ਰਵੀ ਭਗਤ ਬਣੇ CM ਮਾਨ ਦੇ ਪ੍ਰਮੁੱਖ ਸਕੱਤਰ, 2006 ਬੈਚ ਦੇ ਹਨ IAS
Ravi Bhagat: ਜਾਣਕਾਰੀ ਅਨੁਸਾਰ, ਇਸ ਤੋਂ ਪਹਿਲਾਂ ਸੀਨੀਅਰ ਆਈਏਐਸ ਵੀਕੇ ਸਿੰਘ ਇਸ ਅਹੁਦੇ 'ਤੇ ਤਾਇਨਾਤ ਸਨ। ਉਹ 1990 ਬੈਚ ਦੇ ਆਈਐਸਐਸ ਅਧਿਕਾਰੀ ਸਨ। ਪਰ ਉਹ ਪਿਛਲੇ ਸਾਲ 30 ਨਵੰਬਰ 2024 ਨੂੰ ਸੇਵਾਮੁਕਤ ਹੋ ਗਏ। ਜਿਸ ਤੋਂ ਬਾਅਦ ਇਹ ਅਹੁਦਾ ਚਾਰ ਮਹੀਨਿਆਂ ਤੱਕ ਖਾਲੀ ਰਿਹਾ।

ਪੰਜਾਬ ਸਰਕਾਰ ਨੇ 2006 ਬੈਚ ਦੇ ਆਈਏਐਸ ਅਧਿਕਾਰੀ ਰਵੀ ਭਗਤ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਉਹ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਸਨ। ਰਵੀ ਭਗਤ ਨੂੰ ਸੂਬੇ ਵਿੱਚ ਪ੍ਰਸ਼ਾਸਕੀ ਫੇਰਬਦਲ ਦੇ ਹਿੱਸੇ ਵਜੋਂ ਤਰੱਕੀ ਦਿੱਤੀ ਗਈ ਹੈ। ਇਸ ਅਹੁਦੇ ਤੋਂ ਇਲਾਵਾ, ਉਹ ਲੋਕ ਨਿਰਮਾਣ ਵਿਭਾਗ (ਇਮਾਰਤਾਂ ਅਤੇ ਸੜਕਾਂ) ਦੇ ਪ੍ਰਸ਼ਾਸਕੀ ਸਕੱਤਰ ਅਤੇ ਪੰਜਾਬ ਪੇਂਡੂ ਵਿਕਾਸ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਵੀ ਸੰਭਾਲਣਗੇ।
ਜਾਣਕਾਰੀ ਅਨੁਸਾਰ, ਇਸ ਤੋਂ ਪਹਿਲਾਂ ਸੀਨੀਅਰ ਆਈਏਐਸ ਵੀਕੇ ਸਿੰਘ ਇਸ ਅਹੁਦੇ ‘ਤੇ ਤਾਇਨਾਤ ਸਨ। ਉਹ 1990 ਬੈਚ ਦੇ ਆਈਐਸਐਸ ਅਧਿਕਾਰੀ ਸਨ। ਪਰ ਉਹ ਪਿਛਲੇ ਸਾਲ 30 ਨਵੰਬਰ 2024 ਨੂੰ ਸੇਵਾਮੁਕਤ ਹੋ ਗਏ। ਜਿਸ ਤੋਂ ਬਾਅਦ ਇਹ ਅਹੁਦਾ ਚਾਰ ਮਹੀਨਿਆਂ ਤੱਕ ਖਾਲੀ ਰਿਹਾ।
ਇਸ ਤੋਂ ਬਾਅਦ, ਪੰਜਾਬ ਸਰਕਾਰ ਨੇ ਅੱਜ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਵੀ ਬਦਲ ਦਿੱਤਾ ਸੀ। 9 ਅਕਤੂਬਰ ਨੂੰ ਅਨੁਰਾਗ ਵਰਮਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ 1992 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਕੇਏਪੀ ਸਿਨਹਾ ਨੂੰ ਨਵਾਂ ਸੀਐਸ ਨਿਯੁਕਤ ਕੀਤਾ ਗਿਆ। ਢਾਈ ਸਾਲਾਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਮੁੱਖ ਸਕੱਤਰ ਦਾ ਚਿਹਰਾ ਬਦਲਿਆ ਗਿਆ ਹੈ।
ਕਈ ਅਹੁਦਿਆਂ ‘ਤੇ ਨਿਭਾਈ ਹੈ ਸੇਵਾ
ਰਵੀ ਭਗਤ 48 ਸਾਲਾਂ ਦੇ ਹਨ। ਆਪਣੀ ਵਿਦਿਅਕ ਯੋਗਤਾ ਬਾਰੇ ਗੱਲ ਕਰੀਏ ਤਾਂ, ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੀ ਵੈੱਬਸਾਈਟ ‘ਤੇ ਉਪਲਬਧ ਜਾਣਕਾਰੀ ਅਨੁਸਾਰ, ਉਸਨੇ ਜੀਓ ਪਾਲੀਟਿਕਸ ਵਿੱਚ ਐਮ.ਫਿਲ ਕੀਤੀ ਹੈ। ਇਸ ਤੋਂ ਇਲਾਵਾ, ਉਸਨੇ ਖੇਤਰੀ ਵਿਕਾਸ ਵਿੱਚ ਐਮਏ, ਜਨਤਕ ਨੀਤੀ ਵਿੱਚ ਐਮ ਅਤੇ ਜਨਤਕ ਨੀਤੀ ਅਤੇ ਪ੍ਰਬੰਧਨ ਵਿੱਚ ਐਮਐਸਸੀ ਕੀਤੀ ਹੈ। ਰਵੀ ਭਗਤ ਨੇ ਜਲੰਧਰ ਯੂਨੀਵਰਸਿਟੀ, ਪੰਜਾਬ ਤੋਂ ਪੜ੍ਹਾਈ ਕੀਤੀ ਹੈ। ਉਹ ਕਈ ਜ਼ਿਲ੍ਹਿਆਂ ਵਿੱਚ ਡੀਸੀ ਅਤੇ ਸਰਕਾਰ ਦੇ ਵੱਖ-ਵੱਖ ਮਹੱਤਵਪੂਰਨ ਅਹੁਦਿਆਂ ‘ਤੇ ਸੇਵਾ ਨਿਭਾ ਚੁੱਕੇ ਹਨ।