ਸੁਨਾਮ ਊਧਮ ਸਿੰਘ ਵਾਲਾ। ਨਸ਼ੇ ਦਾ ਸ਼ਿਕਾਰ ਲੋਕਾਂ ਨੂੰ ਮੁੱੜ ਤੋਂ ਜਿੰਦਗੀ ਦੀ ਮੁੱਖ ਧਾਰਾ ਚ ਲਿਆਉਣ ਨੂੰ ਲੈ ਕੇ ਸੰਗਰੂਰ ਜਿਲ੍ਹਾ ਪ੍ਰਸ਼ਾਸਨ ਨੇ ਨਵੇਕਲੀ ਪਹਿਲ ਕੀਤੀ ਹੈ। ਜਿਸ ਦੇ ਤਹਿਤ
ਨਸ਼ੇ ਦਾ ਸ਼ਿਕਾਰ ਲੋਕਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਰੁਜਗਾਰ ਵੀ ਮਹਇਆ ਕਰਵਾਇਆ ਜਾਵੇਗ ਤਾਂ ਜੋਂ ਠੀਕ ਹੋਣ ਤੋਂ ਬਾਅਦ ਉਹ ਮੁੱੜ ਤੋਂ ਨਸ਼ੇ ਦਾ ਰਾਹ ਨਾ ਫੜ ਸਕਣ।
ਹਰ ਸੰਭਵ ਮਦਦ ਦਾ ਭਰੋਸਾ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸਐਸਪੀ ਸੁਰੇਂਦਰ ਲਾਂਬਾ ਨੇ ਐਲਾਨ ਕੀਤਾ ਕਿ ਪਹਿਲੇ ਪੜਾਅ ਵਜੋਂ ਜ਼ਿਲ੍ਹਾ ਸੰਗਰੂਰ ਚ 100 ਨਸ਼ਾ ਪੀੜਤਾਂ ਦੀ ਪਛਾਣ ਕਰਕੇ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਘਾਬਦਾਂ ਵਿਖੇ ਇਲਾਜ ਕਰਵਾ ਕੇ ਰੋਗ ਮੁਕਤ ਕਰਨ ਮਗਰੋਂ
ਰੁਜਗਾਰ ਮੁਹੱਈਆ ਕਰਵਾਇਆ ਜਾਵੇਗਾ। ਸੁਨਾਮ ਸ਼ਹਿਰ ਦੀ ਜੋਗੀਆਂ ਬਸਤੀ ਵਿਖੇ ਨਸ਼ਿਆਂ ਦੇ ਕੋਹੜ ਦੇ ਮੁਕੰਮਲ ਸਫ਼ਾਏ ਦਾ ਸੱਦਾ ਦੇਣ ਪੁੱਜੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਸਾਂਝੇ ਤੌਰ ਤੇ ਕਿਹਾ ਕਿ ਨਸ਼ਿਆਂ ਦੇ ਮੁਕੰਮਲ ਸਫਾਏ ਲਈ ਲੋਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ ਕਿਉਂਕਿ ਇਹ ਇੱਕ ਵੱਡੀ ਸਮਾਜਿਕ ਬੁਰਾਈ ਹੈ ਜਿਸ ਦਾ ਖਾਤਮਾ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ।
ਅੱਗੇ ਆ ਕੇ ਇਲਾਜ ਕਰਵਾਉਣ ਦੀ ਅਪੀਲ
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬਸਤੀ ਨਿਵਾਸੀਆਂ ਨੂੰ ਦੱਸਿਆ ਕਿ ਘਾਬਦਾਂ ਵਿਖੇ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਵਿਖੇ ਇਲਾਜ ਕਰਵਾਉਣ ਵਾਲੇ ਨਾਗਰਿਕ ਸਵੇਰ ਤੋਂ ਸ਼ਾਮ ਤੱਕ ਵੱਖ-ਵੱਖ ਉਸਾਰੂ ਗਤੀਵਿਧੀਆਂ ਜਿਵੇਂ ਯੋਗਾ, ਕਸਰਤ, ਖੇਡਾਂ, ਲਾਇਬ੍ਰੇਰੀ, ਮੋਬਾਇਲ ਰਿਪੇਅਰ, ਬਿਜਲੀ ਰਿਪੇਅਰ ਆਦਿ ਵਿੱਚ ਹਿੱਸਾ ਲੈਂਦੇ ਹਨ ਅਤੇ ਨਸ਼ਾ ਤਿਆਗਣ ਉਪਰੰਤ ਇਹ ਨਾਗਰਿਕ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਹਾਸਲ ਕਰਕੇ ਭਵਿੱਖ ਵਿੱਚ ਆਪਣੇ ਪਰਿਵਾਰ ਨਾਲ ਖੁਸ਼ਹਾਲ ਜਿੰਦਗੀ ਬਤੀਤ ਕਰਨ ਦੇ ਸਮਰੱਥ ਬਣਦੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਨਸ਼ਾ ਕਰਦਾ ਹੈ ਬਦਨਾਮੀ ਦੇ ਡਰ ਨਾਲ ਉਸ ਦੇ ਵੇਰਵੇ ਛੁਪਾਏ ਨਾ ਜਾਣ ਬਲਕਿ ਰਾਹ ਤੋਂ ਭਟਕਣ ਵਾਲਿਆਂ ਨੂੰ ਚੰਗੇ ਰਾਹ ਤੇ ਲਿਆਉਣ ਲਈ ਸਰਕਾਰ ਦੀ ਇਸ ਮੁਹਿੰਮ ਵਿੱਚ ਯੋਗਦਾਨ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਜਾਂ ਨਸ਼ਾ ਤਸਕਰੀ ਕਰਨ ਵਾਲਿਆਂ ਬਾਰੇ ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ।
ਨਸ਼ਾ ਵੇਚਣ ਵਾਲਿਆਂ ਦੀ ਜਬਤ ਹੋਵੇਗਾ ਜਾਇਦਾਦ
ਇਸ ਮੌਕੇ ਐਸਐਸਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ
ਨਸ਼ਿਆਂ ਦੇ ਖਿਲਾਫ਼ ਜੰਗ ਜਾਰੀ ਹੈ। ਅਤੇ ਪਿੰਡਾਂ ਵਿੱਚ ਲੋਕ ਵੀ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਸਦੀ ਪ੍ਰਾਪਰਟੀ ਵੀ ਜਬਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਨਸ਼ਾ ਪੀੜਤ ਹਨ, ਉਨ੍ਹਾਂ ਨੂੰ ਮੁੜ ਵਸੇਬਾ ਕੇਂਦਰ ਵਿੱਚ ਯੋਗ ਇਲਾਜ ਕਰਵਾ ਕੇ ਹੁਨਰਮੰਦ ਬਣਾਉਣ ਮਗਰੋਂ ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਦੇ ਸਹਿਯੋਗ ਨਾਲ ਰੁਜਗਾਰ ਦੇਣਾ ਵੀ ਪ੍ਰਮੁੱਖ ਟੀਚਾ ਹੈ ।