BJP ਜੁਆਇੰਨ ਕਰਦੇ ਹੀ ਰਣਜੀਤ ਗਿੱਲ ਦੇ ਘਰ ਕਿਉਂ ਕੀਤੀ ਰੇਡ? ਵਿਜੀਲੈਂਸ ਦਾ ਵੱਡਾ ਬਿਆਨ ਆਇਆ ਸਾਹਮਣੇ
ਰਣਜੀਤ ਗਿੱਲ ਦੀ ਰਿਹਾਇਸ਼ 'ਤੇ ਰੇਡ ਮਾਮਲੇ 'ਚ ਵਿਜੀਲੈਂਸ ਬਿਊਰੋ ਦਾ ਬਿਆਨ ਆ ਗਿਆ ਹੈ। ਵਿਜੀਲੈਂਸ ਦਾ ਕਹਿਣਾ ਹੈ ਕਿ ਰਣਜੀਤ ਗਿੱਲ 'ਤੇ ਬਿਕਰਮ ਮਜੀਠੀਆ ਕੇਸ ਮਾਮਲੇ 'ਚ ਰੇਡ ਕੀਤੀ ਗਈ ਹੈ। ਮਜੀਠੀਆ ਤੇ ਗਿਲਕੋ ਡਿਵਲੈਪਰ ਵਿਚਕਾਰ ਸ਼ੱਕੀ ਲੈਣ ਦੇਣ ਹੋਇਆ ਹੈ, ਜਿਸ ਕਾਰਨ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਦੇ ਮਸ਼ਹੂਰ ਰਿਅਲ ਅਸਟੇਟ ਕਾਰੋਬਾਰੀ ਤੇ ਸਾਬਕਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਣਜੀਤ ਗਿੱਲ ਦੇ ਭਾਜਪਾ ਜੁਆਇੰਨ ਕਰਨ ਤੋਂ 12 ਘੰਟੇ ਅੰਦਰ ਹੀ ਪੰਜਾਬ ਵਿਜੀਲੈਂਸ ਨੇ ਉਨ੍ਹਾਂ ਦੇ ਠਿਕਾਣਿਆਂ ‘ਤੇ ਰੇਡ ਕਰ ਦਿੱਤੀ। ਰਣਜੀਤ ਗਿੱਲ ਨੂੰ 1 ਅਗਸਤ ਦੀ ਦੇਰ ਰਾਤ ਨੂੰ ਹਰਿਆਣਾ ਦੇ ਮੁੱਖ ਮੰਤਰ ਨਾਇਬ ਸੈਣੀ ਨੇ ਭਾਜਪਾ ‘ਚ ਸ਼ਾਮਲ ਕਰਵਾਇਆ ਤੇ ਅਗਲੇ ਹੀ ਦਿਨ ਉਨ੍ਹਾਂ ਦੇ ਘਰ ਵਿਜੀਲੈਂਸ ਨੇ ਛਾਪੇਮਾਰੀ ਕੀਤੀ। ਵਿਜੀਲੈਂਸ ਦੀ ਟੀਮ ਸ਼ਨੀਵਾਰ ਸਵੇਰ ਸਭ ਤੋਂ ਪਹਿਲਾਂ ਉਨ੍ਹਾਂ ਦੀ ਚੰਡੀਗੜ੍ਹ ਵਿਖੇ ਰਿਹਾਇਸ਼ ‘ਤੇ ਪਹੁੰਚੀ। ਇਸ ਤੋਂ ਇਲਾਵਾ ਮੁਹਾਲੀ ਤੇ ਖਰੜ ਦੇ ਆਫਿਸ ਦੀ ਵੀ ਜਾਂਚ ਕੀਤੀ ਗਈ।
ਹੁਣ ਇਸ ਰੇਡ ਮਾਮਲੇ ‘ਚ ਵਿਜੀਲੈਂਸ ਬਿਊਰੋ ਦਾ ਬਿਆਨ ਆ ਗਿਆ ਹੈ। ਵਿਜੀਲੈਂਸ ਦਾ ਕਹਿਣਾ ਹੈ ਕਿ ਰਣਜੀਤ ਗਿੱਲ ‘ਤੇ ਬਿਕਰਮ ਮਜੀਠੀਆ ਕੇਸ ਮਾਮਲੇ ‘ਚ ਰੇਡ ਕੀਤੀ ਗਈ ਹੈ। ਮਜੀਠੀਆ ਤੇ ਗਿਲਕੋ ਡਿਵਲੈਪਰ ਵਿਚਕਾਰ ਸ਼ੱਕੀ ਲੈਣ ਦੇਣ ਹੋਇਆ ਹੈ, ਜਿਸ ਕਾਰਨ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਰਣਜੀਤ ਗਿੱਲ, ਗਿਲਕੋ ਗਰੁੱਪ ਦੇ ਮਾਲਿਕ ਹਨ।
ਵਿਜੀਲੈਂਸ ਦਾ ਕਹਿਣਾ ਹੈ ਕਿ ਗਿਲਕੋ ਡਿਵਲੈਪਰ ਤੇ ਮਜੀਠੀਆ ਦੀ ਇਕਾਈਆਂ ਜੁੜੀਆਂ ਹੋਈਆਂ ਹਨ। ਮਜੀਠੀਆ ‘ਤੇ 25 ਜੂਨ ਨੂੰ ਦਰਜ ਕੀਤੇ ਗਏ ਕੇਸ ਦੀ ਜਾਂਚ ਨੂੰ ਅੱਗ ਵਧਾਇਆ ਜਾ ਰਿਹਾ ਹੈ। ਵਿਜੀਲੈਂਸ ਨੇ ਰਣਜੀਤ ਗਿੱਲ ਦੀ ਪ੍ਰਾਪਰਟੀ ‘ਤੇ ਛਾਪੇਮਾਰੀ ਦੌਰਾਨ ਕਈ ਦਸਤਾਵੇਜ਼ ਤੇ ਇਲੈਕਟ੍ਰਾਨਿਕ ਡਿਵਾਇਸ ਵੀ ਜ਼ਬਤ ਕੀਤੇ ਹਨ।
ਰਣਜੀਤ ਗਿੱਲ ਦਾ ਬਿਆਨ
ਉੱਥੇ ਹੀ ਰਣਜੀਤ ਗਿੱਲ ਨੇ ਵੀ ਖੁਦ ‘ਤੇ ਵਿਜੀਲੈਂਸ ਦੀ ਰੇਡ ਮਾਮਲੇ ‘ਚਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕਾਰਵਾਈ ਰਾਜਨੀਤੀ ਤੋਂ ਪ੍ਰੇਰਿਤ ਹੈ। ਮੈਨੂੰ ਪਤਾ ਚੱਲਿਆ ਹੈ ਕਿ ਕੁੱਝ ਲੈਣ-ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਇਹ ਲੈਣ-ਦੇਣ 2012 ਦਾ ਹੈ ਤੇ ਇਹ ਕੰਪਨੀ ਤੋਂ ਕੰਪਨੀ ਦਾ ਲੀਗਲ ਲੈਣ ਦੇਣ ਹੈ। ਇਸ ਲੈਣ-ਦੇਣ ਨੂੰ ਇਨਕਮ ਟੈਕਸ ‘ਚ ਵੀ ਸ਼ਾਮਲ ਕੀਤਾ ਗਿਆ ਹੈ।


