DGP Punjab: ਭ੍ਰਿਸ਼ਟਾਚਾਰ ਦੇ ਮਾਮਲੇ ਚ ਵਿਧਾਨ ਸਭਾ ਚ ਪੇਸ਼ ਹੋ ਸਕਦੇ ਨੇ DGP, ਸਪੀਕਰ ਨੇ ਕੀਤਾ ਤਲਬ
DGP Punjab: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅੱਜ ਵਿਧਾਨ ਸਭਾ ਸਾਹਮਣੇ ਪੇਸ਼ ਹੋ ਸਕਦੇ ਹਨ। ਬੀਤੇ ਕੱਲ੍ਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਵਿਚਰਲੀਆਂ ਕਾਲੀ ਭੇਡਾਂ ਬਾਰੇ ਪਤਾ ਲਗਾਉਣਾ ਚਾਹੀਦਾ ਸੀ। ਬੀਤੇ ਦਿਨ ਸੰਧਵਾਂ ਨੇ ਇਸ ਮਾਮਲੇ ਨੂੰ ਸਦਨ ਦੇ ਸਾਹਮਣੇ ਰੱਖਿਆ ਸੀ।
DGP Punjab: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅੱਜ ਵਿਧਾਨ ਸਭਾ ਸਾਹਮਣੇ ਪੇਸ਼ ਹੋ ਸਕਦੇ ਹਨ। ਬੀਤੇ ਕੱਲ੍ਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਹਨਾਂ ਨੂੰ ਤਲਬ ਕੀਤਾ ਸੀ। ਦਰਅਸਲ ਸਪੀਕਰ ਨੇ ਪੁਲਿਸ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈਕੇ ਚਿੰਤਾ ਜ਼ਾਹਿਰ ਕੀਤੀ ਸੀ। ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਡੀਜੀਪੀ ਤੋਂ ਰਿਪੋਰਟ ਵੀ ਮੰਗੀ ਸੀ।
ਸਪੀਕਰ ਨੇ ਚੁੱਕਿਆ ਸੀ ਭ੍ਰਿਸ਼ਟਾਚਾਰ ਦੇ ਮੁੱਦਾ
ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਸਲਾ ਸਦਨ ਵਿੱਚ ਰੱਖਦਿਆਂ ਸਵਾਲ ਕੀਤਾ ਕਿ ਰਿਸ਼ਵਤ ਦੀ ਰਕਮ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਉਣ ਵਾਲੇ ਪੁਲੀਸ ਅਧਿਕਾਰੀ ਨੂੰ ਬਚਾਇਆ ਜਾ ਰਿਹਾ ਹੈ। ਸੰਧਵਾਂ ਨੇ ਸਵਾਲ ਕੀਤਾ ਕਿ ਭ੍ਰਿਸ਼ਟ ਅਫਸਰਾਂ ਨੂੰ ਬਚਾਉਣ ਵਾਲੇ ਆਗੂ ਤੇ ਅਫਸਰ ਕੌਣ ਹਨ। ਇਸ ਮਾਮਲੇ ਵਿੱਚ ਸਪੀਕਰ ਨੇ ਸਖ਼ਤ ਕਾਰਵਾਈ ਕਰਨ ਲਈ ਕਿਹਾ।
ਸਦਨ ਵਿੱਚ ਗੁੰਜਿਆਂ ਬਿਸ਼ਨੋਈ ਦਾ ਮਾਮਲਾ
ਸਦਨ ਵਿੱਚ ਵਿਰੋਧੀਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਜ਼ੀਰੋ ਆਵਰ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦਾ ਮਾਮਲਾ ਚੁੱਕਿਆ। ਉਹਨਾਂ ਨੇ ਪਿਛਲੇ ਦਿਨ ਦਾ ਹਵਾਲਾ ਦਿੰਦਿਆਂ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਵਿੱਚ ਵੀ ਕਾਰਵਾਈ ਦੀ ਮੰਗ ਕੀਤੀ।
ਕੋਟਕਪੂਰਾ ਵਿਖੇ ਤੈਨਾਤ ਇੱਕ ASI ਵੱਲੋਂ ਗੈਂਗਸਟਰ ਕੋਲੋਂ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਬਰਖ਼ਾਸਤ ਕਰਨ ਅਤੇ ਲਾਂਰੈਸ ਬਿਸ਼ਨੋਈ ਦੀ CIA ਸਟਾਫ਼, ਖਰੜ ਚ ਕਸਟਡੀ ਦੌਰਾਨ ਇੱਕ SP ਵੱਲੋਂ ਆਪਣੇ ਮੋਬਾਈਲ ਫੋਨ ਰਾਹੀ ਇੱਕ ਨਿੱਜੀ TV ਚੈੱਨਲ ‘ਤੇ ਇੰਟਰਵਿਊ ਕਰਵਾਉਣ ਵਾਲੇ ਦੋਸ਼ੀ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਦੀ ਮੰਗ pic.twitter.com/lwafhkTTh3
— Partap Singh Bajwa (@Partap_Sbajwa) September 2, 2024
ਇਹ ਵੀ ਪੜ੍ਹੋ
ਕਤਲ ਤੋਂ ਬਾਅਦ ਹੋਈ ਸੀ ਇੰਟਰਵਿਊ
ਸਾਲ 2022 ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਬਿਸ਼ਨੋਈ ਤੋਂ ਪੁਛਗਿੱਛ ਕਰਨ ਲਈ ਉਸ ਨੂੰ ਪੰਜਾਬ ਲਿਆਂਦਾ ਸੀ। ਹਾਈਕੋਰਟ ਵਿੱਚ ਦਾਖਿਲ ਰਿਪੋਰਟ ਅਨੁਸਾਰ ਇਸ ਪੁੱਛਗਿਛ ਦੌਰਾਨ ਇੱਕ ਇੰਟਰਵਿਊ ਖਰੜ ਦੇ CIA ਵਿੱਚ ਹੋਇਆ ਸੀ ਅਤੇ ਦੂਜਾ ਇੰਟਰਵਿਊ ਰਾਜਸਥਾਨ ਦੀ ਇੱਕ ਜੇਲ੍ਹ ਵਿੱਚ ਹੋਇਆ ਸੀ। ਇਸ ਤੋਂ ਬਾਅਦ ਇਸ ਮਾਮਲੇ ਨੂੰ ਲੁਧਿਆਣਾ ਤੋਂ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਲੋਕ ਸਭਾ ਵਿੱਚ ਚੁੱਕਿਆ ਸੀ ਅਤੇ ਗ੍ਰਹਿ ਮੰਤਰੀ ਤੋਂ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ।