Year Ender 2024: ਰਾਜਾ ਵੜਿੰਗ ਨੇ ਪੰਜਾਬ ਵਾਸੀਆਂ ਦਾ ਕੀਤਾ ਧੰਨਵਾਦ: ਕਿਹਾ- 2024 ਚੋਣਾਂ ਦਾ ਸਾਲ ਸੀ; ਹਰ ਚੋਣ ‘ਚ ਪਾਰਟੀ ਮਜ਼ਬੂਤ ਹੋਈ
Year Ender 2024: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਲੋਕਾਂ ਵੱਲੋਂ ਚੋਣਾਂ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਾਲ ਵਿੱਚ ਤਿੰਨ ਅਹਿਮ ਚੋਣਾਂ ਹੋਈਆਂ ਹਨ। ਜਿਸ ਵਿੱਚ ਕਾਂਗਰਸ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ।
Year Ender 2024: ਸਾਲ 2024 ਪੰਜਾਬ ‘ਚ ਚੋਣਾਂ ਦੇ ਨਾਂ ‘ਤੇ ਸੀ। 2022 ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰ ਰਹੀ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਲੋਕਾਂ ਵੱਲੋਂ ਚੋਣਾਂ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਾਲ ਵਿੱਚ ਤਿੰਨ ਅਹਿਮ ਚੋਣਾਂ ਹੋਈਆਂ ਹਨ। ਜਿਸ ਵਿੱਚ ਕਾਂਗਰਸ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਜਿਸ ਤੋਂ ਸਪੱਸ਼ਟ ਹੈ ਕਿ 2027 ਪੰਜਾਬ ਕਾਂਗਰਸ ਦਾ ਸਾਲ ਹੋਵੇਗਾ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਸੰਦੇਸ਼ ਪੋਸਟ ਕਰਦਿਆਂ ਕਿਹਾ- ਇਸ ਚੋਣ ਵਰ੍ਹੇ ਨੇ ਕਾਂਗਰਸ ਪੰਜਾਬ ਦੇ ਹਰ ਵਰਕਰ, ਆਗੂ ਅਤੇ ਅਹੁਦੇਦਾਰ ਦੀ ਸਖ਼ਤ ਮਿਹਨਤ ਦਾ ਸਬੂਤ ਦਿੱਤਾ ਹੈ। ਜ਼ਮੀਨੀ ਪੱਧਰ ‘ਤੇ ਲਗਾਤਾਰ ਯਤਨਾਂ ਰਾਹੀਂ ਅਸੀਂ ਆਪਣੀ ਤਾਕਤ ਨੂੰ ਵਧਾਇਆ ਹੈ ਅਤੇ ਪੰਜਾਬ ਦੀ ਸੱਚੀ ਆਵਾਜ਼ ਬਣ ਕੇ ਉੱਭਰੇ ਹਾਂ। ਲੋਕ ਸਭਾ ਤੋਂ ਲੈ ਕੇ ਪੰਚਾਇਤ ਅਤੇ ਨਗਰ ਨਿਗਮ (ਐੱਮ. ਸੀ.) ਚੋਣਾਂ ਤੱਕ ਲੋਕਾਂ ਨੇ ਦਿਖਾ ਦਿੱਤਾ ਹੈ ਕਿ 2027 ਪੰਜਾਬ ਕਾਂਗਰਸ ਦਾ ਸਾਲ ਹੈ।
ਨਿਗਮ ਚੋਣਾਂ ਵਿੱਚ ਕਾਂਗਰਸ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ
2022 ਵਿੱਚ ਆਮ ਆਦਮੀ ਪਾਰਟੀ ਨੇ 93 ਸੀਟਾਂ ਜਿੱਤ ਕੇ ਇਤਿਹਾਸ ਰਚਿਆ ਸੀ। ਪਰ 2024 ਦੀਆਂ ਨਿਗਮ ਚੋਣਾਂ ਵਿਚ ਕਾਂਗਰਸ ਨੇ 7 ਸੀਟਾਂ ਜਿੱਤੀਆਂ ਤੇ ਆਮ ਆਦਮੀ ਪਾਰਟੀ 3 ਸੀਟਾਂ ‘ਤੇ ਸਿਮਟ ਗਈ। ਜ਼ਿਮਨੀ ਚੋਣਾਂ ‘ਚ ਭਾਵੇਂ ਆਮ ਆਦਮੀ ਪਾਰਟੀ ਤਿੰਨ ਸੀਟਾਂ ‘ਤੇ ਅੱਗੇ ਸੀ ਪਰ ਸਾਬਕਾ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਗੜ੍ਹ ਮੰਨੇ ਜਾਂਦੇ ਸੰਗਰੂਰ ਤੋਂ ਹਾਰ ਗਈ।
ਪੰਚਾਇਤੀ ਚੋਣਾਂ ਦੀ ਗੱਲ ਕਰੀਏ ਤਾਂ ਕਈ ਹਾਰੇ ਕਾਂਗਰਸੀਆਂ ਨੇ ਹਾਈ ਕੋਰਟ ਦਾ ਰੁਖ ਕੀਤਾ ਹੈ। ਜਿਸ ਵਿੱਚ ਜ਼ਿਆਦਾਤਰ ਕੇਸ ਰੱਦ ਹਲਫੀਆ ਬਿਆਨ ਦੇ ਹਨ।
ਨਗਰ ਨਿਗਮ ਚੋਣਾਂ ਵਿੱਚ ਫਸਿਆ ਪੇਚ
ਪੰਜਾਬ ਦੇ 5 ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਫਗਵਾੜਾ ਵਿੱਚ ਨਗਰ ਨਿਗਮ ਚੋਣਾਂ ਹੋਈਆਂ ਹਨ। ਪਟਿਆਲਾ ਹੀ ਅਜਿਹੀ ਸੀਟ ਹੈ ਜਿੱਥੇ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾਉਣ ਵਿੱਚ ਕਾਮਯਾਬ ਰਹੀ ਹੈ। ਬਾਕੀ ਚਾਰ ਸੀਟਾਂ ‘ਚੋਂ ਕਾਂਗਰਸ ਦੋ ‘ਤੇ ਅਤੇ ਆਮ ਆਦਮੀ ਪਾਰਟੀ ਦੋ ‘ਤੇ ਅੱਗੇ ਹੈ। ਪਰ ਕੋਈ ਵੀ ਪਾਰਟੀ ਸਾਰੀਆਂ ਚਾਰ ਸੀਟਾਂ ‘ਤੇ ਪੂਰਨ ਬਹੁਮਤ ਹਾਸਲ ਨਹੀਂ ਕਰ ਸਕੀ।
ਇਹ ਵੀ ਪੜ੍ਹੋ
ਰਾਜਾ ਵੜਿੰਗ ਤੇ ਰਵਨੀਤ ਬਿੱਟੂ ਵਿਚਾਲੇ ਵਿਵਾਦ
ਇਸ ਸਾਲ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸਾਂਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਿਚਾਲੇ ਕਈ ਵਾਰ ਵਿਵਾਦ ਦੇਖਣ ਨੂੰ ਮਿਲੀਆ ਹੈ। ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਕਿ ਜਿਨ੍ਹਾਂ ਨੂੰ ਪਾਰਟੀ ਨੇ ਕਦੇ ਜ਼ਿੰਮੇਵਾਰੀਆਂ ਸੌਂਪੀਆਂ ਸਨ ਅਤੇ ਪੂਰਾ ਸਹਿਯੋਗ ਵੀ ਦਿੱਤਾ ਸੀ, ਅੱਜ ਉਨ੍ਹਾਂ ਨੇ ਪੰਜਾਬ ਦੇ ਦੁਸ਼ਮਣਾਂ ਨਾਲ ਹੱਥ ਮਿਲਾ ਲਿਆ ਹੈ। ਪਹਿਲਾਂ ਬਠਿੰਡੇ ਵਿੱਚ ਬਾਦਲਾਂ ਦੀ ਸੱਤਾ ਖਿਲਾਫ ਜੰਗ ਸੀ, ਹੁਣ ਇਨ੍ਹਾਂ ਧੋਖੇਬਾਜਾਂ ਖਿਲਾਫ ਜੰਗ ਹੈ। ਉਨ੍ਹਾਂ ਨੂੰ ਲੁਧਿਆਣਾ ਦੇ ਲੋਕਾਂ ਦਾ ਅਟੁੱਟ ਸਮਰਥਨ ਅਤੇ ਭਰੋਸਾ ਹੈ।