Controversy: ਵਿਵਾਦਾਂ ‘ਚ ਗਾਇਕ ਹੈਪੀ ਰਾਏਕੋਟੀ ਦਾ ਗੀਤ ਫੋਟੋਸ਼ੂਟ, ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਇਲਜ਼ਾਮ
Controversy:ਪੰਜਾਬ ਦੇ ਮਸ਼ਹੂਰ ਗਾਇਕ ਹੈਪੀ ਰਾਏਕੋਟੀ ਖਿਲਾਫ ਮਨਦੀਪ ਸਿੰਘ ਵੱਲੋਂ ਜਲੰਧਰ ਪੁਲਿਸ ਕਮਿਸ਼ਨਰੇਟ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮਨਦੀਪ ਸਿੰਘ ਨੇ ਦੱਸਿਆ ਕਿ ਹੈਪੀ ਰਾਏਕੋਟੀ ਨੇ 5 ਮਹੀਨੇ ਪਹਿਲਾਂ ਆਪਣੇ ਨਵੇਂ ਗੀਤ ਫੋਟੋਸ਼ੂਟ ਦਾ ਆਡੀਓ ਰਿਲੀਜ਼ ਕੀਤਾ ਸੀ।ਇਸ ਗੀਤ ਦੀ ਵੀਡੀਓ ਇੱਕ ਹਫਤਾ ਪਹਿਲਾਂ ਰਿਲੀਜ਼ ਕੀਤੀ ਗਈ ਸੀ। ਸ਼ਿਕਾਇਤ ਕਰਤਾ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾ ਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਵਿਵਾਦਾਂ ‘ਚ ਗਾਇਕ ਹੈਪੀ ਰਾਏਕੋਟੀ ਦਾ ਗੀਤ ਫੋਟੋਸ਼ੂਟ, ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਇਲਜ਼ਾਮ।
ਜਲੰਧਰ ਨਿਊਜ਼: ਪੰਜਾਬ ਦੇ ਮਸ਼ਹੂਰ ਗਾਇਕ ਹੈਪੀ ਰਾਏਕੋਟੀ (Singer Happy Raikoti) ਅਕਸਰ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਗਾਇਕ ਹੈਪੀ ਰਾਏਕੋਟੀ ਦਾ ਗੀਤ ਫੋਟੋਸ਼ੂਟ ਵਿਵਾਦਾਂ ‘ਚ ਘਿਰ ਗਿਆ ਹੈ। ਹੈਪੀ ਰਾਏਕੋਟੀ ਖਿਲਾਫ ਮਨਦੀਪ ਸਿੰਘ ਵੱਲੋਂ ਜਲੰਧਰ ਪੁਲਿਸ ਕਮਿਸ਼ਨਰੇਟ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮਨਦੀਪ ਸਿੰਘ ਨੇ ਦੱਸਿਆ ਕਿ ਹੈਪੀ ਰਾਏਕੋਟੀ ਨੇ 5 ਮਹੀਨੇ ਪਹਿਲਾਂ ਆਪਣੇ ਨਵੇਂ ਗੀਤ ਫੋਟੋਸ਼ੂਟ ਦਾ ਆਡੀਓ ਰਿਲੀਜ਼ ਕੀਤਾ ਸੀ।ਇਸ ਗੀਤ ਦੀ ਵੀਡੀਓ ਇੱਕ ਹਫਤਾ ਪਹਿਲਾਂ ਰਿਲੀਜ਼ ਕੀਤੀ ਗਈ ਸੀ। ਹੈਪੀ ਰਾਏਕੋਟੀ ਦੇ ਇਸ ਗੀਤ ਬਾਰੇ ਉਨ੍ਹਾਂ ਕਿਹਾ ਕਿ ਇਸ ਗੀਤ ਵਿੱਚ ਹਥਿਆਰਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਕਾਰਨ ਉਨ੍ਹਾਂ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾ ਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਥੋਂ ਤੱਕ ਕਿ ਹੈਪੀ ਰਾਏਕੋਟੀ ਇਸ ਗਾਣੇ ਵਿੱਚ ਖੁਦ ਹਥਿਆਰ ਨੂੰ ਲੈ ਕੇ ਗਾਣਾ ਗਾਉਂਦੇ ਨਜ਼ਰ ਆ ਰਹੇ ਹਨ।