Police-Farmer Clash: ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ, ਜਾਣੋ ਕਿ ਹੈ ਪੂਰਾ ਮਾਮਲਾ
Farmers in Custody: ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਤੇ ਅਬੋਹਰ ਵਿਖੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਦੀ ਮੁਖ ਵਜ੍ਹਾ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਦੀ ਫਸਲ ਨੂੰ ਹੋ ਰਿਹਾ ਨੁਕਸਾਨ ਦੱਸੀ ਜਾ ਰਹੀ ਹੈ। ਹਾਲਾਤ ਨੂੰ ਕਾਬੂ ਕਰਨ ਲਈ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ 'ਚ ਲੈ ਲਿਆ।
ਫਾਜਿਲਕਾ ਨਿਊਜ: ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਤੇ ਅਬੋਹਰ ਵਿਖੇ ਉਸ ਵੇਲੇ ਤਣਾਅ (Conflict) ਦਾ ਮਾਹੌਲ ਬਣ ਗਿਆ। ਜਦੋਂ ਪੁਲਿਸ ਅਤੇ ਕਿਸਾਨ ਆਹਮੋ-ਸਾਹਮਣੇ ਹੋ ਗਏ। ਦਰਅਸਲ, ਅਬੋਹਰ ਦੇ ਕਈ ਪਿੰਡਾਂ ਨੂੰ ਖੇਤੀ ਦੇ ਲਈ ਰਾਮਸਰਾ ਮਾਇਨਰ ਤੋਂ ਪਾਣੀ ਮਿਲਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬੀਤੇ ਕੁਝ ਦਿਨਾਂ ਤੋਂ ਰਾਮਸਰਾ ਮਾਇਨਰ ‘ਤੇ ਹੈਡ ‘ਤੇ ਫੱਟੇ ਲੱਗਾ ਕੇ ਪਾਣੀ ਘੱਟ ਕੀਤਾ ਹੋਇਆ ਸੀ। ਜਿਸ ਕਾਰਨ ਉਨ੍ਹਾਂ ਨੂੰ ਪ੍ਰਾਪਤ ਪਾਣੀ ਨਹੀਂ ਮਿਲ ਰਿਹਾ। ਜਿਸ ਕਾਰਨ ਉਨ੍ਹਾਂ ਦੀ ਫਸਲ ਖਰਾਬ ਹੋ ਰਹੀ ਹੈ।
ਪਾਣੀ ਨਾ ਮਿਲਣ ਕਾਰਨ ਪ੍ਰਭਾਵਿਤ ਹੋ ਰਹੀ ਫਸਲ- ਕਿਸਾਨ
ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਨਹਿਰ ਵਿਭਾਗ ਦੇ ਐਸਡੀਓ ਅਤੇ ਐਕਸੀਅਨ ਨੂੰ ਕਈ ਵਾਰ ਕਿਹਾ ਗਿਆ ਹੈ। ਪਰ ਸਮੱਸਿਆ ਦਾ ਹੱਲ ਨਹੀਂ ਨਿਕਲਿਆ। ਕਿਸਾਨਾਂ (Farmers) ਨੇ ਦੱਸਿਆ ਕਿ ਪ੍ਰਾਪਤ ਪਾਣੀ ਨਾ ਮਿਲਣ ਕਾਰਨ ਉਨ੍ਹਾਂ ਦੀ ਫਸਲ ਖਾਸ ਕਰ ਬਾਗਾਂ ਦੀ ਫਸਲ ਪ੍ਰਭਾਵਿਤ ਹੋ ਰਿਹੀ ਹੈ। ਪਹਿਲਾਂ ਵੀ ਇਸ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਰਹੀ ਹੈ। ਜਿਸ ਦੇ ਚੱਲਦਿਆਂ ਇਲਾਕੇ ਦੇ 40 ਫੀਸਦ ਤੋਂ ਵੱਧ ਬਾਗ ਖ਼ਤਮ ਹੋ ਚੁੱਕੇ ਹਨ। ਕਈ ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੀ ਜਾ ਚੁੱਕੀ ਹੈ। ਇਹ ਇਲਾਕਾ ਆਰਥਿਕ ਪੱਖੋਂ ਕਿਸਾਨੀ ‘ਤੇ ਨਿਰਭਰ ਕਰਦਾ ਹੈ। ਅਤੇ ਕਿਸਾਨਾਂ ਦੀ ਮਾੜੀ ਹਾਲਤ ਹੋਣ ਦੇ ਚੱਲਦਿਆਂ ਪੂਰੇ ਇਲਾਕੇ ਵਿੱਚ ਆਰਥਿਕ ਤੌਰ ‘ਤੇ ਲੋਕ ਕਮਜੋਰ ਹੋਏ ਹਨ। ਉਨ੍ਹਾਂ ਦੱਸਿਆ ਕਿ ਬਾਗਾਂ ਦੀ ਸਾਲ ਵਿੱਚ ਇਕ ਫ਼ਸਲ ਹੁੰਦੀ ਹੈ। ਜੇਕਰ ਬਾਗਾਂ ਨੂੰ ਸਮੇਂ ‘ਤੇ ਪਾਣੀ ਨਾ ਮਿਲੇ ਤਾਂ ਉਨ੍ਹਾਂ ਦੇ ਪੂਰੇ ਸਾਲ ਦੀ ਮਿਹਨਤ ਖ਼ਰਾਬ ਹੋ ਜਾਂਦੀ ਹੈ।
ਪੁਲਿਸ ਨੇ ਝੜਪ ਤੋਂ ਬਾਅਦ ਕਿਸਾਨਾਂ ਨੂੰ ਹਿਰਾਸਤ ‘ਚ ਲਿਆ
ਕਿਸਾਨਾਂ ਵੱਲੋਂ ਇਸ ਸਬੰਧ ਵਿੱਚ ਮੀਟਿੰਗ ਕਰ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਇਕੱਠਾ ਕੀਤਾ ਗਿਆ। ਜਿਸ ਤੋਂ ਬਾਅਦ ਕਿਸਾਨਾਂ ਨੇ ਰਾਮਸਰਾ ਮਾਇਨਰ ‘ਤੇ ਬਣੇ ਛੋਟੇ ਹੈਡ ‘ਤੇ ਜਾ ਕੇ ਲੱਗੇ ਹੋਏ ਫੱਟੇ ਨੂੰ ਚੱਕ ਦਿੱਤਾ। ਅਤੇ ਕਿਸਾਨਾਂ ਵੱਲੋਂ ਇਸ ਜਗ੍ਹਾ ਤੇ ਪੱਕਾ ਡੇਰਾ ਲੱਗਾ ਦਿੱਤਾ ਗਿਆ। ਪੁਲਿਸ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਨਹਿਰੀ ਵਿਭਾਗ ਅਤੇ ਪੁਲਿਸ ਵੱਲੋਂ ਇਸ ਸਬੰਧੀ ਗੱਲਬਾਤ ਕੀਤੀ ਗਈ। ਕਿਸਾਨਾਂ ਨੂੰ ਗ਼ੈਰ ਕਾਨੂੰਨੀ ਢੰਗ ਦੇ ਨਾਲ ਪਾਣੀ ਨਿਕਾਸੀ ਪ੍ਰਭਾਵਤ ਕਰਨ ਤੋਂ ਰੋਕਿਆ ਗਿਆ। ਜਿਸ ਤੋਂ ਬਾਅਦ ਕਿਸਾਨ ਅਤੇ ਪੁਲਿਸ ਮੁਲਾਜ਼ਮ ਆਪਸ ਵਿੱਚ ਉਲਝ ਗਏ। ਜਿਸ ਤੋਂ ਬਾਅਦ ਪੁਲਿਸ ਨੇ ਦਰਜਨ ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਵੱਲੋਂ ਕਿਸਾਨਾਂ ਨੂੰ ਬੱਸ ਰਾਹੀਂ ਅਬੋਹਰ ਥਾਣਾ ਸਦਰ ਲਿਆਂਦਾ ਗਿਆ। ਕਿਸਾਨਾਂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕਿਹਾ ਗਿਆ ਕਿ ਜਦ ਉਨ੍ਹਾਂ ਨੂੰ ਪੁਲਿਸ ਵੱਲੋ ਛੱਡਿਆ ਜਾਵੇਗਾ। ਉਹ ਫਿਰ ਨਹਿਰ ‘ਤੇ ਜਾ ਕੇ ਬੈਠ ਜਾਣਗੇ । ਫਿਲਹਾਲ ਪੁਲਿਸ ਵੱਲੋਂ ਇਸ ਜਗ੍ਹਾ ‘ਤੇ ਫੋਰਸ ਤੈਨਾਤ ਕਰ ਦਿੱਤੀ ਗਈ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ