ਕੇਂਦਰੀ ਰਾਜ ਮੰਤਰੀ ਬਿੱਟੂ ਨੇ ਚੱਕੀ ਪੁਲ ਦਾ ਕੀਤਾ ਦੌਰਾ, ਮੁਰੰਮਤ ਕਾਰਜਾਂ ਦਾ ਲਿਆ ਜਾਇਜ਼ਾ
Ravneet Bittu Chakki Pull: ਰਵਨੀਤ ਬਿੱਟੂ ਨੇ ਆਪਣੇ ਦੌਰੇ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਪਲੈਟਫਾਮ ਐਕਸ 'ਤੇ ਸਾਂਝਾ ਕੀਤਾ। ਉਨ੍ਹਾਂ ਨੇ ਲਿਖਿਆ, "ਰੇਲਵੇ ਪੁਲ (ਚੱਕੀ ਪੁਲ), ਪਠਾਨਕੋਟ ਵਿਖੇ ਚੱਲ ਰਹੇ ਮੁਰੰਮਤ ਤੇ ਸੁਰੱਖਿਆ ਕਾਰਜਾਂ ਦਾ ਜਾਇਜ਼ਾ ਲਿਆ। ਸੁਚਾਰੂ ਤੇ ਸੁਰੱਖਿਅਤ ਰੇਲਵੇ ਸੰਚਾਲਨ ਨੂੰ ਯਕੀਨੀ ਬਣਾਉਣਾ ਸਾਡੀ ਪ੍ਰਮੁੱਖ ਤਰਜੀਹ ਹੈ। ਭਾਰਤੀ ਰੇਲਵੇ ਯਾਤਰੀ ਸੁਰੱਖਿਆ ਦੇ ਉੱਚਤਮ ਮਿਆਰਾਂ ਨੂੰ ਬਰਕਰਾਰ ਰੱਖਦੇ ਹੋਏ ਖੇਤਰੀ ਸੰਪਰਕ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। "
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅੱਜ ਪਠਾਨਕੋਟ ਦੇ ਚੱਕੀ ਪੁਲ ਦਾ ਜਾਇਜ਼ਾ ਲੈਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪੁਲ ਨੂੰ ਹੋਏ ਨੁਕਸਾਨ ਤੇ ਮੁਰੰਮਤ ਕਾਰਜਾਂ ਦਾ ਜਾਇਜ਼ਾ ਲਿਆ। ਰੇਲਵੇ ਦੇ ਕਈ ਸੀਨੀਅਰ ਅਧਿਕਾਰੀ ਵੀ ਉੱਥੇ ਮੌਜ਼ੂਦ ਸਨ। ਮੰਤਰੀ ਬਿੱਟੂ ਨੇ ਇਸ ਦੌਰਾਨ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਮੰਤਰੀ ਨੇ ਭਰੋਸਾ ਦਿੱਤਾ ਕਿ ਰੇਲਵੇ ਦਾ ਸੁਚਾਰੂ ਤੇ ਸੁਰੱਖਿਅਤ ਸੰਚਾਲਨ ਸਾਡੀ ਤਰਜ਼ੀਹ ਹੈ ਤੇ ਅਸੀਂ ਰੇਲਵੇ ਦੀ ਕੁਨੈਕਟੀਵਿਟੀ ਤੇ ਯਾਤਰੀਆਂ ਦੀਆਂ ਸੁਰੱਖਿਆ ਲਈ ਵਚਨਬੱਧ ਹਾਂ। ਦੱਸ ਦੇਈਏ ਕਿ ਬੀਤੀ ਦਿਨੀਂ ਪੰਜਾਬ ‘ਚ ਆਏ ਹੜ੍ਹਾਂ ਕਾਰਨ ਪੁਲ ਥੱਲਿਓਂ ਮਿੱਟੀ ਖਿਸਕ ਗਈ ਸੀ, ਜਿਸ ਤੋਂ ਬਾਅਦ ਪੁਲ ਬੰਦ ਕਰ ਦਿੱਤਾ ਗਿਆ ਸੀ ਤੇ ਟ੍ਰੇਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਸੀ।
Reviewed the ongoing restoration and safety works at the Railway Bridge (Chakki Bridge), Pathankot. Ensuring smooth and secure railway operations remains our top priority. Indian Railways is fully committed to strengthening regional connectivity while upholding the highest pic.twitter.com/FGzxcFF4Wj
— Ravneet Singh Bittu (@RavneetBittu) September 8, 2025
ਉਨ੍ਹਾਂ ਨੇ ਆਪਣੇ ਦੌਰੇ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਪਲੈਟਫਾਮ ਐਕਸ ‘ਤੇ ਸਾਂਝਾ ਕੀਤਾ। ਉਨ੍ਹਾਂ ਨੇ ਲਿਖਿਆ, “ਰੇਲਵੇ ਪੁਲ (ਚੱਕੀ ਪੁਲ), ਪਠਾਨਕੋਟ ਵਿਖੇ ਚੱਲ ਰਹੇ ਮੁਰੰਮਤ ਤੇ ਸੁਰੱਖਿਆ ਕਾਰਜਾਂ ਦਾ ਜਾਇਜ਼ਾ ਲਿਆ। ਸੁਚਾਰੂ ਤੇ ਸੁਰੱਖਿਅਤ ਰੇਲਵੇ ਸੰਚਾਲਨ ਨੂੰ ਯਕੀਨੀ ਬਣਾਉਣਾ ਸਾਡੀ ਪ੍ਰਮੁੱਖ ਤਰਜੀਹ ਹੈ। ਭਾਰਤੀ ਰੇਲਵੇ ਯਾਤਰੀ ਸੁਰੱਖਿਆ ਦੇ ਉੱਚਤਮ ਮਿਆਰਾਂ ਨੂੰ ਬਰਕਰਾਰ ਰੱਖਦੇ ਹੋਏ ਖੇਤਰੀ ਸੰਪਰਕ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। “
ਇਹ ਵੀ ਪੜ੍ਹੋ
ਦੱਸ ਦਈਏ ਕਿ ਚੱਕੀ ਦਰਿਆ ਦੇ ਰੇਲਵੇ ਬ੍ਰਿਜ਼ ਦੇ ਡਿੱਗਣ ਕਾਰਨ ਦਿੱਲੀ- ਜੰਮੂ ਰੇਲਵੇ ਲਾਈਨ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਸ ਕਾਰਨ ਕਈ ਟ੍ਰੇਨਾਂ ਵੀ ਪ੍ਰਭਾਵਿਤ ਹੋਈਆਂ ਸਨ।
A major tragedy was narrowly avoided in Dhangu, Kangra, Himachal Pradesh, as a train with hundreds of passengers onboard crossed the Chakki River bridge just moments before its foundation gave way due to heavy flooding. Locals have long been complaining that illegal mining has pic.twitter.com/gi06Pp3Nun
— Nikhil saini (@iNikhilsaini) July 21, 2025
4 ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਕੀਤੀ ਮਦਦ ਦੀ ਮੰਗ
ਬੀਤੀ ਦਿਨੀਂ ਮੰਤਰੀ ਰਵਨੀਤ ਬਿੱਟੂ ਨੇ ਯੂਪੀ, ਐਮਪੀ, ਰਾਜਸਥਾਨ ਤੇ ਗੁਜਰਾਤ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਸਹਾਇਤਾ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਲਿਖਿਆ ਮੁੱਖ ਮੰਤਰੀਆਂ ਨੂੰ ਪੰਜਾਬ ਦੇ ਹੜ੍ਹ ਰਾਹਤ ਯਤਨਾਂ ‘ਚ ਸਹਾਇਤਾ ਲਈ ਅਪੀਲ ਕੀਤੀ। ਇਸ ਸੰਕਟ ‘ਚ, ਏਕਤਾ ਤੇ ਸਹਿਯੋਗ ਸਾਡੀ ਸਭ ਤੋਂ ਵੱਡੀ ਤਾਕਤ ਹੈ।
ਉਨ੍ਹਾਂ ਨੇ ਪੱਤਰ ‘ਚ ਲਿਖਿਆ- ਮੈਂ ਤੁਹਾਨੂੰ ਇਹ ਪੱਤਰ ਬਹੁਤ ਚਿੰਤਾ ਤੇ ਗੰਭੀਰਤਾ ਨਾਲ ਲਿਖ ਰਿਹਾ ਹਾਂ। ਪੰਜਾਬ ਰਾਜ ਇਸ ਸਮੇਂ ਭਿਆਨਕ ਹੜ੍ਹਾਂ ਦੀ ਲਪੇਟ ‘ਚ ਹੈ, ਜਿਸ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਲਗਾਤਾਰ ਭਾਰੀ ਬਾਰਿਸ਼ ਕਾਰਨ ਨਦੀਆਂ ਵ‘ਚ ਹੜ੍ਹ ਆ ਗਿਆ ਹੈ, ਕਈ ਪਿੰਡ ਤੇ ਸ਼ਹਿਰੀ ਖੇਤਰ ਡੁੱਬ ਗਏ ਹਨ ਤੇ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ। ਇਸ ਸੰਕਟ ਨੇ ਨਾ ਸਿਰਫ਼ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਹੈ ਬਲਕਿ ਮਨੁੱਖੀ ਦੁੱਖਾਂ ‘ਚ ਵੀ ਭਾਰੀ ਵਾਧਾ ਕੀਤਾ ਹੈ। ਪੰਜਾਬ ਨੇ ਹਮੇਸ਼ਾ ਹਰ ਸੰਕਟ ‘ਚ ਦੇਸ਼ ਦਾ ਮਜ਼ਬੂਤੀ ਨਾਲ ਸਾਥ ਦਿੱਤਾ ਹੈ। ਅੱਜ ਪੰਜਾਬ ਖੁਦ ਸੰਕਟ ‘ਚ ਹੈ ਅਤੇ ਇਸ ਨੂੰ ਦੇਸ਼ ਤੋਂ ਇਸੇ ਤਰ੍ਹਾਂ ਦੇ ਸਮਰਥਨ ਦੀ ਉਮੀਦ ਹੈ।
Appealed to chief ministers of UP, MP, Rajasthan & Gujarat for support in Punjabs flood relief efforts. In this crisis, unity & cooperation are our greatest strength. #FloodRelief #UnitedForPunjab #TogetherWeCan #DisasterManagement pic.twitter.com/Iem2KqzQmv
— Ravneet Singh Bittu (@RavneetBittu) September 7, 2025
ਮੈਂ ਤੁਹਾਨੂੰ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਰਾਜ ਤੋਂ ਪੰਜਾਬ ਰਾਜ ਨੂੰ ਹਰ ਸੰਭਵ ਮਦਦ ਤੁਰੰਤ ਪ੍ਰਦਾਨ ਕਰਨ ਲਈ ਜ਼ਰੂਰੀ ਨਿਰਦੇਸ਼ ਪ੍ਰਦਾਨ ਕਰੋ। ਅਜਿਹਾ ਆਪਸੀ ਸਹਿਯੋਗ ਤੇ ਤਾਲਮੇਲ ਨਾ ਸਿਰਫ਼ ਮਾਨਵਤਾਵਾਦੀ ਦ੍ਰਿਸ਼ਟੀਕੋਣ ਤੋਂ ਜ਼ਰੂਰੀ ਹੈ, ਸਗੋਂ ਸਾਡੇ ਸੰਘੀ ਢਾਂਚੇ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਇਸ ਆਫ਼ਤ ਦੀ ਘੜੀ ‘ਚ ਪੰਜਾਬ ਰਾਜ ਦੇ ਨਾਲ ਖੜ੍ਹੇ ਹੋਵੋਗੇ ਤੇ ਹਰ ਸੰਭਵ ਮਦਦ ਪ੍ਰਦਾਨ ਕਰੋਗੇ। ਮੈਂ ਤੁਹਾਡੇ ਜਵਾਬ ਦੀ ਉਡੀਕ ਕਰ ਰਿਹਾ ਹਾਂ।


