ਜਲੰਧਰ ਦੇ ਮਰਹੂਮ ਸਾਂਸਦ ਮੈਂਬਰ ਸੰਤੋਖ ਸਿੰਘ ਚੌਧਰੀ ਭੋਗ ਅੱਜ
ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਰਾਜਨੀਤਿਕ ਸਫ਼ਰ ਪੁਸ਼ਤਾਨੀ ਸਫ਼ਰ ਹੈ ਉਨ੍ਹਾਂ ਨੂੰ ਰਾਜਨੀਤੀ ਵਿਰਾਸਤ ਵਿਚ ਮਿਲੇ ਸਨ। ਉਹਨਾਂ ਦੇ ਪਿਤਾ ਗੁਰਬੰਤਾ ਸਿੰਘ ਕਾਂਗਰਸ ਪਾਰਟੀ ਹੀ ਸਨ ਅਤੇ ਸੰਤੋਖ ਸਿੰਘ ਚੌਧਰੀ ਨੇ ਰਾਜਨੀਤੀ ਆਪਣੇ ਪਿਤਾ ਤੋਂ ਹੀ ਸਿੱਖਣੀਆਂ ਸ਼ੁਰੂ ਕਰ ਦਿੱਤੀ ਸੀ।
ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੇ ਨਾਲ ਜਲੰਧਰ ਦੇ ਫਿਲੌਰ ਵਿਖੇ ਮਰਹੂਮ ਸਾਂਸਦ ਸੰਤੋਖ ਸਿੰਘ ਚੌਧਰੀ ਨੂੰ ਦਿਲ ਦੇ ਦੌਰੇ ਦਾ ਅਟੈਕ ਆਇਆ ਸੀ । ਜਿਸ ਦੇ ਬਾਅਦ ਉਹਨਾਂ ਨੂੰ ਉਸੀ ਸਮੇਂ ਐਂਬੂਲੈਂਸ ਵਿਚ ਫਗਵਾੜਾ ਦੇ ਨਿਜੀ ਹਸਪਤਾਲ ਲਿਜਾਇਆ ਗਿਆ । ਡਾਕਟਰਾਂ ਵੱਲੋਂ ਉਨ੍ਹਾਂ ਨੂੰ ਬਚਾਉਣ ਲਈ ਹਰ ਤਰ੍ਹਾਂ ਦਾ ਸੰਭਵ ਪਰਿਆਸ ਕੀਤਾ ਗਿਆ ਲੇਕਿਨ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਡਾਕਟਰ ਵੀ ਉਨ੍ਹਾਂ ਨੂੰ ਬਚਾ ਨਹੀਂ ਪਾਏ ਅਤੇ ਉਨਾਂ ਦਾ ਮੌਤ ਹਸਪਤਾਲ ਚ ਹੋ ਗਈ । ਸਾਂਸਦ ਸੰਸਦ ਸੰਤੋਖ ਸਿੰਘ ਚੌਧਰੀ ਦੀ ਮੌਤ ਦੇ ਬਾਅਦ ਮਾਹੌਲ ਗਮਗੀਨ ਹੋ ਗਿਆ ਅਤੇ ਰਾਹੁਲ ਗਾਂਧੀ ਨੂੰ ਭਾਰਤ ਯਾਤਰਾ ਉੱਥੇ ਹੀ ਬੰਦ ਕਰਨੀ ਪੈ ਗਈ ।
ਹਸਪਤਾਲ ਵਿਚ ਮੌਤ ਹੋਣ ਦੇ ਬਾਅਦ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਸ਼ਵ ਨੂੰ ਓਹਨਾਂ ਦੇ ਘਰ ਜਲੰਧਰ ਵਿਖੇ ਲਿਜਾਇਆ ਗਿਆ ਜਿੱਥੇ ਕਿ ਕਾਂਗਰਸ ਆਗੂ ਅਤੇ ਵਰਕਰ ਉਨਾਂ ਘਰ ਪਹੁੰਚ ਗਏ ਸਨ । ਭਾਰਤ ਜੁੜੋ ਯਾਤਰਾ ਦੌਰਾਨ ਵਾਪਰੀ ਇਹ ਘਟਨਾ ਨਾਲ ਹਰ ਵਿਅਕਤੀ ਮਾਯੂਸ ਹੋ ਕੇ ਰਹਿ ਗਿਆ ਹੈ ਉਨ੍ਹਾਂ ਦੀ ਅੱਖ ਭਰ ਆਇਆ । ਮਰਹੂਮ ਸੰਸਦ ਸੰਤੋਖ ਸਿੰਘ ਚੌਧਰੀ ਦਾ ਅੰਤਿਮ ਸੰਸਕਾਰ ਉਨਾਂ ਦੇ ਜੱਦੀ ਪਿੰਡ ਧਾਲੀਵਾਲ ਗਾਂਖਲਾ ਵਿਖੇ ਕੀਤਾ ਗਿਆ ।


