ਕਾਂਗਰਸ ਨਹੀਂ, ਸਗੋਂ ਆਸ਼ੂ ਦਾ ਹੰਕਾਰ ਹਾਰਿਆ… ਸਿਮਰਜੀਤ ਬੈਂਸ ਦਾ ਪਲਟਵਾਰ
ਸਿਮਰਜੀਤ ਸਿੰਘ ਬੈਂਸ ਨੇ ਹੁਣ ਆਸ਼ੂ 'ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਮਨੀ ਚੋਣ 'ਚ ਕਾਂਗਰਸ ਨਹੀਂ, ਸਗੋਂ ਹੰਕਾਰ ਹਾਰਿਆ ਹੈ ਤੇ ਨਿਮਰਤਾ ਜਿੱਤੀ ਹੈ। ਉਨ੍ਹਾਂ ਨੇ ਆਸ਼ੂ ਨੂੰ ਚਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਆਸ਼ੂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਜਾਣ ਤਾਂ ਉਹ ਕਦੇ ਚੋਣ ਨਹੀਂ ਲੜਣਗੇ ਤੇ ਕਾਂਗਰਸ ਦੇ ਵਰਕਰ ਵਜੋਂ ਕੰਮ ਕਰਦੇ ਰਹਿਣਗੇ। ਬੈਂਸ ਨੇ ਕਿਹਾ ਕਿ ਉਹ ਖੁਦ ਆਜ਼ਾਦ ਵਿਧਾਇਕ ਰਹਿ ਚੁੱਕੇ ਹਨ।

ਲੁਧਿਆਣਾ ਜ਼ਿਮਨੀ ਚੋਣ ‘ਚ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਦੀ ਅੰਦਰੂਨੀ ਧੜੇਬੰਦੀ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਪਿਛਲੇ ਕੁੱਝ ਦਿਨਾਂ ਤੋਂ ਕਈ ਪਾਰਟੀ ਆਗੂ ਦੱਬੀ ਆਵਾਜ਼ ‘ਚ ਇੱਕ ਦੂਜੇ ਤੋਂ ਨਾਰਾਜ਼ਗੀ ਜ਼ਾਹਰ ਕਰ ਰਹੇ ਸਨ, ਪਰ ਹੁਣ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਮਾਨ ਨੇ ਖੁਲ੍ਹ ਕੇ ਭਾਰਤ ਭੂਸ਼ਣ ਆਸ਼ੂ ਖਿਲਾਫ਼ ਬੋਲਦੇ ਨਜ਼ਰ ਆਏ।
ਦੱਸ ਦੇਈਏ ਕਿ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਸ਼ੂ ਨੇ ਕਿਹਾ ਸੀ ਕਿ ਚੋਣ ਪ੍ਰਚਾਰ ਕਰਨ ਸਭ ਦੀ ਜ਼ਿੰਮੇਵਾਰੀ ਸੀ ਤੇ ਇਹ ਕੋਈ ਵਿਆਹ ਦਾ ਪ੍ਰੋਗਰਾਮ ਨਹੀਂ ਸੀ, ਜੋ ਸੱਦਾ ਦੇਣਾ ਪੈਂਦਾ। ਉਨ੍ਹਾਂ ਨੇ ਸਿਮਰਜੀਤ ਬੈਂਸ ‘ਤੇ ਵੀ ਟਿੱਪਣੀ ਕਰਦੇ ਹੋਏ ਕਿਹਾ ਕਿ ਮੈਂ ਉਨ੍ਹਾਂ ਨੂੰ ਕਾਂਗਰਸੀ ਸਵੀਕਾਰ ਨਹੀਂ ਕਰਦਾ ਹਾਂ।
ਬੈਂਸ ਦਾ ਪਲਟਵਾਰ
ਸਿਮਰਜੀਤ ਸਿੰਘ ਬੈਂਸ ਨੇ ਹੁਣ ਆਸ਼ੂ ‘ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਮਨੀ ਚੋਣ ‘ਚ ਕਾਂਗਰਸ ਨਹੀਂ, ਸਗੋਂ ਹੰਕਾਰ ਹਾਰਿਆ ਹੈ ਤੇ ਨਿਮਰਤਾ ਜਿੱਤੀ ਹੈ। ਉਨ੍ਹਾਂ ਨੇ ਆਸ਼ੂ ਨੂੰ ਚਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਆਸ਼ੂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਜਾਣ ਤਾਂ ਉਹ ਕਦੇ ਚੋਣ ਨਹੀਂ ਲੜਣਗੇ ਤੇ ਕਾਂਗਰਸ ਦੇ ਵਰਕਰ ਵਜੋਂ ਕੰਮ ਕਰਦੇ ਰਹਿਣਗੇ। ਬੈਂਸ ਨੇ ਕਿਹਾ ਕਿ ਉਹ ਖੁਦ ਆਜ਼ਾਦ ਵਿਧਾਇਕ ਰਹਿ ਚੁੱਕੇ ਹਨ।
ਬੈਂਸ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਨੇ ਮੈਨੂੰ ਪਾਰਟੀ ‘ਚ ਸ਼ਾਮਲ ਕੀਤਾ ਤਾਂ ਉਨ੍ਹਾਂ ਨੇ ਸਾਫ਼ ਸੰਦੇਸ਼ ਦਿੱਤਾ ਸੀ ਕਿ ਸਾਨੂੰ ਕੰਮ ਕਰਨ ਵਾਲੇ ਘੋੜੇ ਚਾਹੀਦੇ ਹਨ। ਸਾਨੂੰ ਲੰਗੜੇ ਤੇ ਸ਼ਿੰਗਾਰ ਕੀਤੇ ਹੋਏ ਘੋੜੇ ਨਹੀਂ ਚਾਹੀਦੇ। ਉਨ੍ਹਾਂ ਕਿਹਾ ਕਿ ਕੁੱਝ ਲੋਕ ਚਾਹੁੰਦੇ ਹਨ ਕਿ ਕਈ ਲੋਕ ਚਾਹੁੰਦੇ ਹਨ ਕਿ ਬੈਂਸ ਕਾਂਗਰਸ ਛੱਡ ਕੇ ਚਲਾ ਜਾਵੇ। ਬੈਂਸ ਕਾਂਗਰਸ ‘ਚੋਂ ਭੱਜਣ ਵਾਲਾ ਨਹੀਂ ਹੈ।
ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਆਸ਼ੂ ਕਹਿੰਦੇ ਹਨ ਕਿ ਉਹ ਮੈਨੂੰ ਕਾਂਗਰਸ ‘ਚ ਸਵੀਕਾਰ ਨਹੀਂ ਕਰਦੇ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਖੁਦ ਨੂੰ ਰਾਹੁਲ ਗਾਂਧੀ ਤੋਂ ਉੱਤੇ ਮੰਨਦੇ ਹਨ। ਜੇਕਰ ਅਜਿਹਾ ਹੈ ਤਾਂ ਮੈਨੂੰ ਕਿਸੇ ਦੀ ਪਰਵਾਹ ਨਹੀਂ। ਉਨ੍ਹਾਂ ਕਿਹਾ ਜੇਕਰ ਕੰਮ ਕਰਨ ਵਾਲੇ ਆਗੂ ਇਕੱਠੇ ਹੋ ਜਾਣ ਤਾਂ ਕਾਂਗਰਸ ਨੂੰ ਕੋਈ ਨਹੀਂ ਹਰਾ ਸਕਦਾ।