ਰਾਣਾ ਗੁਰਜੀਤ ਦੇ ਘਰ ED ਦੀ ਛਾਪੇਮਾਰੀ, ਸਰਕਾਰੀ ਰਿਹਾਇਸ਼ ਤੇ ਵੀ ਪਈ ਰੇਡ
ਚੰਡੀਗੜ੍ਹ ਵਿੱਚ ਸਥਿਤ ਰਾਣਾ ਗੁਰਜੀਤ ਦੀ ਸਰਕਾਰੀ ਰਿਹਾਇਸ਼ ਤੇ ਵੀ ਕੇਂਦਰੀ ਏਜੰਸੀ ਨੇ ਰੇਡ ਮਾਰੀ। ਜਾਣਕਾਰੀ ਅਨੁਸਾਰ ਸਵੇਰ ਤੋਂ ਹੀ ਅਧਿਕਾਰੀ ਰਾਣਾ ਗੁਰਜੀਤ ਦੇ ਘਰ ਅੰਦਰ ਮੌਜੂਦ ਹਨ ਅਤੇ ਪੁੱਛ ਗਿਛ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਿਸ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ।

ਚੰਡੀਗੜ੍ਹ ਸਥਿਤ ਰਾਣਾ ਗੁਰਜੀਤ ਦੀ ਰਿਹਾਇਸ਼
ਚੰਡੀਗੜ੍ਹ ਤੋਂ ਇੱਕ ਟੀਮ ਵੀਰਵਾਰ ਸਵੇਰੇ ਕਪੂਰਥਲਾ ਵਿੱਚ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਸਰਕੂਲਰ ਰੋਡ ਸਥਿਤ ਘਰ ਪਹੁੰਚੀ। ਅਧਿਕਾਰੀਆਂ ਦੀ ਇੱਕ ਟੀਮ ਨੇ ਚਾਰ-ਪੰਜ ਗੱਡੀਆਂ ਵਿੱਚ ਘਰ ‘ਤੇ ਛਾਪਾ ਮਾਰਿਆ। ਆਈਟੀਬੀਪੀ ਦੇ ਜਵਾਨ ਵੀ ਉਨ੍ਹਾਂ ਦੇ ਨਾਲ ਸਨ। ਜਿਵੇਂ ਹੀ ਟੀਮ ਪਹੁੰਚੀ, ਰਾਣਾ ਨਿਵਾਸ ਦੇ ਗੇਟ ਅੰਦਰੋਂ ਬੰਦ ਕਰ ਦਿੱਤੇ ਗਏ। ਸੂਤਰਾਂ ਅਨੁਸਾਰ ਇਹ ਛਾਪਾ ED ਦੀ ਟੀਮ ਵੱਲੋਂ ਮਾਰਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ। ਫਿਲਹਾਲ ਕੋਈ ਵੀ ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ