AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਗ੍ਰਿਫ਼ਤਾਰੀ ਦੇ ਹੁਕਮਾਂ ‘ਤੇ ਰਾਜਾ ਵੜਿੰਗ ਦਾ BJP ‘ਤੇ ਪਲਟਵਾਰ, ਬੋਲੇ-ਖੜਗੇ ਦੇ ਸ਼ੁੱਧੀਕਰਨ ਮੁੱਦੇ ਤੋਂ ਧਿਆਨ ਭਟਕਾਉਣ ਲਈ ਰਚੀ ਸਾਜ਼ਿਸ਼

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ (NCSC) ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਜਾਰੀ ਹੁਕਮਾਂ 'ਤੇ ਤਿੱਖਾ ਪਲਟਵਾਰ ਕੀਤਾ ਹੈ। ਵੜਿੰਗ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਪ੍ਰਸ਼ਾਸਨ ਨੂੰ ਉਨ੍ਹਾਂ ਨੂੰ 5 ਦਿਨਾਂ ਦੇ ਅੰਦਰ ਗ੍ਰਿਫ਼ਤਾਰ ਕਰਨ ਦੇ ਦਿੱਤੇ ਗਏ ਨਿਰਦੇਸ਼ ਪੂਰੀ ਤਰ੍ਹਾਂ ਸਿਆਸੀ ਬਦਲਾਖ਼ੋਰੀ ਤੋਂ ਪ੍ਰੇਰਿਤ ਹਨ।

ਗ੍ਰਿਫ਼ਤਾਰੀ ਦੇ ਹੁਕਮਾਂ 'ਤੇ ਰਾਜਾ ਵੜਿੰਗ ਦਾ BJP 'ਤੇ ਪਲਟਵਾਰ, ਬੋਲੇ-ਖੜਗੇ ਦੇ ਸ਼ੁੱਧੀਕਰਨ ਮੁੱਦੇ ਤੋਂ ਧਿਆਨ ਭਟਕਾਉਣ ਲਈ ਰਚੀ ਸਾਜ਼ਿਸ਼
tv9-punjabi
| Published: 31 Aug 2026 19:45 PM IST
Share

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ (NCSC) ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਜਾਰੀ ਹੁਕਮਾਂ ‘ਤੇ ਤਿੱਖਾ ਪਲਟਵਾਰ ਕੀਤਾ ਹੈ। ਵੜਿੰਗ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਪ੍ਰਸ਼ਾਸਨ ਨੂੰ ਉਨ੍ਹਾਂ ਨੂੰ 5 ਦਿਨਾਂ ਦੇ ਅੰਦਰ ਗ੍ਰਿਫ਼ਤਾਰ ਕਰਨ ਦੇ ਦਿੱਤੇ ਗਏ ਨਿਰਦੇਸ਼ ਪੂਰੀ ਤਰ੍ਹਾਂ ਸਿਆਸੀ ਬਦਲਾਖ਼ੋਰੀ ਤੋਂ ਪ੍ਰੇਰਿਤ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਉੱਤਰਾਖੰਡ ਦੇ ਹਲਦਵਾਨੀ ਵਿਖੇ ਭਾਜਪਾ-ਆਰ.ਐੱਸ.ਐੱਸ. (BJP-RSS) ਦੇ ਵਰਕਰਾਂ ਵੱਲੋਂ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਰੈਲੀ ਵਾਲੀ ਥਾਂ ਦਾ ਗੰਗਾਜਲ ਨਾਲ ਕੀਤੇ ਗਏ ਅਖੌਤੀ ਸ਼ੁੱਧੀਕਰਨ ਦੇ ਗੰਭੀਰ ਮੁੱਦੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਸਾਰਾ ਡਰਾਮਾ ਰਚਿਆ ਜਾ ਰਿਹਾ ਹੈ।

ਬੂਟਾ ਸਿੰਘ ਦਾ ਪਰਿਵਾਰ ਮੇਰੇ ਲਈ ਆਪਣਾ

ਕੌਮੀ ਐੱਸ.ਸੀ. ਕਮਿਸ਼ਨ ਵੱਲੋਂ ਜਾਰੀ ਪ੍ਰੈੱਸ ਬਿਆਨ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਹਾਲੇ ਤੱਕ ਕਮਿਸ਼ਨ ਦੇ ਹੁਕਮਾਂ ਦੀ ਅਧਿਕਾਰਤ ਕਾਪੀ ਨਹੀਂ ਦੇਖੀ ਹੈ। ਉਨ੍ਹਾਂ ਯਾਦ ਦਿਵਾਇਆ ਕਿ ਇਹ ਮਾਮਲਾ ਕਰੀਬ 10 ਮਹੀਨੇ ਪੁਰਾਣਾ ਹੈ। ਵੜਿੰਗ ਨੇ ਕਿਹਾ ਕਿ ਸਵਰਗੀ ਬੂਟਾ ਸਿੰਘ ਦਾ ਪਰਿਵਾਰ ਉਨ੍ਹਾਂ ਲਈ ਆਪਣੇ ਨਿੱਜੀ ਪਰਿਵਾਰ ਵਾਂਗ ਹੈ ਅਤੇ ਉਨ੍ਹਾਂ ਨੇ ਉਸ ਸਮੇਂ ਹੀ ਇਸ ਵਿਵਾਦ ‘ਤੇ ਖੁੱਲ੍ਹੇ ਦਿਲ ਨਾਲ ਮੁਆਫ਼ੀ ਮੰਗ ਲਈ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਸਵਰਗੀ ਬੂਟਾ ਸਿੰਘ ਦਾ ਅਪਮਾਨ ਕਰਨਾ ਬਿਲਕੁਲ ਨਹੀਂ ਸੀ, ਸਗੋਂ ਉਨ੍ਹਾਂ ਨੇ ਇੱਕ ਵਿਸ਼ੇਸ਼ ਸਿਆਸੀ ਸੰਦਰਭ ਵਿੱਚ ਉਨ੍ਹਾਂ ਦੇ ਕੱਦ-ਬੁੱਤ ਅਤੇ ਨਾਮ ਦਾ ਜ਼ਿਕਰ ਕੀਤਾ ਸੀ।

NCSC ਚੇਅਰਮੈਨ ਨਾਲ ਦੋ ਵਾਰ ਹੋਈ ਮੁਲਾਕਾਤ

ਪੰਜਾਬ ਕਾਂਗਰਸ ਪ੍ਰਧਾਨ ਨੇ ਖ਼ੁਲਾਸਾ ਕੀਤਾ ਕਿ ਉਸ ਘਟਨਾ ਤੋਂ ਬਾਅਦ ਉਹ ਖ਼ੁਦ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕੌਮੀ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਨਾਲ ਦੋ ਵਾਰ ਰਸਮੀ ਮੁਲਾਕਾਤ ਵੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਅਚਾਨਕ ਜਾਰੀ ਕੀਤੇ ਗਏ ਗ੍ਰਿਫ਼ਤਾਰੀ ਦੇ ਨਿਰਦੇਸ਼ ਸਿੱਧੇ ਤੌਰ ‘ਤੇ ਉਸ ਭਾਰੀ ਜਨਤਕ ਅਤੇ ਸਿਆਸੀ ਦਬਾਅ ਦਾ ਸਿੱਟਾ ਹਨ ਜਿਸ ਦਾ ਸਾਹਮਣਾ ਇਸ ਵੇਲੇ ਭਾਜਪਾ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਲਦਵਾਨੀ ਵਿਖੇ ਇੱਕ ਦਲਿਤ ਆਗੂ ਅਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਸੰਬੋਧਨ ਤੋਂ ਬਾਅਦ ਜਿਸ ਤਰ੍ਹਾਂ ਮੈਦਾਨ ਦਾ ਸ਼ੁੱਧੀਕਰਨ ਕਰਕੇ ਛੂਤ-ਛਾਤ ਦਾ ਘਿਨਾਉਣਾ ਪ੍ਰਗਟਾਵਾ ਕੀਤਾ ਗਿਆ, ਉਸ ਨਾਲ ਭਾਜਪਾ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਹੋ ਚੁੱਕਾ ਹੈ।

ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕਾਰਵਾਈ ਦੀ ਥਾਂ ਰਾਹੁਲ ਗਾਂਧੀ ‘ਤੇ ਦਰਜ ਹੋਈ FIR

ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਇਸ ਗੰਭੀਰ ਮੁੱਦੇ ਨੂੰ ਸੰਸਦ ਵਿੱਚ ਪੂਰੇ ਜ਼ੋਰ-ਸ਼ੋਰ ਨਾਲ ਉਠਾਇਆ ਸੀ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਗੈਰ-ਕਾਨੂੰਨੀ ਢੰਗ ਨਾਲ ਸ਼ੁੱਧੀਕਰਨ ਕਰਕੇ ਛੂਤ-ਛਾਤ ਨੂੰ ਉਤਸ਼ਾਹਿਤ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਤੁਰੰਤ FIR ਦਰਜ ਕਰਨ ਦੀ ਮੰਗ ਕੀਤੀ ਸੀ। ਪਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ, ਉੱਤਰਾਖੰਡ ਦੀ ਭਾਜਪਾ ਸਰਕਾਰ ਨੇ ਉਲਟਾ ਰਾਹੁਲ ਗਾਂਧੀ ਖ਼ਿਲਾਫ਼ ਹੀ ਕੇਸ ਦਰਜ ਕਰ ਦਿੱਤਾ।

ਵੜਿੰਗ ਨੇ ਕਿਹਾ ਕਿ ਹੁਣ ਪੰਜਾਬ ਪੁਲਿਸ ਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕਰਵਾਉਣਾ ਵੀ ਇਸੇ ਗੰਦੀ ਸਿਆਸਤ ਅਤੇ ਸਾਜ਼ਿਸ਼ ਦਾ ਅਗਲਾ ਹਿੱਸਾ ਹੈ, ਤਾਂ ਜੋ ਅਸਲ ਮੁੱਦੇ ਤੋਂ ਲੋਕਾਂ ਦਾ ਧਿਆਨ ਲਾਂਭੇ ਕੀਤਾ ਜਾ ਸਕੇ। ਆਪਣੇ ਕਾਨੂੰਨੀ ਪੱਖ ਦਾ ਹਵਾਲਾ ਦਿੰਦਿਆਂ ਵੜਿੰਗ ਨੇ ਚੇਤੇ ਕਰਵਾਇਆ ਕਿ ਇਸ ਤੋਂ ਪਹਿਲਾਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਵੀ ਉਨ੍ਹਾਂ ਖ਼ਿਲਾਫ਼ ਇਸੇ ਤਰ੍ਹਾਂ ਦਾ ਇੱਕ ਹੁਕਮ ਜਾਰੀ ਕੀਤਾ ਗਿਆ ਸੀ, ਜਿਸ ‘ਤੇ ਮਾਣਯੋਗ ਅਦਾਲਤ ਵੱਲੋਂ ਪਹਿਲਾਂ ਹੀ ਸਟੇਅ ਲਗਾਇਆ ਜਾ ਚੁੱਕਾ ਹੈ।

ਦਲਿਤਾਂ ਦੇ ਹੱਕਾਂ ਲਈ ਲੜਾਈ ਰਹੇਗੀ ਜਾਰੀ

ਪੀ.ਪੀ.ਸੀ.ਸੀ. ਪ੍ਰਧਾਨ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਕਾਂਗਰਸ ਪਾਰਟੀ ਅਜਿਹੀਆਂ ਗਿੱਦੜ-ਭਬਕੀਆਂ ਜਾਂ ਸਿਆਸੀ ਦਬਾਅ ਦੀਆਂ ਚਾਲਾਂ ਅੱਗੇ ਕਦੇ ਨਹੀਂ ਝੁਕੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪੂਰੇ ਦੇਸ਼ ਦੀ ਜਨਤਾ ਅੱਗੇ ਇਸ ਗੱਲ ਦਾ ਜਵਾਬ ਦੇਣਾ ਹੀ ਪਵੇਗਾ ਕਿ ਸਿਰਫ਼ ਇੱਕ ਦਲਿਤ ਆਗੂ ਦੇ ਸੰਬੋਧਨ ਕਾਰਨ ਥਾਂ ਨੂੰ ਅਪਵਿੱਤਰ ਮੰਨ ਕੇ ਉਸ ਦਾ ਸ਼ੁੱਧੀਕਰਨ ਕਿਉਂ ਕੀਤਾ ਗਿਆ। ਵੜਿੰਗ ਨੇ ਸਪੱਸ਼ਟ ਕੀਤਾ ਕਿ ਅਜਿਹੇ ਝੂਠੇ ਹੱਥਕੰਡੇ ਉਨ੍ਹਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਅਤੇ ਕਾਂਗਰਸ ਸ਼ੁੱਧੀਕਰਨ ਕਰਨ ਵਾਲੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਤੱਕ ਆਪਣੀ ਸੰਵਿਧਾਨਕ ਲੜਾਈ ਜਾਰੀ ਰੱਖੇਗੀ।

Follow Us
ਦਿੱਲੀ ਵਿੱਚ ਚੱਲਦੀ ਬੱਸ ਵਿੱਚ ਕੁੜੀ ਨਾਲ ਦਰਿੰਦਗੀ; ਮੁਲਜ਼ਮ ਡਰਾਈਵਰ ਅਤੇ ਕੰਡਕਟਰ ਗ੍ਰਿਫ਼ਤਾਰ
ਦਿੱਲੀ ਵਿੱਚ ਚੱਲਦੀ ਬੱਸ ਵਿੱਚ ਕੁੜੀ ਨਾਲ ਦਰਿੰਦਗੀ; ਮੁਲਜ਼ਮ ਡਰਾਈਵਰ ਅਤੇ ਕੰਡਕਟਰ ਗ੍ਰਿਫ਼ਤਾਰ...
Nepal Flood: ਨੇਪਾਲ 'ਚ ਮਹਾਵਿਨਾਸ਼: ਤ੍ਰਿਸ਼ੂਲੀ ਟਨਲ ਵਿੱਚ ਜਿੰਦਗੀ ਬਚਾਉਣ ਦੀ ਜੰਗ
Nepal Flood: ਨੇਪਾਲ 'ਚ ਮਹਾਵਿਨਾਸ਼: ਤ੍ਰਿਸ਼ੂਲੀ ਟਨਲ ਵਿੱਚ ਜਿੰਦਗੀ ਬਚਾਉਣ ਦੀ ਜੰਗ...
Nepal Flood: ਨੁਵਾਕੋਟ 'ਚ ਹੜ੍ਹ ਕਾਰਨ ਤਬਾਹੀ, ਰਾਹਤ ਕੈਂਪ ਵਿੱਚ ਜਾਨਾਂ ਬਚਾਉਣ ਲਈ ਸੰਘਰਸ਼
Nepal Flood: ਨੁਵਾਕੋਟ 'ਚ ਹੜ੍ਹ ਕਾਰਨ ਤਬਾਹੀ, ਰਾਹਤ ਕੈਂਪ ਵਿੱਚ ਜਾਨਾਂ ਬਚਾਉਣ ਲਈ ਸੰਘਰਸ਼...
Ground Report: ਤਿੱਬਤ-ਨੇਪਾਲ ਸਰਹੱਦ 'ਤੇ ਨਵੀਂ ਝੀਲ ਕਾਰਨ ਫਿਰ ਹੜ੍ਹ ਦਾ ਖ਼ਤਰਾ, ਹੜ੍ਹ ਦਾ ਅਲਰਟ
Ground Report: ਤਿੱਬਤ-ਨੇਪਾਲ ਸਰਹੱਦ 'ਤੇ ਨਵੀਂ ਝੀਲ ਕਾਰਨ ਫਿਰ ਹੜ੍ਹ ਦਾ ਖ਼ਤਰਾ, ਹੜ੍ਹ ਦਾ ਅਲਰਟ...
ਪੰਜਾਬ ਮਨੁਖੀ ਅਧਿਕਾਰ ਕਮਿਸ਼ ਦਾ ਵੱਡਾ ਐਕਸ਼ਨ, ਫੇਕ ਟ੍ਰੈਵਲ ਏਜੰਟ 'ਤੇ ਕੱਸਿਆ ਸ਼ਿਕੰਜਾ
ਪੰਜਾਬ ਮਨੁਖੀ ਅਧਿਕਾਰ ਕਮਿਸ਼ ਦਾ ਵੱਡਾ ਐਕਸ਼ਨ, ਫੇਕ ਟ੍ਰੈਵਲ ਏਜੰਟ 'ਤੇ ਕੱਸਿਆ ਸ਼ਿਕੰਜਾ...
Nepal Flood Update: ਨੇਪਾਲ ਹੜ੍ਹ 'ਚ 332 ਮੌਤਾਂ, ਸੈਂਕੜੇ ਲਾਪਤਾ; ਜਾਨ ਬਚਾ ਕੇ ਭੱਜੇ ਲੋਕ
Nepal Flood Update: ਨੇਪਾਲ ਹੜ੍ਹ 'ਚ 332 ਮੌਤਾਂ, ਸੈਂਕੜੇ ਲਾਪਤਾ; ਜਾਨ ਬਚਾ ਕੇ ਭੱਜੇ ਲੋਕ...
ਸ਼ਾਮਲੀ ਵਿੱਚ ਹਰਿਆਣਵੀ ਸਿੰਗਰ ਅੰਕਿਤ ਬਾਲਿਆਨ ਦਾ ਕਤਲ, ਗੋਗੀ ਗੈਂਗ ਨੇ ਲਈ ਜਿੰਮੇਦਾਰੀ
ਸ਼ਾਮਲੀ ਵਿੱਚ ਹਰਿਆਣਵੀ ਸਿੰਗਰ ਅੰਕਿਤ ਬਾਲਿਆਨ ਦਾ ਕਤਲ, ਗੋਗੀ ਗੈਂਗ ਨੇ ਲਈ ਜਿੰਮੇਦਾਰੀ...
Sugar Price: ਖੰਡ ਦੇ ਵਧੇ ਰੇਟਾਂ ਖਿਲਾਫ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਵੜਿੰਗ ਨੇ ਉਬਾਲੀ ਚਾਹ
Sugar Price: ਖੰਡ ਦੇ ਵਧੇ ਰੇਟਾਂ ਖਿਲਾਫ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਵੜਿੰਗ ਨੇ ਉਬਾਲੀ ਚਾਹ...
ਚੰਡੀਗੜ੍ਹ 'ਚ ਕਾਂਗਰਸ ਨੇ ਲਗਾਇਆ 'ਖੰਡ ਦਾ ਲੰਗਰ', 500 ਕਿਲੋ ਚੀਨੀ ਵੰਡਣ ਦਾ ਦਾਅਵਾ, ਲੋਕ ਬੋਲੇ - ਸਾਨੂੰ ਤਾਂ ਮਿਲਿਆ ਨਹੀਂ
ਚੰਡੀਗੜ੍ਹ 'ਚ ਕਾਂਗਰਸ ਨੇ ਲਗਾਇਆ 'ਖੰਡ ਦਾ ਲੰਗਰ', 500 ਕਿਲੋ ਚੀਨੀ ਵੰਡਣ ਦਾ ਦਾਅਵਾ, ਲੋਕ ਬੋਲੇ - ਸਾਨੂੰ ਤਾਂ ਮਿਲਿਆ ਨਹੀਂ...