AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

2027 ਦੀਆਂ ਚੋਣਾਂ ਲਈ ਪੰਜਾਬ ਭਾਜਪਾ ‘ਚ ਵੱਡੀ ਹਲਚਲ, ਕੀ ਸਤੀਸ਼ ਪੂਨੀਆ ਨੂੰ ਮਿਲਣ ਜਾ ਰਹੀ ਵੱਡੀ ਜ਼ਿੰਮੇਵਾਰੀ?

ਪੰਜਾਬ ਵਿੱਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਬਹੁਤ ਤੇਜ਼ ਹੋ ਗਈਆਂ ਹਨ। ਭਾਰਤੀ ਜਨਤਾ ਪਾਰਟੀ ਹਾਈਕਮਾਂਡ ਵੱਲੋਂ ਹੁਣ ਤੋਂ ਹੀ ਸੂਬੇ ਵਿੱਚ ਚੋਣ ਤਿਆਰੀਆਂ ਦਾ ਆਗਾਜ਼ ਕਰ ਦਿੱਤਾ ਗਿਆ ਹੈ, ਜਿਸ ਦੇ ਤਹਿਤ ਭਾਜਪਾ ਦੇ ਕਈ ਵੱਡੇ ਅਤੇ ਦਿੱਗਜ ਕੇਂਦਰੀ ਆਗੂ ਲਗਾਤਾਰ ਪੰਜਾਬ ਦੇ ਦੌਰੇ ਕਰ ਰਹੇ ਹਨ।

2027 ਦੀਆਂ ਚੋਣਾਂ ਲਈ ਪੰਜਾਬ ਭਾਜਪਾ 'ਚ ਵੱਡੀ ਹਲਚਲ, ਕੀ ਸਤੀਸ਼ ਪੂਨੀਆ ਨੂੰ ਮਿਲਣ ਜਾ ਰਹੀ ਵੱਡੀ ਜ਼ਿੰਮੇਵਾਰੀ?
tv9-punjabi
| Published: 01 Jul 2026 21:02 PM IST
Share

ਪੰਜਾਬ ਵਿੱਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਬਹੁਤ ਤੇਜ਼ ਹੋ ਗਈਆਂ ਹਨ। ਭਾਰਤੀ ਜਨਤਾ ਪਾਰਟੀ ਹਾਈਕਮਾਂਡ ਵੱਲੋਂ ਹੁਣ ਤੋਂ ਹੀ ਸੂਬੇ ਵਿੱਚ ਚੋਣ ਤਿਆਰੀਆਂ ਦਾ ਆਗਾਜ਼ ਕਰ ਦਿੱਤਾ ਗਿਆ ਹੈ, ਜਿਸ ਦੇ ਤਹਿਤ ਭਾਜਪਾ ਦੇ ਕਈ ਵੱਡੇ ਅਤੇ ਦਿੱਗਜ ਕੇਂਦਰੀ ਆਗੂ ਲਗਾਤਾਰ ਪੰਜਾਬ ਦੇ ਦੌਰੇ ਕਰ ਰਹੇ ਹਨ ਅਤੇ ਪਾਰਟੀ ਦੇ ਅੰਦਰੂਨੀ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਲਈ ਕਈਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਵੀ ਸੌਂਪੀਆਂ ਜਾ ਰਹੀਆਂ ਹਨ।

ਇਸੇ ਸਿਆਸੀ ਹਲਚਲ ਦੇ ਦਰਮਿਆਨ, ਹਾਲ ਹੀ ਵਿੱਚ ਭਾਜਪਾ ਦੇ ਵੱਡੇ ਸਿਆਸੀ ਆਗੂ ਪੰਜਾਬ ਦੇ ਦੌਰੇ ‘ਤੇ ਸਨ। ਉਨ੍ਹਾਂ ਦੇ ਇਸ ਦੌਰੇ ਤੋਂ ਬਾਅਦ ਸਿਆਸੀ ਗਲਿਆਰਿਆਂ ਅਤੇ ਪਾਰਟੀ ਅੰਦਰ ਇਹ ਚਰਚਾਵਾਂ ਬਹੁਤ ਤੇਜ਼ ਹੋ ਗਈਆਂ ਸਨ ਕਿ ਕੇਂਦਰੀ ਲੀਡਰਸ਼ਿਪ ਵੱਲੋਂ ਇਹਨਾਂ ਆਗੂਆਂ ਵਿੱਚੋ ਕਿਸੇ ਨੂੰ ਵੱਡੀ ਜਿੰਮੇਵਾਰੀ ਸੌਂਪੀ ਜਾ ਸਕਦੀ ਹੈ।

ਆਉਣ ਵਾਲੇ ਸਮੇਂ ‘ਚ ਵੱਡੀ ਜਿੰਮੇਵਾਰੀ ਮਿਲਣ ਦੇ ਆਸਾਰ

ਸੂਤਰਾਂ ਤੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ, ਹਰਿਆਣਾ ਭਾਜਪਾ ਦੇ ਸਾਬਕਾ ਇੰਚਾਰਜ ਸਤੀਸ਼ ਪੂਨੀਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਪਰ ਅਜੇ ਤੱਕ ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਪੰਜਾਬ ਅੰਦਰ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਸੌਂਪੀ ਗਈ ਹੈ।

ਹਾਲਾਂਕਿ, ਭਾਜਪਾ ਦੇ ਅੰਦਰੂਨੀ ਹਲਕਿਆਂ ਵਿੱਚ ਇਹ ਗੱਲ ਜ਼ੋਰ-ਸ਼ੋਰ ਨਾਲ ਕਹੀ ਜਾ ਰਹੀ ਹੈ ਕਿ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਪਾਰਟੀ ਅੰਦਰ ਪੈਦਾ ਹੋਈ ਸਥਿਤੀ ਅਤੇ ਨਾਰਾਜ਼ ਆਗੂਆਂ ਨੂੰ ਮਨਾਉਣ ਲਈ ਸਤੀਸ਼ ਪੂਨੀਆ ਦੇ ਰਾਜਸਥਾਨ ਅਤੇ ਹਰਿਆਣਾ ਦੇ ਸੰਗਠਨਾਤਮਕ ਤਜ਼ਰਬੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਵੀ ਕਿਆਸਰਾਈਆਂ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਕੇਂਦਰ ਸਰਕਾਰ ਜਾਂ ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਪੰਜਾਬ ਦੇ ਸੰਗਠਨ ਨੂੰ ਮੁੜ ਖੜ੍ਹਾ ਕਰਨ ਲਈ ਕੋਈ ਵਿਸ਼ੇਸ਼ ਅਹੁਦਾ ਜਾਂ ਵੱਡੀ ਕਮਾਨ ਦਿੱਤੀ ਜਾ ਸਕਦੀ ਹੈ।

ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਰਣਨੀਤੀ ਬਣਾਉਣ ‘ਚ ਜੁਟੀ ਪਾਰਟੀ

ਭਾਜਪਾ ਦੇ ਅੰਦਰੂਨੀ ਸੂਤਰਾਂ ਅਨੁਸਾਰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਅਤੇ ਚੋਣ ਮੁਹਿੰਮ ਦੇ ਰਸਮੀ ਆਗਾਜ਼ ਤੋਂ ਪਹਿਲਾਂ ਹਾਈਕਮਾਂਡ ਪੂਰੀ ਤਰ੍ਹਾਂ ਸਰਗਰਮ ਹੈ। ਸਤੀਸ਼ ਪੂਨੀਆ ਵਰਗੇ ਸੀਨੀਅਰ ਆਗੂਆਂ ਦੇ ਪੰਜਾਬ ਦੌਰਿਆਂ ਦਾ ਮਕਸਦ ਸੂਬੇ ਦੇ ਸੀਨੀਅਰ ਆਗੂਆਂ, ਸਾਬਕਾ ਅਹੁਦੇਦਾਰਾਂ ਅਤੇ ਵੱਖ-ਵੱਖ ਧੜਿਆਂ ਨਾਲ ਗੁਪਤ ਸਲਾਹ-ਮਸ਼ਵਰਾ ਕਰਨਾ ਹੈ, ਤਾਂ ਜੋ ਨਵੀਂ ਸੂਬਾ ਕਾਰਜਕਾਰਨੀ ਦੇ ਐਲਾਨ ਤੋਂ ਪਹਿਲਾਂ ਪਾਰਟੀ ਅੰਦਰਲੇ ਹਾਲਾਤ ਨੂੰ ਪੂਰੀ ਤਰ੍ਹਾਂ ਕੰਟਰੋਲ ਵਿੱਚ ਰੱਖਿਆ ਜਾ ਸਕੇ। ਭਾਜਪਾ ਹੁਣ ਪੰਜਾਬ ਦੇ ਸਰਹੱਦੀ ਇਲਾਕਿਆਂ, ਕਿਸਾਨ ਵਰਗ ਅਤੇ ਸ਼ਹਿਰੀ ਵੋਟਰਾਂ ਵਿੱਚ ਆਪਣੀ ਪੈਂਠ ਮਜ਼ਬੂਤ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਢਿੱਲ ਦੇਣ ਦੇ ਮੂਡ ਵਿੱਚ ਨਹੀਂ ਹੈ।

Follow Us
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ...
ਮਾਤਾ ਵੈਸ਼ਨੋ ਦੇਵੀ ਮਾਰਗ 'ਤੇ ਲੈਂਡਸਲਾਈਡ, ਯਾਤਰਾ ਰੁਕੀ, ਦੇਸ਼ 'ਚ ਮਾਨਸੂਨ ਦੀ ਤਬਾਹੀ
ਮਾਤਾ ਵੈਸ਼ਨੋ ਦੇਵੀ ਮਾਰਗ 'ਤੇ ਲੈਂਡਸਲਾਈਡ, ਯਾਤਰਾ ਰੁਕੀ, ਦੇਸ਼ 'ਚ ਮਾਨਸੂਨ ਦੀ ਤਬਾਹੀ...
ਪੰਜਾਬ ਦੇ ਸਕੂਲ ਕਰ ਰਹੇ ਸ਼ਾਨਦਾਰ ਪ੍ਰਦਰਸ਼ਨ... TV9 ਦੇ 'ਭਾਰਤਵਰਸ਼ ਕੇ ਟੌਪਰਸ' ਪ੍ਰੋਗਰਾਮ 'ਚ ਬੋਲੇ ਹਰਜੋਤ ਬੈਂਸ
ਪੰਜਾਬ ਦੇ ਸਕੂਲ ਕਰ ਰਹੇ ਸ਼ਾਨਦਾਰ ਪ੍ਰਦਰਸ਼ਨ... TV9 ਦੇ 'ਭਾਰਤਵਰਸ਼ ਕੇ ਟੌਪਰਸ' ਪ੍ਰੋਗਰਾਮ 'ਚ ਬੋਲੇ ਹਰਜੋਤ ਬੈਂਸ...
Kisan Protest: ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ, ਸ਼ੰਭੂ-ਖਨੌਰੀ ਬਾਰਡਰ ਸੀਲ
Kisan Protest: ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ, ਸ਼ੰਭੂ-ਖਨੌਰੀ ਬਾਰਡਰ ਸੀਲ...
ਰਾਹੁਲ ਅਤੇ ਪ੍ਰਿਯੰਕਾ RML ਹਸਪਤਾਲ ਪਹੁੰਚੇ, ਜ਼ਖਮੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ
ਰਾਹੁਲ ਅਤੇ ਪ੍ਰਿਯੰਕਾ RML ਹਸਪਤਾਲ ਪਹੁੰਚੇ, ਜ਼ਖਮੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ...
ਜਲੰਧਰ ਦੇ ਗੀਤਾਂਸ਼ ਸਰੀਨ ਦਾ NEET-UG 'ਚ 8ਵਾਂ ਰੈਂਕ, ਡਾਕਟਰ ਬਣਨ ਦਾ ਹੈ ਸੁਪਨਾ
ਜਲੰਧਰ ਦੇ ਗੀਤਾਂਸ਼ ਸਰੀਨ ਦਾ NEET-UG 'ਚ 8ਵਾਂ ਰੈਂਕ, ਡਾਕਟਰ ਬਣਨ ਦਾ ਹੈ ਸੁਪਨਾ...
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ...
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ...
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ...