ਸਸਪੈਂਡਡ DIG ਭੁੱਲਰ ਦੀ ਪੇਸ਼ੀ ਅੱਜ, ਰਿਸ਼ਵਤ ਤੇ ਆਮਦਨ ਤੋਂ ਜਾਇਦਾਦ ਮਾਮਲੇ ‘ਚ CBI ਮੰਗੇਗੀ ਰਿਮਾਂਡ
DIG Bhullar Case: ਸੀਬੀਆਈ ਵੱਲੋਂ ਹੁਣ ਤੱਕ ਸਿਰਫ਼ ਰਿਸ਼ਵਤ ਮਾਮਲੇ ਦੀ ਹੀ ਜਾਂਚ ਕੀਤੀ ਜਾ ਰਹੀ ਸੀ, ਹਾਲਾਂਕਿ ਹੁਣ ਜਾਂਚ ਦਾ ਖੇਤਰ ਸਾਬਕਾ ਡੀਆਈਜੀ ਵੱਲੋਂ ਬੀਤੇ ਸਾਲਾਂ 'ਚ ਬਣਾਈ ਗਈ ਜਾਇਦਾਦ ਤੱਕ ਪਹੁੰਚ ਗਿਆ ਹੈ। ਸੀਬੀਆਈ ਜਾਂਚ 'ਚ ਪਤਾ ਚਲਿਆ ਹੈ ਕਿ ਵਿੱਤ ਸਾਲ 2024-25 'ਚ ਦਾਖਲ ਕੀਤੀ ਇਨਕਮ ਰਿਟਰਨ ਅਨੁਸਾਰ, ਭੱਲਰ ਦੇ ਸਾਰੇ ਜਾਇਜ਼ ਸਰੋਤਾਂ ਤੋਂ ਸਲਾਨਾ ਆਮਦਨ 45.95 ਲੱਖ ਹੈ। ਹਾਲਾਂਕਿ, ਜ਼ਬਤ ਕੀਤੀ ਗਈ ਪ੍ਰਾਪਰਟੀ ਤੇ ਪਰਿਵਾਰ ਨਾਲ ਜੁੜੀ ਪ੍ਰਾਪਰਟੀ ਕਰੋੜਾਂ 'ਚ ਹੈ।
ਰਿਸ਼ਵਤ ਕੇਸ ‘ਚ ਗ੍ਰਿਫ਼ਤਾਰ ਕੀਤੇ ਗਏ ਰੋਪੜ ਰੇਂਜ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਨਿਆਇਕ ਹਿਰਾਸਤ ਅੱਜ ਪੂਰੀ ਹੋ ਰਹੀ ਹੈ। ਅੱਜ ਉਨ੍ਹਾਂ ਨੂੰ ਸੀਬੀਆਈ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਵਪਾਰੀ ਤੋਂ ਰਿਸ਼ਵਤ ਲੈਣ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਸੀਬੀਆਈ ਉਨ੍ਹਾਂ ਦਾ ਰਿਮਾਂਡ ਮੰਗੇਗੀ। ਬੀਤੇ ਦਿਨ ਹੀ ਸੀਬੀਆਈ ਨੇ ਭੁੱਲਰ ਦੇ ਰਿਸ਼ਵਤ ਮਾਮਲੇ ‘ਚ ਵਿਚੋਲੇ ਕ੍ਰਿਸ਼ਨੂੰ ਦਾ ਰਿਮਾਂਡ ਲਿਆ ਸੀ। ਉਸ ਤੋਂ ਪੁੱਛਗਿੱਛ ਤੋਂ ਬਾਅਦ ਹਰਚਰਨ ਸਿੰਘ ਭੁੱਲਰ ਤੋਂ ਪੁੱਛਗਿੱਛ ਹੋਵੇਗੀ। ਸੀਬੀਆਈ ਇਸ ਦੌਰਾਨ ਸਾਬਕਾ ਡੀਆਈਜੀ ਤੇ ਉਸ ਦੇ ਲਿੰਕਸ ਤੋਂ ਇਲਾਵਾ ਦੂਜੇ ਵਪਾਰੀਆਂ ਤੇ ਅਫਸਰਾਂ ਨਾਲ ਲਿੰਕਸ ਦੀ ਵੀ ਜਾਂਚ ਕਰੇਗੀ।
ਸੀਬੀਆਈ ਵੱਲੋਂ ਹੁਣ ਤੱਕ ਸਿਰਫ਼ ਰਿਸ਼ਵਤ ਮਾਮਲੇ ਦੀ ਹੀ ਜਾਂਚ ਕੀਤੀ ਜਾ ਰਹੀ ਸੀ, ਹਾਲਾਂਕਿ ਹੁਣ ਜਾਂਚ ਦਾ ਖੇਤਰ ਸਾਬਕਾ ਡੀਆਈਜੀ ਵੱਲੋਂ ਬੀਤੇ ਸਾਲਾਂ ‘ਚ ਬਣਾਈ ਗਈ ਜਾਇਦਾਦ ਤੱਕ ਪਹੁੰਚ ਗਿਆ ਹੈ। ਸੀਬੀਆਈ ਜਾਂਚ ‘ਚ ਪਤਾ ਚਲਿਆ ਹੈ ਕਿ ਵਿੱਤ ਸਾਲ 2024-25 ‘ਚ ਦਾਖਲ ਕੀਤੀ ਇਨਕਮ ਰਿਟਰਨ ਅਨੁਸਾਰ, ਭੱਲਰ ਦੇ ਸਾਰੇ ਜਾਇਜ਼ ਸਰੋਤਾਂ ਤੋਂ ਸਲਾਨਾ ਆਮਦਨ 45.95 ਲੱਖ ਹੈ। ਹਾਲਾਂਕਿ, ਜ਼ਬਤ ਕੀਤੀ ਗਈ ਪ੍ਰਾਪਰਟੀ ਤੇ ਪਰਿਵਾਰ ਨਾਲ ਜੁੜੀ ਪ੍ਰਾਪਰਟੀ ਕਰੋੜਾਂ ‘ਚ ਹੈ।
ਸੀਬੀਆਈ ਦਾ ਕਹਿਣਾ ਹੈ ਕਿ ਭੁੱਲਰ ਨੇ ਕਈ ਲੋਕਾਂ ਦੀ ਮਿਲੀਭੁਗਤ ਨਾਲ ਆਪਣੇ ਜਾਇਜ਼ ਸਰੋਤਾਂ ਤੋਂ ਵੱਧ ਜਾਇਦਾਦ ਬਣਾਈ ਹੈ ਤੇ ਆਪਣੇ ਅਹੁਦੇ ਦੌਰਾਨ ਗੈਰ-ਕਾਨੂੰਨ ਤੌਰ ‘ਤੇ ਪੈਸਾ ਕਮਾਇਆ ਹੈ। ਇਸ ਤੋਂ ਇਲਾਵਾ ਸੀਬੀਆਈ ਦਾ ਕਹਿਣਾ ਹੈ ਕਿ ਉਹ ਕੋਈ ਤਸੱਲੀਬਖਸ਼ ਜਵਾਬ ਵੀ ਨਹੀਂ ਦੇ ਪਾਏ ਹਨ।
16 ਅਕਤੂਬਰ ਨੂੰ ਹੋਈ ਸੀ ਗ੍ਰਿਫ਼ਤਾਰੀ
ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ, ਚੰਡੀਗੜ੍ਹ ਨੇ 16 ਅਕਤੂਬਰ ਨੂੰ ਮੋਹਾਲੀ ‘ਚ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ, ਚੰਡੀਗੜ੍ਹ ਦੀਆਂ ਅੱਠ ਟੀਮਾਂ ਨੇ ਇਸ ਮਾਮਲੇ ਦੇ ਸਬੰਧ ‘ਚ ਸੱਤ ਥਾਵਾਂ ਤੇ ਛਾਪੇਮਾਰੀ ਕੀਤੀ। ਜਿਨ੍ਹਾਂ ‘ਚ ਅੰਬਾਲਾ, ਮੋਹਾਲੀ, ਚੰਡੀਗੜ੍ਹ ਤੇ ਰੋਪੜ ਸ਼ਾਮਲ ਸਨ। ਸੀਬੀਆਈ ਨੇ ਡੀਆਈਜੀ ਭੁੱਲਰ ਦੇ ਦਫ਼ਤਰ, ਘਰ, ਫਾਰਮ ਹਾਊਸ ਤੇ ਹੋਰ ਥਾਵਾਂ ਦੀ ਤਲਾਸ਼ੀ ਲਈ।
ਆਮਦਨ ਤੋਂ ਜ਼ਿਆਦਾ ਜਾਇਦਾਦ
ਸੀਬੀਆਈ ਨੇ ਭੁੱਲਰ ਦੇ ਚੰਡੀਗੜ੍ਹ ਸਥਿਤ ਸੈਕਟਰ 40 ਵਾਲੇ ਘਰ ਤੋਂ ਕਰੀਬ 7.5 ਕਰੋੜ ਰੁਪਏ ਨਕਦ ਬਰਾਮਦ ਕੀਤੇ। 500 ਰੁਪਏ ਦੇ ਨੋਟਾਂ ਦੇ ਬੰਡਲ ਰੱਖਣ ਲਈ ਮੇਜ਼ਾਂ ਬਹੁਤ ਛੋਟੀਆਂ ਸਨ। ਇਸ ਤੋਂ ਬਾਅਦ, ਫਰਸ਼ ਤੇ ਵਿਛਾਈਆਂ ਮੈਟ ਦੀ ਵਰਤੋਂ ਕਰਕੇ ਨੋਟਾਂ ਦੀ ਗਿਣਤੀ ਕੀਤੀ ਗਈ। ਨੋਟਾਂ ਦੀ ਗਿਣਤੀ ਕਰਨ ਲਈ ਤਿੰਨ ਮਸ਼ੀਨਾਂ ਲਿਆਉਣੀਆਂ ਪਈਆਂ।
ਇਹ ਵੀ ਪੜ੍ਹੋ
ਡੀਆਈਜੀ ਭੁੱਲਰ ਨੇ ਕਈ ਏਕੜ ਜ਼ਮੀਨ ਇਕੱਠੀ ਕੀਤੀ ਹੈ। ਉਸ ਦੇ ਘਰ ਤੋਂ 7.5 ਕਰੋੜ ਰੁਪਏ ਨਕਦ, 2.5 ਕਿਲੋ ਸੋਨਾ, ਬੇਸ਼ਕੀਮਤੀ ਰੋਲੈਕਸ ਅਤੇ ਰਾਡੋ ਘੜੀਆਂ, 50 ਜਾਇਦਾਦ ਦੇ ਦਸਤਾਵੇਜ਼ ਤੇ ਬੈਂਕ ਲਾਕਰ ਦੀਆਂ ਚਾਬੀਆਂ ਬਰਾਮਦ ਕੀਤੀਆਂ ਗਈਆਂ ਹਨ। ਉਸ ਦੇ ਘਰ ਤੋਂ ਬਰਾਮਦ ਕੀਤੀਆਂ ਗਈਆਂ ਘੜੀਆਂ ‘ਚੋਂ ਇੱਕ ਦੀ ਸ਼ੁਰੂਆਤੀ ਕੀਮਤ 2 ਤੋਂ 5 ਲੱਖ ਰੁਪਏ ਹੈ।
ਭੁੱਲਰ ਨੂੰ ਮਹਿੰਗੀ ਸ਼ਰਾਬ ਦਾ ਸ਼ੌਕ ਸੀ। ਲੁਧਿਆਣਾ ਦੇ ਸਮਰਾਲਾ ਸਥਿਤ ਉਸ ਦੇ ਫਾਰਮ ਹਾਊਸ ਤੋਂ ਮਹਿੰਗੀ ਸ਼ਰਾਬ ਦਾ ਭੰਡਾਰ ਮਿਲਿਆ। ਸੀਬੀਆਈ ਨੇ 108 ਬੋਤਲਾਂ ਬਰਾਮਦ ਕੀਤੀਆਂ, ਜਿਨ੍ਹਾਂ ‘ਚੋਂ ਕੁਝ ਦੀ ਕੀਮਤ 50,000 ਰੁਪਏ ਤੋਂ ਵੱਧ ਸੀ।


