਮੇਲ ਸੋਰਸ ਦੇ ਜ਼ਰੀਏ ਪੁਲਿਸ ਟੀਮ ਫਰੀਦਾਬਾਦ ਦੇ ਇੰਜੀਨਿਅਰ ਸ਼ੁਭਮ ਦੁਬੇ ਤੱਕ ਪਹੁੰਚੀ। ਹੁਣ ਇਸ ਮਾਮਲੇ ਚ ਡਾਰਕ ਵੈੱਬ ਦਾ ਵੀ ਜ਼ਿਕਰ ਹੋ ਰਿਹਾ ਹੈ।
ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ ‘ਚ ਕਈ ਖੁਲਾਸੇ ਹੋ ਰਹੇ ਹਨ। ਧਮਕੀ ਭਰੇ ਈਮੇਲ ਭੇਜਣ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਫਰੀਦਾਬਾਦ ਦੇ ਸਾਫਟਵੇਅਰ ਇੰਜੀਨਿਅਰ ਨਾਲ ਡਾਰਕ ਵੈੱਬ ਦਾ ਐਂਗਲ ਵੀ ਜੁੜ ਰਿਹਾ ਹੈ। ਉਸ ਤੋਂ ਬਰਾਮਦ ਕੀਤੇ ਗਏ ਲੈਪਟਾਪ ਤੇ ਮੋਬਾਈਲ ਦੀ ਜਾਂਚ ਸਾਈਬਰ ਥਾਣੇ ਦੀ ਤਕਨੀਕੀ ਟੀਮ ਕਰ ਰਹੀ ਹੈ। ਮੁਲਜ਼ਮ ਦਾ ਡਾਰਕ ਵੈੱਬ ਰਾਹੀਂ ਹੋਰ ਸਾਈਬਰ ਅਪਰਾਧੀਆਂ ਨਾਲ ਸੰਪਰਕ ‘ਚ ਆਉਣ ਦਾ ਸ਼ੱਕ ਹੈ।
ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ 14,15 ਤੇ 16 ਜੁਲਾਈ ਨੂੰ ਲਗਾਤਾਰ ਤਿੰਨ ਦਿਨ ਈਮੇਲ ਭੇਜ ਕੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਅੰਮ੍ਰਿਤਸਰ ਸਾਈਬਰ ਥਾਣਾ ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਈਮੇਲ ਸੋਰਸ ਦੇ ਜ਼ਰੀਏ ਪੁਲਿਸ ਟੀਮ ਫਰੀਦਾਬਾਦ ਦੇ ਇੰਜੀਨਿਅਰ ਸ਼ੁਭਮ ਦੁਬੇ ਤੱਕ ਪਹੁੰਚੀ। ਹੁਣ ਇਸ ਮਾਮਲੇ ਚ ਡਾਰਕ ਵੈੱਬ ਦਾ ਵੀ ਜ਼ਿਕਰ ਹੋ ਰਿਹਾ ਹੈ।
ਕੀ ਹੈ ਡਾਰਕ ਵੈੱਬ?
ਇੰਟਰਨੈੱਟ ਦਾ ਇੱਕ ਲੁਕਿਆ ਹੋਇਆ (ਗੁਪਤ) ਹਿੱਸਾ ਜਿਸ ਨੂੰ ਆਮ ਬ੍ਰਾਊਜ਼ਰਾਂ ਰਾਹੀਂ ਨਹੀਂ ਖੋਲਿਆ ਜਾ ਸਕਦਾ, ਉਸ ਨੂੰ ਡਾਰਕ ਵੈੱਬ ਕਿਹਾ ਜਾਂਦਾ ਹੈ। ਇਹ ਆਪਣੇ ਯੂਜ਼ਰਸ ਨੂੰ ਪੂਰੀ ਗੁਪਤਤਾ ਤੇ ਗੋਪਨੀਯਤਾ ਮੁਹੱਈਆ ਕਰਵਾਉਂਦਾ ਹੈ। ਡਾਰਕ ਵੈੱਬ ਤੱਕ ਪਹੁੰਚ ਕਰਨ ਲਈ ਵਿਸ਼ੇਸ਼ ਸੌਫਟਵੇਅਰ ਜਾਂ ਬ੍ਰਾਊਜ਼ਰ ਦੀ ਜ਼ਰੂਰਤ ਹੁੰਦੀ ਹੈ। ਇਸ ਨਾਲ ਯੂਜ਼ਰਸ ਆਪਣੀ ਪਛਾਣ ਤੇ ਲੋਕੇਸ਼ਨ ਨੂੰ ਗੁਪਤ ਰੱਖ ਸਕਦੇ ਹਨ।
ਡਾਰਕ ਵੈੱਬ ਦੀ ਜਾਇਜ਼ ਵਰਤੋਂ ਦੀ ਉਦੇਸ਼ ਨਾਲ ਸੈਂਸਰਸ਼ਿਪ ਨੂੰ ਬਾਈਪਾਸ ਕਰਨ ਤੇ ਪੱਤਰਕਾਰਾਂ, ਵ੍ਹਿਸਲਬਲੋਅਰਾਂ (ਖੁਲਾਸ ਕਰਨ ਵਾਲਿਆਂ) ਲਈ ਗੁਪਤ ਤੌਰ ‘ਤੇ ਸੰਚਾਰ ਕਰਨ ਲਈ ਇੱਕ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਹੈ। ਪਰ ਇਸ ਦੇ ਨਾਲ ਹੀ ਡਾਰਕ ਵੈੱਬ ਗੈਰ-ਕਾਨੂੰਨੀ ਗਤੀਵਿਧੀਆਂ ਲਈ ਵੀ ਇੱਕ ਵੱਡਾ ਪਲੈਟਫਾਰਮ ਬਣ ਗਿਆ ਹੈ।
ਇਸ ਦੀ ਵਰਤੋਂ ਨਸ਼ੀਲੇ ਪਦਾਰਥ, ਹਥਿਆਰ, ਚੋਰੀ ਕੀਤੀ ਨਿੱਜੀ ਜਾਣਕਾਰੀ ਤੇ ਹੋਰ ਗੈਰ-ਕਾਨੂੰਨੀ ਸਾਮਾਨਾਂ ਦੀ ਤਸਕਰੀ ਲਈ ਵੀ ਕੀਤੀ ਜਾ ਰਹੀ ਹੈ। ਉੱਥੇ ਹੀ ਡਾਰਕ ਵੈੱਬ ਸੁਰੱਖਿਆ, ਨਿਗਰਾਨੀ ਤੇ ਕਾਨੂੰਨੀ ਕਾਰਵਾਈਆਂ ਲਈ ਚੁਣੌਤੀ ਬਣਿਆ ਹੋਇਆ ਹੈ। ਅਕਸਰ ਕਈ ਮਾਮਲਿਆਂ ‘ਚ ਮੁਲਜ਼ਮ ਗੈਰ-ਕਾਨੂੰਨੀ ਗਤੀਵਿਧੀਆਂ ਲਈ ਡਾਰਕ ਵੈੱਬ ਦਾ ਇਸਤੇਮਾਲ ਕਰਦੇ ਹਨ।


