ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਜ਼ਮੀਨੀ ਪੱਧਰ ਤੇ ਕੋਸ਼ਿਸ਼ਾਂ ਦੀ ਲੋੜ- ਕੁਲਦੀਪ ਸਿੰਘ ਧਾਲੀਵਾਲ

ਪੰਜਾਬ ਸਰਕਾਰ ਇਸ ਗੱਲ ਤੇ ਜੋਰ ਦੇ ਰਹੀ ਹੈ ਕਿ ਸੂਬੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡ ਦੇ ਮੈਦਾਨਾਂ ਵਿਚ ਲਿਆਂਦਾ ਜਾਵੇ- ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ

ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਜ਼ਮੀਨੀ ਪੱਧਰ ਤੇ ਕੋਸ਼ਿਸ਼ਾਂ ਦੀ ਲੋੜ- ਕੁਲਦੀਪ ਸਿੰਘ ਧਾਲੀਵਾਲ
Agricultural Policy: ਖੇਤੀਬਾੜੀ ਨੀਤੀ ਲਈ ਆਮ ਲੋਕਾਂ ਤੋਂ 31 ਮਾਰਚ ਤੱਕ ਸੁਝਾਅ ਮੰਗੇ।
Follow Us
sukhjinder-sahota-faridkot
| Updated On: 24 Jan 2023 09:18 AM IST
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸੋਮਵਾਰ ਨੂੰ ਪਿੰਡ ਗੋਲੇਵਾਲ ਵਿਖੇ ਸੰਤ ਕਸ਼ਮੀਰ ਸਿੰਘ ਨੂੰ ਸਮਰਪਿਤ 7ਵੇਂ ਸੁਪਰ ਮਹੰਤ ਸ਼ੇਰ ਸਿੰਘ ਯਾਦਗਾਰੀ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ।ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਖੇਡ ਕਲੱਬ ਨੂੰ 2 ਲੱਖ ਰੁਪਏ ਦੇਣ ਦੀ ਕੀਤੀ ਘੋਸ਼ਣਾ

ਇਸ ਦੌਰਾਨ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਗੱਲ ਤੇ ਸਭ ਤੋਂ ਜ਼ਿਆਦਾ ਜੋਰ ਦੇ ਰਹੀ ਹੈ ਕਿ ਵੱਧ ਤੋਂ ਵੱਧ ਨੋਜਵਾਨਾਂ ਨੂੰ ਖੇਡ ਦੇ ਮੈਦਾਨਾਂ ਵਿੱਚ ਲਿਆਂਦਾ ਜਾਵੇ। ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਜ਼ਮੀਨੀ ਪੱਧਰ ਤੇ ਨੋਜਵਾਨਾਂ ਨੂੰ ਖੇਡਾਂ ਵੱਲ ਲਿਆਉਣ ਦੇ ਲਈ ਸਮੇਂ ਸਮੇਂ ਸਿਰ ਜਿੱਥੇ ਐਨ.ਆਰ.ਆਈਜ਼ ਵੱਲੋਂ ਖੇਡ ਟੂਰਨਾਮੈਂਟ ਕਰਵਾਏ ਜਾ ਰਹੇ ਹਨ, ਉੱਥੇ ਪੰਜਾਬ ਸਰਕਾਰ ਵੱਲੋਂ ਵੀ ਰਾਜ ਪੱਧਰ ਤੇ ਖੇਡਾਂ ਕਰਵਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਸਰੀਰਕ ਤੌਰ ਤੇ ਮਜ਼ਬੂਤ ਕਰਦੀਆਂ ਹਨ, ਉੱਥੇ ਨਸ਼ਿਆਂ ਵਰਗੀ ਨਾਮੁਰਾਦ ਬਿਮਾਰੀ ਤੋਂ ਵੀ ਬਚੇ ਰਹਿੰਦੇ ਹਨ।ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪਿੰਡ ਵਿੱਚ ਸਟੇਡੀਅਮ ਬਣਾਉਣ ਦੇ ਲਈ ਜੋ ਵੀ ਰਾਸ਼ੀ ਲੱਗਣੀ ਹੈ, ਜਾਂ ਖੇਡਾਂ ਵਾਸਤੇ ਜੋ ਵੀ ਸਮਾਨ ਚਾਹੀਦਾ ਹੈ, ਇਸ ਸਬੰਧੀ ਲਿਖਤੀ ਰੂਪ ਵਿੱਚ ਉਨ੍ਹਾਂ ਨੂੰ ਭੇਜ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਨੇ ਕਲੱਬ ਨੂੰ 2 ਲੱਖ ਰੁਪਏ ਦੀ ਰਾਸ਼ੀ ਦੇਣ ਦੀ ਘੋਸ਼ਣਾ ਵੀ ਕੀਤੀ।

ਨੋਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣ ਦੀ ਕੀਤੀ ਅਪੀਲ

ਇਸ ਦੌਰਾਨ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਆਪਣਾ ਧਿਆਨ ਖੇਡਾਂ ਵੱਲ ਲੈ ਕੇ ਜਾਣਾ ਚਾਹੀਦਾ ਹੈ, ਤਾਂ ਜੋ ਨਾਮੁਰਾਦ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਨੋਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੇਡਾਂ ਵੱਲੋਂ ਧਿਆਨ ਦੇਣ ਤਾਂ ਜੋਂ ਉਹ ਖੇਡਾਂ ਰਾਹੀਂ ਵੀ ਪੰਜਾਬ ਪੁਲਿਸ ਅਤੇ ਹੋਰ ਵਿਭਾਗਾਂ ਵਿੱਚ ਉੱਚ ਅਹੁਦਿਆਂ ਤੇ ਬਿਰਾਜਮਾਨ ਹੋ ਸਕਣ।

ਪਿੰਡ ਵਾਸੀ ਵੀ ਮੌਕੇ ‘ਤੇ ਰਹੇ ਮੌਜੂਦ

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਲਖਵਿੰਦਰ ਸਿੰਘ ਰੰਧਾਵਾ, ਐਕਸੀਅਨ ਪੰਚਾਇਤੀ ਰਾਜ ਮਹੇਸ਼ ਗਰਗ, ਬੀ.ਡੀ.ਪੀ.ਓ ਕੋਟਕਪੂਰਾ, ਅਭਿਨਵ ਗੋਇਲ, ਬੀ.ਡੀ.ਪੀ.ਓ ਫਰੀਦਕੋਟ ਸੁਖਵਿੰਦਰ ਕੌਰ, ਅਮਨਦੀਪ ਸਿੰਘ ਬਾਬਾ ਆਪ ਆਗੂ, ਕਲੱਬ ਪ੍ਰਧਾਨ ਹਰਵਿੰਦਰ ਸਿੰਘ ਬਰਾੜ, ਸੀਨੀਅਰ ਮੀਤ ਪ੍ਰਧਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੋਰਾ ਗੋਲੇਵਾਲੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਤੇ ਪਿੰਡ ਵਾਸੀ ਹਾਜ਼ਰ ਸਨ।

Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ...
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ...
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ...
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ......
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ...
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ...
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?...
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ...